ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਯੂਪੀਐੱਸਸੀ ਦੇ ਨਵ–ਨਿਯੁਕਤ ਚੇਅਰਮੈਨ, ਪ੍ਰੋ. (ਡਾ.) ਪ੍ਰਦੀਪ ਜੋਸ਼ੀ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਕੀਤੀ ਸਦਭਾਵਨਾ ਮੁਲਾਕਾਤ

Posted On: 09 AUG 2020 8:25PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ – UPSC) ਦੇ ਨਵ–ਨਿਯੁਕਤ ਚੇਅਰਮੈਨ, ਪ੍ਰੋ. (ਡਾ.) ਪ੍ਰਦੀਪ ਕੁਮਾਰ ਜੋਸ਼ੀ ਨੇ ਅੱਜ ਉੱਤਰ–ਪੂਰਬੀ ਖੇਤਰ ਦੇ ਵਿਕਾਬ ਬਾਰੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਸਦਭਾਵਨਾ ਮੁਲਾਕਾਤ ਕੀਤੀ।

ਸ਼ੁੱਕਰਵਾਰ ਨੂੰ ਵੱਕਾਰੀ ਕਮਿਸ਼ਨ ਦੇ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੰਤਰੀ ਨਾਲ ਇਹ ਸ੍ਰੀ ਜੋਸ਼ੀ ਦੀ ਪਹਿਲੀ ਬੈਠਕ ਸੀ।

ਇੱਥੇ ਇਹ ਵਰਣਨਯੋਗ ਹੈ ਕਿ ਪ੍ਰੋ. ਜੋਸ਼ੀ ਇੱਕ ਉੱਘੇ ਅਕਾਦਮੀਸ਼ੀਅਨ ਹਨ ਤੇ ਉਨ੍ਹਾਂ ਦਾ ਕਰੀਅਰ ਬੇਮਿਸਾਲ ਰਿਹਾ ਹੈ, ਜਿਸ ਦੌਰਾਨ ਉਹ ਨੈਸ਼ਨਲ ਇੰਸਟੀਚਿਊਟ ਆਵ੍ ਐਜੂਕੇਸ਼ਨਲ ਪਲੈਨਿੰਗ ਐਂਡ ਐਡਮਿਨਿਸਟ੍ਰੇਸ਼ਨ (ਐੱਨਆਈਈਪੀਏ – NIEPA) ਦੇ ਡਾਇਰੈਕਟਰ, ਛੱਤੀਸਗੜ੍ਹ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਤੇ ਮੱਧ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਜਿਹੇ ਕਈ ਅਹਿਮ ਅਹੁਦਿਆਂ ਉੱਤੇ ਰਹੇ। ਉੱਘੇ ਅਕਾਦਮੀਸ਼ੀਅਨ ਤੇ ਖੋਜਕਾਰ ਪ੍ਰੋ. ਪ੍ਰਦੀਪ ਕੁਮਾਰ ਜੋਸ਼ੀ ਨੇ 1981 ’ਚ ਕਾਨਪੁਰ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਵਿਭਿੰਨ ਯੂਨੀਵਰਸਿਟੀਜ਼ ਤੇ ਰਾਸ਼ਟਰੀ ਸੰਸਥਾਨਾਂ ਵਿੱਚ 28 ਸਾਲਾਂ ਤੱਕ ਅਧਿਆਪਨ ਦਾ ਤਜਰਬਾ ਹਾਸਲ ਹੈ।

ਡਾ. ਜਿਤੇਂਦਰ ਸਿੰਘ ਨੇ ਯੂਪੀਐੱਸਸੀ (UPSC) ਦੇ ਚੇਅਰਮੈਨ ਵਜੋਂ ਇੱਕ ਸਫ਼ਲ ਤੇ ਸਿਰਜਣਾਤਮਕ ਕਾਰਜਕਾਲ ਦੀਆਂ ਸ਼ੁਭ–ਕਾਮਨਾਵਾਂ ਦਿੰਦਿਆਂ ਭਰੋਸਾ ਪ੍ਰਗਟਾਇਆ ਕਿ ਪ੍ਰੋ. ਜੋਸ਼ੀ ਦਾ ਅਕਾਦਮਿਕ ਪਿਛੋਕੜ ਅਤੇ ਵਿਦਵਤਾ ਭਰਪੂਰ ਦਿਮਾਗ਼ ਕਮਿਸ਼ਨ ਦੇ ਕੰਮਕਾਜ ਉੱਤੇ ਇੱਕ ਸਿਹਤਮੰਦ ਪ੍ਰਭਾਵ ਪਾਏਗਾ।

*****

ਐੱਸਐੱਨਸੀ



(Release ID: 1644946) Visitor Counter : 103