ਰੇਲ ਮੰਤਰਾਲਾ

ਭਾਰਤੀ ਰੇਲਵੇ ਵੱਲੋਂ ਦੇਵਲਾਲੀ (ਮਹਾਰਾਸ਼ਟਰ) ਤੋਂ ਦਾਨਾਪੁਰ (ਬਿਹਾਰ) ਲਈ ਇੱਕ ਵਿਸ਼ੇਸ਼ ਪਾਰਸਲ ਟਰੇਨ ‘ਕਿਸਾਨ ਰੇਲ’ ਕੱਲ੍ਹ ਯਾਨੀ 07 ਅਗਸਤ, 2020 ਤੋਂ ਹਫ਼ਤਾਵਰੀ ਅਧਾਰ ’ਤੇ ਸ਼ੁਰੂ

ਇਹ ਕੇਂਦਰੀ ਬਜਟ 2020-21 ਵਿੱਚ ਵਿੱਤ ਮੰਤਰੀ ਵੱਲੋਂ ਕੀਤੇ ਗਏ ਐਲਾਨ ਦਾ ਪਾਲਣ ਹੈ
ਇਹ ਉਮੀਦ ਕੀਤੀ ਜਾਂਦੀ ਹੈ ਕਿ ਰੇਲ ਨਾਸ਼ਵਾਨ ਉਪਜ ਦੀ ਨਿਰਵਿਘਨ ਸਪਲਾਈ ਚੇਨ ਪ੍ਰਦਾਨ ਕਰੇਗੀ, ਕਿਸਾਨਾਂ ਨੂੰ ਬਹੁਤ ਮਦਦ ਮਿਲੇਗੀ ਕਿਉਂਕਿ ਇਸ ਰੇਲ ਦੇ ਭਾੜੇ ’ਤੇ ਆਮ ਰੇਲ ਦੇ ਪਾਰਸਲ ਟੈਰਿਫ ਅਨੁਸਾਰ ‘ਪੀ’ ਸਕੇਲ ’ਤੇ ਕਿਰਾਇਆ ਲਿਆ ਜਾਵੇਗਾ

Posted On: 06 AUG 2020 4:53PM by PIB Chandigarh

ਕੇਂਦਰੀ ਬਜਟ 2020-21 ਵਿੱਚ ਵਿੱਤ ਮੰਤਰੀ ਨੇ ‘ਨਾਸ਼ਵਾਦ ਵਸਤਾਂ ਦੁੱਧ, ਮਾਸ ਅਤੇ ਮੱਛੀ ਸਮੇਤ ਦੀ ਨਿਰਵਿਘਨ ਰਾਸ਼ਟਰੀ ਕੋਲਡ ਸਪਲਾਈ ਚੇਨ’ ਬਣਾਉਣ ਦਾ ਐਲਾਨ ਕੀਤਾ ਸੀ। ਇਹ ਵੀ ਕਿਹਾ ਸੀ ਕਿ ਭਾਰਤੀ ਰੇਲਵੇ ਇੱਕ ਕਿਸਾਨ ਰੇਲ ਸ਼ੁਰੂ ਕਰੇਗਾ। 

ਜਿਵੇਂ ਕਿ ਵਿੱਤ ਮੰਤਰੀ ਵੱਲੋਂ ਚਾਲੂ ਵਿੱਤ ਸਾਲ ਦੇ ਕੇਂਦਰੀ ਬਜਟ ਵਿੱਚ ਐਲਾਨ ਕੀਤਾ ਗਿਆ ਹੈ, ਭਾਰਤੀ ਰੇਲਵੇ ਦੇਵਲਾਲੀ ਤੋਂ ਕੱਲ੍ਹ ਸਵੇਰੇ 07/08/2020 ਤੋਂ 11.00 ਵਜੇ ਦੇਵਲਾਲੀ ਤੋਂ ਦਾਨਾਪੁਰ ਤੱਕ ਪਹਿਲੀ ‘ਕਿਸਾਨ ਰੇਲ’ ਸ਼ੁਰੂ ਕਰ ਰਿਹਾ ਹੈ।

ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ, ਗ੍ਰਾਮੀਣ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਰੇਲਵੇ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵੀਡਿਓ ਕਾਨਫਰੰਸਿੰਗ ਰਾਹੀਂ ਰੇਲ ਨੂੰ ਹਰੀ ਝੰਡੀ ਦਿਖਾਉਣਗੇ।

ਇਸ ਆਯੋਜਨ ਵਿੱਚ ਮਹਾਰਾਸ਼ਟਰ ਦੇ ਹੋਰ ਉੱਘੇ ਲੋਕ ਸ਼ਾਮਲ ਹੋਣਗੇ। ਰੇਲ ਹਫ਼ਤਾਵਰੀ ਅਧਾਰ ’ਤੇ 10+2 ਵੀਪੀ’ਜ਼ ਦੀ ਸ਼ੁਰੂਆਤੀ ਸੰਰਚਨਾ ਨਾਲ ਚੱਲੇਗੀ। ਰੇਲ 18.45 ਵਜੇ ਦਾਨਾਪੁਰ ਪਹੁੰਚੇਗੀ। ਅਗਲੇ ਦਿਨ 31.45 ਵਜੇ 1519 ਕਿਲੋਮੀਟਰ ਦੀ ਯਾਤਰਾ ਕਵਰ ਕਰੇਗੀ।

ਇਹ ਰੇਲ ਨਾਸ਼ਵਾਨ ਵਸਤੂਆਂ ਦੀ ਨਿਰਵਿਘਨ ਸਪਲਾਈ ਚੇਨ ਪ੍ਰਦਾਨ ਕਰੇਗੀ। ਇਹ ਰੇਲ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਭਾਰਤੀ ਰੇਲਵੇ ਦਾ ਟੀਚਾ ਕਿਸਾਨ ਰੇਲ ਦੀ ਸ਼ੁਰੂਆਤ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਕਰਨਾ ਹੈ। ਇਹ ਰੇਲ ਘੱਟ ਸਮੇਂ ਵਿੱਚ ਸਬਜ਼ੀਆਂ, ਫਲਾਂ ਵਰਗੇ ਖੇਤੀ ਉਤਪਾਦਾਂ ਨੂੰ ਬਜ਼ਾਰ ਵਿੱਚ ਲਿਆਉਣ ਵਿੱਚ ਮਦਦ ਕਰੇਗੀ। ਇਸ ਰੇਲ ਰਾਹੀਂ ਫਰੋਜਨ ਕੰਟੇਨਰਾਂ ਨਾਲ ਮੱਛੀ, ਮਾਸ ਅਤੇ ਦੁੱਧ ਸਮੇਤ ਹੋਰ ਨਾਸ਼ਵਾਨ ਵਸਤਾਂ ਲਈ ਨਿਰਵਿਘਨ ਰਾਸ਼ਟਰੀ ਕੋਲਡ ਸਪਲਾਈ ਚੇਨ ਬਣਾਉਣ ਦੀ ਉਮੀਦ ਹੈ।

ਕੇਂਦਰੀ ਰੇਲਵੇ ਦੇ ਉੱਪਰ ਭੁਸਾਵਾਲ ਡਿਵੀਜ਼ਨ ਮੁੱਖ ਰੂਪ ਨਾਲ ਇੱਕ ਖੇਤੀ ਆਧਰਿਤ ਡਿਵੀਜ਼ਨ ਹੈ। ਨਾਸਿਕ ਅਤੇ ਆਸਪਾਸ ਦੇ ਖੇਤਰ ਵਿੱਚ ਤਾਜੀਆਂ ਸਬਜ਼ੀਆਂ, ਫਲ, ਫੁੱਲ, ਹੋਰ ਨਾਸ਼ਵਾਨ ਵਸਤਾਂ, ਪਿਆਜ਼ ਅਤੇ ਹੋਰ ਖੇਤੀ ਉਤਪਾਦਾਂ ਦਾ ਭਾਰੀ ਮਾਤਰਾ ਵਿੱਚ ਉਤਪਾਦਨ ਹੁੰਦਾ ਹੈ। ਇਹ ਨਾਸ਼ਵਾਨ ਵਸਤਾਂ ਮੁੱਖ ਰੂਪ ਨਾਲ ਪਟਨਾ, ਪ੍ਰਯਾਗਰਾਜ, ਕਟਨੀ, ਸਤਨਾ ਆਦਿ ਖੇਤਰਾਂ ਦੇ ਆਸਪਾਸ ਲੈ ਕੇ ਜਾਈਆਂ ਜਾਂਦੀਆਂ ਹਨ।

ਇਸ ਰੇਲ ਨੂੰ ਨਾਸਿਕ ਰੋਡ, ਮਨਮਾਡ, ਜਲਗਾਓਂ, ਭੂਸਾਵਾਲ, ਬੁਰਹਾਨਪੁਰ, ਖੰਡਵਾ, ਇਤਾਰਸੀ, ਜਬਲਪੁਰ, ਸਤਨਾ, ਕਟਨੀ, ਮਾਨਿਕਪੁਰ, ਪ੍ਰਯਾਗਰਾਜ ਛੋਕੀ, ਪੰਡਿਤ ਦੀਨਦਿਆਲ ਉਪਾਧਿਆਏ ਨਗਰ ਅਤੇ ਬਕਸਰ ਲਈ ਪ੍ਰਦਾਨ ਕੀਤਾ ਗਿਆ ਹੈ।

ਪ੍ਰਮੁੱਖ ਸਟੇਸ਼ਨਾਂ ਲਈ ਚਾਰਜ ਦਰਾਂ ਨਿਮਨ ਅਨੁਸਾਰ ਹਨ:

ਪ੍ਰਤੀ ਟਨ ਭਾੜਾ

ਨਾਸਿਕ ਰੋਡ/ਦੇਵਲਾਲੀ ਤੋਂ ਦਾਨਾਪੁਰ 

4001 ਰੁਪਏ

ਮਨਮਾਡ ਤੋਂ ਦਾਨਾਪੁਰ

3849 ਰੁਪਏ

ਜਲਗਾਓਂ ਤੋਂ ਦਾਨਾਪੁਰ

3513 ਰੁਪਏ

ਭੂਸਾਵਾਲ ਤੋਂ ਦਾਨਾਪੁਰ

3459 ਰੁਪਏ

ਬੁਰਹਾਨਪੁਰ ਤੋਂ ਦਾਨਾਪੁਰ

3323 ਰੁਪਏ

ਖੰਡਵਾ ਤੋਂ ਦਾਨਾਪੁਰ

3148 ਰੁਪਏ

 

ਭਾਰਤੀ ਰੇਲਵੇ ਇਸਤੋਂ ਪਹਿਲਾਂ ਸਿੰਗਲ ਵਸਤੂ ਸਪੈਸ਼ਲ ਟਰੇਨਾਂ ਚਲਾਉਂਦੀ ਹੈ ਜਿਵੇਂ  ਕੇਲਾ ਸਪੈਸ਼ਲ ਆਦਿ। ਪਰ ਇਹ ਪਹਿਲੀ ਬਹੁ ਵਸਤੂਆਂ ਵਾਲੀ ਟਰੇਨ ਹੋਵੇਗੀ ਅਤੇ ਇਸ ਵਿੱਚ ਅਨਾਰ, ਕੇਲਾ, ਅੰਗੂਰ ਆਦਿ ਵਰਗੇ ਫਲ ਅਤੇ ਸਬਜ਼ੀਆਂ ਜਿਵੇਂ ਕਿ ਸ਼ਿਮਲਾ ਮਿਰਚ, ਫੁੱਲ ਗੋਭੀ, ਡਰੱਮਸਟਿੱਕਸ, ਗੋਭੀ, ਪਿਆਜ਼, ਮਿਰਚਾਂ ਆਦਿ ਹੋਣਗੀਆਂ। ਸਥਾਨਕ ਕਿਸਾਨਾਂ, ਲੋਡਰਾਂ, ਏਪੀਐੱਮਸੀ ਅਤੇ ਵਿਅਕਤੀਆਂ ਨਾਲ ਤੇਜ ਮਾਰਕੀਟਿੰਗ ਕੀਤੀ ਜਾ ਰਹੀ ਹੈ। ਮੰਗ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਟਰੇਨ ਨੂੰ ਚੰਗੀ ਤਰ੍ਹਾਂ ਨਾਲ ਸੰਭਾਲਿਆ ਜਾਵੇਗਾ ਅਤੇ ਕਿਸਾਨਾਂ ਨੂੰ ਬਹੁਤ ਮਦਦ ਮਿਲੇਗੀ ਕਿਉਂਕਿ ਇਸ ਰੇਲ ਦਾ ਭਾੜਾ ਆਮ ਰੇਲ (ਪੀ ਸਕੇਲ) ਦੇ ਪਾਰਸਲ ਟੈਰਿਫ ਅਨੁਸਾਰ ਵਸੂਲਿਆ ਜਾਵੇਗਾ।  

***

DJN/MKV

 



(Release ID: 1644052) Visitor Counter : 193