ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬੰਗਲੁਰੂ ਦੇ ਖੋਜਕਰਤਾਵਾਂ ਨੇ ਹਾਈਡਰੋਜਨ ਦੇ ਨਿਰੰਤਰ ਅਤੇ ਕੁਸ਼ਲਤਾ ਭਰਪੂਰ ਉਤਪਾਦਨ ਲਈ ਟਿਕਾਊ , ਕੁਸ਼ਲ ਅਤੇ ਕਿਫਾਇਤੀ ਉਤਪ੍ਰੇਰਕ ਦਾ ਸੰਸਲੇਸ਼ਣ ਕੀਤਾ

ਹਾਈਡਰੋਜਨ ਦੇ ਉਤਪਾਦਨ ਲਈ ਪਾਣੀ ਨੂੰ ਵੰਡਣ ਦੇ ਇੱਕ ਕੁਸ਼ਲ ਢੰਗ ਦਾ ਵਿਕਾਸ ਕਰਨਾ ਅਤੇ ਸੌਰ ਊਰਜਾ ਤੋਂ ਇਸ ਪ੍ਰਕਿਰਿਆ ਲਈ ਲੋੜੀਂਦੀ ਊਰਜਾ ਪ੍ਰਾਪਤ ਕਰਨਾ, ਸਾਡੀਆਂ ਊਰਜਾ ਲੋੜਾਂ ਦੇ ਟਿਕਾਊ ਅਤੇ ਵਾਤਾਵਰਣ ਪੱਖੀ ਹੱਲ ਦਾ ਮਹੱਤਵਪੂਰਨ ਹਿੱਸਾ ਹੋ ਸਕਦਾ ਹੈ: ਪ੍ਰੋ: ਆਸ਼ੂਤੋਸ਼ ਸ਼ਰਮਾ

Posted On: 10 AUG 2020 12:40PM by PIB Chandigarh

ਜੈਵਿਕ ਬਾਲਣ ਦੀ ਵਰਤੋਂ ਨੂੰ ਲੜੀਬੱਧ ਰੂਪ ਨਾਲ ਖਤਮ ਕਰਨ ਅਤੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਲਈ,ਹਾਈਡ੍ਰੋਜਨ ਨੂੰ ਅਗਲੀ ਪੀੜੀ ਦੇ ਘੱਟ ਕਾਰਬਨ ਵਾਲੇ ਬਾਲਣ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਾਲਣ ਦੇ ਰੂਪ ਵਿੱਚ ਹਾਈਡ੍ਰੋਜਨ ਦੀ ਵਰਤੋਂ ਦਾ ਭਵਿੱਖ, ਕੁਸ਼ਲ ਇਲੈਕਟ੍ਰੋ-ਕੈਟਾਲਿਸਟਸ ਦੇ ਡਿਜ਼ਾਈਨ ਵਿੱਚ ਹੈ, ਜੋ ਹਾਈਡ੍ਰੋਜਨ ਉਤਪਾਦਨ ਲਈ ਪਾਣੀ ਦੇ ਇਲੈਕਟ੍ਰੋ-ਕੈਮੀਕਲ ਵਿਭਾਜਨ ਨੂੰ ਸੁਵਿਧਾਜਨਕ ਬਣਾ ਸਕੇ।

 

ਹਾਈਡ੍ਰੋਜਨ (ਐੱਚ 2) ਦੇ ਵਿਕਾਸ ਦੀ ਪ੍ਰਤੀਕ੍ਰਿਆ (ਐੱਚਈਆਰ) ਲਈ ਇੱਕ ਇਲੈਕਟ੍ਰੋ-ਕੈਟਲਿਸਟ ਦੀ ਪ੍ਰਭਾਵਸ਼ੀਲਤਾ ਕਾਫੀ ਹੱਦ ਤੱਕ ਇਸਦੇ ਸਥਾਈ ਹੋਣ(ਮਜਬੂਤੀ), ਇਲੈਕਟ੍ਰੋ-ਕੈਮੀਕਲ ਪ੍ਰਤੀਕ੍ਰਿਆ ਦੀ ਜ਼ਿਆਦਾ ਮਾਤਰਾ ਨੂੰ ਘਟਾਉਣ ਦੀ ਯੋਗਤਾ ਅਤੇ ਸੰਸਲੇਸ਼ਣ ਦੀ ਲਾਗਤ (ਉਤਪਾਦਨ) 'ਤੇ ਨਿਰਭਰ ਕਰਦੀ ਹੈ। ਵਪਾਰਕ ਤੌਰ ਤੇ ਵਰਤੇ ਜਾਂਦੇ ਪਲਾਟੀਨਮ (ਪੀਟੀ) / ਕਾਰਬਨ (ਸੀ) ਉਤਪ੍ਰੇਰਕ ਕਾਰਜਕੁਸ਼ਲ ਹੁੰਦੇ ਹਨ, ਪਰ ਇਹ ਮਹਿੰਗੇ ਹੁੰਦੇ ਹਨ ਅਤੇ ਜਦੋਂ ਲੰਬੇ ਸਮੇਂ ਲਈ ਇਸਤੇਮਾਲ ਕੀਤੇ ਜਾਂਦੇ ਹਨ ਤਾਂ ਧਾਤ ਦੇ ਆਇਨ ਜਾਂ ਇਲੈਕਟ੍ਰੋ ਕੈਟੇਲਿਸਟ ਦੇ ਪਤਨ ਦਾ ਕਾਰਨ ਬਣਦੇ ਹਨ।

 

ਧਾਤੂ- ਕਾਰਬਨਿਕ ਫਰੇਮਵਰਕ (ਐੱਮਓਐੱਫ) ਅਤੇ ਤਾਲਮੇਲ ਪੋਲੀਮਰ (ਸੀਓਪੀ) ਦੀ ਪਰਿਕਲਪਨਾ ਅਗਲੀ ਪੀੜ੍ਹੀ ਦੇ ਉਤਪ੍ਰੇਰਕ ਦੇ ਰੂਪ ਵਿੱਚ ਕੀਤੀ ਗਈ ਹੈ ਕਿਉਂਕਿ ਉਹ ਪਾਣੀ ਦੇ ਵਿਭਾਜਨ ਦੀ ਕੁਸ਼ਲਤਾ ਨੂੰ ਵਧਾਉਣ ਲਈ ਉੱਚ ਸਤਹ ਖੇਤਰ, ਘੱਟ ਚਾਰਜ ਪ੍ਰਤੀਰੋਧ ਅਤੇ ਉੱਚ ਕਿਰਿਆਸ਼ੀਲ ਥਾਂਵਾਂ ਪ੍ਰਾਪਤ ਕਰਨ ਲਈ ਵੱਖ-ਵੱਖ ਰੂਪਾਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਵਿਗਿਆਨੀ ਇਲੈਕਟ੍ਰੋ-ਕੈਟਾਲਿਟਿਕ ਖੋਰ ਨੂੰ ਰੋਕਣ ਲਈ ਐੱਮਓਐੱਫਅਧਾਰਿਤ ਉਤਪ੍ਰੇਰਕਾਂ ਦਾ ਇੱਕ ਨਵਾਂ ਤਰੀਕਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

 

ਸੈਂਟਰ ਫਾਰ ਨੈਨੋ ਟੈਕਨਾਲੋਜੀ ਐਂਡ ਸਾਫਟ ਮੈਟੀਰੀਅਲ ਸਾਇੰਸ (ਸੀਈਐੱਨਐੱਸ), ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਧੀਨ ਇੱਕ ਖੁਦਮੁਖਤਿਆਰੀ ਸੰਸਥਾ, ਨੇ ਇੱਕ ਨਵੀਂ ਸੀਓਪੀ ਦਾ ਸੰਸ਼ਲੇਸ਼ਣ ਕੀਤਾ ਹੈ ਜਿਸ ਵਿੱਚ ਪੈਲੇਡੀਅਮ ਪੀਡੀ (II) ਆਇਨ ਸ਼ਾਮਲ ਹਨ, ਜੋ ਕਿ ਐੱਚ-ਅਵਸੇਸ਼ਣ ਲਈ ਸ੍ਰੋਤ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਬੈਂਜਿਨ ਟੈਟ੍ਰਾਮਾਈਨ (ਬੀਟੀਏ) ਬਿਹਤਰ ਚਾਰਜ ਟ੍ਰਾਂਸਫਰ ਲਈ ਸਮਰੱਥ ਹੁੰਦਾ ਹੈ। ਦੋਵੇਂ ਜੋੜ ਕੇ ਐੱਚ-ਬਾਂਡ ਪ੍ਰਤੀਕਰਮ (ਪਰਸਪਰ ਪ੍ਰਭਾਵ) ਰਾਹੀਂ ਪੀਡੀ (ਬੀਟੀਏ) ਦੀ ਇੱਕ ਦੋ-ਪੱਖੀ (2 ਡੀ) ਸ਼ੀਟ ਤਿਆਰ ਕਰਦੇ ਹਨ। ਖੋਜ ਨੂੰ  ਏਸੀਐੱਸ ਐਪਲਾਈਡ ਐਨਰਜੀ ਮੈਟੀਰੀਅਲਰਸਾਲੇ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।

 

ਸੀਈਐੱਨਐੱਸ ਟੀਮ ਦੁਆਰਾਵਿਕਸਿਤ ਕੀਤੀ ਗਈ 2 ਡੀ ਪੀਡੀ (ਬੀਟੀਏ) ਸ਼ੀਟ ਦੀ ਚਾਲਕਤਾ ਨੂੰ ਵਧਾਉਣ ਲਈ ਗ੍ਰਾਫਿਨ ਆਕਸਾਈਡ 2 ਡੀ ਸ਼ੀਟ (ਆਰਜੀਓ) ਨਾਲ ਜੋੜਿਆ ਗਿਆ ਸੀ ਅਤੇ ਸੀਓਪੀ-ਆਰਜੀਓ ਕੰਪੋਜ਼ਿਟ 2 ਡੀ ਸ਼ੀਟ ਨਾਲ ਜੁੜੇ ਪੀਡੀ / ਨੈਨੋ ਪਾਰਟਿਕਲਸ (ਐੱਨਪੀ) ਪ੍ਰਾਪਤ ਕੀਤੇ ਜਾ ਸਕਣ ਜਿਸ ਨਾਲ ਐੱਚ ਈ ਆਰ ਦੇ ਲਈ ਸਰਗਰਮ ਸਾਈਟਾਂ ਨੂੰ ਉਤਸ਼ਾਹ ਮਿਲੇਗਾ।  ਉਪਰੋਕਤ ਉਤਪ੍ਰੇਰਕ, ਜਿਸ ਨੂੰ [ਪੀਡੀ (ਬੀਟੀਏ) - ਆਰਜੀਓ] ਰੈੱਡ ਦਾ ਲੇਬਲ ਲਗਾਇਆ ਗਿਆ ਹੈ, ਨੇ ਬਹੁਤ ਘੱਟ ਸਮਰੱਥਾ ਦਾ ਪ੍ਰਦਰਸ਼ਨ ਕੀਤਾ।  ਸੀਓਪੀ ਅਧਾਰਿਤ ਉਤਪ੍ਰੇਰਕਾਂ ਨੇ 70 ਘੰਟਿਆਂ ਤੱਕ-300 ਐੱਮਏ / ਸੀ ਐੱਮ 2 ਦੇ ਉੱਚ ਚਾਰਜ ਘਣਤਾ ਵਿੱਚ ਅਸਾਧਾਰਣ ਉੱਚ ਸਥਾਈ ਪ੍ਰਦਸ਼ਨ ਕੀਤਾ। ਸੀਈਐੱਨਐੱਸ ਟੀਮ ਦੁਆਰਾ ਕੀਤੇ ਗਏ ਇੱਕ ਅਧਿਐੱਨ ਨੇ ਦਿਖਾਇਆ ਕਿ 3 - 5 ਐੱਨਐੱਮ (ਨੈਨੋਮੀਟਰ) ਆਕਾਰ ਦੇ ਪੀਡੀ ਨੈਨੋ ਪਾਰਟਿਕਲਜ਼ [ਪੀਡੀ (ਬੀਟੀਏ) - ਆਰਜੀਓ] ਰੈੱਡ ਦੀ ਵਧੀਆ ਇਲੈਕਟ੍ਰੋਕਾਟੈਲੇਟਿਕ ਗਤੀਵਿਧੀ ਹੈ।

 

ਇਸ ਪ੍ਰਕਾਰ, ਪੀਡੀ ਨੈਨੋ ਪਾਰਟਿਕਲਸ ਕਾਰਨ ਉੱਚ ਕਿਰਿਆ ਦਾ ਮੇਲ, ਆਰਜੀਓ ਦਾ ਘੱਟ ਚਾਰਜ ਪ੍ਰਤੀਰੋਧ ਅਤੇ 2 ਡੀ ਸ਼ੀਟ ਰਾਹੀਂ ਨੈਨੋ ਪਾਰਟੀਕਲ ਨੂੰ ਪ੍ਰਦਾਨ ਕੀਤੀ ਗਈ ਸਥਿਰਤਾ, ਉੱਚ ਕੁਸ਼ਲਤਾ ਅਤੇ ਸੰਯੁਕਤ ਸਮੱਗਰੀ ਦੇ ਟਿਕਾਊਪਣ ਦੇ ਹੱਕ ਵਿੱਚ ਕੰਮ ਕਰਦਾ ਹੈ।  ਖੋਜਕਰਤਾਵਾਂ ਨੇ ਇਹ ਵੀ ਦੱਸਿਆ ਕਿ ਧਾਤ / ਧਾਤ ਦੇ ਆਇਨਾਂ ਦੇ ਜੈਵਿਕ ਪਰਤ ਦੀ ਇਸ ਤਕਨੀਕ ਨੂੰ ਹੋਰ ਧਾਤ ਅਧਾਰਿਤ ਇਲੈਕਟ੍ਰੋ ਕੈਟਾਲਿਸਟਾਂ ਦੇ ਸਬੰਧ ਵਿੱਚ ਬੇਮਿਸਾਲ ਲੰਮੇ ਸਮੇਂ ਦੀ ਉਤਪ੍ਰੇਰਕ ਸਥਿਰਤਾ ਪ੍ਰਾਪਤ ਕਰਨ ਲਈ ਅਪਣਾਇਆ ਜਾ ਸਕਦਾ ਹੈ।

 

ਡੀਐੱਸਟੀ ਦੇ ਸਕੱਤਰ ਸ਼੍ਰੀ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਹਾਈਡਰੋਜਨ ਪੈਦਾ ਕਰਨ ਲਈ ਪਾਣੀ ਦੇ ਵਿਭਾਜਨ ਲਈ ਕੁਸ਼ਲ ਢੰਗਾਂ ਦਾ ਵਿਕਾਸ ਕਰਨਾ ਅਤੇ ਸੌਰ ਊਰਜਾ ਤੋਂ ਇਸ ਲਈ ਲੋੜੀਂਦੀ ਊਰਜਾ ਪ੍ਰਾਪਤ ਕਰਨਾ, ਸਾਡੀਆਂ ਊਰਜਾ ਲੋੜਾਂ ਲਈ ਟਿਕਾਊ ਅਤੇ ਵਾਤਾਵਰਣ ਪੱਖੀ ਹੱਲ ਦਾ ਮਹੱਤਵਪੂਰਨ ਹਿੱਸਾ ਸਾਬਤ ਹੋ ਸਕਦਾ ਹੈ। "

 

https://ci4.googleusercontent.com/proxy/Kcycsu0gBGfd4ZW2tBeVYEHX0rWzIOhGngSt9WZmUzEucVhKCAU4tQAJ5ATb-KSaqOzjZrAtQq_v_SlybgSJJyEX4XO9WK1cXyL2ktou8bVrrxkUzA=s0-d-e1-ft#https://static.pib.gov.in/WriteReadData/userfiles/image/47NLIY.jpg

 

[ਪਬਲੀਕੇਸ਼ਨ ਲਿੰਕ: ਡੀਓਆਈ: 10.1021 / acsaem.9b01579

ਵਧੇਰੇ ਜਾਣਕਾਰੀ ਲਈ: ਕਿਰਪਾ ਕਰਕੇ ਡਾ ਨੀਨਾ ਸੂਜ਼ਨ ਜੌਹਨ (jsneena@cens.res.in) ਨਾਲ ਸੰਪਰਕ ਕਰੋ]

 

                                                                                ****

ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)



(Release ID: 1645068) Visitor Counter : 195