ਰੇਲ ਮੰਤਰਾਲਾ

ਭਾਰਤੀ ਰੇਲਵੇਜ਼ ਦੀਆਂ 83 ਮਹਿਲਾ ਆਰਪੀਐੱਫ਼ ਸਬ–ਇੰਸਪੈਕਟਰ ਕੈਡਿਟਾਂ ਨੇ ਸਫ਼ਲਤਾਪੂਰਬਕ ਟ੍ਰੇਨਿੰਗ ਪੂਰੀ ਕੀਤੀ

ਸਾਰੀਆਂ ਮਹਿਲਾ ਆਰਪੀਐੱਫ਼ ਸਬ–ਇੰਸਪੈਕਟਰ ਕੈਡਿਟਾਂ ਦੀ ਪਾਸਿੰਗ–ਆਊਟ ਪਰੇਡ ਮੌਲਾ ਅਲੀ ’ਚ ਹੋਈ

Posted On: 10 AUG 2020 5:30PM by PIB Chandigarh

ਵੱਖੋਵੱਖਰੇ ਜ਼ੋਨਾਂ ਦੇ ਰੇਲਵੇਜ਼ ਨਾਲ ਸਬੰਧਿਤ 83 ਮਹਿਲਾ ਸਬਇੰਸਪੈਕਟਰ ਕੈਡਿਟਾਂ (ਬੈਚ ਨੰਬਰ 9ਏ) ਦੀ ਪਾਸਿੰਗ ਆਊਟ ਪਰੇਡ ਅੱਜ ਭਾਵ 10 ਅਗਸਤ, 2020 ਨੂੰ ਰੇਲਵੇ ਪ੍ਰੋਟੈਕਸ਼ਨ ਫ਼ੋਰਸ (ਆਰਪੀਐੱਫ਼ – RPF) ਟ੍ਰੇਨਿੰਗ ਸੈਂਟਰ, ਮੌਲਾਅਲੀ ਚ ਹੋਈ।

 

ਜੱਜਾਂ ਨੇ ਸੁਸ਼੍ਰੀ ਚੰਚਲ ਸੇਖਾਵਤ ਨੂੰ ਬੈਸਟ ਕੈਡੇਟਤੇ ਬੈਸਟ ਇਨ ਇਨਡੋਰਅਤੇ ਸੁਸ਼੍ਰੀ ਸਮ੍ਰਿਤੀ ਬਿਸਵਾਸ ਨੂੰ ਗਤੀਵਿਧੀਆਂ ਵਿੱਚ ਬੈਸਟ ਇਨ ਆਊਟਡੋਰਐਲਾਨਿਆ ਗਿਆ। ਇਸ ਪਰੇਡ ਦੀ ਕਮਾਂਡ ਸੁਸ਼੍ਰੀ ਚੰਚਲ ਸੇਖਾਵਤ ਨੇ ਸੰਭਾਲੀ।

 

ਇਸ ਮੌਕੇ ਬੋਲਦਿਆਂ ਸ੍ਰੀ ਗਜਾਨਨ ਮਾਲਿਯਾ ਨੇ ਮਹਿਲਾ ਸਬਇੰਸਪੈਕਟਰਾਂ ਨੂੰ ਨਸੀਹਤ ਕੀਤੀ ਕਿ ਉਹ ਰੇਲਵੇ ਦੀ ਸੰਪਤੀ ਤੇ ਰੇਲ ਯਾਤਰੀਆਂ ਦੀ ਸੁਰੱਖਿਆ ਲਈ ਪੂਰੀ ਲਗਨ ਨਾਲ ਕੰਮ ਕਰਨ ਅਤੇ ਆਪਣੀਆਂ ਡਿਊਟੀਆਂ ਨਿਭਾਉਣ। ਸਮਾਜ ਦੇ ਅਸੁਰੱਖਿਅਤ ਵਰਗ, ਮਹਿਲਾਵਾਂ ਤੇ ਬੱਚਿਆਂ ਦਾ ਖ਼ਿਆਲ ਰੱਖਣ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਮਹਿਲਾਵਾਂ ਤੇ ਬੱਚਿਆਂ ਦੀ ਤਸਕਰੀ ਵਧਦੀ ਜਾ ਰਹੀ ਹੈ। ਉਨ੍ਹਾਂ ਨੌਜਵਾਨ ਕੈਡੇਟਾਂ ਲਈ ਇੱਕ ਰੌਸ਼ਨ ਭਵਿੱਖ ਦੀ ਸ਼ੁਭਕਾਮਨਾ ਕੀਤੀ ਤੇ ਮਹਿਲਾ ਸਬਇੰਸਪੈਕਟਰ ਕੈਡਿਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਮੁਬਾਰਕਬਾਦ ਵੀ ਦਿੱਤੀ ਤੇ ਇਹੋ ਇੱਛਾ ਪ੍ਰਗਟਾਈ ਕਿ ਉਹ ਪੂਰੀ ਪੇਸ਼ੇਵਰਾਨਾ ਪਹੁੰਚ ਤੇ ਦਯਾਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਉਣਗੇ।

 

ਇਹ ਸਬਇੰਸਪੈਕਟਰ ਕੈਡਿਟਾਂ ਨੇ 9 ਮਹੀਨਿਆਂ ਤੱਕ ਇਨਡੋਰ ਤੇ ਆਊਟਡੋਰ ਸਖ਼ਤ ਟ੍ਰੇਨਿੰਗ ਲਈ ਹੈ ਕਿਉਂਕਿ ਅੰਤਿਮ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਰੇਲਵੇਜ਼ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅੱਜ ਉਨ੍ਹਾਂ ਇਸ ਰੰਗਬਿਰੰਗੀ ਅਸਾਧਾਰਣ ਪਰੇਡ ਵਿੱਚ ਭਾਗ ਲਿਆ ਤੇ ਸਹੁੰ ਚੁੱਕਣ ਤੋਂ ਬਾਅਦ ਉਹ ਰੇਲਵੇ ਪ੍ਰੋਟੈਕਸ਼ਨ ਫ਼ੋਰਸ ਦੀਆਂ ਮੈਂਬਰ ਬਣ ਗਈਆਂ ਹਨ।

 

ਇਸ ਪਰੇਡ ਦੌਰਾਨ ਸਮਾਜਿਕ ਦੂਰੀ ਤੇ ਕੋਵਿਡ–19 ਨਾਲ ਸਬੰਧਿਤ ਸਾਰੀਆਂ ਰਸਮੀ ਸਾਵਧਾਨੀਆਂ ਦਾ ਪੂਰਾ ਖ਼ਿਆਲ ਰੱਖਿਆ ਗਿਆ।

 

*****

 

ਡੀਜੀਐੱਨ/ਐੱਮਕੇਵੀ



(Release ID: 1644939) Visitor Counter : 172