ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਪ੍ਰਿੰਸੀਪਲਾਂ ਅਤੇ ਪੀਈ ਅਧਿਆਪਕਾਂ ਲਈ ਖੇਲੋ ਇੰਡੀਆ ਮੋਬਾਈਲ ਐਪ ਦਾ ਔਨਲਾਈਨ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ

Posted On: 06 AUG 2020 6:54PM by PIB Chandigarh

ਸਪੋਰਟਸ ਅਥਾਰਟੀ ਆਫ਼ ਇੰਡੀਆ, ਐਜੂਕੇਸ਼ਨ ਬੋਰਡ ਸੀਆਈਐੱਸਸੀਈ ਅਤੇ ਸੀਬੀਐੱਸਈ ਦੇ

ਸਹਿਯੋਗ ਨਾਲ, ਸੀਆਈਐੱਸਸੀਈ ਸਕੂਲਾਂ ਦੇ ਸਰੀਰਕ ਸਿੱਖਿਆ (ਪੀਈ) ਅਧਿਆਪਕਾਂ ਦੀ “ਸਕੂਲੀ ਜਾਂਦੇ ਬੱਚਿਆਂ ਦੀ ਖੇਲੋ ਇੰਡੀਆ ਫਿੱਟਨੈਸ ਅਸੈਸਮੈਂਟ” ਦੇ ਲਈ ਸਿਖਲਾਈ ਬਾਰੇ ਇੱਕ ਔਨਲਾਈਨ ਪ੍ਰੋਗਰਾਮ ਚਲਾਵੇਗੀ।

7 ਅਗਸਤ ਤੋਂ ਸ਼ੁਰੂ ਹੋਣ ਵਾਲਾ ਇਹ ਪ੍ਰੋਗਰਾਮ ਦੋ ਜ਼ੋਨਾਂ ਦੇ 2615 ਸੀਆਈਐੱਸਸੀਈ ਸਕੂਲਾਂ ਵਿੱਚ

7500 ਭਾਗੀਦਾਰਾਂ ਨੂੰ ਸ਼ਾਮਲ ਕਰੇਗਾ। ਸਕੂਲੀ ਬੱਚਿਆਂ ਦੀ ਤੰਦਰੁਸਤੀ ਦੇ ਪੱਧਰ ਦਾ ਮੁਲਾਂਕਣ ਕਰਨ ਅਤੇ ਜ਼ਮੀਨੀ ਪੱਧਰ ਦੀ ਪ੍ਰਤਿਭਾ ਦੇ ਵਿਸ਼ਾਲ ਸਮੂਹਾਂ ’ਚੋਂ ਸੰਭਾਵਿਤ ਭਵਿੱਖ ਦੇ ਚੈਂਪੀਅਨਾਂ ਦੀ ਪਛਾਣ ਕਰਨ ਲਈ ਵੱਡੇ ਪੱਧਰ ਦੀ ਸਿਖਲਾਈ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਿਖਲਾਈ ਕੋਵਿਡ-19 ਮਹਾਂਮਾਰੀ ਕਾਰਨ ਬੰਦ ਸਕੂਲਾਂ ਅਤੇ ਨਵੇਂ ਅਕਾਦਮਿਕ ਸੈਸ਼ਨ ਲਈ ਭਾਰਤ

ਭਰ ਵਿੱਚ ਔਨਲਾਈਨ ਕਲਾਸਾਂ ਜਾਂ ਵੈਬੀਨਾਰਾਂ ਦੇ ਰੂਪ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਮੌਜੂਦਾ ਹਾਲਤ ਵਿੱਚ, ਆਪਣੇ ਅਸਲ ਫਾਰਮੈਟ ਵਿੱਚ ਸਿਖਲਾਈਕਰਤਾਵਾਂ-ਦੀ-ਸਿਖਲਾਈ (ਟੀਓਟੀ) ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਸਰੀਰਕ ਮੁਲਾਂਕਣ ਉਦੋਂ ਤੱਕ ਨਹੀਂ ਕਰਾਇਆ ਜਾ ਸਕਦਾ ਜਦੋਂ ਤੱਕ ਬੱਚੇ ਅਤੇ ਅਧਿਆਪਕ ਦੁਬਾਰਾ ਸਕੂਲਾਂ ਵਿੱਚ ਵਾਪਸ ਜਾਣ ਨਹੀਂ ਲੱਗ ਪੈਂਦੇ।

7 ਅਗਸਤ ਨੂੰ, ਵੱਖ-ਵੱਖ ਸਕੂਲ ਪ੍ਰਿੰਸੀਪਲਾਂ ਜਾਂ ਸੰਸਥਾਵਾਂ ਦੇ ਮੁਖੀਆਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਪੀਈ ਅਧਿਆਪਕਾਂ ਨੂੰ 2020-21 ਲਈ ਉਨ੍ਹਾਂ ਨੂੰ ਟੀਚੇ ਦਿੰਦੇ ਹੋਏ, ਗਿਆਨ, ਰਵੱਈਏ

ਅਤੇ ਖੇਲੋ ਇੰਡੀਆ ਮੋਬਾਈਲ ਐਪ (ਕੇਆਈਐੱਮਏ) ਰਾਹੀਂ ਖੇਲੋ ਇੰਡੀਆ ਫਿੱਟਨੈਸ ਅਸੈੱਸਮੈਂਟ ਚਲਾਉਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਸੈਸ਼ਨ ਦਾ ਸਿਰਲੇਖ ਹੈ, “ਪੂਰੇ ਸਕੂਲ ਲਈ ਤੰਦਰੁਸਤੀ ਦਾ ਰਸਤਾ।” 11 ਤੋਂ 14 ਅਗਸਤ ਤੱਕ, ਸਕੂਲ ਪੀਈ ਅਧਿਆਪਕਾਂ ਨੂੰ ਮੁਲਾਂਕਣ ਲਈ ਮੋਬਾਈਲ ਐਪ ਦੀ ਸਿਖਲਾਈ ਅਤੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਨੂੰ ਖੇਲੋ ਇੰਡੀਆ ਫਿੱਟਨੈਸ ਫਾਰ ਸਕੂਲ ਗੋਇੰਗ ਚਿਲਡਰਨ ਐਂਡ ਫਿੱਟ ਇੰਡੀਆ, ਖੇਲੋ ਇੰਡੀਆ ਟੈਸਟਾਂ, ਖੇਲੋ ਇੰਡੀਆ ਅਸੈੱਸਮੈਂਟਸ ਪ੍ਰੋਟੋਕੋਲ, ਟੇਲੈਂਟ ਆਈਡੈਂਟੀਫਿਕੇਸ਼ਨ ਰੋਡਮੈਪ, 2020-21 ਦੇ ਟੀਚਿਆਂ ਅਤੇ ਹੋਰ ਵੀ ਕਈ ਕਿਸਮਾਂ ਦੀ ਜਾਣ-ਪਛਾਣ ਬਾਰੇ ਸੈਸ਼ਨ ਦਿੱਤੇ ਜਾਣਗੇ। ਉਨ੍ਹਾਂ ਚੁਣੇ ਹੋਏ ਮਾਸਟਰ ਟ੍ਰੇਨਰਾਂ ਦੁਆਰਾ ਸਿਖਲਾਈ ਦਿੱਤੀ ਜਾਵੇਗੀ ਜਿਨ੍ਹਾਂ ਨੇ ਸਾਲ 2019 ਵਿੱਚ ਵੱਖਰੇ- ਵੱਖਰੇ ਰਾਸ਼ਟਰੀ ਅਤੇ ਖੇਤਰੀ ਪੱਧਰ ’ਤੇ ਟੀਓਟੀ (ਆਨਲਾਈਨ ਅਤੇ ਆਫ਼ਲਾਈਨ) ਅਤੇ ਸਕੂਲਾਂ ਦਾ ਮੁਲਾਂਕਣ ਕੀਤਾ ਹੋਇਆ ਹੈ।

 

31 ਜੁਲਾਈ ਤੱਕ, ਦੇਸ਼ ਭਰ ਵਿੱਚ ਕੁੱਲ 257 ਟੀਓਟੀ ਕਰਵਾਏ ਗਏ ਹਨ, ਜਿਨ੍ਹਾਂ ਵਿੱਚ 24,500 ਤੋਂ ਵੱਧ ਟ੍ਰੇਨਰਾਂ ਨੂੰ ਲੌਕਡਾਉਨ ਤੋਂ ਪਹਿਲਾਂ ਅਤੇ ਵਿਚਕਾਰ ਸਿਖਲਾਈ ਦਿੱਤੀ ਗਈ ਹੈ ਅਤੇ ਕੁੱਲ 22,450 ਸਕੂਲ ਰਜਿਸਟਰ ਹੋਏ ਹਨ।

 

*******

 

ਐੱਨਬੀ / ਓਏ



(Release ID: 1644065) Visitor Counter : 115