ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਪ੍ਰਧਾਨ ਮੰਤਰੀ ਸਵਨਿਧੀ ਸਕੀਮ ਅਧੀਨ ਪਛਾਣ ਪੱਤਰ ਅਤੇ ਵਿਕਰੇਤਾ ਦਾ ਸਰਟੀਫਿਕੇਟ ਨਹੀਂ ਰੱਖਣ ਵਾਲੇ ਵਿਕਰੇਤਾਵਾਂ ਨੂੰ ਸ਼ਾਮਲ ਕਰਨ ਦੇ ਮੰਤਵ ਨਾਲ ਸਿਫਾਰਸ਼ ਮੋਡੀਊਲ ਸੰਬੰਧਿਤ ਚਿੱਠੀ

Posted On: 07 AUG 2020 2:11PM by PIB Chandigarh

ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸੈਕਟਰੀ, ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਨੇ ਅੱਜ ਪ੍ਰਧਾਨ ਮੰਤਰੀ ਸਵਨਿਧੀ ਸਕੀਮ ਲਈ ਲੈਟਰ ਆਫ਼ ਸਿਫਾਰਸ਼ (ਐਲਓਆਰ) ਮੋਡੀਊਲ ਦੀ ਸ਼ੁਰੂਆਤ ਕੀਤੀ ਹੈ । ਇਹ ਮੋਡੀਊਲ ਉਨ੍ਹਾਂ ਵੈਂਡਰਾਂ ਨੂੰ ਮਦਦ ਦੇਣ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਕੋਲ ਸ਼ਨਾਖਤੀ ਕਾਰਡ (ID) ਅਤੇ ਵਿਕਰੇਤਾ ਦਾ ਸਰਟੀਫਿਕੇਟ (CoV) ਨਹੀਂ ਹਨ ਅਤੇ ਉਹ ਇਸ ਸਕੀਮ ਦੇ ਲਾਭਪਾਤਰੀਆਂ ਦੀ ਸਰਵੇਖਣ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕੇ ਹਨ । ਮੋਡੀਊਲ ਡਿਜੀਟਲ ਤਕਨੀਕ ਦੀ ਵਰਤੋਂ ਨਾਲ ਇਸ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੀ ਪ੍ਰਕਿਰਿਆ ਦੀ ਵਿਵਸਥਾ ਕਰਦਾ ਹੈ ਅਤੇ ਜਿਸ ਵਿੱਚ ਇੱਕ ਯੋਗ ਵਿਕਰੇਤਾ ਸ਼ਹਿਰੀ ਸਥਾਨਕ ਸੰਸਥਾ ਤੋਂ ਸਿਫਾਰਸ ਪੱਤਰ ਲਈ ਬੇਨਤੀ ਕਰ ਸਕਦਾ ਹੈ ਅਤੇ ਉਸਦੀ ਪ੍ਰਾਪਤੀ ਹੋਣ ਤੇ ਉਹ ਪ੍ਰਧਾਨ ਮੰਤਰੀ ਸਵਨਿਧੀ ਦੇ ਅਧੀਨ ਕਰਜ਼ੇ ਲਈ ਅਰਜ਼ੀ ਦੇ ਸਕਦਾ ਹੈ ।
ਪ੍ਰਧਾਨ ਮੰਤਰੀ ਸਵਨਿਧੀ ਪੋਰਟਲ 'ਤੇ ਆਨਲਾਈਨ ਮੋਡੀਉਲ ਰਾਹੀਂ ਯੂ ਐਲ ਬੀ ਤੋਂ ਐਲਓਆਰ ਲਈ ਬਿਨੈ ਕਰਨ ਲਈ, ਇੱਕ ਵਿਕਰੇਤਾ ਕੋਲ ਕੋਈ ਵੀ ਦਸਤਾਵੇਜ਼ ਹੋਣ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਕਿ (1) ਤਾਲਾਬੰਦੀ ਦੀ ਮਿਆਦ ਦੇ ਦੌਰਾਨ, ਕੁਝ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਰਾਹੀਂ ਪ੍ਰਦਾਨ ਕੀਤੀ ਗਈ, ਇੱਕ ਸਮੇਂ ਦੀ ਸਹਾਇਤਾ ਪ੍ਰਾਪਤ ਕਰਨ ਦਾ ਸਬੂਤ; ਜਾਂ (2) ਵਿਕਰੇਤਾਵਾਂ ਦੀਆਂ ਐਸੋਸੀਏਸ਼ਨਾਂ ਦੇ ਨਾਲ ਮੈਂਬਰਸ਼ਿਪ ਦੇ ਵੇਰਵੇ; ਜਾਂ (3) ਇਹ ਸਾਬਤ ਕਰਨ ਲਈ ਕੋਈ ਹੋਰ ਦਸਤਾਵੇਜ਼ ਜਿਹੜਾ ਉਸਦੇ ਵਿਕਰੇਤਾ ਹੋਣ ਦੀ ਪੁਸ਼ਟੀ ਕਰੇ । ਇਸ ਤੋਂ ਇਲਾਵਾ, ਵਿਕਰੇਤਾ ਦਾਅਵੇ ਦੀ ਸੱਚਾਈ ਨੂੰ ਪਤਾ ਕਰਨ ਲਈ ਸਥਾਨਕ ਜਾਂਚ ਕਰਵਾਉਣ ਲਈ ਵ•ਾਈਟ ਪੇਪਰ 'ਤੇ ਇਕ ਸਧਾਰਣ ਐਪਲੀਕੇਸ਼ਨ ਦੁਆਰਾ ਯੂ.ਐੱਲ.ਬੀ. (ULB) ਨੂੰ ਵੀ ਬੇਨਤੀ ਕਰ ਸਕਦਾ ਹੈ. ਯੂ.ਐੱਲ.ਬੀ.(ULB) ਨੂੰ 15 ਦਿਨਾਂ ਦੀ ਮਿਆਦ ਦੇ ਅੰਦਰ ਐਲਓਆਰ ਜਾਰੀ ਕਰਨ ਦੀ ਬੇਨਤੀ ਦਾ ਨਿਪਟਾਰਾ ਕਰਨਾ ਪਵੇਗਾ ।
ਐਲ ਓ ਆਰ ਰੱਖਣ ਵਾਲੇ ਵਿਕਰੇਤਾਵਾਂ ਨੂੰ 30 ਦਿਨਾਂ ਦੀ ਮਿਆਦ ਦੇ ਅੰਦਰ ਅੰਦਰ ਵਿਕਰੀ / ਆਈ ਡੀ ਕਾਰਡ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ । ਇਹ ਵਿਵਸਥਾ ਲਾਭਪਾਤਰੀਆਂ ਤੱਕ ਵੱਧ ਤੋਂ ਵੱਧ ਗਿਣਤੀ ਵਿੱਚ ਸਕੀਮ ਦੀ ਪਹੁੰਚ ਵਧਾਉਣ ਵਿੱਚ ਸਹਾਇਤਾ ਕਰੇਗੀ ।
2 ਜੁਲਾਈ 2020 ਨੂੰ ਪ੍ਰਧਾਨ ਮੰਤਰੀ ਸਵਨਿਧੀ ਪੋਰਟਲ 'ਤੇ ਕਰਜ਼ੇ ਦੀਆਂ ਅਰਜ਼ੀਆਂ ਦੇ ਆਨਲਾਈਨ ਜਮ੍ਹਾਂ ਕਰਨ ਦੀ ਸ਼ੁਰੂਆਤ ਹੋਣ ਤੋਂ ਬਾਅਦ, ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 4 ਲੱਖ 45 ਹਜਾਰ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ 82 ਹਜਾਰ ਤੋਂ ਵੱਧ ਮਨਜ਼ੂਰ ਕਰ ਲਏ ਗਏ ਹਨ । ਮਾਈਕਰੋ-ਕ੍ਰੈਡਿਟ ਸਹੂਲਤ ਨੂੰ ਵਿਕਰੇਤਾਵਾਂ ਦੇ ਦਰਵਾਜ਼ੇ 'ਤੇ ਲਿਜਾਣ ਦੇ ਉਦੇਸ਼ ਨਾਲ ਮੰਤਰਾਲੇ ਵਲੋਂ ਕਰਜ਼ੇ ਦੇਣ ਵਾਲੀਆਂ ਸੰਸਥਾਵਾਂ ਲਈ ਇਕ ਮੋਬਾਈਲ ਐਪ ਪਹਿਲਾਂ ਹੀ ਲਾਂਚ ਕੀਤੀ ਜਾ ਚੁੱਕੀ ਹੈ ਅਤੇ ਗੂਗਲ ਪਲੇ ਸਟੋਰ' ਤੇ ਉਪਲਬਧ ਹੈ ।
ਪ੍ਰਧਾਨ ਮੰਤਰੀ ਸਵਨਿਧੀ ਨੂੰ 01 ਜੂਨ, 2020 ਨੂੰ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਵਲੋਂ ਲਾਂਚ ਕੀਤਾ ਗਿਆ ਸੀ, ਜਿਸ ਨਾਲ ਗਲੀ ਵਿਕਰੇਤਾਵਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਮੁੜ-ਪ੍ਰਾਪਤ ਕਰਨ ਲਈ ਕਿਫਾਇਤੀ ਦਰਾਂ 'ਤੇ ਕਰਜ਼ਾ ਦਿੱਤਾ ਜਾ ਰਿਹਾ ਸੀ ਜੋ ਕੋਵਿਡ -19 ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ । ਇਸ ਯੋਜਨਾ ਦਾ ਟੀਚਾ ਹੈ ਕਿ ਲਗਭਗ 50 ਲੱਖ ਤੋਂ ਵੱਧ ਸਟ੍ਰੀਟ ਵਿਕਰੇਤਾਵਾਂ ਜੋ 24 ਮਾਰਚ, 2020 ਨੂੰ ਜਾਂ ਇਸ ਤੋਂ ਪਹਿਲਾਂ ਸ਼ਹਿਰੀ ਖੇਤਰਾਂ ਵਿਚ ਵਿਕਰੇਤਾ ਸਨ, ਆਲੇ-ਦੁਆਲੇ ਦੇ ਸੈਮੀ-ਸ਼ਹਿਰੀ / ਪੇਂਡੂ ਖੇਤਰਾਂ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਦੀ ਯੋਜਨਾ ਦੇ ਤਹਿਤ ਵਿਕਰੇਤਾ 10,000 ਰੁਪਏ ਤੱਕ ਦਾ ਵਰਕਿੰਗ ਕਰਜ਼ਾ ਲੈ ਸਕਦੇ ਹਨ, ਜੋ ਇੱਕ ਸਾਲ ਦੇ ਕਾਰਜਕਾਲ ਵਿੱਚ ਮਹੀਨਾਵਾਰ ਕਿਸ਼ਤਾਂ ਵਿੱਚ ਅਦਾਇਗੀ ਯੋਗ ਹੁੰਦਾ ਹੈ । ਲੋਨ ਦੇ ਸਮੇਂ ਸਿਰ / ਛੇਤੀ ਮੁੜ ਅਦਾਇਗੀ ਕਰਨ ਤੇ, ਸਾਲਾਨਾ 7 ਫ਼ੀਸਦ ਵਿਆਜ ਸਬਸਿਡੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਤੇ ਤਿਮਾਹੀ ਅਧਾਰ ਤੇ ਜਮ੍ਹਾਂ ਕੀਤੀ ਜਾਵੇਗੀ । ਕਰਜ਼ੇ ਦੀ ਜਲਦੀ ਅਦਾਇਗੀ ਕਰਨ 'ਤੇ ਕੋਈ ਜ਼ੁਰਮਾਨਾ ਨਹੀਂ ਹੋਵੇਗਾ । ਇਹ ਸਕੀਮ ਹਰ ਮਹੀਨੇ 100 ਰੁਪਏ ਦੀ ਰਕਮ ਤਕ ਨਕਦ ਵਾਪਸ ਪ੍ਰੇਰਕ ਦੁਆਰਾ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਦੀ ਹੈ । ਵਿਕਰੇਤਾ ਕਰਜ਼ੇ ਦੀ ਸਮੇਂ ਸਿਰ / ਜਲਦੀ ਅਦਾਇਗੀ ਕਰਨ ਨਾਲ ਕਰਜ਼ੇ ਦੀ ਸੀਮਾ ਹੱਦ ਵਧਾਉਣ ਦੀ ਸਹੂਲਤ ਦਾ ਲਾਭ ਲੈ ਕੇ ਆਰਥਿਕ ਪੌੜੀ ਚੜ੍ਹਨ ਦੀ ਆਪਣੀ ਲਾਲਸਾ ਨੂੰ ਪੂਰਾ ਕਰ ਸਕਦਾ ਹੈ ।
ਆਰਜੇ / ਐਨਜੀ



(Release ID: 1644286) Visitor Counter : 110