ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਪ੍ਰੋ. (ਡਾ.) ਪ੍ਰਦੀਪ ਕੁਮਾਰ ਜੋਸ਼ੀ ਨੇ ਯੂਪੀਐੱਸਸੀ ਦੇ ਚੇਅਰਮੈਨ ਵਜੋਂ ਸਹੁੰ ਚੁੱਕੀ

प्रविष्टि तिथि: 07 AUG 2020 5:12PM by PIB Chandigarh

ਪ੍ਰੋ. (ਡਾ.) ਪ੍ਰਦੀਪ ਕੁਮਾਰ ਜੋਸ਼ੀ, ਜੋ ਇਸ ਵੇਲੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਹਨ,ਨੇ ਅੱਜ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੇ ਚੇਅਰਮੈਨ ਵਜੋਂ ਅਹੁਦੇ ਤੇ
ਗੁਪਤਤਾ ਰੱਖਣ ਦੀ ਸਹੁੰ ਚੁੱਕੀ। ਇਹ ਸਹੁੰ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਲਾਂਭੇ ਹੋ ਰਹੇ ਸ਼੍ਰੀ
ਅਰਵਿੰਦ ਸਕਸੈਨਾ ਨੇ ਚੁਕਵਾਈ।



ਪ੍ਰੋ. (ਡਾ.) ਜੋਸ਼ੀ 12 ਮਈ, 2015 ਨੂੰ ਮੈਂਬਰ ਵਜੋਂ ਕਮਿਸ਼ਨ ਵਿੱਚ ਸ਼ਾਮਲ ਹੋਏ ਸਨ। ਕਮਿਸ਼ਨ
ਜੁਆਇਨ ਕਰਨ ਤੋਂ ਪਹਿਲਾਂ, ਉਹ ਛੱਤੀਸਗੜ੍ਹ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਤੇ ਮੱਧ
ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ। ਉਨ੍ਹਾਂ ਨੈਸ਼ਨਲ ਇੰਸਟੀਚਿਊਟ
ਆਵ੍ ਐਜੂਕੇਸ਼ਨਲ ਪਲੈਨਿੰਗ ਐਂਡ ਐਡਮਿਨਿਸਟ੍ਰੇਸ਼ਨ (ਐੱਨਆਈਈਪੀਏ – NIEPA) ਦੇ
ਡਾਇਰੈਕਟਰ ਵਜੋਂ ਵੀ ਸੇਵਾ ਨਿਭਾਈ ਹੈ। ਉਨ੍ਹਾਂ ਦੇ ਵਰਨਣਯੋਗ ਅਕਾਦਮਿਕ ਕਰੀਅਰ ਵਿੱਚ, ਪ੍ਰੋ.
(ਡਾ.) ਜੋਸ਼ੀ ਪੋਸਟ–ਗ੍ਰੈਜੂਏਸ਼ਨ ਪੱਧਰ ਉੱਤੇ 28 ਤੋਂ ਵੀ ਵੱਧ ਸਾਲਾਂ ਤੱਕ ਪੜ੍ਹਾਇਆ ਤੇ ਨੀਤੀ
ਨਿਰਮਾਣ, ਅਕਾਦਮਿਕ ਤੇ ਪ੍ਰਸ਼ਾਸਕੀ ਇਕਾਈਆਂ ਵਿੱਚ ਬਹੁਤ ਸਾਰੇ ਅਹਿਮ ਅਹੁਦਿਆਂ ਉੱਤੇ ਰਹੇ ਹਨ।

2
ਵਿੱਤੀ ਪ੍ਰਬੰਧ ਦੇ ਖੇਤਰ ਦੇ ਮਾਹਿਰ ਪ੍ਰੋ. (ਡਾ.) ਜੋਸ਼ੀ ਨੇ ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ ਤੇ ਸੈਮੀਨਾਰਾਂ ’ਚ ਖੋਜ–ਪਰਚੇ ਪ੍ਰਕਾਸ਼ਿਤ ਤੇ ਪੇਸ਼ ਕੀਤੇ ਹਨ।





ਐੱਸਐੱਨਸੀ
 


(रिलीज़ आईडी: 1644489) आगंतुक पटल : 172
इस विज्ञप्ति को इन भाषाओं में पढ़ें: English , Marathi , हिन्दी , Bengali , Manipuri , Tamil , Telugu