ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਰਾਸ਼ਟਰੀ ਢਾਂਚਾ ਪਾਈਪਲਾਈਨ ਲਈ ਔਨਲਾਈਨ ਡੈਸ਼ਬੋਰਡ ਜਾਰੀ ਕੀਤਾ

Posted On: 10 AUG 2020 5:12PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ  ਰਾਸ਼ਟਰੀ ਢਾਂਚਾ ਪਾਈਪਲਾਈਨ (ਐੱਨਆਈਪੀ) ਲਈ ਔਨਲਾਈਨ ਡੈਸ਼ਬੋਰਡ ਦਾ ਉਦਘਾਟਨ ਕੀਤਾ

 

 

ਔਨਲਾਈਨ ਡੈਸ਼ਬੋਰਡ ਨਵੇਂ ਭਾਰਤ ਵਿੱਚ ਢਾਂਚਾ ਪ੍ਰੋਜੈਕਟਾਂ ਲਈ ਸੂਚਨਾ ਚਾਹੁਣ ਵਾਲੇ ਸਾਰੇ ਪ੍ਰਤੀਭਾਗੀਆਂ ਲਈ ਇੱਕੋ ਥਾਂ ਤੋਂ ਸੂਚਨਾ ਹਾਸਲ ਹੋਣ ਵਾਲਾ  ਹੱਲ ਹੈ ਇਸ  ਡੈਸ਼ਬੋਰਡ ਦੀ ਮੇਜ਼ਬਾਨੀ ਇੰਡੀਆ ਇਨਵੈਸਮੈਂਟ ਗ੍ਰਿੱਡ (ਆਈਆਈਜੀ) (www.indiainvestmentgrid.gov.in). ਦੁਆਰਾ ਕੀਤੀ ਜਾ ਰਹੀ ਹੈ ਆਈਆਈਜੀ ਇੱਕ ਅੰਤਰ-ਸਰਗਰਮ ਅਤੇ ਗਤੀਸ਼ੀਲ ਔਨਲਾਈਨ ਪਲੈਟਫਾਰਮ ਹੈ ਜਿਸ ਉੱਤੇ ਭਾਰਤ ਵਿੱਚ ਰੀਅਲ ਟਾਈਮ ਨਿਵੇਸ਼ ਬਾਰੇ ਅੱਪਡੇਟ ਕੀਤੇ ਅਤੇ ਰੀਅਲ ਟਾਈਮ ਨਿਵੇਸ਼ ਮੌਕੇ ਦਰਸਾਏ ਜਾਂਦੇ ਹਨ

 

ਉਦਘਾਟਨੀ ਸਮਾਰੋਹ ਵਿੱਚ ਢਾਂਚੇ ਬਾਰੇ ਉੱਚ ਪੱਧਰੀ ਟਾਸਕ ਫੋਰਸ ਦੇ ਮੈਂਬਰ ਅਤੇ ਵੱਖ-ਵੱਖ ਮੰਤਰਾਲਿਆਂ ਅਤੇ ਸਰਕਾਰੀ ਵਿਭਾਗਾਂ ਦੇ ਸਕੱਤਰ ਸ਼ਾਮਲ ਹੋਏ

 

ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀਮਤੀ ਸੀਤਾਰਮਣ ਨੇ ਕਿਹਾ, "ਐੱਨਆਈਪੀ ਆਤਮ ਨਿਰਭਰ ਭਾਰਤ ਦੇ ਸੁਪਨੇ ਨੂੰ ਹੁਲਾਰਾ ਪ੍ਰਦਾਨ ਕਰੇਗਾ ਆਈਆਈਜੀ ਵਿਖੇ ਐੱਨਆਈਪੀ ਪ੍ਰੋਜੈਕਟਾਂ ਦਾ ਮੁਹੱਈਆ ਹੋਣਾ ਅੱਪਡੇਟਿਡ ਪ੍ਰੋਜੈਕਟ ਸੂਚਨਾ ਤੱਕ ਅਸਾਨ ਪਹੁੰਚ ਮੁਹੱਈਆ ਕਰਵਾਏਗਾ ਅਤੇ ਪੀਪੀਪੀ ਪ੍ਰੋਜੈਕਟਾਂ ਲਈ ਨਿਵੇਸ਼ਕਾਂ ਨੂੰ ਆਕਰਸ਼ਿਤ ਕਰੇਗਾ ਇਹ ਐੱਨਆਈਪੀ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਇਕ ਵੱਡਾ ਕਦਮ ਹੈ - ਜਿਸ ਨਾਲ ਦੇਸ਼ ਵਿੱਚ ਢਾਂਚਾ ਵਿਕਾਸ ਨੂੰ ਭਾਰੀ ਉਤਸ਼ਾਹ ਮਿਲੇਗਾ"

 

ਇੰਡੀਆ ਇਨਵੈਸਟਮੈਂਟ ਗ੍ਰਿੱਡ (ਆਈਆਈਜੀ) (www.indiainvestmentgrid.gov.in), ਇੱਕ ਅੰਤਰਸਰਗਰਮ ਅਤੇ ਗਤੀਸ਼ੀਲ ਔਨਲਾਈਨ ਪਲੈਟਫਾਰਮ ਹੈ ਜੋ ਕਿ ਵਿਦੇਸ਼ੀ ਨਿਵੇਸ਼ਕ ਭਾਈਚਾਰੇ ਲਈ ਭਾਰਤ ਵਿੱਚ ਨਿਵੇਸ਼ ਕਰਨ ਦੇ ਸਭ ਤੋਂ ਵਧੀਆ ਮੌਕੇ ਦਰਸਾਉਂਦਾ ਹੈ ਇਨਵੈਸਟ ਇੰਡੀਆ ਦੁਆਰਾ ਵਿਕਸਿਤ ਕੀਤੀ ਅਤੇ ਚਲਾਈ ਜਾ ਰਹੀ ਨੈਸ਼ਨਲ ਇਨਵੈਸਟਮੈਂਟ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਏਜੰਸੀ, ਆਈਆਈਜੀ ਭਾਰਤ ਵਿੱਚ ਨਿਵੇਸ਼ ਕਰਨ ਦੇ ਇੱਕ ਗੇਟਵੇ ਵਜੋਂ ਕੰਮ ਕਰਦੀ ਹੈ ਅਤੇ ਇਸ ਦੀ ਵਰਤੋਂ  ਵਿਦੇਸ਼ਾਂ ਵਿੱਚ ਕਾਫੀ ਮਿਸ਼ਨਾਂ ਅਤੇ ਅੰਬੈਸੀਆਂ ਦੁਆਰਾ ਕੀਤੀ ਜਾ ਰਹੀ ਹੈ ਆਈਆਈਜੀ ਨਿਵੇਸ਼ ਦੀ ਇਜਾਜ਼ਤ ਇਨ੍ਹਾਂ ਨੂੰ ਦੇਂਦੀ ਹੈ -

 

•       ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਮੌਕਿਆਂ ਲਈ ਸਰਬ ਭਾਰਤੀ ਡਾਟਾਬੇਸ ਲੱਭਣ ਲਈ

•       ਪਹਿਲ ਵਾਲੇ ਪ੍ਰੋਜੈਕਟਾਂ ਵਿੱਚ ਹੋਈ ਪ੍ਰਗਤੀ ਦਾ ਪਤਾ ਲਗਾਉਣ ਅਤੇ ਆਪਣੀ ਦਿਲਚਸਪੀ ਵਿਖਾਉਣ ਲਈ

•       ਪ੍ਰੋਜੈਕਟਾਂ ਦੇ ਪ੍ਰਮੋਟਰਾਂ ਨਾਲ ਸਿੱਧਾ ਸੰਪਰਕ ਕਰਨ ਲਈ

 

2019-20 ਦੇ ਆਪਣੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਐਲਾਨ ਕੀਤਾ ਸੀ ਕਿ ਅਗਲੇ ਪੰਜ ਸਾਲਾਂ ਵਿੱਚ ਢਾਂਚਾ ਪ੍ਰੋਜੈਕਟਾਂ ਲਈ 100 ਲੱਖ ਕਰੋੜ ਰੁਪਏ ਰੱਖੇ ਗਏ ਹਨ ਬਜਟ ਐਲਾਨ ਤੋਂ ਬਾਅਦ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਸੀ, "ਆਧੁਨਿਕ ਢਾਂਚੇ ਦੇ ਵਿਕਾਸ ਲਈ 100 ਲੱਖ ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ ਜੋ ਕਿ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕਰਨ ਤੋਂ ਇਲਾਵਾ ਲੋਕਾਂ ਦੇ ਜੀਵਨ ਪੱਧਰ ਵਿੱਚ ਵੀ ਸੁਧਾਰ ਕਰਨ ਵਿੱਚ ਮਦਦ ਕਰੇਗੀ"

 

ਇਸ ਨੂੰ ਅੱਗੇ ਵਧਾਉਂਦੇ ਹੋਏ ਇੱਕ ਉੱਚ-ਪੱਧਰੀ ਟਾਸਕ ਫੋਰਸ ਨੇ ਰਾਸ਼ਟਰੀ ਢਾਂਚਾ ਪਾਈਪਲਾਈਨ ਬਾਰੇ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਜਿਸ ਵਿੱਚ 2020-25 ਦੇ ਸਮੇਂ ਵਿੱਚ 111 ਲੱਖ ਕਰੋੜ ਰੁਪਏ ਦਾ ਢਾਂਚਾ ਨਿਵੇਸ਼ ਪ੍ਰਸਤਾਵਤ ਕੀਤਾ ਗਿਆ

 

ਐੱਨਆਈਪੀ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ ਜੋ ਕਿ ਦੇਸ਼ ਭਰ ਵਿੱਚ ਵਿਸ਼ਵ ਪੱਧਰ ਦਾ ਢਾਂਚਾ ਪ੍ਰਦਾਨ ਕਰੇਗੀ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕਰੇਗੀ ਐੱਨਆਈਪੀ ਪ੍ਰੋਜੈਕਟ ਦੀ ਤਿਆਰੀ ਵਿੱਚ ਸੁਧਾਰ ਲਿਆਉਣ ਤੋਂ ਇਲਾਵਾ ਢਾਂਚੇ ਵਿੱਚ ਨਿਵੇਸ਼ (ਘਰੇਲੂ ਅਤੇ ਵਿਦੇਸ਼ੀ) ਨੂੰ ਆਕਰਸ਼ਿਤ ਕਰੇਗੀ ਅਤੇ ਵਿੱਤੀ ਸਾਲ 2025 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਲਈ ਅਹਿਮ ਹੋਵੇਗੀ ਐੱਨਆਈਪੀ ਆਰਥਿਕ ਅਤੇ ਸਮਾਜਿਕ ਢਾਂਚਾ ਪ੍ਰੋਜੈਕਟਾਂ ਨੂੰ ਕਵਰ ਕਰੇਗੀ ਜੋ ਕਿ ਅੱਪਡੇਟਡ ਹਾਰਮੋਨਾਈਜ਼ਡ ਮਾਸਟਰ ਲਿਸਟ ਆਵ੍ ਇਨਫ੍ਰਾਸਟ੍ਰਕਚਰ ਉੱਤੇ ਆਧਾਰਿਤ ਹੋਣਗੇ

 

ਕੁਲ 111 ਲੱਖ ਕਰੋੜ ਰੁਪਏ ਦੇ ਸੰਭਾਵਿਤ ਪੂੰਜੀ ਖਰਚੇ ਵਿਚੋਂ 44 ਲੱਖ ਕਰੋੜ (40%) ਪ੍ਰੋਜੈਕਟਾਂ ਉੱਤੇ ਤਾਂ ਇਸ ਵੇਲੇ ਕੰਮ ਚੱਲ   ਰਿਹਾ ਹੈ, 33 ਲੱਖ ਕਰੋੜ (30%) ਪ੍ਰੋਜੈਕਟ ਵਿਚਾਰ ਅਧੀਨ ਹਨ 22 ਲੱਖ ਕਰੋੜ (20%) ਦੇ ਵਿਕਾਸ ਅਧੀਨ (ਪ੍ਰੋਜੈਕਟਾਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਡੀਪੀਆਰ ਵੀ ਤਿਆਰ ਹੋ ਚੁੱਕੀ ਹੈ, ਪਰ ਅਜੇ ਤੱਕ ਫੰਡ ਨਹੀਂ ਲਏ) ਅਤੇ ਬਾਕੀ ਪ੍ਰੋਜੈਕਟ ਜੋ ਕਿ 11 ਲੱਖ ਕਰੋੜ ਰੁਪਏ (10%) ਅਜੇ ਗ਼ੈਰ-ਵਰਗੀਕ੍ਰਿਤ ਹਨ ਪ੍ਰੋਜੈਕਟਾਂ ਦੇ ਸਾਰੇ ਚੱਕਰ ਦੀ ਮੇਜ਼ਬਾਨੀ ਆਈਆਈਜੀ ਦੁਆਰਾ ਕੀਤੀ ਜਾਵੇਗੀ ਤਾਕਿ ਐੱਨਆਈਪੀ ਨੂੰ ਦਿੱਖ ਪ੍ਰਦਾਨ ਕੀਤੀ ਜਾ ਸਕੇ ਅਤੇ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਤੋਂ ਨਿਵੇਸ਼ ਆਕਰਸ਼ਿਤ ਕੀਤਾ ਜਾ ਸਕੇ

 

ਐੱਨਆਈਪੀ ਪ੍ਰੋਜੈਕਟ ਡਾਟਾਬੇਸ ਐੱਨਆਈਪੀ ਟਾਸਕ ਫੋਰਸ ਦੀ ਅੰਤਿਮ ਰਿਪੋਰਟ ਦੀ ਜਿਲਦ-3 ਆਈਆਈਜੀ ਨੂੰ ਮੁੱਹਈਆ ਕਰਵਾਈ ਗਈ ਹੈ ਤਾਕਿ ਅੱਪਡੇਟ ਕੀਤੀ ਪ੍ਰੋਜੈਕਟ ਪੱਧਰ ਦੀ ਸੂਚਨਾ ਤੱਕ ਨਿਵੇਸ਼ਕਾਂ ਦੀ ਪਹੁੰਚ ਮੁਹੱਈਆ ਕਰਵਾਈ ਜਾ ਸਕੇ ਡਿਜੀਟਲ ਪਲੈਟਫਾਰਮ ਪ੍ਰੋਜੈਕਟਾਂ ਤੱਕ ਵਧੇਰੇ ਦਿੱਖ ਮੁਹੱਈਆ ਕਰਵਾਉਣਗੇ ਅਤੇ ਐੱਨਆਈਪੀ ਦਾ ਫਤਵਾ ਹਾਸਲ ਕਰ ਸਕਣਗੇ ਤਾਕਿ ਉਹ ਨਿਪੁੰਨ ਢੰਗ ਨਾਲ ਪ੍ਰੋਜੈਕਟਾਂ ਦੀ ਮਾਰਕੀਟਿੰਗ ਕਰ ਸਕਣ ਐੱਨਆਈਪੀ ਪ੍ਰੋਜੈਕਟ ਡਾਟਾਬੇਸ ਇੰਡੀਆ ਇਨਵੈਸਟਮੈਂਟ ਗ੍ਰਿੱਡ (ਆਈਆਈਜੀ) ਐੱਨਆਈਪੀ ਨੂੰ ਦਿੱਖ ਪ੍ਰਦਾਨ ਕਰੇਗੀ ਅਤੇ ਸੰਭਾਵਿਤ ਨਿਵੇਸ਼ਕਾਂ, ਘਰੇਲੂ ਜਾਂ ਵਿਦੇਸ਼ੀ ਦੀ ਫਾਇਨਾਂਸਿੰਗ ਵਿੱਚ ਮਦਦ ਕਰੇਗੀ ਤਾਕਿ ਅੱਪਡੇਟ ਕੀਤੀ ਪ੍ਰੋਜੈਕਟ ਪੱਧਰ ਦੀ ਸੂਚਨਾ ਹਾਸਲ ਹੋ ਸਕੇ ਇਸ ਤੋਂ ਇਲਾਵਾ ਇਹ ਇੱਕ ਮਾਨੀਟ੍ਰਿੰਗ ਅਤੇ ਜਾਇਜ਼ਾ ਲੈਣ ਵਾਲਾ ਟੂਲ ਹੈ ਜੋ ਕਿ ਸਬੰਧਿਤ ਮੰਤਰਾਲਿਆਂ /ਵਿਭਾਗਾਂ ਅਤੇ ਡੀਈਏ ਦੁਆਰਾ ਵਰਤਿਆ ਜਾਂਦਾ ਹੈ ਤਾਕਿ ਅਸਲ ਤਰੱਕੀ ਜਿਵੇਂ ਕਿ ਐੱਨਆਈਪੀ ਦੇ ਮੁਢਲੇ ਅਨੁਮਾਨ ਹਰ ਪ੍ਰੋਜੈਕਟ ਲਈ ਹਾਸਲ ਕੀਤੇ ਜਾ ਸਕਣ

 

ਸ਼੍ਰੀਮਤੀ ਸੀਤਾਰਮਣ ਨੇ ਸਾਰੇ ਸਬੰਧਿਤ ਵਿਭਾਗਾਂ /ਮੰਤਰਾਲਿਆਂ ਨੂੰ ਕਿਹਾ ਕਿ ਉਹ ਸਾਰੇ ਪ੍ਰੋਜੈਕਟਾਂ ਦਾ ਸਟੇਟਸ ਐੱਨਆਈਪੀ ਪੋਰਟਲ ਉੱਤੇ ਅੱਪਡੇਟ ਕਰਨ ਅਤੇ ਰੀਅਲ ਟਾਈਮ ਵਿੱਚ ਵੀ ਅੱਪਡੇਟ ਕਰਦੇ ਰਹਿਣ ਉਨ੍ਹਾਂ ਨੇ ਸਾਰੇ ਸਬੰਧਿਤ ਵਿਭਾਗਾਂ /ਮੰਤਰਾਲਿਆਂ ਨੂੰ ਇਹ ਵੀ ਕਿਹਾ ਕਿ ਉਹ ਪ੍ਰੋਜੈਕਟਾਂ ਅਤੇ ਸੁਧਾਰਾਂ ਨੂੰ ਲਾਗੂ ਕਰਨ ਦੇ ਸੰਬੰਧ ਵਿੱਚ ਠੋਸ ਪ੍ਰਗਤੀ ਦਰਸਾਉਣ

 

*****

 

ਆਰਐੱਮ/ਕੇਐੱਮਐੱਨ(Release ID: 1644940) Visitor Counter : 208