ਜਲ ਸ਼ਕਤੀ ਮੰਤਰਾਲਾ
ਜਲ ਸ਼ਕਤੀ ਮੰਤਰਾਲੇ ਨੇ ਭਾਰਤ ਜਲ ਸਰੋਤ ਸੂਚਨਾ ਪ੍ਰਣਾਲੀ ਦਾ ਨਵਾਂ ਸੰਸਕਰਣ ਲਾਂਚ ਕੀਤਾ
Posted On:
06 AUG 2020 4:32PM by PIB Chandigarh
ਜਲ ਸ਼ਕਤੀ ਮੰਤਰਾਲੇ ਨੇ ਭਾਰਤ ਜਲ ਸਰੋਤ ਸੂਚਨਾ ਪ੍ਰਣਾਲੀ (ਭਾਰਤ-ਡਬਲ. ਯੂ. ਆਰ. ਆਈ. ਐੱਸ) ਦਾ ਇੱਕ ਨਵਾਂ ਸੰਸਕਰਣ ਲਾਂਚ ਕੀਤਾ ਹੈ ਜੋ ਨਵੀਂ ਕਾਰਜਸ਼ੀਲਤਾ ਅਤੇ ਵਿਸ਼ੇਸ਼ਤਾਵਾਂ ਨਾਲ ਲੈਸ ਹੈ। ਵੈਬ ਪੋਰਟਲ www.indiawris.gov.in ਦੇ ਰਾਹੀਂ ਆਮ ਲੋਕਾਂ ਲਈ ਖੁੱਲ੍ਹੇ ਅਤੇ ਪਹੁੰਚਯੋਗ ਇਸ ਪੋਰਟਲ ’ਚ ਵਰਖਾ, ਪਾਣੀ ਦੇ ਪੱਧਰ ਅਤੇ ਨਦੀਆਂ ਦੇ ਪ੍ਰਵਾਹ, ਜਲ ਸਥਾਨਾਂ, ਭੂਜਲ ਪੱਧਰ, ਤਲਾਬਾਂ ’ਚ ਭੰਡਾਰਨ, ਵਾਸ਼ਪਨ - ਉਤਸਰਜਨ ਅਤੇ ਮਿੱਟੀ ਦੀ ਨਮੀ ਲਈ ਡੈਸ਼ਬੋਰਡ ਦੇ ਰਾਹੀਂ ਜਲ ਸਰੋਤਾਂ ਨਾਲ ਸਬੰਧਤ ਜਾਣਕਾਰੀਆਂ ਹਨ। ਇਸ ਦੇ ਨਾਲ ਹੀ ਇਸ ਵਿਚ ਜਲ ਸਰੋਤਾਂ ਪ੍ਰਯੋਜਨਾਵਾਂ, ਜਲ ਸਥਾਨਾਂ, ਹਾਈਡ੍ਰੋ-ਮੇਟ ਡੇਟਾ ਦੀ ਉਪਲਬਧਤਾ ’ਤੇ ਮਾਡਿਊਲ ਅਤੇ ਜੀ. ਆਈ. ਐੱਸ. ਲੇਅਰ ਐਡੀਟਿੰਗ ਲਈ ਸਮੱਗਰੀ ਹੈ।
ਜਲ ਦਰਅਸਲ ਜੀਵਨ ਅਤੇ ਵਿਕਾਸ ਦੀ ਕੁੰਜੀ ਹੈ। ਖਾਸ ਤੌਰ ’ਤੇ ਵੱਧਦੀ ਆਬਾਦੀ, ਸ਼ਹਿਰੀਕਰਨ ਅਤੇ ਸਬੰਧਤ ਵਿਕਾਸ ਦੇ ਕਾਰਨ ਉਪਲੱਬਧ ਸਰੋਤਾਂ ’ਤੇ ਪੈ ਰਹੇ ਵਾਧੂ ਦਬਾਅ ਨੂੰ ਵੇਖਦੇ ਹੋਏ ਜਲ ਸਰੋਤਾਂ ਦੀ ਸਹੀ ਢੰਗ ਨਾਲ ਵਰਤੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਕਿਸੇ ਵੀ ਸੋਮੇ ਲਈ ਚੰਗੇਰੀ ਯੋਜਨਾ ਬਣਾਉਣ ਲਈ ਇੱਕ ਮਜਬੂਤ ਡੇਟਾਬੇਸ ਅਤੇ ਇੱਕ ਭਰੋਸੇਯੋਗ ਸੂਚਨਾ ਪ੍ਰਣਾਲੀ ਦੀ ਲੋੜ ਹੁੰਦੀ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਜਲ ਸ਼ਕਤੀ ਮੰਤਰਾਲਾ (ਐੱਮ. ਓ. ਜੇ. ਐੱਸ) ਨੇ ਰਾਸ਼ਟਰੀ ਜਲ ਵਿਗਿਆਨ ਪ੍ਰਯੋਜਨਾ ਦੇ ਤਹਿਤ ਜੁਲਾਈ-2019 ਵਿਚ ਭਾਰਤ ਜਲ ਸਰੋਤ ਸੂਚਨਾ ਪ੍ਰਣਾਲੀ (ਭਾਰਤ-ਡਬਲ. ਯੂ. ਆਰ. ਆਈ. ਐੱਸ) ਦਾ ਪਹਿਲਾ ਵਰਜਨ ਲਾਂਚ ਕੀਤਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਪ੍ਰਣਾਲੀ ’ਚ ਬਹੁਤ ਸਾਰੀਆਂ ਨਵੀਆਂ ਕਾਰਜਸ਼ੀਲਤਾਵਾਂ ਅਤੇ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆ ਗਈਆਂ ਹਨ।
ਵਰਤਮਾਨ ’ਚ ਭਾਰਤ ਜਲ ਸਰੋਤ ਸੂਚਨਾ ਪ੍ਰਣਾਲੀ ਕਈ ਕੇਂਦਰੀ ਅਤੇ ਰਾਜ ਏਜੰਸੀਆਂ ਜਿਵੇਂ ਸੀਡਬਲਿਊ ਸੀ, ਸੀਜੀਡਬਲਯੂਬੀ, ਆਈਐਮਡੀ, ਐੱਨਆਰਐੱਸਸੀ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਆਦਿ ਤੋਂ ਨਿਯਮਿਤ ਤੌਰ ’ਤੇ ਡੇਟਾ ਪ੍ਰਾਪਤ ਕਰ ਰਿਹਾ ਹੈ। ਹੋਰ ਏਜੇਂਸੀਆਂ ਤੋਂ ਪ੍ਰਾਪਤ ਡੇਟਾ ਨੂੰ ਵੀ ਇਸ ਪ੍ਰਣਾਲੀ ’ਚ ਏਕੀਕ੍ਰਿਤ ਕੀਤਾ ਜਾ ਰਿਹਾ ਹੈ, ਤਾਂ ਕਿ ਇਹ ਪਾਣੀ ਅਤੇ ਭੂਮੀ ਸਰੋਤਾਂ ਨਾਲ ਸਬੰਧਤ ਕਿਸੇ ਵੀ ਡੇਟਾ ਲਈ ਇੱਕ ਵਿਆਪਕ ਪਲੇਟਫਾਰਮ ਬਣ ਜਾਵੇ। ਜਲ ਸ਼ਕਤੀ ਮੰਤਰਾਲੇ (ਐੱਮ. ਓ. ਜੇ. ਐੱਸ) ਨੇ ਭਾਰਤ-ਡਬਲਯੂਆਰਆਈਐਸ ਨੂੰ ਕਾਇਮ ਰੱਖਣ ਅਤੇ ਇਸ ਨੂੰ ਅਪਡੇਟ ਕਰਨ ਲਈ ਇੱਕ ਵਿਸ਼ੇਸ਼ ਸੰਗਠਨ ਰਾਸ਼ਟਰੀ ਜਲ ਸੂਚਨਾ ਵਿਗਿਆਨ ਕੇਂਦਰ (ਐਨਡਬਲਯੂਆਈਸੀ) ਦੀ ਸਥਾਪਨਾ ਕੀਤੀ ਹੈ।
ਸਾਰੇ ਹਾਈਡ੍ਰੋ-ਮੇਟ ਜਾਂਚ-ਪੜਤਾਲ ਡੇਟਾ ਦਾ ਆਧਾਰ ਜਲ ਸੂਚਨਾ ਪ੍ਰਬੰਧਨ ਪ੍ਰਣਾਲੀ (ਡਬਲਯੂਆਈਐੱਮਐੱਸ) ਹੈ। ਇੱਕ ਸੁਰੱਖਿਅਤ ਲੌਗ-ਇਨ ਦੁਆਰਾ ਕੇਂਦਰੀ ਅਤੇ ਰਾਜ ਜਲ ਏਜੇਂਸੀਆਂ ਜਲ ਪੱਧਰ (ਸਤਹੀ ਜਲ ਅਤੇ ਭੂਜਲ ਦੋਵਾਂ ), ਵਹਾਅ, ਪਾਣੀ ਦੀ ਗੁਣਵੱਤਾ, ਗੰਧਕ ਅਤੇ ਕਈ ਜਲਵਾਯੂ ਮਾਪਦੰਡਾਂ ਲਈ ਡੇਟਾ ਨੂੰ ਦਰਜ, ਵਿਸ਼ਲੇਸ਼ਣ, ਪ੍ਰਮਾਣਿਤ ਅਤੇ ਪ੍ਰਬੰਧ ਕਰ ਸਕਦੀਆਂ ਹਨ। ਇਸ ਪ੍ਰਣਾਲੀ ’ਚ ਮੈਨੁਅਲ ਰੀਡਿੰਗ ਦੁਆਰਾ ਪ੍ਰਾਪਤ ਕੀਤੀ ਟਾਇਮ ਸੀਰੀਜ਼ ਡੇਟਾ ਦੇ ਨਾਲ-ਨਾਲ ਜੀਪੀਆਰਐਸ ਜਾਂ ਸੈਟੇਲਾਈਟ ਦੁਆਰਾ ਪ੍ਰਾਪਤ ਕੀਤੇ ਟੈਲੀਮੈਟਰੀ ਡੇਟਾ ਸ਼ਾਮਲ ਹੁੰਦੇ ਹਨ।
ਇਸ ਪੋਰਟਲ ਦੇ ਜ਼ਰੀਏ, ਕੋਈ ਵੀ ਹਿੱਸੇਦਾਰ ਸਬੰਧਤ ਜਾਣਕਾਰੀਆਂ ਦੀ ਉਪਭੋਗਤਾ ਦੇ ਅਨੁਕੂਲ (ਉਪਯੋਗਕਰਤਾ) ਅਨੁਕੂਲ ਤਰੀਕੇ ਨਾਲ ਕਰ ਸਕਦਾ ਹੈ ਅਤੇ ਇਸ ਦੇ ਨਾਲ ਹੀ ਸੂਚਨਾ ਨੂੰ ਐਕਸੇਲ ਰਿਪੋਰਟਾਂ ਅਤੇ ਗ੍ਰਾਫ ਦੇ ਰੂਪ ’ਚ ਡਾਊਨਲੋਡ ਵੀ ਕਰ ਸਕਦਾ ਹੈ। ਇਸ ਪ੍ਰਣਾਲੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ’ਚ ਇਹ ਸ਼ਾਮਲ ਹਨ। ਜਲ ਸਬੰਧੀ ਜਾਣਕਾਰੀਆਂ ਸੌਖ ਨਾਲ ਉਪਯੋਗਤਾਵਾਂ ਅਤੇ ਆਮ ਜਨਤਾ, ਨਿਰਣਾਇਕਾਂ, ਜਲ ਪ੍ਰਬੰਧਕਾਂ, ਕਿਸਾਨਾਂ ਅਤੇ ਵਿਸ਼ੇਸ਼ਤਾਵਾਂ ਲਈ ਉਪਲੱਬਧ ਕਰਵਾਈ ਜਾਂਦੀ ਹੈ। ਕੇਂਦਰੀ ਅਤੇ ਰਾਜ ਏਜੇਂਸੀਆਂ ਤੋਂ ਪ੍ਰਾਪਤ ਹਾਈਡ੍ਰੋ-ਮੇਟ ਦੀਆਂ ਜਾਣਕਾਰੀਆਂ ਤੱਕ ਸਿੱਧੀ ਪਹੁੰਚ ਹੈ, ਅਸਲ ਸਮੇਂ ’ਚ ਡੇਟਾ ਇੱਕ ਕਲਿਕ ’ਤੇ ਉਪਲੱਬਧ ਹੈ। ਵੱਖੋ ਵੱਖਰੀਆਂ ਜਰੂਰਤਾਂ ਲਈ ਮਾਡਿਊਲ ਦੀ ਬਹੁਲਤਾ ਹੈ, ਨਵੀਨਤਮ ਤਕਨੀਕ ਹੈ, ਲਗਾਤਾਰ ਵਿਕਾਸ ਅਤੇ ਸੁਧਾਰ ਯਕੀਨੀ ਬਣਾਇਆ ਜਾਂਦਾ ਹੈ।
ਵੱਖ-ਵੱਖ ਉਪਯੋਗਤਾ ਸਮੂਹ ਸਬੰਧਤ ਜਾਣਕਾਰੀ ਦੀ ਵਿਭਿੰਨ ਤਰ੍ਹਾਂ ਨਾਲ ਵਰਤੋ ਕਰ ਸਕਦੇ ਹਨ। ਉਦਾਹਰਣ ਦੇ ਲਈ, ਕਿਸਾਨ ਅਤੇ ਕਿਸਾਨ ਕਲਿਆਣ ਸੰਘ ਵਰਖਾ, ਸਟੋਰੇਜ ਜਾਂ ਤਲਾਬਾਂ ’ਚ ਪਾਣੀ ਦੀ ਉਪਲਬਧਤਾ ਅਤੇ ਭੂਜਲ ਜਲ ਸੋਮੇ ਦੇ ਆਧਾਰ ’ਤੇ ਫਸਲਾਂ ਅਤੇ ਫਸਲ ਦੇ ਪੈਟਰਨ ਦੀ ਯੋਜਨਾ ਬਣਾ ਸਕਦੇ ਹਨ, ਅਤੇ ਬਦਲਦੇ ਸਮੇਂ ਦੇ ਨਾਲ ਇਹ ਸੰਘ ਡੇਟਾ ਦਾ ਠੀਕ ਢੰਗ ਨਾਲਂ ਵਰਤੋ ਕਰਨ ਲਈ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾ ਸਕਦੇ ਹਨ, ਕਿਉਂਕਿ ਇਸ ਵੈਬਸਾਈਟ ’ਤੇ ਅਸਲੀ ਸਮੇਂ ’ਚ ਡਾਟਾ ਉਪਲੱਬਧ ਹੈ। ਲੋਕ ਆਪਣੀ ਲੋੜ ਅਨੁਸਾਰ, ਜਿਵੇਂ ਕਿ ਆਪਣੇ ਇਲਾਕੇ ’ਚ ਪਾਣੀ ਦੀ ਉਪਲਬਧਤਾ, ਭੂਜਲ ਪੱਧਰ, ਨਜਦੀਕੀ ਨਦੀ ਵਿਚ ਪਾਣੀ ਦੇ ਪੱਧਰ ਅਤੇ ਇਸੇ ਤਰ੍ਹਾਂ ਦੇ ਕਈ ਤੱਥਾਂ ਨੂੰ ਜਾਣਨ ਲਈ ਇਸ ਡਾਟੇ ਦੀ ਵਰਤੋ ਕਰ ਸਕਦੇ ਹਨ। ਯੋਜਨਾਕਾਰ ਅਤੇ ਪ੍ਰਸ਼ਾਸਕਾ ਜਲ ਦੇ ਸਮੁਚਿਤ ਵਰਤੋ ਅਤੇ ਹੜ੍ਹ ਅਤੇ ਸੁੱਕੇ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਆਪਣੇ-ਆਪਣੇ ਰਾਜਾਂ, ਵਿਭਿੰਨਨਹੀਂ ਬੇਸਿਨ ਦੇ ਇਸ ਡਾਟਾ ਦੀ ਵਰਤੋ ਕਰ ਸਕਦੇ ਹਨ। ਫ਼ੈਸਲਾ ਸਹਾਇਤਾ ਸਿਸਟਮ (ਡੀਐੱਸਐਸ) ਵਿਕਸਿਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਖੋਜਕਰਤਾ ਹਾਈਡ੍ਰੋਲੋਜੀਕਲ ਸਟੱਡੀਜ਼ ਅਤੇ ਮਾਡਲਿੰਗ ਜਾਂ ਪੈਰਾਡੈਜਮੈਟਿਕ ਉਦੇਸ਼ਾਂ ਲਈ ਡੇਟਾ ਦੀ ਵਰਤੋਂ ਕਰ ਸਕਦੇ ਹਨ, ਕਿਉਕਿ ਅਜਿਹੇ ਅਧਿਐਨਾਂ ਲਈ ਲੋੜੀਦੀ ਡੇਟਾ ਦੀ ਬਾਰੰਬਾਰਤਾ ਉਪਲੱਬਧ ਹੈ ।
*****************
ਏਪੀਐਸ / ਐਸਜੀ / ਐਮਜੀ
(Release ID: 1644187)
Visitor Counter : 207