ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਫੇਜ਼ -1
ਭਾਰਤੀ ਖ਼ੁਰਾਕ ਨਿਗਮ ਨੇ ਮਾਰਚ 2020 ਤੋਂ ਜੂਨ 2020 ਦੌਰਾਨ ਕੁੱਲ 139 ਐੱਲਐੱਮਟੀ ਅਨਾਜ ਢੋਇਆ ਗਿਆ
5.4 ਲੱਖ ਵਾਜਬ ਕੀਮਤ ਵਾਲੀਆਂ ਦੁਕਾਨਾਂ ਨੇ ਲਾਭਪਾਤਰੀਆਂ ਨੂੰ ਅਨਾਜ ਵੰਡਿਆ ਅਤੇ ਸਾਵਧਾਨੀ ਦੇ ਉਪਾਵਾਂ ਜਿਵੇਂਕਿ ਅਨਾਜ ਵੰਡਣ ਦਾ ਸਮਾਂ, ਸਫਾਈ ਰੱਖਣਾ ਅਤੇ ਸਮਾਜਕ ਦੂਰੀ ਬਣਾਈ ਰੱਖਣਾ ਦਾ ਪਾਲਣ ਕੀਤਾ
Posted On:
06 AUG 2020 7:36PM by PIB Chandigarh
24 ਮਾਰਚ ਤੋਂ 30 ਜੂਨ 2020 ਦੀ ਮਿਆਦ ਦੇ ਦੌਰਾਨ, ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਅਧੀਨ ਭਾਰਤੀ ਖੁਰਾਕ ਨਿਗਮ ਨੇ ਦੇਸ਼ ਭਰ ਵਿੱਚ ਲਗਭਗ 5,000 ਰੈਕਾਂ ਦੀ ਵਰਤੋਂ ਕਰਕੇ 139 ਐੱਲਐੱਮਟੀ ਅਤੇ 91,874 ਟਰੱਕਾਂ ਦੀ ਵਰਤੋਂ ਕਰਦਿਆਂ ਲਗਭਗ 14.7 ਐੱਲਐੱਮਟੀ ਦੇ ਕਰੀਬ ਅਨਾਜ ਢੋਇਆ ਹੈ| ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਅਤੇ ਲਕਸ਼ਦਵੀਪ ਟਾਪੂਆਂ ਲਈ ਨਿਰਧਾਰਤ ਮਾਤਰਾ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਅਨਾਜ ਸਮੁੰਦਰੀ ਜਹਾਜ਼ਾਂ ਦੇ ਮਾਧਿਅਮ ਰਾਹੀਂ ਭੇਜਿਆ ਗਿਆ ਸੀ| ਹੋਰਨਾਂ ਮੰਤਰਾਲਿਆਂ ਜਿਵੇਂ ਕਿ ਰੇਲਵੇ ਅਤੇ ਸਮੁੰਦਰੀ ਜਹਾਜ਼ਾਂ ਦੀ ਸਹਾਇਤਾ ਨਾਲ ਭਾਰਤੀ ਹਵਾਈ ਸੈਨਾ ਨੇ ਇਨ੍ਹਾਂ ਕਾਰਜਾਂ ਨੂੰ ਨਿਰਵਿਘਨ ਅਤੇ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਐੱਫ਼ਸੀਆਈ, ਸੀਡਬਲਯੂਸੀ, ਸੀਆਰਡਬਲਯੂਸੀ, ਸਟੇਟ ਵੇਅਰਹਾਊਸਾਂ ਅਤੇ ਸਟੇਟ / ਯੂਟੀ ਸਿਵਲ ਸਪਲਾਈ ਵਿਭਾਗਾਂ / ਕਾਰਪੋਰੇਸ਼ਨਾਂ ਆਦਿ ਦੇ ਸਾਰੇ ਕਰਮਚਾਰੀਆਂ ਨੇ ਇਸ ਕਾਰਜ ਨੂੰ ਸੰਭਵ ਬਣਾਉਣ ਲਈ ਸੰਪੂਰਨ ਤਾਲਮੇਲ ਵਿੱਚ ਕੰਮ ਕੀਤਾ ਹੈ|
ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਲਈ, ਦੇਸ਼ ਭਰ ਵਿੱਚ ਲਗਭਗ 5.4 ਲੱਖ ਵਾਜਬ ਕੀਮਤ ਦੀਆਂ ਦੁਕਾਨਾਂ (ਐੱਫ਼ਪੀਐੱਸ) ਦਾ ਇੱਕ ਨੈੱਟਵਰਕ ਇਸਤੇਮਾਲ ਕੀਤਾ ਗਿਆ ਹੈ, ਜਿੱਥੇ ਕੋਵਿਡ -19 ਪ੍ਰੋਟੋਕੋਲ ਦੇ ਫੈਲਣ ਨੂੰ ਰੋਕਣ ਲਈ ਸਾਰੇ ਸਾਵਧਾਨੀ ਉਪਾਵਾਂ ਜਿਵੇਂ ਕਿ ਸਮਾਜਕ ਦੂਰੀਆਂ, ਫੇਸ ਮਾਸਕ, ਹੈਂਡ ਸੈਨੇਟਾਈਜ਼ਰਾਂ ਦੀ ਵਰਤੋਂ, ਹੱਥਾਂ ਦੀ ਸਫਾਈ ਬਰਕਰਾਰ ਰੱਖਣ ਲਈ ਸਾਬਣ ਅਤੇ ਪਾਣੀ ਦੀ ਉਪਲਬਧਤਾ, ਵੰਡ ਦੇ ਸਮੇਂ ਨੂੰ ਬਦਲ ਕੇ, ਈ-ਪੀਓਐੱਸ ਉਪਕਰਣਾਂ ਦੀ ਲਗਾਤਾਰ ਸੈਨੀਟਾਈਜ਼ੇਸ਼ਨ, ਆਦਿ ਦੀ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਾਲਣਾ ਕੀਤੀ ਗਈ, ਇਸ ਤੋਂ ਇਲਾਵਾ ਲਾਭਪਾਤਰੀਆਂ ਨੂੰ ਅਨਾਜ ਦੇਣ ਲਈ ਨਵੇਂ ਅਭਿਆਸਾਂ ਦੀ ਵਰਤੋਂ ਕਰਦਿਆਂ ਸਮਾਜਿਕ ਦੂਰੀਆਂ ਨੂੰ ਹਰ ਸਮੇਂ ਯਕੀਨੀ ਬਣਾਇਆ ਗਿਆ|
ਈ-ਪੀਓਐੱਸ ਉਪਕਰਣਾਂ ’ਤੇ ਲਾਭਪਾਤਰੀਆਂ ਦੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਵਿੱਚ ਚੁਣੌਤੀਆਂ ਦੇ ਬਾਵਜੂਦ, ਬਹੁਤ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਜਿਵੇਂਕਿ ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਆਦਿ ਨੇ ਲਾਭਪਾਤਰੀਆਂ ਦੇ ਸਹੀ ਟੀਚਿਆਂ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਸੁਰੱਖਿਆ ਪ੍ਰੋਟੋਕੋਲ ਤੋਂ ਬਾਅਦ ਲਾਭਪਾਤਰੀਆਂ ਦੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਨੂੰ ਯਕੀਨੀ ਬਣਾਇਆ|
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਈਕ੍ਰੋਸੇਵ ਕੰਸਲਟਿੰਗ, ਡਾਲਬਰਗ, ਆਦਿ ਦੁਆਰਾ ਕਰਵਾਏ ਗਏ ਸੁਤੰਤਰ ਸਰਵੇਖਣਾਂ ਨੇ ਲਾਭਪਾਤਰੀਆਂ ਵਿੱਚ ਬਹੁਤ ਉੱਚ ਪੱਧਰ ’ਤੇ ਸੰਤੁਸ਼ਟੀ ਦਿਖਾਈ ਹੈ, ਜਿਨ੍ਹਾਂ (ਲਾਭਪਾਤਰੀਆਂ) ਵਿੱਚ ਪ੍ਰਧਾਨ ਮੰਤਰੀ-ਜੀਕੇਏਵਾਈ ਦੇ ਅਧੀਨ ਅਨਾਜ ਦੀ ਵੰਡ ਕੀਤੀ ਗਈ ਹੈ| ਮਾਣਯੋਗ ਗ੍ਰਾਹਕ ਮਾਮਲਿਆਂ, ਖ਼ੁਰਾਕ ਅਤੇ ਜਨਤਕ ਵੰਡ ਦੇ ਮੰਤਰੀ ਸਮੇਤ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਹਰ ਪੱਧਰ ’ਤੇ ਸਖ਼ਤੀ ਨਾਲ ਨਿਗਰਾਨੀ ਕੀਤੀ ਗਈ ਹੈ| ਜਿਸ ਵਿੱਚ ਪ੍ਰਧਾਨ ਮੰਤਰੀ-ਜੀਕੇਏਵਾਈ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਾਗੂ ਕਰਨ ਸੰਬੰਧੀ ਸਾਰੇ ਮੁੱਦਿਆਂ ਨੂੰ ਤੁਰੰਤ ਹੱਲ ਕੀਤਾ ਗਿਆ।
ਇਸ ਤੋਂ ਪਹਿਲਾਂ ਮਾਰਚ 2020 ਵਿੱਚ ਦੇਸ਼ ਵਿੱਚ ਕੋਵਿਡ -19 ਦੇ ਫੈਲਾਅ ਕਾਰਨ ਹੋਏ ਆਰਥਿਕ ਵਿਘਨ ਕਾਰਨ ਗਰੀਬਾਂ ਅਤੇ ਲੋੜਵੰਦਾਂ ਨੂੰ ਆਈਆਂ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦੀ ਘੋਸ਼ਣਾ ਕੀਤੀ ਗਈ ਸੀ| ਇਸ ਦੇ ਮੱਦੇਨਜ਼ਰ ਵਿਭਾਗ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮ- ਜੀਕੇਏਵਾਈ) ਨੂੰ ਤਿੰਨ ਮਹੀਨਿਆਂ ਭਾਵ ਅਪ੍ਰੈਲ, ਮਈ ਅਤੇ ਜੂਨ 2020, ਦੀ ਮਿਆਦ ਲਈ ਅਮਲ ਵਿੱਚ ਲਿਆਂਦਾ ਸੀ, ਤਾਂ ਜੋ ਸੰਕਟ ਦੇ ਇਸ ਬੇਮਿਸਾਲ ਸਮੇਂ ਦੌਰਾਨ ਐੱਨਐੱਫ਼ਐੱਸਏ ਅਧੀਨ ਗ਼ਰੀਬ ਅਤੇ ਕਮਜ਼ੋਰ ਲਾਭਪਾਤਰੀਆਂ ਨੂੰ ਅਨਾਜ ਦੀ ਅਣਹੋਂਦ ਦੇ ਕਾਰਨ ਦੁੱਖ ਨਾ ਝੱਲਣਾ ਪਵੇ।
ਇਸ ਖ਼ਾਸ ਯੋਜਨਾ ਦੇ ਤਹਿਤ, ਐੱਨਐੱਫ਼ਐੱਸਏ ਦੀਆਂ ਦੋਵੇਂ ਸ਼੍ਰੇਣੀਆਂ ਜਿਵੇਂ ਕਿ ਅੰਤਯੋਦਿਆ ਅੰਨ ਯੋਜਨਾ (ਏਏਈ) ਅਤੇ ਪ੍ਰਾਥਮਿਕਤਾ ਪਰਿਵਾਰਾਂ (ਪੀਐੱਚਐੱਚ) ਦੇ ਅਧੀਨ ਆਉਂਦੇ ਤਕਰੀਬਨ 81 ਕਰੋੜ ਐੱਨਐੱਫ਼ਐੱਸਏ ਲਾਭਪਾਤਰੀਆਂ ਨੂੰ ਮੁਫ਼ਤ ਅਨਾਜ (ਚੌਲ/ਕਣਕ) ਦਾ ਵਾਧੂ ਕੋਟਾ ਦਿੱਤਾ ਜਾ ਰਿਹਾ ਹੈ, ਇਹ ਕੋਟਾ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋਗ੍ਰਾਮ ਦੇ ਹਿਸਾਬ ਨਾਲਦਿੱਤਾ ਜਾ ਰਿਹਾ ਹੈ|
ਇਸ ਦੇ ਅਨੁਸਾਰ, 30 ਮਾਰਚ 2020 ਨੂੰ, ਵਿਭਾਗ ਨੇ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਐੱਫ਼ਸੀਆਈ ਨੂੰ ਤਿੰਨ ਮਹੀਨਿਆਂ ਅਪ੍ਰੈਲ-ਜੂਨ 2020 (ਭਾਵ ਯੋਜਨਾ ਦਾ ਫੇਜ਼ -1) ਦੀ ਮਿਆਦ ਦੇ ਦੌਰਾਨ ਲਗਭਗ 121 ਐੱਲਐੱਮਟੀ ਅਨਾਜ (ਲਗਭਗ 40 ਐੱਲਐੱਮਟੀ ਪ੍ਰਤੀ ਮਹੀਨਾ) ਅਲਾਟ ਕਰਨ ਲਈ ਦਿੱਤਾ ਸੀ।
ਐੱਫ਼ਸੀਆਈ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ, ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਐੱਫ਼ਸੀਆਈ ਡਿਪੂਆਂ/ਕੇਂਦਰੀ ਪੂਲ ਤੋਂ ਤਿੰਨ ਮਹੀਨੇ ਦੇ ਅਨਾਜ ਵਿੱਚੋਂ ਲਗਭਗ 118 ਐੱਲਐੱਮਟੀ (99%) ਅਨਾਜ ਚੁੱਕ ਲਿਆ ਸੀ। ਅੱਗੇ, ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਅਪਰੈਲ - ਜੂਨ 2020 ਦੀ ਮਿਆਦ ਲਈ 111.52 ਐੱਲਐੱਮਟੀ (93.5%) ਤੋਂ ਵੱਧ ਅਨਾਜ ਦੀ ਵੰਡ ਨੂੰ ਹੇਠ ਦਿੱਤੇ ਵੇਰਵਿਆਂ ਅਨੁਸਾਰ ਦੱਸਿਆ ਹੈ:
ਏ. ਅਪ੍ਰੈਲ ਅਤੇ ਮਈ 2020 ਦੇ ਮਹੀਨਿਆਂ ਵਿੱਚ ਹਰੇਕ ਮਹੀਨੇ ਵਿੱਚ 37.5 ਐੱਲਐੱਮਟੀ (94%) ਲਗਭਗ 75 ਕਰੋੜ ਲਾਭਪਾਤਰੀਆਂ ਨੂੰ ਅਨਾਜ ਵੰਡਿਆ ਗਿਆ ਹੈ|
ਬੀ. ਜੂਨ ਮਹੀਨੇ ਵਿੱਚ ਲਗਭਗ 73 ਕਰੋੜ ਲਾਭਪਾਤਰੀਆਂ ਵਿੱਚ 36.54 ਐੱਲਐੱਮਟੀ (92%) ਅਨਾਜ ਵੰਡਿਆ ਗਿਆ ਹੈ|
****
ਏਪੀਐੱਸ / ਐੱਸਜੀ / ਐੱਮਐੱਸ
(Release ID: 1644190)
Visitor Counter : 227