ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਪੀਐੱਫ਼ਓ ਨੇ ਕੋਵਿਡ -19 ਮਹਾਮਾਰੀ ਦੌਰਾਨ 'ਉਮੰਗ' ਜ਼ਰੀਏਬਿਨਾ ਕਿਸੇ ਅੜਿੱਕੇ ਦੇ ਨਿਰੰਤਰ ਸੇਵਾ ਯਕੀਨੀ ਯਕੀਨੀ ਬਣਾਈ

Posted On: 10 AUG 2020 4:56PM by PIB Chandigarh

ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫਾਰ ਨਿਊ -ਏਜ ਗਵਰਨੈਂਸ (ਉਮੰਗ) ਕੋਵਿਡ -19 ਮਹਾਮਾਰੀ ਦੌਰਾਨ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫ਼ਓ) ਦੇ ਮੈਂਬਰਾਂ ਵਿਚਾਲੇ ਵਧੇਰੇ ਪ੍ਰਭਾਵਸ਼ਾਲੀ ਅਤੇ ਮਕਬੂਲ ਰਹੀ ਕਿਉਂਕਿ ਉਨ੍ਹਾਂ ਨੂੰ ਘਰ ਬੈਠਿਆਂ ਹੀ ਬਿਨਾ ਕਿਸੇ ਅੜਿੱਕੇ ਦੇ ਨਿਰੰਤਰ ਸੇਵਾਵਾਂ ਮਿਲਦੀਆਂ ਰਹੀਆਂ।  

 

 

ਮੌਜੂਦਾ ਸਮੇਂ ਵਿੱਚ ਕੋਈ ਵੀ ਪੀਐੱਫ਼ ਮੈਂਬਰ 'ਉਮੰਗ' ਐਪ ਦਾ ਇਸਤੇਮਾਲ ਕਰਕੇ ਆਪਣੇ ਮੋਬਾਈਲ ਫੋਨ ਤੇ ਈਪੀਐੱਫ਼ਓ ਦੀਆਂ 16ਵੱਖ ਵੱਖ  ਸੇਵਾਵਾਂ ਪ੍ਰਾਪਤ ਕਰ ਸਕਦਾ ਹੈ।  ਇਨਾਂ ਸੇਵਾਵਾਂ  ਨੂੰ ਹਾਸਲ ਕਰਨ ਲਈ ਇੱਕ ਐਕਟਿਵ ਯੂਏਐੱਨ (ਯੂਨੀਵਰਸਲ ਅਕਾਊਂਟ ਨੰਬਰ)ਅਤੇ ਈਪੀਐੱਫ਼ਓ ਵਿੱਚ ਰਜਿਸਟਰਡ  ਮੋਬਾਈਲ ਨੰਬਰ ਦਾ  ਹੋਣਾ ਜ਼ਰੂਰੀ ਹੈ। ਉਮੰਗ ਐਪ ਤੇ ਈਪੀਐੱਫ਼ਓ ਦੀਆਂ ਮੈਂਬਰ ਕੇਂਦ੍ਰਿਤ ਸੇਵਾਵਾਂ ਦਾ ਵਿਆਪਕ ਉਪਯੋਗ ਕੋਵਿਡ -19 ਮਹਾਮਾਰੀ  ਦੌਰਾਨ ਇਸਦੇ ਮੈਂਬਰਾਂ ਨੇ ਕੀਤਾ। 

 

 

ਉਮੰਗ ਐਪ ਤੇ ਕੋਈ ਵੀ ਮੈਂਬਰ ਆਪਣਾ ਦਾਅਵਾ (ਕਲੇਮ) ਦਰਜ ਕਰ ਸਕਦਾ ਹੈ, ਉਸਤੇ ਨੇੜਿਓਂ ਨਜ਼ਰ ਰੱਖ ਸਕਦਾ ਹੈ ਅਤੇ ਆਪਣੇ ਦਾਅਵੇ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਅਪ੍ਰੈਲ ਤੋਂ ਜੁਲਾਈ 2020 ਦੌਰਾਨ ਉਮੰਗ ਐਪ ਜ਼ਰੀਏ ਕੁੱਲ 11.27 ਲੱਖ ਦਾਅਵੇ ਦਾਖਲ ਜਾ ਪੇਸ਼ ਕੀਤੇ ਗਏ। ਇਹ ਦਸੰਬਰ 2019 ਤੋਂ ਮਾਰਚ 2020 ਤੱਕ ਦੀ ਕੋਵਿਡ -19 ਤੋਂ ਪਹਿਲਾਂ ਦੀ ਅਵਧੀ ਦੇ ਮੁਕਾਬਲੇ ਵਿੱਚ 180% ਵੱਧ ਹਨ ਕਿਉਂਕਿ ਇਸ ਦੌਰਾਨ ਐਪ ਦੇ ਜ਼ਰੀਏ ਸਿਰਫ ਸਿਰਫ 3.97 ਲੱਖ ਦਾਅਵੇ ਹੀ ਪੇਸ਼ ਕੀਤੇ ਗਏ ਸਨ।  ਉਮੰਗ ਐਪ ਨਾਲ ਮੈਂਬਰਾਂ ਨੂੰ ਕੋਵਿਡ -19 ਮਹਾਮਾਰੀ ਦੌਰਾਨ ਕਿਤੇ ਵੀ ਆਉਣ ਜਾਣ ਤੇ ਲੱਗੀ ਪਾਬੰਦੀ ਦੇ ਬਾਵਜੂਦ ਈਪੀਐੱਫ਼ਓ ਦੀਆਂ ਸੇਵਾਵਾਂ ਹਾਸਲ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਉਠਾਉਣੀ ਪਈ। ਅਸਲ ਵਿੱਚ ਇਸ ਸੁਵਿਧਾ ਨਾਲ ਮੈਂਬਰਾਂ ਨੂੰ ਈਪੀਐੱਫ਼ਓ ਦੇ ਦਫ਼ਤਰ ਵਿੱਚ ਜਾਣ ਦੀ ਜ਼ਰੂਰਤ ਬਹੁਤ ਘਟ ਗਈ ਸੀ। 

 

 

ਉਮੰਗ ਐਪ ਦੇ ਜ਼ਰੀਏ ਮੈਂਬਰਾਂ ਨੇ  ਸਭ ਤੋਂ ਵੱਧ ਜਿਸ ਲੋਕਪ੍ਰਿਯ ਸੇਵਾ ਦਾ ਕਾਫ਼ੀ ਉਪਯੋਗਕੀਤਾ ਉਹ 'ਵਿਊ ਮੈਂਬਰ ਪਾਸ ਬੁੱਕ' ਹੈ।  ਅਗਸਤ 2019 ਤੋਂ ਜੁਲਾਈ 2020 ਤੱਕ ਦੀ ਅਵਧੀ ਦੌਰਾਨ ਇਸ ਸੇਵਾ ਨੂੰ ਈਪੀਐੱਫ਼ਓ ਦੇ ਮੈਂਬਰ ਪੋਰਟਲ ਜ਼ਰੀਏ ਈ ਪੀਐੱਫ਼ ਮੈਂਬਰਾਂ ਦੁਆਰਾ27.55 ਕਰੋੜ ਦੀ ਵਿਊਰਸ਼ਿਪ ਮਿਲੀ, ਜਦਕਿ ਉਮੰਗ ਐਪ ਜ਼ਰੀਏ 'ਵਿਊ ਪਾਸ ਬੁੱਕ' ਦੀ ਇਸੇ ਹੀ ਸੁਵਿਧਾ ਨੂੰ 244.77 ਕਰੋੜ ਏਪੀਆਈ  ਹਿੱਟ ਮਿਲੇ।  ਇਸ ਮੋਬਾਈਲ ਐਪ ਤੇ ਇੱਕ ਬਟਨ ਨੂੰ ਕਲਿੱਕ ਕਰਦਿਆਂ ਹੀ ਸਬੰਧਿਤ ਸੇਵਾਵਾਂ ਮਿਲਣ ਦੀ ਜਿਹੜੀ ਵਧੇਰੇ ਅਸਾਨੀ ਹੁੰਦੀ ਹੈ,ਉਸ ਦੇ ਕਾਰਨ ਹੀ ਜ਼ਿਆਦਾ ਮੈਂਬਰਾਂ ਨੇ ਪੋਰਟਲ ਦੀ ਥਾਂ ਉਮੰਗ ਐਪ ਦੇ ਇਸਤੇਮਾਲ ਨੂੰ ਪਹਿਲ ਦਿੱਤੀ। 

 

 

ਆਪਣੇ 66 ਲੱਖ ਪੈਨਸ਼ਨਰਾਂ ਨੂੰ ਘਰ ਬੈਠਿਆਂ ਹੀ ਸੁਰੱਖਿਅਤ ਢੰਗ ਨਾਲ ਅਪਣੀਆਂ ਸੇਵਾਵਾਂ ਦੀ ਉਪਲੱਬਧਤਾ ਨੂੰ ਸੁਨਿਸ਼ਚਿਤ ਕਰਨ ਲਈ ਈਪੀਐੱਫ਼ਓ ਨੇ 'ਵਿਊ ਪੈਨਸ਼ਨਰ ਪਾਸ ਬੁੱਕ' ਦੀ ਸੁਵਿਧਾ ਦੇ ਨਾਲ ਨਾਲ ਉਮੰਗ ਐਪ ਤੇ 'ਜੀਵਨ ਪ੍ਰਮਾਣ ਪੱਤਰ' ਨੂੰ ਅੱਪਡੇਟ ਕਰਨ ਵੀ ਸੁਵਿਧਾ ਵੀ ਦਿੱਤੀ ਹੈ।  ਇਨ੍ਹਾ ਦੋਵਾਂ ਹੀ ਸੇਵਾਵਾਂ ਦਾ ਵਿਆਪਕ ਉਪਯੋਗ ਮੌਜੂਦਾ ਪੈਨਸ਼ਨਰਾਂ ਨੇ ਕੀਤਾ ਹੈ।  ਅਪ੍ਰੈਲ ਤੋਂ ਜੁਲਾਈ 2020 ਤੱਕ ਦੀ ਕੋਵਿਡ -19 ਮਹਾਮਾਰੀ ਦੀ ਅਵਧੀ ਦੇ ਦੌਰਾਨ 'ਵਿਊ ਪੈਨਸ਼ਨਰ ਪਾਸ  ਬੁੱਕ' ਨੂੰ 18.52 ਲੱਖ ਏ ਪੀ ਆਈ ਹਿੱਟ ਮਿਲੇ, ਜਦਕਿ 'ਜੀਵਨ ਪ੍ਰਮਾਣ ਪੱਤਰ ਸੇਵਾ' ਦੀ ਅੱਪਡੇਟਿੰਗ ਤੇ 29, 773ਹਿੱਟ ਰਿਕਾਰਡ ਕੀਤੇ ਗਏ।

 

 

ਹੋਰ ਮਹੱਤਵਪੂਰਨ ਸੇਵਾਵਾਂ ਵਿੱਚ 'ਯੂਏਐੱਨ ਐਕਟੀਵੇਸ਼ਨ' ਨੂੰ 21,27,942 ਏਪੀਆਈ ਹਿੱਟ ਮਿਲੇ,ਜਦਕਿ ਈਕੇਵਾਈਸੀ  ਸੇਵਾਵਾਂ ਨੂੰ ਅਪ੍ਰੈਲ-ਜੁਲਾਈ 2020 ਦੀ ਅਵਧੀ ਦੌਰਾਨ ਉਮੰਗ ਐਪ ਤੇ 13,21,07,910 ਏਪੀਆਈ ਹਿੱਟ ਮਿਲੇ। 

 

 

ਭਾਰਤ ਵਿੱਚ ਸਮਾਰਟਫੋਨ ਰੱਖਣ ਵਾਲਿਆਂ ਦੀ ਗਿਣਤੀ ਵਧਣ ਕਾਰਨ ਈਪੀਐੱਫ਼ਓ ਆਪਣੇ ਮੈਂਬਰਾਂ ਨੂੰ ਮੋਬਾਈਲ ਗਵਰਨੈਂਸ ਜ਼ਰੀਏ ਆਪਣੀਆਂ ਸੇਵਾਵਾਂ ਉਪਲੱਬਧ ਕਰਵਾਉਣ ਵਿੱਚ ਸਫਲ ਰਿਹਾ।  ਜਿਸ ਨਾਲ ਡਿਜੀਟਲ ਪਾੜੇ ਨੂੰ ਭਰਨ ਵਿੱਚ ਮਦਦ ਮਿਲੀ ਹੈ। ਇਸ ਨਾਲ ਈਪੀਐੱਫ਼ਓ ਨੂੰ ਵਿਸ਼ੇਸ਼ ਤੌਰ ਤੇ ਜਰੂਰਤ ਪੈਣ ਤੇ ਆਪਣੇ ਹਿੱਸੇਦਾਰਾਂ ਨੂੰ ਸਮਾਜਿਕ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਨ ਨਾਲ  ਕੋਵਿਡ -19 ਦੀਆਂ ਪਾਬੰਦੀਆਂ ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਦਦ ਮਿਲੀ ਹੈ। ਇਸਦੇ ਨਾਲ ਹੀ 'ਉਮੰਗ' ਤੇ ਈਪੀਐੱਫ਼ਓ ਸੱਭ ਤੋਂ ਵੱਡਾ ਸੰਗਠਨ ਬਣ ਗਿਆ ਹੈ , ਜਿਸਨੇ ਐਪ  ਤੇ 90% ਤੋਂ ਵੀ ਵੱਧ ਆਪਣੀ ਮੌਜੂਦਗੀ ਦਰਜ ਕੀਤੀ ਹੈ।

 

 

*****

 

 

 

ਆਰਸੀਜੇ/ਐੱਸਕੇਪੀ/ਆਈਏ



(Release ID: 1644975) Visitor Counter : 239