ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਵਨ ਨੇਸ਼ਨ

ਵਨ ਰਾਸ਼ਨ ਕਾਰਡ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਅਪੀਲ ਕੀਤੀ।
ਖੁਰਾਕ ਅਨਾਜ ਦਾ ਢੁਕਵਾਂ ਭੰਡਾਰ ਫੂਡ ਕਾਰਪੋਰੇਸ਼ਨ ਆਵ੍ ਇੰਡੀਆ ਕੋਲ ਉਪਲਬਧ ਹੈ
ਅਨਾਜ ਦੀ ਜਨਤਕ ਵੰਡ ਅਜੇ ਵੀ ਪੀਐਮਜੀਕੇਏ -1 ਅਤੇ 2, ਆਤਮ ਭਾਰਤ ਨਿਰਭਰ ਸਕੀਮ ਅਤੇ ਹੋਰ ਕਲਿਆਣ ਯੋਜਨਾਵਾਂ ਦੇ ਤਹਿਤ ਜਾਰੀ ਹੈ: ਸ਼੍ਰੀ ਰਾਮ ਵਿਲਾਸ ਪਾਸਵਾਨ
7 ਅਗਸਤ 2020

Posted On: 07 AUG 2020 6:20PM by PIB Chandigarh

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਮੀਡੀਆ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਖੁਰਾਕ ਅਤੇ ਜੰਤਲ ਵੰਡ ਦੀਆਂ ਚੱਲ ਰਹੀਆਂ ਮੁੱਖ ਯੋਜਨਾਵਾਂ-ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ-1 ਅਤੇ 2, ਆਤਮਨਿਰਭਰ ਭਾਰਤ ਮੁਹਿੰਮ ਅਤੇ ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਪ੍ਰਗਤੀ ਬਾਰੇ ਮੀਡੀਆ ਨੂੰ ਦੱਸਿਆ।

ਕੇਂਦਰ ਵੱਲੋਂ ਸਪਾਂਸਰ ਕੀਤੀਆਂ ਗਈਆਂ ਇਨ੍ਹਾ ਸਕੀਮਾਂ ਦਾ ਮੁੱਖ ਉਦੇਸ਼ ਸਾਰੇ ਪੀਡੀਐਸ ਅਤੇ ਨਾਨ-ਪੀਡੀਐਸ ਕਾਰਡ ਧਾਰਕਾਂ, ਪ੍ਰਵਾਸੀ ਮਜ਼ਦੂਰਾਂ ਅਤੇ ਕਿਸੇ ਵੀ ਅਨਾਜ ਯੋਜਨਾ ਦੇ ਅਧੀਨ ਨਾ ਆਉਣ ਵਾਲੇ ਲੋਕਾਂ ਨੂੰ ਅਨਾਜ ਅਤੇ ਦਾਲਾਂ/ਚਨਾ ਮੁਹੱਈਆ ਕਰਵਾਉਣਾ ਹੈ, ਤਾਂ ਜੋ ਐਨ.ਐੱਫ.ਐੱਸ.ਏ. ਅਤੇ ਹੋਰ ਭਲਾਈ ਸਕੀਮਾਂ ਅਧੀਨ ਗਰੀਬ ਅਤੇ ਕਮਜ਼ੋਰ ਲਾਭਪਾਤਰੀਆਂ ਨੂੰ ਸੰਕਟ ਦੇ ਬੇਮਿਸਾਲ ਸਮੇਂ ਦੌਰਾਨ ਅਨਾਜ ਦੀ ਅਣਹੋਂਦ ਦੇ ਕਾਰਨ ਪਰੇਸ਼ਾਨ ਨਾ ਹੋਣਾ ਪਵੇ। ਉਨ੍ਹਾਂ ਨੇ ਇਨ੍ਹਾਂ ਯੋਜਨਾਵਾਂ ਨਾਲ ਸਬੰਧਤ ਅੰਕੜੇ ਵੀ ਮੀਡੀਆ ਨਾਲ ਸਾਂਝੇ ਕੀਤੇ, ਜਿਵੇਂ ਕਿ ਲਾਭਪਾਤਰੀਆਂ ਵਿਚਾਲੇ ਅਨਾਜ, ਚਨਾ/ਦਾਲਾਂ ਭੇਜਣ, ਚੁਕਾਈ ਅਤੇ ਵੰਡ ਆਦਿ ਦੇ ਵੇਰਵੇ। ਭਾਰਤੀ ਖੁਰਾਕ ਨਿਗਮ ਅਤੇ ਖੁਰਾਕ ਤੇ ਜਨਤਕ ਵੰਡ ਵਿਭਾਗ ਅਧੀਨ ਹੋਰਨਾਂ ਸੰਗਠਨਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਖੁਰਾਕ ਨਿਗਮ ਕੋਲ ਅਨਾਜ ਦਾ ਉਪਯੁਕਤ ਭੰਡਾਰ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਹੇਠਲੀ ਪੱਧਰ ਤੱਕ ਅਨਾਜ ਦੀ ਵੰਡ ਦੇ ਕੰਮ ਦੀ ਗਾਹੇ ਵਗਾਹੇ ਚੈਕਿੰਗ ਕਰਨੀ ਚਾਹੀਦੀ ਹੈ ਅਤੇ ਸਥਾਨਕ ਪੱਧਰ ਤੇ ਅਨਾਜ ਦੀ ਵੰਡ ਨਾਲ ਜੁੜੀਆਂ ਲਾਭਪਾਤਰੀਆਂ ਤੋਂ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਾਨਫਰੰਸਾਂ ਆਯੋਜਤ ਕਰਨੀਆਂ ਚਾਹੀਦੀਆਂ। ਹਨ

ਵਨ ਨੇਸ਼ਨ ਵਨ ਰਾਸ਼ਨ ਕਾਰਡ
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਪਾਸਵਾਨ ਨੇ ਦੱਸਿਆ ਕਿ ਚਾਰ ਹੋਰ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ, ਮਣੀਪੁਰ, ਨਾਗਾਲੈਂਡ ਅਤੇ ਉਤਰਾਖੰਡ ਨੂੰ 1 ਅਗਸਤ 2020 ਨੂੰ 20 ਮੌਜੂਦਾ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਨੈਸ਼ਨਲ ਪੋਰਟੇਬਿਲਿਟੀ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ। ਹੁਣ ਕੁੱਲ 24 ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਤਹਿਤ ਜੁੜ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਐਨਐਫਐਸਏ ਦੀ ਕੁਲ ਆਬਾਦੀ ਵਿੱਚੋਂ ਲਗਭਗ ਕਰੋੜ 65 ਕਰੋੜ (80%) ਰਾਸ਼ਨ ਕਾਰਡ ਦੀ ਨੈਸ਼ਨਲ ਪੋਰਟੇਬਿਲਿਟੀ ਰਾਹੀਂ ਇਨਾਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕਿਤੇ ਵੀ ਅਨਾਜ ਹਾਸਿਲ ਕਰਨ ਦੇ ਯੋਗ ਹੋ ਗਏ ਹਨ।

ਉਨ੍ਹਾਂ ਉਮੀਦ ਜਤਾਈ ਕਿ ਮਾਰਚ 2021 ਤੱਕ ਬਾਕੀ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਕੌਮੀ ਪੋਰਟੇਬਿਲਟੀ ਵਿੱਚ ਏਕੀਕ੍ਰਿਤ ਹੋ ਜਾਣਗੇ। ਲਗਭਗ 2.98 ਲੱਖ ਰਾਸ਼ਨ ਕਾਰਡਾਂ ਤੋਂ ਨਾਮ ਕੱਟਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਸ੍ਰੀ ਪਾਸਵਾਨ ਨੇ ਕਿਹਾ ਕਿ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਨਾਮ ਸ਼ਾਮਲ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਰਾਸ਼ਨ ਕਾਰਡ ਮੁਹੱਈਆ ਕਰਵਾਏ ਜਾਣ, ਜੇ ਕਰ ਉਨ੍ਹਾਂ ਦੇ ਨਾਮ ਗਲਤੀ ਨਾਲ ਕੱਟੇ ਗਏ ਹਨ।

ਉਨ੍ਹਾਂ ਕਿਹਾ, ਖੁਰਾਕ ਤੇ ਜਨਤਕ ਵੰਡ ਵਿਭਾਗ ਨੂੰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਹੋਰਨਾਂ ਦਾਅਵੇਦਾਰਾਂ ਤੋਂ ਵਨ ਨੇਸ਼ਨ ਵਨ ਰਾਸ਼ਨ ਕਾਰਡ ਸਕੀਮ ਪ੍ਰਤੀ ਹਾਂ-ਪੱਖੀ ਫੀਡ ਪ੍ਰਾਪਤ ਹੋ ਰਹੀ ਹੈ ਅਤੇ ਰਾਜਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਰਾਸ਼ਨ ਕਾਰਡ ਧਾਰਕ ਬਿਨਾਂ ਕਿਸੇ ਦੇਰੀ ਅਤੇ ਮੁਸ਼ਕਲ ਦੇ ਅਨਾਜ ਦਾ ਆਪਣਾ ਹਿੱਸਾ ਪ੍ਰਾਪਤ ਕਰ ਸਕਣ।

24 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਮ ਆਂਧਰਾ ਪ੍ਰਦੇਸ਼, ਬਿਹਾਰ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਤੇ ਦਿਉ, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕਾ, ਕੇਰਲਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਪੰਜਾਬ, ਰਾਜਸਥਾਨ, ਸਿੱਕਮ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਹਨ।

ਐਨਐਫਐਸਏ ਸਕੀਮ:

ਮੰਤਰੀ ਨੇ ਕਿਹਾ ਕਿ ਐਨ.ਐੱਫ.ਐੱਸ.ਏ. ਸਕੀਮ ਦੇ ਤਹਿਤ, ਲਗਭਗ 81 ਕਰੋੜ ਐੱਨ.ਐੱਫ.ਐੱਸ.ਏ. ਕਾਰਡ ਧਾਰਕਾਂ ਨੂੰ ਸਬਸਿਡੀ ਵਾਲੀਆਂ ਦਰਾਂ 'ਤੇ ਅਨਾਜ (ਕਣਕ / ਚੌਲ / ਮੋਟਾ ਅਨਾਜ) ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਸਕੀਮ ਦਾ 91% ਵਿੱਤੀ ਬੋਝ ਸਹਿ ਰਹੀ ਹੈ, ਜਦੋਂਕਿ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਇਸ ਯੋਜਨਾ ਦਾ ਸਿਰਫ 9% ਵਿੱਤੀ ਬੋਝ ਸਾਂਝਾ ਕਰਦੇ ਹਨ।

ਉਨ੍ਹਾਂ ਦੁਹਰਾਇਆ ਕਿ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਯੋਜਨਾ ਤਹਿਤ ਅਨਾਜ ਵੰਡਣ ਸਮੇਂ ਲਾਭਪਾਤਰੀਆਂ ਨੂੰ ਇਹ ਗੱਲ ਦਸਣੀ ਚਾਹੀਦੀ ਹੈ ਤੇ ਸੂਚਿਤ ਕਰਨਾ ਚਾਹੀਦਾ ਹੈ ਕਿ ਇਹ ਅਨਾਜ ਕੇਂਦਰ ਸਰਕਾਰ ਦੀ ਸਪਾਂਸਰ ਸਕੀਮ ਦੀ ਸਹਾਇਤਾ ਨਾਲ ਵੰਡਿਆ ਜਾ ਰਿਹਾ ਹੈ।

ਅਨਾਜ ਦਾ ਕੁਲ ਭੰਡਾਰ:

ਅਨਾਜ ਦੀ ਵੰਡ ਦੇ ਕੰਮ ਬਾਰੇ ਬੋਲਦਿਆਂ ਸ੍ਰੀ ਪਾਸਵਾਨ ਨੇ ਕਿਹਾ ਕਿ ਕੁਝ ਰਾਜਾਂ ਵਿੱਚ ਹੜ੍ਹਾਂ ਦੀ ਸਥਿਤੀ ਕਾਰਨ ਅਨਾਜ ਦੀ ਵੰਡ ਵਿੱਚ ਵਿਘਨ ਪਿਆ ਹੈ, ਉਨ੍ਹਾਂ ਕਿਹਾ ਕਿ ਰਾਜ ਇੱਕ ਵਾਰ ਵਿੱਚ ਹੀ ਐੱਫ.ਸੀ.ਆਈ. ਤੋਂ ਅਲਾਟ ਕੀਤਾ ਗਿਆ ਕੁਲ ਅਨਾਜ ਐਨਐਫਐਸਏ ਅਤੇ ਹੋਰ ਕਲਿਆਣ ਯੋਜਨਾਵਾਂ ਦੇ ਕੋਟੇ ਵਿੱਚੋਂ ਚੁੱਕ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ 06.08.2020 ਦੀ ਭਾਰਤੀ ਖੁਰਾਕ ਨਿਗਮ ਦੀ ਰਿਪੋਰਟ ਅਨੁਸਾਰ, ਐਫਸੀਆਈ ਕੋਲ ਇਸ ਸਮੇਂ 241.47 ਲੱਖ ਮੀਟ੍ਰਿਕ ਟਨ ਚੌਲ ਅਤੇ 508.72 ਲੱਖ ਮੀਟ੍ਰਿਕ ਟਨ ਕਣਕ ਹੈ। ਇਸ ਲਈ, ਕੁੱਲ 750.19 ਲੱਖ ਮੀਟ੍ਰਿਕ ਟਨ ਅਨਾਜ ਦਾ ਭੰਡਾਰ ਉਪਲਬਧ ਹੈ। . ਐਨਐਫਐਸਏ, ਪੀਐਮਜੀਕੇਏ ਅਤੇ ਹੋਰ ਕਲਿਆਣ ਸਕੀਮਾਂ ਅਧੀਨ ਇਕ ਮਹੀਨੇ ਲਈ ਲਗਭਗ 95 ਲੱਖ ਮੀਟ੍ਰਿਕ ਟਨ ਅਨਾਜ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਤਾਲਾਬੰਦੀ ਤੋਂ ਬਾਅਦ ਤਕਰੀਬਨ 139.97 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਗਿਆ ਤੇ 4999 ਰੇਲ ਰੈਕਾਂ ਰਾਹੀਂ ਲਿਜਾਇਆ ਗਿਆ ਹੈ। ਜੁਲਾਈ 2020 ਵਿਚ, 42.39 ਲੱਖ ਟਨ ਅਨਾਜ ਚੁੱਕਿਆ ਗਿਆ ਹੈ ਅਤੇ 1514 ਰੇਲ ਰੈਕਾਂ ਰਾਹੀਂ ਲਿਜਾਇਆ ਗਿਆ। ਤਾਲਾਬੰਦੀ ਤੋਂ ਬਾਅਦ ਹੁਣ ਤਕ , 191.83 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਜਾ ਚੁਕਾ ਹੈ ਅਤੇ 6851 ਰੇਲ ਰੈਕਾਂ ਦੇ ਜ਼ਰੀਏ ਲਿਜਾਇਆ ਗਿਆ ਹੈ.

ਉਨ੍ਹਾਂ ਕਿਹਾ ਕਿ ਰੇਲ ਮਾਰਗ ਤੋਂ ਇਲਾਵਾ ਸੜਕਾਂ ਅਤੇ ਜਲ ਮਾਰਗਾਂ ਰਾਹੀਂ ਵੀ ਆਵਾਜਾਈ ਕੀਤੀ ਗਈ। ਕੁਲ 285.07 ਲੱਖ ਮੀਟ੍ਰਿਕ ਟਨ ਅਨਾਜ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲਿਜਾਇਆ ਜਾ ਚੁੱਕਾ ਹੈ ਅਤੇ 13.89 ਲੱਖ ਟਨ ਅਨਾਜ 30 ਜੂਨ 2020 ਤੱਕ ਉੱਤਰ-ਪੂਰਬੀ ਰਾਜਾਂ ਵਿੱਚ ਲਿਜਾਇਆ ਗਿਆ ਹੈ। ਜੁਲਾਈ 2020 ਤੋਂ ਕੁੱਲ 87.62 ਲੱਖ ਮੀਟ੍ਰਿਕ ਟਨ ਅਨਾਜ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲਿਜਾਇਆ ਜਾ ਚੁੱਕਾ ਹੈ ਅਤੇ ਕੁੱਲ 3.85 ਮੀਟ੍ਰਿਕ ਟਨ ਅਨਾਜ ਉੱਤਰ-ਪੂਰਬੀ ਰਾਜਾਂ ਵਿੱਚ ਜੁਲਾਈ 2020 ਤੋਂ ਲਿਜਾਇਆ ਜਾ ਚੁੱਕਾ ਹੈ। ਤਾਲਾਬੰਦੀ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕੁੱਲ 384.83 ਲੱਖ ਟਨ ਅਤੇ 18.26 ਲੱਖ ਟਨ ਅਨਾਜ ਉੱਤਰ ਪੂਰਬੀ ਰਾਜਾਂ ਨੂੰ. ਲਿਜਾਇਆ ਜਾ ਚੁੱਕਾ ਹੈ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ -1

ਜਿਵੇਂ ਕਿ ਪੀ.ਐਮ.ਜੀ.ਕੇ.ਏ.-1 ਦੇ ਅਨੁਸਾਰ ਅਪ੍ਰੈਲ, ਮਈ ਅਤੇ ਜੂਨ 2020 ਦੇ ਤਿੰਨ ਮਹੀਨਿਆਂ ਲਈ ਕੁੱਲ 119.5 ਮੀਟ੍ਰਿਨ ਟਨ ਅਨਾਜ (104.3 ਲੱਖ ਟਨ ਚੌਲ ਅਤੇ 15.2 ਲੱਖ ਮੀਟ੍ਰਿਕ ਟਨ ਕਣਕ) ਲੋੜੀਂਦੀ ਸੀ ਜਿਸ ਵਿਚੋਂ 101.51 ਲੱਖ ਟਨ ਚੌਲ 15.01 ਲੱਖ ਟਨ ਕਣਕ ਚੁੱਕ ਲਈ ਗਈ ਹੈ। ਸ਼੍ਰੀ ਪਾਸਵਾਨ ਨੇ ਦਸਿਆ ਕਿ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੁੱਲ 117.08 ਐਲ.ਐਮ.ਟੀ. ਅਨਾਜ ਚੁੱਕਿਆ ਗਿਆ ਹੈ।

ਅਪ੍ਰੈਲ 2020 ਦੇ ਮਹੀਨੇ ਵਿਚ 37.50 ਲੱਖ ਮੀਟ੍ਰਿਕ ਟਨ ਕਣਕ (94%) ਅਨਾਜ 75.0 ਕਰੋੜ ਲਾਭਪਾਤਰੀਆਂ ਨੂੰ ਵੰਡੇ ਜਾ ਚੁੱਕੇ ਹਨ, ਮਈ 2020 ਵਿਚ ਕੁੱਲ 37.43 ਲੱਖ ਮੀਟ੍ਰਿਕ ਟਨ ਕਣਕ, (94%) ਅਨਾਜ 75.0 ਕਰੋੜ ਲਾਭਪਾਤਰੀਆਂ ਵਿਚ ਵੰਡੇ ਗਏ ਅਤੇ ਜੂਨ 2020 ਵਿਚ 36.54 ਲੱਖ ਮੀਟ੍ਰਿਕ (92%) ਅਨਾਜ 73.0 ਕਰੋੜ ਲਾਭਪਾਤਰੀਆਂ ਨੂੰ ਵੰਡੇ ਗਏ ਹਨ (ਜੂਨ ਮਹੀਨੇ ਲਈ ਵੰਡ ਜਾਰੀ ਹੈ) । ਤਿੰਨ ਮਹੀਨਿਆਂ ਵਿੱਚ ਕੁੱਲ ਵੰਡ ਲਗਭਗ 93.5 ਪ੍ਰਤੀਸ਼ਤ ਹੈ ।

ਦਾਲਾਂ ਦੇ ਸੰਬੰਧ ਵਿੱਚ, ਸ਼੍ਰੀ ਪਾਸਵਾਨ ਨੇ ਕਿਹਾ ਕਿ ਤਿੰਨ ਮਹੀਨਿਆਂ ਲਈ ਕੁੱਲ ਲੋੜ 5.87 ਲੱਖ ਮੀਟ੍ਰਿਕ ਟਨ ਸੀ। ਹੁਣ ਤੱਕ 5.83 ਲੱਖ ਮੀਟ੍ਰਿਕ ਟਨ ਕਣਕ, ਦਾਲਾਂ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੀਆਂ ਗਈਆਂ ਹਨ ਅਤੇ 5.80 ਲੱਖ ਮੀਟ੍ਰਿਕ ਟਨ ਦਾਲਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਹੁੰਚ ਗਈਆਂ ਹਨ, ਜਦੋਂ ਕਿ 5.23 ਲੱਖ ਮੀਟ੍ਰਿਕ ਟਨ ਦਾਲਾਂ ਵੰਡੀਆਂ ਗਈਆਂ ਹਨ। ਤਿੰਨ ਮਹੀਨਿਆਂ ਵਿੱਚ ਕੁੱਲ ਵੰਡ ਲਗਭਗ 90 ਪ੍ਰਤੀਸ਼ਤ ਹੈ ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ -2:

ਅਨਾਜ (ਚੌਲ / ਕਣਕ):

01 ਜੁਲਾਈ 2020 ਤੋਂ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ- 2 ਸ਼ੁਰੂ ਕੀਤੀ ਗਈ ਹੈ, ਜੋ ਕਿ ਨਵੰਬਰ 2020 ਤੱਕ ਜਾਰੀ ਰਹੇਗੀ। ਇਸ ਸਮੇਂ ਦੌਰਾਨ, ਕੁੱਲ 201 ਲੱਖ ਮੀਟ੍ਰਿਕ ਟਨ ਅਨਾਜ 81 ਕਰੋੜ ਲਾਭਪਾਤਰੀਆਂ ਵਿੱਚ ਵੰਡਿਆ ਜਾਵੇਗਾ, ਅਤੇ ਕੁੱਲ 12 ਲੱਖ ਮੀਟ੍ਰਿਕ ਟਨ ਸਾਰਾ ਚਨਾ 19.4 ਕਰੋੜ ਪਰਿਵਾਰਾਂ ਵਿਚ ਵੰਡਿਆ ਜਾਵੇਗਾ

ਸ਼੍ਰੀ ਪਾਸਵਾਨ ਨੇ ਪੀਐਮਜੀਕੇਏ-2 ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੁਲਾਈ ਤੋਂ ਨਵੰਬਰ 2020 ਤੱਕ 5 ਮਹੀਨਿਆਂ ਦੀ ਮਿਆਦ ਲਈ ਕੁੱਲ 201.08 ਲੱਖ ਮੀਟ੍ਰਿਕ ਟਨ (40.27 ਲੱਖ ਮੀਟ੍ਰਿਕ ਟਨ / ਪ੍ਰਤੀ ਮਹੀਨਾ) ਅਨਾਜ ਪੀਐਮਜੀਕੇਏ -2 ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟ ਕੀਤੇ ਗਏ ਹਨ। 91.14 ਲੱਖ ਮੀਟ੍ਰਿਕ ਟਨ ਕਣਕ ਅਤੇ 109.94 ਲੱਖ ਮੀਟ੍ਰਿਕ ਟਨ ਚੌਲ, ਕੁੱਲ 49.82 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਲਿਆ ਗਿਆ ਹੈ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ 25.66 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ ਹੈ। ਜੁਲਾਈ 2020 ਦੇ ਮਹੀਨੇ ਵਿੱਚ, ਕੁੱਲ 24.94 ਲੱਖ ਮੀਟ੍ਰਿਕ ਟਨ (62%) ਅਨਾਜ 49.87 ਕਰੋੜ ਲਾਭਪਾਤਰੀਆਂ ਵਿੱਚ ਵੰਡੇ ਗਏ ਹਨ ਅਤੇ ਅਗਸਤ ਵਿੱਚ, 2020 ਵਿੱਚ ਕੁੱਲ 72,711 ਲੱਖ ਮੀਟਰਕ ਟਨ (1.8%) ਅਨਾਜ 1.45 ਕਰੋੜ ਲਾਭਪਾਤਰੀਆਂ ਵਿੱਚ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਦੁਆਰਾ ਵੰਡਿਆ ਗਿਆ ਹੈ (ਜੁਲਾਈ ਅਤੇ ਅਗਸਤ ਦੇ ਮਹੀਨੇ ਲਈ ਵੰਡ ਅਜੇ ਜਾਰੀ ਹੈ)। ਭਾਰਤ ਸਰਕਾਰ ਪੀਐਮਜੀਕੇਏਏ -2 ਯੋਜਨਾ ਦਾ 100% ਵਿੱਤੀ ਬੋਝ ਜੋ ਲਗਭਗ 76062 ਕਰੋੜ ਰੁਪਏ ਬਣਦਾ ਹੈ, ਝੱਲ ਰਹੀ ਹੈ ।

ਕਣਕ 4 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟ ਕੀਤੀ ਗਈ ਹੈ, ਚੌਲ 15 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟ ਕੀਤੀ ਗਈ ਹੈ ਅਤੇ ਚਾਵਲ ਅਤੇ ਕਣਕ ਦੋਵੇਂ ਬਾਕੀ ਬਚੇ 17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਅਲਾਟ ਕੀਤੀ ਗਈ ਹੈ।

 

ਚਨਾ

ਚਨਾ ਦੇ ਸਬੰਧ ਵਿੱਚ, ਮੰਤਰੀ ਨੇ ਦੱਸਿਆ ਕਿ ਅਗਲੇ ਪੰਜ ਮਹੀਨਿਆਂ ਲਈ ਕੁੱਲ 9.70 ਲੱਖ ਮੀਟ੍ਰਿਕ ਟਨ ਦੀ ਲੋੜ ਹੈ। ਕੁੱਲ 2.10 ਲੱਖ ਮੀਟ੍ਰਿਕ ਟਨ ਚਨਾ ਦਾਲ ਭੇਜੀ ਗਈ ਹੈ ਅਤੇ ਇਸ ਵਿਚੋਂ 1.6 ਲੱਖ ਮੀਟ੍ਰਿਕ ਟਨ ਚਨਾ ਦਾਲ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਲਗਭਗ 11,979 ਮੀਟ੍ਰਿਕ ਟਨ ਚਨਾ ਲਾਭਪਾਤਰੀਆਂ ਵਿੱਚ ਵੰਡਿਆ ਗਿਆ ਹੈ। ਭਾਰਤ ਸਰਕਾਰ ਇਸ ਸਕੀਮ ਅਧੀਨ ਲਗਭਗ 6849 ਕਰੋੜ ਰੁਪਏ ਦਾ 100% ਵਿੱਤੀ ਬੋਝ ਝੱਲ ਰਹੀ ਹੈ। ਉਨ੍ਹਾਂ ਕਿਹਾ ਕਿ 06.08.2020 ਨੂੰ ਕੁੱਲ 10.01 ਲੱਖ ਮੀਟ੍ਰਿਕ ਟਨ (ਤੂਰ -5.24 ਲੱਖ ਮੀਟ੍ਰਿਕ ਟਨ, ਮੂੰਗ -1.12 ਲੱਖ ਮੀਟ੍ਰਿਕ ਟਨ, ਉੜਦ -2.10 ਲੱਖ ਮੀਟ੍ਰਿਕ ਟਨ, ਚਨਾ -1.27 ਲੱਖ ਮੀਟ੍ਰਿਕ ਟਨ ਅਤੇ ਮਸੂਰ-0.27 ਲੱਖ ਮੀਟ੍ਰਿਕ ਟਨ) ਆਦਿ ਦਾਲਾਂ 06.08.2020 ਨੂੰ ਸਟਾਕ ਵਿੱਚ ਉਪਲਬਧ ਸਨ । ਲਗਭਗ 27.72 ਲੱਖ ਟਨ ਚਨਾ ਪੀਐਸਐਸ ਸਟਾਕ ਵਿੱਚ ਉਪਲਬਧ ਹੈ ਅਤੇ ਪੀਐਸਐਫ ਸਟਾਕ ਵਿੱਚ 1.27 ਲੱਖ ਮੀਟ੍ਰਿਕ ਟਨ ਚਨਾ ਉਪਲਬਧ ਹੈ।

ਪ੍ਰਵਾਸੀ ਮਜ਼ਦੂਰਾਂ ਨੂੰ ਅਨਾਜ ਦੀ ਵੰਡ: (ਆਤਮ ਨਿਰਭਰ ਭਾਰਤ ਅਭਿਆਨ)

 

ਆਤਮ ਨਿਰਭਰ ਭਾਰਤ ਪੈਕੇਜ ਦੇ ਤਹਿਤ, ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਅਨੁਮਾਨਤ 8 ਕਰੋੜ ਪ੍ਰਵਾਸੀ ਮਜ਼ਦੂਰ, ਫਸੇ ਅਤੇ ਲੋੜਵੰਦ ਪਰਿਵਾਰਾਂ ਨੂੰ 8 ਲੱਖ ਮੀਟ੍ਰਿਕ ਟਨ ਅਨਾਜ ਮੁਹੱਈਆ ਕਰਵਾਏ ਜਾਣਗੇ, ਜਿਹੜੇ ਐਨ.ਐੱਫ.ਐੱਸ.ਏ ਜਾਂ ਸਟੇਟ ਸਕੀਮ ਦੇ ਪੀਡੀਐਸ ਕਾਰਡ ਦੇ ਅਧੀਨ ਨਹੀਂ ਹਨ। ਹਰ ਵਿਅਕਤੀ ਨੂੰ 5 ਕਿਲੋਗ੍ਰਾਮ ਅਨਾਜ ਮਈ ਅਤੇ ਜੂਨ ਦੇ ਮਹੀਨਿਆਂ ਲਈ ਸਾਰੇ ਪ੍ਰਵਾਸੀਆਂ ਨੂੰ ਮੁਫਤ ਵੰਡਿਆ ਜਾਣਾ ਸੀ। ਸ੍ਰੀ ਪਾਸਵਾਨ ਨੇ ਮੀਡੀਆ ਨੂੰ ਦੱਸਿਆ ਕਿ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 6.39 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਲਾਭਪਾਤਰੀਆਂ ਨੂੰ 2.46 ਲੱਖ ਮੀਟ੍ਰਿਕ ਟਨ ਅਨਾਜ (ਮਈ ਵਿੱਚ 2.43 ਕਰੋੜ ਅਤੇ ਜੂਨ ਵਿੱਚ 2.51 ਕਰੋੜ) ਅਨਾਜ ਦੀ ਵੰਡ ਕੀਤੀ ਹੈ।

 

ਭਾਰਤ ਸਰਕਾਰ ਨੇ ਅਨੁਮਾਨਿਤ 1.96 ਕਰੋੜ ਪ੍ਰਵਾਸੀ ਪਰਿਵਾਰਾਂ ਲਈ 39,000 ਮੀਟ੍ਰਿਕ ਟਨ ਚਨੇ ਦੀ ਵੀ ਪ੍ਰਵਾਨਗੀ ਦਿੱਤੀ ਹੈ। ਅੰਦਾਜ਼ਨ 8 ਕਰੋੜ ਪ੍ਰਵਾਸੀ ਮਜ਼ਦੂਰ, ਫਸੇ ਅਤੇ ਲੋੜਵੰਦ ਪਰਿਵਾਰ, ਜੋ ਐਨ.ਐੱਫ.ਐੱਸ.ਏ. ਜਾਂ ਰਾਜ ਦੀ ਪੀ.ਡੀ.ਐੱਸ. ਕਾਰਡ ਸਕੀਮ ਅਧੀਨ ਨਹੀਂ ਆਉਂਦੇ, ਨੂੰ ਮਈ ਅਤੇ ਜੂਨ ਮਹੀਨੇ ਲਈ ਪ੍ਰਤੀ ਪਰਿਵਾਰ ਇੱਕ ਕਿਲੋ ਗ੍ਰਾਮ ਚਨਾ ਦਾਲ ਮੁਫਤ ਦਿੱਤੇ ਜਾਵੇਗੀ। ਚਨਾ ਦਾਲ ਦੀ ਇਹ ਅਲਾਟਮੈਂਟ ਰਾਜਾਂ ਦੀ ਜ਼ਰੂਰਤ ਅਨੁਸਾਰ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਲਗਭਗ 33,745 ਮੀਟਰਕ ਟਨ ਚਨਾ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ ਗਿਆ ਹੈ। ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੁੱਲ 33,388 ਮੀਟ੍ਰਿਕ ਟਨ ਚਨਾ ਚੁੱਕ ਲਿਆ ਗਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੁੱਲ 15,681 ਮੀਟ੍ਰਿਕ ਟਨ ਚਨਾ ਵੰਡਿਆ ਗਿਆ ਹੈ। ਭਾਰਤ ਸਰਕਾਰ ਅਨਾਜ ਲਈ ਇਸ ਯੋਜਨਾ ਅਧੀਨ ਲਗਭਗ 3109 ਕਰੋੜ ਰੁਪਏ ਦਾ ਅਤੇ ਚਨਾ ਦਾਲ ਲਈ 280 ਕਰੋੜ ਰੁਪਏ ਦਾ 100% ਵਿੱਤੀ ਬੋਝ ਝੱਲ ਰਹੀ ਹੈ।

 

ਅਨਾਜ ਦੀ ਖਰੀਦ

ਸ੍ਰੀ ਪਾਸਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 06.08.2020 ਤੱਕ ਕੁੱਲ 389.81 ਲੱਖ ਮੀਟ੍ਰਿਕ ਟਨ ਕਣਕ (ਆਰ.ਐਮ.ਐੱਸ. 2020-21) ਅਤੇ 752.96 ਲੱਖ ਮੀਟ੍ਰਿਕ ਟਨ ਚੌਲਾਂ (ਕੇ.ਐਮ.ਐੱਸ. 2019-20) ਦੀ ਖਰੀਦ ਕੀਤੀ ਗਈ ਸੀ।

 

ਆਪਣੀ ਸਮਾਪਤੀ ਟਿੱਪਣੀ ਵਿਚ ਸ੍ਰੀ ਪਾਸਵਾਨ ਨੇ ਰੇਲਵੇ ਮੰਤਰਾਲੇ, ਜ਼ਹਾਜ਼ਰਾਣੀ ਮੰਤਰਾਲੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਐਫ.ਸੀ.ਆਈ., ਸੀ.ਡਬਲਯੂ.ਸੀ., ਸੀ.ਆਰ.ਡਬਲਯੂ.ਸੀ., ਰਾਜ ਵੇਅਰਹਾਊਸਾਂ ਅਤੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਵਲ ਸਪਲਾਈ ਵਿਭਾਗ / ਨਿਗਮ, ਉਨ੍ਹਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਕਿਉਂਜੋ ਉਨ੍ਹਾਂ ਸਾਰੀਆਂ ਨੇ ਕੋਵਿਡ -19 ਮਹਾਂਮਾਰੀ ਦੇ ਮੁਸ਼ਕਲ ਸਮੇਂ ਵਿੱਚ ਅਨਾਜ ਦੀ ਵੰਡ ਨੂੰ ਸੰਭਵ ਬਣਾਉਣ ਲਈ ਸੁਚੱਜੇ ਢੰਗ ਨਾਲ ਤਾਲਮੇਲ ਕਰਕੇ ਕੰਮ ਕੀਤਾ।

------------------------------

ਏਪੀਐਸ /ਐਸਜੀ/ਐਮ ਜੀ



(Release ID: 1644495) Visitor Counter : 214