ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਐੱਸਟੀ ਦੇ ਸਕੱਤਰ ਨੇ ਕੋਵਿਡ-19 ਦੀਆਂ ਅੜਚਣਾਂ ਤੋਂ ਉੱਭਰੇ ਡਿਜੀਟਲ ਟ੍ਰਾਂਸਫਾਰਮੇਸ਼ਨ ਮੌਕਿਆਂ ਦਾ ਉੱਲੇਖ ਕੀਤਾ

Posted On: 11 AUG 2020 2:30PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਵਿੱਖ ਡਿਜੀਟਲ ਟੈਕਨੋਲੋਜੀਆਂ ਦੇ ਸੁਮੇਲ ਬਾਰੇ ਹੈ ਅਤੇ ਕੋਵਿਡ-19 ਵਾਇਰਸ ਨੇ ਦੇਸ਼ ਨੂੰ ਇਸ ਦਾ ਵਿਰੋਧ ਕਰਨ ਦੀ ਬਜਾਏ ਪਰਿਵਰਤਨ  ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਹੈ। ਪ੍ਰੋਫੈਸਰ ਸ਼ਰਮਾਕੋਵਿਡ-19 ਵਿੱਚ ਡਿਜੀਟਲ ਟ੍ਰਾਂਸਫਾਰਮੇਸ਼ਨ, ਵਿਸ਼ੇ ਉੱਤੇ ਵੈਬੀਨਾਰ ਵਿੱਚ ਬੋਲ ਰਹੇ ਸਨ।

 

ਪ੍ਰੋਫੈਸਰ ਸ਼ਰਮਾ ਨੇ ਸੰਕੇਤ ਦਿੱਤਾ, “ਡਿਜੀਟਲ ਟੈਕਨੋਲੋਜੀਆਂ ਅਤੇ ਮਸ਼ੀਨਾਂ ਦੀ ਵਰਤੋਂ ਦੇਸ਼ ਨੂੰ ਨਵੀਂਆਂ ਉਚਾਈਆਂ ʼਤੇ ਲੈ ਜਾ ਸਕਦੀ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ  ਸੁਪਨੇ ਨੂੰ ਪੂਰਾ ਕਰ ਸਕਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਡਾਟਾ ਨਵਾਂ ਮੰਤਰ ਹੈ, ਅਤੇ ਸਾਨੂੰ ਜਨਤਕ ਉੱਦਮਾਂ ਦੀ ਸਥਾਈ ਕਾਨਫਰੰਸ (ਸਕੋਪ) ਦੁਆਰਾ ਆਯੋਜਿਤ ਵੈਬੀਨਾਰ ਮੌਕੇ ਆਪਣੀ ਪ੍ਰਗਤੀ ਵਾਸਤੇ ਇਸ ਦੀ ਵਰਤੋਂ ਕਰਨ ਲਈ ਡਾਟਾ ਨੂੰ ਮਹੱਤਤਾ ਦੇਣੀ ਚਾਹੀਦੀ ਹੈ।

 

ਪ੍ਰੋਫੈਸਰ ਸ਼ਰਮਾ ਨੇ ਸਪਸ਼ਟ ਕੀਤਾ ਕਿ ਕੋਵਿਡ-19 ਤੋਂ ਪਹਿਲਾਂ ਵੀ ਭਵਿੱਖ  ਤੇਜ਼ ਰਫਤਾਰ ਨਾਲ ਸਾਡੇ ਕੋਲ ਆਉਂਦਾ ਰਿਹਾ ਹੈ, ਪਰ ਵਾਇਰਸ ਨੇ ਸਭ ਕੁਝ ਬਦਲ ਦਿੱਤਾ ਹੈ। ਇਸ ਨੇ ਕਲਪਨਾ ਤੋਂ ਪਰੇ ਹਰ ਖੇਤਰ ਅਤੇ ਹਰ ਜੀਵਨ ਨੂੰ ਉਲਟ ਪੁਲਟ ਕਰ ਦਿੱਤਾ ਹੈ। ਇਸ ਦਾ ਪ੍ਰਭਾਵ ਸਾਰੇ ਪਹਿਲੂਆਂ ʼਤੇ ਪਿਆ ਹੈ- ਭਾਵੇਂ ਇਹ ਕਿਰਤ ਦੀ ਉਪਲੱਬਧਤਾ ਹੋਵੇ, ਸਪਲਾਈ ਚੇਨਸ ਹੋਣ ਜਾਂ ਲੌਜਿਸਟਿਕਸ। ਫਿਰ ਵੀ, ਜਿੰਨੀ ਜ਼ਿਆਦਾ ਵਿਨਾਸ਼ਕ ਚੁਣੌਤੀ ਹੋਵੇਗੀ, ਓਨੀ ਵੱਡੀ ਪ੍ਰਾਪਤੀ ਹੋਵੇਗੀ, ਅਤੇ ਇਹ ਸੋਚਣ ਲਈ ਇਹ ਬਹੁਤ ਚੰਗਾ ਸਮਾਂ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ ਅਤੇ ਕਿੱਥੇ ਪਹੁੰਚਣਾ  ਚਾਹੁੰਦੇ ਹਾਂ।

 

ਉਨ੍ਹਾਂ ਸਪਸ਼ਟ ਤੌਰ ʼਤੇ ਕਿਹਾ ਕਿ ਡਿਜੀਟਲ, ਸਾਈਬਰ ਡਿਜੀਟਲ ਖੇਤਰਾਂ ਵਿੱਚ ਕਈ ਮੌਕੇ ਸਿਰਜੇ ਗਏ ਹਨ। ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ, “ਸਾਡੇ ਕੋਲ ਮੌਜੂਦ, ਯੁਵਾ ਸ਼ਕਤੀ ਦੇ ਨਾਲਸਾਰੇ ਹਿਤਧਾਰਕਾਂ ਲਈ ਇੱਕ ਮਹਾਨ ਅਵਸਰ ਹੈ ਕਿ ਉਹ ਇਸ ਦਾ ਇਸਤੇਮਾਲ ਕਾਰੋਬਾਰ ਦੇ ਦਾਇਰੇ ਨੂੰ ਵਧਾਉਣ ਅਤੇ ਵਧੇਰੇ ਲੋਕਾਂ ਤੱਕ ਪਹੁੰਚਣ ਲਈ ਕਰਨ।

 

ਮਹਾਮਾਰੀ ਨੇ ਕਾਰੋਬਾਰੀ ਮਾਹੌਲ ਉੱਤੇ ਟੈਕਨੋਲੋਜੀ ਅਤੇ ਡਿਜੀਟਲਾਈਜ਼ੇਸ਼ਨ ਨੂੰ ਅਪਣਾਉਣ ਦੀ ਲੋੜ ਦਾ ਦਬਾਅ ਬਣਾਇਆ ਹੈ। ਕਾਰੋਬਾਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਰੇ ਸੈਕਟਰਾਂ ਦੀਆਂ ਕੰਪਨੀਆਂ ਡਿਜੀਟਲ ਟੈਕਨੋਲੋਜੀ ਵਿੱਚ ਨਿਵੇਸ਼ ਨੂੰ ਤੇਜ਼ ਕਰ ਰਹੀਆਂ ਹਨ। ਸਕੋਪ (ਐੱਸਸੀਓਪੀਈ) ਨੇ ਇਹ ਚਰਚਾ ਕਰਨ ਲਈ ਵੈਬੀਨਾਰ ਦਾ ਆਯੋਜਨ ਕੀਤਾ ਕਿ ਨਵੇਂ ਕਾਰੋਬਾਰੀ ਵਾਤਾਵਰਨ ਵਿੱਚ ਕਾਰੋਬਾਰ ਨੂੰ ਚਲਾਉਣ ਲਈ ਵੱਖ-ਵੱਖ ਸੈਕਟਰ ਡਿਜੀਟਲ  ਲਾਭ ਕਿਵੇਂ ਲੈ ਸਕਦੇ ਹਨ।

 

ਵੈਬੀਨਾਰ ਦੇ ਵਿਸ਼ਿਆਂ ਵਿੱਚ-ਕੋਵਿਡ ਦੌਰਾਨ ਡਿਜੀਟਲ ਅਰਥਵਿਵਸਥਾ, ਡਿਜੀਟਲ ਰੁਕਾਵਟਾਂ ਅਤੇ ਮੁੱਖ ਖੇਤਰਾਂ ʼਤੇ ਪ੍ਰਭਾਵ, ਕੋਵਿਡ-19 ਦੇ ਮੱਦੇਨਜ਼ਰ ਉੱਭਰ ਰਹੀਆਂ ਡਿਜੀਟਲ ਥੀਮਸ ਅਤੇ ਡਿਜੀਟਲ ਪ੍ਰਾਥਮਿਕਤਾਵਾਂ ਨੂੰ ਸਾਕਾਰ ਕਰਨਾ ਸ਼ਾਮਲ ਸੀ।

 

ਬੁਲਾਰਿਆਂ ਵਿੱਚ ਐੱਸਐੱਮ ਵੈਦਯਾ, ਚੇਅਰਮੈਨ, ਆਈਓਸੀ, ਰਕੇਸ਼ ਕੁਮਾਰ, ਸੀਐੱਮਡੀ, ਐੱਨਐੱਲਸੀ ਅਤੇ ਚੇਅਰਮੈਨ, ਸਕੋਪ (ਐੱਸਸੀਓਪੀਈ), ਸੁਸ਼ਾਂਤ ਰਾਬੜਾ, ਭਾਈਵਾਲ, ਕੇਪੀਐੱਮਜੀ ਇੰਡੀਆ, ਅਤੇ ਮਾਨਸ ਮਜੂਮਦਾਰ, ਭਾਈਵਾਲ, ਕੇਪੀਐੱਮਜੀ ਇੰਡੀਆ ਸ਼ਾਮਲ ਸਨ।

 

*****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)


(Release ID: 1645130)