ਰੱਖਿਆ ਮੰਤਰਾਲਾ

ਹਵਾਈ ਫੌਜ ਦੇ ਵਾਈਸ ਚੀਫ ਆਫ ਏਅਰ ਸਟਾਫ ਨੇ ਲੱਦਾਖ ਖੇਤਰ ਦੀਆਂ ਫਾਰਵਰਡ ਪੋਸਟਾਂ ਦਾ ਦੌਰਾ ਕੀਤਾ ।

Posted On: 07 AUG 2020 9:28PM by PIB Chandigarh

ਵਾਈਸ ਚੀਫ ਆਫ ਏਅਰ ਸਟਾਫ, ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਪੀਵੀਐਸਐਮ ਏਵੀਐਸਐਮ ਏਡੀਸੀ ਨੇ 07 ਅਗਸਤ 2020 ਨੂੰ ਪੱਛਮੀ ਏਅਰ ਕਮਾਂਡ (ਡਬਲਯੂਏਸੀ) ਦੇ ਲੱਦਾਖ ਸੈਕਟਰ ਵਿੱਚ ਫਾਰਵਰਡ ਏਅਰ ਬੇਸ ਦਾ ਦੌਰਾ ਕੀਤਾ

ਇਨ੍ਹਾਂ ਏਅਰ ਬੇਸ 'ਤੇ ਸੰਚਾਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਇਲਾਵਾ, ਹਵਾਈ ਫੌਜ ਦੇ ਡਿਪਟੀ ਚੀਫ਼ ਨੇ ਇਨ੍ਹਾਂ ਖੇਤਰਾਂ ਵਿਚ ਤਾਇਨਾਤ ਹਵਾਈ ਯੋਧਿਆਂ ਨਾਲ ਗੱਲਬਾਤ ਕੀਤੀ ਜੋ ਮੌਜੂਦਾ ਸਮੇਂ ਵਿਚ ਇਥੇ ਜੰਗੀ ਇਕਾਈਆਂ ਦਾ ਸੰਚਾਲਨ ਕਰ ਰਹੇ ਹਨ। ਵਾਈਸ ਚੀਫ ਆਫ ਏਅਰ ਸਟਾਫ ਨੂੰ ਭਾਰਤੀ ਹਵਾਈ ਫੌਜ ਦੀਆਂ ਅਪਰੇਸ਼ਨਲ ਤਿਆਰੀਆਂ ਤੋਂ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਸਾਰੇ ਹਵਾਈ ਯੋਧਿਆਂ, ਐਨ.ਸੀ. (), ਡੀਐਸਸੀ ਕਰਮਚਾਰੀਆਂ ਅਤੇ ਸਿਵਲ ਸਟਾਫ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਹਰ ਸਮੇਂ ਤਿਆਰ ਰਹਿਣ

ਯਾਤਰਾ ਦੌਰਾਨ ਉਨ੍ਹਾਂ ਨੇ ਚਿਨੁਕ ਅਤੇ ਲਾਈਟ ਜੰਗੀ ਹੈਲੀਕੌਪਟਰ ਦੀ ਉਡਾਣ ਵੀ ਭਰੀ

 

ਆਈਐਨ/ ਬੀਐਸਕੇ / ਜੇਏਆਈ


(Release ID: 1644490) Visitor Counter : 155