ਉਪ ਰਾਸ਼ਟਰਪਤੀ ਸਕੱਤਰੇਤ

ਉਪ-ਰਾਸ਼ਟਰਪਤੀ ਦੇ ਅਹੁਦੇ ਉੱਤੇ ਤਿੰਨ ਸਾਲ ਪੂਰੇ ਹੋਣ ਉੱਤੇ ਲਿਪੀਬੱਧ ਕੀਤੀ ਇੱਕ ਕਿਤਾਬ ਕੇਂਦਰੀ ਰੱਖਿਆ ਮੰਤਰੀ ਜਾਰੀ ਕਰਨਗੇ

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਇਸ ਕਿਤਾਬ ਦਾ ਈ-ਰੂਪਾਂਤਰ ਜਾਰੀ ਕਰਨਗੇ

Posted On: 10 AUG 2020 2:20PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਦੇ ਅਹੁਦੇ ਉੱਤੇ ਤੀਸਰੇ ਸਾਲ ਪੂਰੇ ਹੋਣ ਬਾਰੇ ਲਿਪੀਬੱਧ ਕੀਤੀ ਇੱਕ ਕਿਤਾਬ ਜਿਸ ਦਾ ਸਿਰਲੇਖ 'ਕਨੈਕਟਿੰਗ, ਕਮਿਊਨਿਕੇਟਿੰਗ, ਚੇਂਜਿੰਗ' ਹੈ, ਨੂੰ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਉਪ-ਰਾਸ਼ਟਰਪਤੀ ਭਵਨ ਵਿਖੇ 11 ਅਗਸਤ, 2020 ਨੂੰ ਜਾਰੀ ਕਰਨਗੇ

 

ਸ਼੍ਰੀ ਨਾਇਡੂ 11 ਅਗਸਤ ਨੂੰ ਆਪਣੇ ਅਹੁਦੇ ਦੇ ਤਿੰਨ ਸਾਲ ਪੂਰੇ ਕਰ ਰਹੇ ਹਨ

 

 

ਇਸ ਕਿਤਾਬ ਦੇ ਇਲੈਕਟ੍ਰੌਨਿਕ ਰੂਪ (ਈ-ਬੁੱਕ) ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਜਾਰੀ ਕਰਨਗੇ ਇਹ ਕਿਤਾਬ 250 ਪੰਨਿਆਂ ਦੀ ਹੈ ਅਤੇ ਇਸ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਪਬਲਿਕੇਸ਼ਨ ਡਿਵੀਜ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ

 

 

ਇਸ ਕਿਤਾਬ ਵਿੱਚ ਸ਼ਬਦਾਂ ਅਤੇ ਤਸਵੀਰਾਂ ਰਾਹੀਂ ਉਪ-ਰਾਸ਼ਟਰਪਤੀ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀਆਂ ਭਾਰਤ ਅੰਦਰ ਦੀਆਂ ਅਤੇ ਵਿਦੇਸ਼ੀ ਯਾਤਰਾਵਾਂ ਵੀ ਸ਼ਾਮਲ ਹਨ ਇਸ ਕਿਤਾਬ ਵਿੱਚ ਕਿਸਾਨਾਂ, ਵਿਗਿਆਨੀਆਂ, ਡਾਕਟਰਾਂ, ਨੌਜਵਾਨਾਂ, ਪ੍ਰਸ਼ਾਸਕਾਂ, ਉਦਯੋਗਪਤੀਆਂ ਅਤੇ ਕਲਾਕਾਰਾਂ ਤੋਂ ਇਲਾਵਾ ਹੋਰ ਲੋਕਾਂ ਨਾਲ ਹੋਏ ਉਨ੍ਹਾਂ ਦੇ ਵਿਚਾਰ ਵਟਾਂਦਰੇ ਉੱਤੇ ਵੀ ਝਾਤ ਪਾਈ ਗਈ ਹੈ

 

 

ਇਸ ਕਿਤਾਬ ਵਿੱਚ ਉਪ-ਰਾਸ਼ਟਰਪਤੀ ਦੇ ਵਿਦੇਸ਼ੀ ਦੌਰਿਆਂ, ਵਿਸ਼ਵ ਆਗੂਆਂ ਨਾਲ ਉਨ੍ਹਾਂ ਦੀ ਵਿਚਾਰ ਚਰਚਾ ਅਤੇ ਵੱਖ-ਵੱਖ ਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਉਨ੍ਹਾਂ ਦੇ ਸੰਬੋਧਨਾਂ ਨੂੰ ਵੀ ਪੇਸ਼ ਕੀਤਾ ਗਿਆ ਹੈ

 

 

ਸ਼੍ਰੀ ਨਾਇਡੂ ਦੁਆਰਾ ਰਾਜ ਸਭਾ ਦੇ ਕੰਮਕਾਜ ਵਿੱਚ ਕੀਤੀਆਂ ਪ੍ਰਭਾਵੀ ਤਬਦੀਲੀਆਂ ਅਤੇ ਉਨ੍ਹਾਂ ਦੇ ਨਤੀਜੇ ਵਜੋਂ ਉਪਰਲੇ ਸਦਨ ਦੀ ਉਤਪਾਦਕਤਾ ਵਿੱਚ ਹੋਏ ਸੁਧਾਰਾਂ ਦਾ ਵੀ ਜ਼ਿਕਰ ਇਸ ਵਿੱਚ ਕੀਤਾ ਗਿਆ ਹੈ ਆਖਰੀ ਅਧਿਆਏ ਵਿੱਚ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਉਪ-ਰਾਸ਼ਟਰਪਤੀ ਨੇ ਮਹਾਮਾਰੀ ਦੌਰਾਨ ਆਪਣੇ ਸਮੇਂ ਦੀ ਵਰਤੋਂ ਕੀਤੀ ਅਤੇ 'ਮਿਸ਼ਨ ਕਨੈਕਟ' ਉੱਤੇ ਕੰਮ ਕਰਦੇ ਹੋਏ ਉਹ ਆਪਣੇ ਮਿੱਤਰਾਂ, ਅਧਿਆਪਕਾਂ, ਲੰਬੇ ਸਮੇਂ ਦੇ ਸਾਥੀਆਂ, ਜਾਣਕਾਰਾਂ-ਪੁਰਾਣੇ ਅਤੇ ਨਵੇਂ, ਰਿਸ਼ਤੇਦਾਰਾਂ, ਐੱਮਪੀਜ਼, ਰੂਹਾਨੀ ਆਗੂਆਂ ਅਤੇ ਪੱਤਰਕਾਰਾਂ ਬਾਰੇ ਪਤਾ ਲਗਾਉਂਦੇ ਰਹੇ

 

 

ਉਨ੍ਹਾਂ ਨੇ ਟੈਲੀਫੋਨ ਉੱਤੇ ਮੁੱਖ ਮੰਤਰੀਆਂ, ਰਾਜਪਾਲਾਂ, ਸੰਸਦ ਦੇ ਦੋਹਾਂ ਸਦਨਾਂ ਵਿੱਚ ਵੱਖ-ਵੱਖ ਰਾਜਨੀਤਿਕ ਆਗੂਆਂ ਅਤੇ ਰਾਜ ਸਭਾ ਦੇ ਸਾਰੇ ਐੱਮਪੀਜ਼ ਨਾਲ ਵਿਚਾਰ ਚਰਚਾ ਕੀਤੀ

 

 

****

 

ਵੀਆਰਆਰਕੇ/ ਐੱਮਐੱਸ/ ਐੱਮਐੱਸਵਾਈ/ ਡੀਪੀ



(Release ID: 1644934) Visitor Counter : 186