ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਪੀ ਐਮ ਏ ਵਾਈ (ਅਰਬਨ) ਅਧੀਨ ਲਗਭਗ 10.28 ਲੱਖ ਘਰਾਂ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ

ਕੇਂਦਰੀ ਮਨਜੂਰੀ ਅਤੇ ਨਿਗਰਾਨੀ ਕਮੇਟੀ ਦੀ 51 ਵੀਂ ਮੀਟਿੰਗ ਹੋਈ

Posted On: 07 AUG 2020 7:05PM by PIB Chandigarh

ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਕੇਂਦਰੀ ਮਨਜ਼ੂਰੀ ਅਤੇ ਨਿਗਰਾਨੀ ਕਮੇਟੀ (ਸੀਐਸਐਮਸੀ) ਦੀ 51 ਵੀਂ ਮੀਟਿੰਗ ਅੱਜ ਹੋਈ ਮੀਟਿੰਗ ਵਿੱਚ 19 ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਮਲ ਹੋਏ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸੱਕਤਰ, ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ (ਐਮਐਚਯੂਏ) ਨੇ ਕਿਹਾ, “ਪੀਐਮਏਵਾਈ (ਯੂ) ਵਿੱਚ ਹੁਣ ਤੱਕ ਹੋਈ ਪ੍ਰਗਤੀ ਬਹੁਤ ਮਹੱਤਵਪੂਰਨ ਹੈ। ਮੈਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 2020 ਦੇ ਅੰਤ ਤੱਕ 60 ਲੱਖ ਮਕਾਨਾਂ ਦੇ ਨਿਰਮਾਣ ਅਤੇ 80 ਲੱਖ ਦੀ ਗਰਾਉਂਡਿੰਗ ਦੇ ਟੀਚੇ ਨੂੰ ਹਾਸਲ ਕਰਨ ਲਈ ਕੰਮ ਕਰਨ ਦੀ ਅਪੀਲ ਕਰਦਾ ਹਾਂ।ਇਸ ਦੇ ਨਾਲ-ਨਾਲ ਉਹਨਾ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ .ਆਰ.ਐੱਚ.ਸੀਜ਼ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਦੀ ਹਦਾਇਤ ਵੀ ਦਿੱਤੀ। ਉਹਨਾ ਕਿਹਾਏਆਰਐਚਸੀ ਇੱਕ ਤਬਦੀਲੀ ਵਾਲੀ ਯੋਜਨਾ ਹੈ। ਇਹ ਲਾਭਪਾਤਰੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਵੇਗੀ
ਕੋਵਿਡ -19 ਮਹਾਂਮਾਰੀ ਦੇ ਦੌਰਾਨ ਇਹ ਸੀਐਸਐਮਸੀ ਦੀ ਪਹਿਲੀ ਮੀਟਿੰਗ ਸੀ ਇਹ 2022 ਤਕ ਸ਼ਹਿਰੀ ਭਾਰਤ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਪੱਕੇ ਮਕਾਨ ਮੁਹੱਈਆ ਕਰਾਉਣ ਦੇ ਮੰਤਵ ਨਾਲਸਭ ਲਈ ਘਰਦੇ ਅਹਿਦ ਨਾਲ ਜੁਡ਼ੀ ਹੋਈ ਸਰਕਾਰ ਦੀ ਸੋਚ ਨੂੰ ਦਰਸਾਉਂਦੀ ਹੈ। ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ (ਐਮ.ਐਚ.ਯੂ.ਯੂ..) ਨੇ ਪੀ.ਐੱਮ.ਵਾਈ. (ਯੂ) ਅਧੀਨ ਨਿਰਧਾਰਤ ਸਮੇਂ ਅੰਦਰ ਦੇਸ਼ ਭਰ ਵਿਚ ਮਕਾਨ ਉਸਾਰੀ ਸਬੰਧੀ ਨਿਰਧਾਰਤ ਟੀਚੇ ਨੂੰ ਮੁਕੰਮਲ ਕਰਨ ਵੱਲ ਨਵਾਂ ਜ਼ੋਰ ਲਗਾਇਆ ਹੈ
ਮੀਟਿੰਗ ਵਿੱਚ, ਹਿੱਸਾ ਲੈਣ ਵਾਲੇ ਰਾਜਾਂ ਦੇ 1589 ਪ੍ਰਸਤਾਵਾਂ ਤਹਿਤ ਲਗਭਗ 10.28 ਲੱਖ ਘਰਾਂ ਦੀ ਉਸਾਰੀ ਨੂੰ ਪ੍ਰਵਾਨਗੀ ਦਿੱਤੀ ਗਈ। ਇਹਨਾਂ ਘਰਾਂ ਦੀ ਉਸਾਰੀ ਮਕਾਨ ਲਾਭਪਾਤਰੀ ਅਗਵਾਈ ਨਿਰਮਾਣ ਅਤੇ ਭਾਈਵਾਲੀ ਵਰਟੀਕਲ ਦੀ ਭਾਈਵਾਲੀ ਵਿਚ ਕਿਫਾਇਤੀ ਹਾਉਸਿੰਗ ਤਹਿਤ ਬਣਾਉਣ ਦੀ ਤਜਵੀਜ਼ ਹੈ
ਇਸ ਦੇ ਨਾਲ-ਨਾਲ, ਅੱਜ ਤੱਕ, ਪੀ.ਐੱਮ.ਵਾਈ. (ਯੂ) ਅਧੀਨ ਪ੍ਰਵਾਨਿਤ ਘਰਾਂ ਦੀ ਕੁੱਲ ਗਿਣਤੀ ਹੁਣ 1.06 ਕਰੋਡ਼ ਹੋ ਗਈ ਹੈ, ਜਦਕਿ 1.12 ਕਰੋਡ਼ ਜਾਇਜ਼ ਮਕਾਨਾਂ ਦੀ ਮੰਗ ਹੈ।
ਲਗਭਗ 67 ਲੱਖ ਮਕਾਨ ਉਸਾਰੀ ਹੇਠਾਂ ਹਨ ਅਤੇ 35 ਲੱਖ ਤੋਂ ਵੱਧ ਮੁਕੰਮਲ ਹੋ ਚੁੱਕੇ ਹਨ ਅਤੇ ਲਾਭਪਾਤਰੀ ਕਾਬਜ਼ ਹੋ ਚੁੱਕੇ ਹਨ। ਇਸ ਮਿਸ਼ਨ ਅਧੀਨ ਕੁੱਲ ਨਿਵੇਸ਼ 6.31 ਲੱਖ ਕਰੋੜ ਰੁਪਏ ਦਾ ਹੈ ਇਸਦੀ ਕੇਂਦਰੀ ਸਹਾਇਤਾ 1.67 ਲੱਖ ਕਰੋਡ਼ ਹੈ, ਜਿਸ ਵਿਚੋਂ 72646 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ।
ਮੀਟਿੰਗ ਦੌਰਾਨ ਸ਼ਹਿਰੀ ਮਾਈਗ੍ਰਾਂਟਸ / ਗਰੀਬਾਂ ਲਈ ਪੀ.ਐੱਮ..ਵਾਈ. (ਯੂ) ਅਧੀਨ ਇਕ ਸਬ-ਸਕੀਮ, ਕਿਫਾਇਤੀ ਕਿਰਾਏ ਵਾਲੇ ਹਾਉਸਿੰਗ ਕੰਪਲੈਕਸਾਂ (.ਆਰ.ਐੱਚ.ਸੀ.) 'ਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਦੁਆਰਾ ਜ਼ਬਰਦਸਤ ਹੁੰਗਾਰਾ ਦਿੱਤਾ ਗਿਆ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਸਕੀਮ ਬਾਰੇ ਹੋਰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਢੁਕਵੇਂ ਉਪਾਅ ਕਰਨ ਦੀ ਬੇਨਤੀ ਕੀਤੀ ਗਈ ਏਆਰਐਚਸੀਜ਼ਆਤਮ ਨਿਰਭਰ ਭਾਰਤਦੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਇਕ ਪ੍ਰਮੁੱਖ /ਅਹਿਮ ਕਦਮ ਹੈ।


ਆਰਜੇ / ਐਨਜੀ
 


(Release ID: 1644497) Visitor Counter : 170