ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ‘ਨਿਟ ਇੰਡੀਆ ਮੂਵਮੈਂਟ’ ਨੂੰ ਭਾਰਤ ਛੱਡੋ ਟੀਚਿਆਂ ਵਾਂਗ ਪੂਰਾ ਕਰਨ ਲਈ ਕਿਹਾ

ਏਕਤਾ ਦੀ ਘਾਟ ਕਾਰਨ ਦੇਸ਼ ਨੂੰ 1000 ਸਾਲ ਤੱਕ ਲੁੱਟਿਆ ਗਿਆ

ਉਪ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਇੱਕ ਮਜ਼ਬੂਤ, ਭਾਵਨਾਤਮਕ ਤੌਰ ’ਤੇ ਏਕਕ੍ਰਿਤ ਭਾਰਤ ਨਸਲੀ ਤਾਕਤਾਂ ਦੇ ਮਾੜੇ ਮਨਸੂਬਿਆਂ ਵਿਰੁੱਧ ਸਭ ਤੋਂ ਉੱਤਮ ਸੁਰੱਖਿਆ ਹੈ

ਲੋਕਾਂ ਨੂੰ ਗ਼ਰੀਬੀ, ਭ੍ਰਿਸ਼ਟਾਚਾਰ ਅਤੇ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੰਕਲਪ ਕਰਨ ਦੀ ਤਾਕੀਦ ਕੀਤੀ

ਅਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

Posted On: 09 AUG 2020 2:03PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਮਜ਼ਬੂਤ, ਭਾਵਨਾਤਮਕ ਤੌਰ ਤੇ ਏਕਕ੍ਰਿਤ ਭਾਰਤ ਨੂੰ ਸਮਰੱਥ ਕਰਨ ਲਈ ਨਿਟ ਇੰਡੀਆ ਮੂਵਮੈਂਟ ਤੇਜ਼ ਕਰਨ ਦਾ ਸੱਦਾ ਦਿੱਤਾ ਜੋ ਨਸਲੀ ਤਾਕਤਾਂ ਦੇ ਮਾੜੇ ਮਨਸੂਬਿਆਂ ਵਿਰੁੱਧ ਸਭ ਤੋਂ ਉੱਤਮ ਸੁਰੱਖਿਆ ਪ੍ਰਦਾਨ ਕਰੇਗਾ।

 

ਭਾਰਤ ਛੱਡੋ ਮੂਵਮੈਂਟ ਦੀ ਸ਼ੁਰੂਆਤ ਦੀ 78ਵੀਂ ਵਰ੍ਹੇਗੰਢ ਦੇ ਅਵਸਰ ਤੇ ਸ਼੍ਰੀ ਨਾਇਡੂ ਨੇ ਇੱਕ ਫੇਸਬੁੱਕ ਆਰਟੀਕਲ ਵਿੱਚ 1000-1947 ਦੇ ਲੰਬੇ ਸਮੇਂ ਦੌਰਾਨ ਵਿਦੇਸ਼ੀ ਹਮਲਾਵਰਾਂ ਅਤੇ ਬਸਤੀਵਾਦੀ ਸ਼ੋਸ਼ਣ ਬਾਰੇ ਵਿਸਤਾਰ ਨਾਲ ਦੱਸਿਆ ਜਦੋਂ ਦੇਸ਼ ਵਿੱਚ ਏਕਤਾ ਦੀ ਘਾਟ ਸੀ। ਉਨ੍ਹਾਂ ਨੇ ਕਿਹਾ ਕਿ ਦੂਜੇ ਹਜ਼ਾਰ ਸਾਲ ਦੇ ਇਸ ਲੰਬੇ ਸਮੇਂ ਦੌਰਾਨ ਦੇਸ਼ ਨੇ ਸੱਭਿਆਚਾਰਕ ਅਧੀਨਤਾ ਅਤੇ ਆਰਥਿਕ ਸ਼ੋਸ਼ਣ ਦੇ ਰੂਪ ਵਿੱਚ ਬਹੁਤ ਭਾਰੀ ਕੀਮਤ ਦਿੱਤੀ ਹੈ ਜਿਸ ਨੇ ਇੱਕ ਵਾਰ ਅਮੀਰ ਭਾਰਤ ਨੂੰ ਬੇਕਾਰ ਕਰ ਦਿੱਤਾ ਸੀ।

 

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ 1947 ਵਿੱਚ ਲੜੀ ਗਈ ਅਜ਼ਾਦੀ ਦੀ ਲੜਾਈ ਸਿਰਫ਼ 200 ਸਾਲ ਤੋਂ ਪਹਿਲਾਂ ਦੇ ਬਸਤੀਵਾਦੀ ਸ਼ਾਸਨ ਨੂੰ ਖਤਮ ਕਰਨ ਬਾਰੇ ਨਹੀਂ ਸੀ, ਬਲਕਿ 1000 ਸਾਲ ਦੇ ਲੰਬੇ ਸਮੇਂ ਦੇ ਕਾਲੇ ਯੁਗ ਤੇ ਵੀ ਪਰਦਾ ਪਾ ਰਹੀ ਸੀ ਜਦੋਂ ਹਮਲਾਵਰਾਂ, ਵਪਾਰੀਆਂ ਅਤੇ ਬਸਤੀਵਾਦੀਆਂ ਦੁਆਰਾ ਭਾਰਤੀਆਂ ਵਿੱਚ ਏਕਤਾ ਦੀ ਘਾਟ ਦਾ ਫਾਇਦਾ ਉਠਾਉਂਦੇ ਹੋਏ ਦੇਸ਼ ਨੂੰ ਲੁੱਟਿਆ ਗਿਆ ਸੀ।

 

ਸ਼੍ਰੀ ਨਾਇਡੂ ਨੇ ਕਿਹਾ, ‘‘ਇੱਕ ਦੂਜੇ ਨਾਲ ਜੁੜੇ ਰਹਿਣ ਅਤੇ ਉਦੇਸ਼ਪੂਰਨ ਅਤੇ ਕਾਰਜਾਂ ਵਿੱਚ ਏਕਤਾ ਦੀ ਅਣਹੋਂਦ ਕਾਰਨ ਭਾਰਤ ਨੂੰ ਲੰਬੇ ਸਮੇਂ ਤੱਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਇਸਤੋਂ ਸਿੱਖਿਆ ਲੈਂਦੇ ਹੋਏ ਸਾਰੇ ਭਾਰਤੀਆਂ ਨੂੰ ਆਪਣੀਆਂ ਸਬੰਧਿਤ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਧਰਮਾਂ ਦੀ ਪਾਲਣਾ ਕਰਦੇ ਹੋਏ ਭਾਰਤੀਅਤਾ ਦੀ ਸਾਂਝੀ ਭਾਵਨਾ ਨਾਲ ਖੁਦ ਨੂੰ ਬੰਨ੍ਹਣ ਦੀ ਲੋੜ ਹੈ।

 

ਇਹ ਸਭ ਰਾਸ਼ਟਰਵਾਦ ਦੀ ਭਾਵਨਾ ਨੂੰ ਪੋਸ਼ਿਤ ਕਰਨ ਵਾਲਾ ਹੈ। ਵੰਡੇ ਹੋਏ ਭਾਰਤ ਦੀ ਇੱਕ ਧਾਰਨਾ ਦੂਜਿਆਂ ਨੂੰ ਸਾਡੇ ਖਿਲਾਫ਼ ਆਪਣੇ ਟੀਚੇ ਪੂਰੇ ਕਰਨਾ ਅਸਾਨ ਬਣਾਵੇਗੀ। ਇੱਕ ਮਜ਼ਬੂਤ, ਏਕੀਕ੍ਰਿਤ ਅਤੇ ਭਾਵਨਾਤਮਕ ਰੂਪ ਨਾਲ ਏਕੀਕ੍ਰਿਤ ਭਾਰਤ ਉਨ੍ਹਾਂ ਲੋਕਾਂ ਤੋਂ ਚੰਗੀ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਸ਼ੱਕੀ ਇਰਾਦਿਆਂ ਨਾਲ ਸਾਡੇ ਤੇ ਬੁਰੀ ਨਜ਼ਰ ਰੱਖਦੇ ਹਨ।’’

 

ਸ਼੍ਰੀ ਨਾਇਡੂ ਨੇ ਸਾਰਿਆਂ ਲਈ ਸਮਾਨ ਮੌਕਿਆਂ ਨੂੰ ਯਕੀਨੀ ਕਰਕੇ ਭਾਰਤ ਨੂੰ ਇੱਕ ਲੜੀ ਵਿੱਚ ਪਰੋਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇੱਕ ਵੰਡਿਆ ਅਤੇ ਗੁੰਮਰਾਹਕੁੰਨ ਸਮਾਜ ਸਾਰੇ ਭਾਰਤੀਆਂ ਦੀ ਸਮਰੱਥਾ ਅਨੁਸਾਰ ਉਨ੍ਹਾਂ ਦਾ ਸੰਪੂਰਨ ਵਿਕਾਸ ਨਹੀਂ ਕਰਦਾ।

 

ਵਿਦੇਸ਼ੀ ਹਮਲਾਵਰਾਂ ਦੇ ਪ੍ਰਤੀਕੂਲ ਪ੍ਰਭਾਵ, 1000 ਸਾਲਾਂ ਤੋਂ ਦੇਸ਼ ਦੀ ਸੰਪਤੀ ਦੀ ਲੁੱਟ ਦੇ ਨਤੀਜੇ ਨੂੰ ਵਿਸਤਾਰ ਨਾਲ ਦੱਸਦਿਆਂ ਸ਼੍ਰੀ ਨਾਇਡੂ ਨੇ ਸੋਮਨਾਥ ਮੰਦਿਰ ਨੂੰ ਨਸ਼ਟ ਕਰਨ ਅਤੇ ਅਜ਼ਾਦੀ ਦੇ ਬਾਅਦ 925 ਦੇ ਲੰਬੇ ਸਮੇਂ ਦਾ ਜ਼ਿਕਰ ਕੀਤਾ ਅਤੇ ਇਸ ਮਹੀਨੇ ਦੀ ਪੰਜ ਤਰੀਕ ਨੂੰ ਭੂਮੀ ਪੂਜਨ ਨਾਲ ਅਯੁੱਧਿਆ ਮੰਦਿਰ ਦਾ ਪੁਨਰਨਿਰਮਾਣ ਸ਼ੁਰੂ ਕਰਨ ਲਈ ਲਗੇ ਲਗਭਗ 500 ਸਾਲਾਂ ਦੇ ਲੰਬੇ ਅੰਤਰਾਲ ਦਾ ਜ਼ਿਕਰ ਕੀਤਾ।

 

ਉੱਘੀ ਅਰਥਸ਼ਾਸਤਰੀ ਸ਼੍ਰੀਮਤੀ ਉਤਸਾ ਪਟਨਾਇਕ ਦੀ ਖੋਜ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਬ੍ਰਿਟਿਸ਼ਾਂ ਨੇ ਵਿਭਿੰਨ ਰੂਪਾਂ ਵਿੱਚ 1765-1938 ਦੌਰਾਨ ਭਾਰਤ ਦੇ ਧਨ ਦੀ 45 ਟ੍ਰਿਲਿਅਨ ਅਮਰੀਕੀ ਡਾਲਰ ਦੀ ਲੁੱਟ ਕੀਤੀ ਜੋ 2018 ਵਿੱਚ ਯੂਕੇ ਕੇ ਕੁੱਲ ਘਰੇਲੂ ਉਤਪਾਦ ਦਾ 17 ਗੁਣਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਰਥਿਕ ਸ਼ੋਸ਼ਣ ਨੇ ਭਾਰਤ ਨੂੰ ਨੀਵਾਂ ਕਰ ਦਿੱਤਾ ਜੋ ਲੰਬੇ ਸਮੇਂ ਤੋਂ ਜ਼ਿਆਦਾ ਗਰੀਬਾਂ ਲਈ ਤਿਆਰ ਮਾਲ ਦਾ ਨਿਰਯਾਤ ਕਰ ਰਿਹਾ ਸੀ।

 

8 ਅਗਸਤ, 1942 ਨੂੰ ਮਹਾਤਮਾ ਗਾਂਧੀ ਦੁਆਰਾ ਦਿੱਤੇ ਗਏ ਕਰੋ ਜਾਂ ਮਰੋਦੇ ਸਪਸ਼ਟ ਸੱਦੇ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਭਾਸ਼ਾ ਦਾ ਉਪਯੋਗ ਕਰਨ ਵਾਲੀ ਅਹਿੰਸਾ ਨੇ ਪੰਜ ਸਾਲਾਂ ਵਿੱਚ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ।

 

ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦਾਦਾਭਾਈ ਨੌਰੋਜੀ, ਫਿਰੋਜ਼ ਸ਼ਾਹ ਮਹਿਤਾ, ਲਾਲ-ਬਾਲ-ਪਾਲ ਜਿਹੇ ਨਿਡਰ ਰਾਸ਼ਟਰਵਾਦੀ ਨੇਤਾਵਾਂ ਅਤੇ ਸ਼ਹੀਦ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਅਤੇ ਸੁਭਾਸ਼ ਚੰਦਰ ਬੋਸ ਜਿਹੇ ਇਨਕਲਾਬੀਆਂ ਦੁਆਰਾ ਅਪਣਾਏ ਦ੍ਰਿਸ਼ਟੀਕੋਣਾਂ ਦਾ ਸਿੱਟਾ ਸੀ ਜਿਹੜੇ ਵਿਦੇਸ਼ੀ ਸਮਰਥਨ ਪ੍ਰਾਪਤ ਕਰਕੇ ਅੰਗਰੇਜ਼ਾਂ ਨੂੰ ਦੇਸ਼ ਤੋਂ ਬਾਹਰ ਕਰਨਾ ਚਾਹੁੰਦੇ ਸਨ। ਸ਼੍ਰੀ ਨਾਇਡੂ ਨੇ ਕਿਹਾ ਕਿ ਹਾਲਾਂਕਿ ਇਹ ਮਹਾਤਮਾ ਗਾਂਧੀ ਸਨ ਜਿਨ੍ਹਾਂ ਨੇ 1915 ਵਿੱਚ ਭਾਰਤ ਪਰਤਣ ਦੇ ਬਾਅਦ ਅਜ਼ਾਦੀ ਸੰਗਰਾਮ ਨੂੰ ਇੱਕ ਨੈਤਿਕ ਅਤੇ ਜਨ ਅਧਾਰ ਦਿੱਤਾ।

 

2022 ਵਿੱਚ ਅਜ਼ਾਦੀ ਦੇ 75 ਸਾਲਾਂ ਦੇ ਜਸ਼ਨ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਵੈਂਕਈਆ ਨੇ ਦੇਸ਼ ਦੇ ਲੋਕਾਂ ਨੂੰ ਗ਼ਰੀਬੀ, ਅਨਪੜ੍ਹਤਾ, ਅਸਮਾਨਤਾ, ਲਿੰਗ ਭੇਦ, ਭ੍ਰਿਸ਼ਟਾਚਾਰ ਅਤੇ ਸਭ ਪ੍ਰਕਾਰ ਦੀਆਂ ਸਮਾਜਿਕ ਬੁਰਾਈਆਂ ਦੂਰ ਕਰਨ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ, ਜੋ ਮਹਾਤਮਾ ਗਾਂਧੀ ਅਤੇ ਹਰੇਕ ਖਾਹਿਸ਼ੀ ਭਾਰਤੀ ਦੇ ਸੁਪਨਿਆਂ ਦੇ ਨਵੇਂ ਭਾਰਤ ਨੂੰ ਸਾਕਾਰ ਕਰਨ ਵਿੱਚ ਅੜਿੱਕਾ ਹਨ।

 

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(Release ID: 1644659) Visitor Counter : 161