ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ਵਰਧਨ ਨੇ ਡਬਲਯੂਐੱਚਓ ਦੇ ਖੇਤਰੀ ਡਾਇਰੈਕਟਰ ਅਤੇ ਦੱਖਣ ਪੂਰਬੀ ਏਸ਼ੀਆ ਖੇਤਰ ਦੇ ਸਿਹਤ ਮੰਤਰੀਆਂ ਦੇ ਨਾਲ ਸੰਵਾਦ ਕੀਤਾ

“ਭਾਰਤ ਨੇ ਕੋਵਿਡ -19 ਮਹਾਂਮਾਰੀ ਦੇ ਪ੍ਰਬੰਧਨ ਦੇ ਨਾਲ ਹੀ ਲੋੜੀਂਦੀਆਂ ਸਿਹਤ ਸੇਵਾਵਾਂ ਦੀ ਉਪਲਬਧਤਾ ਨੂੰ ਤਰਜੀਹ ਦਿੱਤੀ”

Posted On: 06 AUG 2020 3:37PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਡਬਲਯੂਐੱਚਓ ਦੇ ਡਾਇਰੈਕਟਰ, ਦੱਖਣ ਪੂਰਬੀ ਏਸ਼ੀਆ (ਐੱਸਈਏ) ਡਾ. ਪੂਨਮ ਖੇਤਰਪਾਲ ਸਿੰਘ ਦੇ ਖੇਤਰ ਦੇ ਮੈਂਬਰ ਦੇਸ਼ਾਂ ਦੇ ਸਿਹਤ ਮੰਤਰੀਆਂ ਦੇ ਨਾਲ ਹੋਈ ਬੈਠਕ ਵਿੱਚ ਵਰਚੁਅਲ ਮਾਧਿਅਮ ਨਾਲ ਸ਼ਾਮਲ ਹੋਏ। ਬੈਠਕ ਵਿੱਚ ਕੋਵਿਡ -19 ਮਹਾਂਮਾਰੀ ਦੇ ਸੰਦਰਭ ਵਿੱਚ ਜ਼ਰੂਰੀ ਸਿਹਤ ਸੇਵਾਵਾਂ ਅਤੇ ਜਨਤਕ ਸਿਹਤ ਪ੍ਰੋਗਰਾਮਾਂ ਨੂੰ ਜਾਰੀ ਰੱਖਣ ’ਤੇ ਮੁੱਖ ਜੋਰ ਰਿਹਾ

ਸ਼ੁਰੂਆਤ ਵਿੱਚ, ਸ੍ਰੀ ਰੋਡੇਰਿਕੋ ਓਫ਼ਰੀਨ (ਡਬਲਯੂਐੱਚਓ) ਨੇ ਮੰਤਰੀਆਂ ਨੂੰ ਕੋਵਿਡ -19ਦੇ ਦੌਰਾਨ ਡਬਲਯੂਐੱਚਓ ਦੁਆਰਾ ਮੁਹੱਈਆ ਕਰਵਾਏ ਗਏ ਲੌਜਿਸਟਿਕ ਸਮਰਥਨ ਦੇ ਬਾਰੇ ਦੱਸਿਆ ਅਤੇ ਸ਼੍ਰੀ ਸੁਨੀਲ ਬਹਲ (ਡਬਲਯੂਐੱਚਓ) ਨੇ ਉਨ੍ਹਾਂ ਨੂੰ ਵੈਕਸੀਨ ਦੇ ਵਿਕਾਸ ਅਤੇ ਅਲਾਟਮੈਂਟ ਦੀ ਨੀਤੀ ਦੇ ਲਈ ਡਬਲਯੂਐੱਚਓ ਦੇ ਪ੍ਰੋਗਰਾਮ ਤੋਂ ਜਾਣੂ ਕਰਵਾਇਆ।

ਡਾ: ਹਰਸ਼ ਵਰਧਨ ਨੇ ਕੋਵਿਡ -19’ਤੇ ਭਾਰਤ ਦੀ ਰਣਨੀਤੀ ਦੇ ਸੰਬੰਧ ਵਿੱਚ ਦੱਸਿਆਉਨ੍ਹਾਂ ਨੇ ਦੱਸਿਆ ਕਿ ਚੀਨ ਦੁਆਰਾ 7 ਜਨਵਰੀ ਨੂੰ ਡਬਲਯੂਐੱਚਓ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਤੋਂ ਹੀ ਭਾਰਤ ਤੇਜ਼ੀ ਨਾਲ ਮਹਾਂਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂਕਰ ਰਿਹਾ ਸੀਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਏਵੀਅਨ ਇਨਫ਼ਲੂਐਨਜ਼ਾ, ਐੱਚ1ਐੱਨ1 ਪੀਡੀਐੱਮ09 ਇਨਫ਼ਲੂਐਨਜ਼ਾ, ਜ਼ੀਕਾ ਜਿਹੀਆਂ ਵਾਇਰਸ ਤੋਂ ਪੈਦਾ ਹੋਈਆਂ ਮਹਾਂਮਾਰੀਆਂ ਦੇ ਦੌਰ ਵਿੱਚ ਸਰਕਾਰਦੀ ਸਮੁੱਚੀ ਸੋਚ ਦੀ ਵਰਤੋਂ ਕਰਦੇ ਹੋਏ ਰੋਕਥਾਮ ਅਤੇ ਪ੍ਰਬੰਧਨ ਦੀਆਂ ਰਣਨੀਤੀਆਂ ਤਿਆਰ ਕਰਨ”ਵਿੱਚਇੱਕ ਸੰਸਥਾਗਤ ਸੋਚ ਉਪਲਬਧ ਕਰਾਈ ਗਈਉਨ੍ਹਾਂ ਨੇ ਕਿਹਾ, ਕੋਵਿਡਰਣਨੀਤੀਆਂ ਤਿਆਰ ਕਰਨ” ਵਿੱਚ ਇੱਕ ਸੰਸਥਾਗਤ ਪ੍ਰਤੀਕ੍ਰਿਆ ਦੇ ਦਮ ’ਤੇ ਹੀ ਵਿਕਸਤ ਦੇਸ਼ਾਂ ਦੀ ਤੁਲਨਾ ਵਿੱਚ ਭਾਰੀ ਆਬਾਦੀ ਘਣਤਾ ਅਤੇ ਘੱਟ ਜੀਡੀਪੀ ਖ਼ਰਚਿਆਂ ਅਤੇ ਪ੍ਰਤੀ ਵਿਅਕਤੀ ਡਾਕਟਰ ਅਤੇ ਹਸਪਤਾਲ ਦੀ ਘੱਟ ਉਪਲਬਧਤਾ ਦੇ ਬਾਵਜ਼ੂਦ ਭਾਰਤ ਵਿੱਚ ਪ੍ਰਤੀ ਮਿਲੀਅਨ ਆਬਾਦੀ ਦੇ ਕਾਫ਼ੀ ਘੱਟ ਮਾਮਲੇ ਸੰਭਵ ਹੋਏ ਹਨ ਅਤੇ ਪ੍ਰਤੀ ਮਿਲੀਅਨ ਆਬਾਦੀ ’ਤੇ ਮੌਤਾਂ ਵੀ ਖਾਸੀਆਂ ਘੱਟ ਹੋਈਆਂ ਹਨ

ਲੌਕਡਾਉਨ ਦੇ ਪ੍ਰਭਾਵ ’ਤੇ ਡਾ.ਹਰਸ਼ ਵਰਧਨ ਨੇ ਕਿਹਾ ਕਿ “ਮਾਮਲਿਆਂ ਦੀ ਵਾਧਾ ਦਰ ਨੂੰ ਘਟਾਉਣ ਵਿੱਚ ਕਾਫ਼ੀ ਕਾਰਗਰ ਰਿਹਾ ਅਤੇ ਇਸ ਨਾਲ ਸਰਕਾਰ ਨੂੰ ਆਪਣੇ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਜਾਂਚ ਸਹੂਲਤਾਂ ਨੂੰ ਵਧਾਉਣ ਦੇ ਲਈ ਲੋੜੀਂਦਾ ਸਮਾਂ ਮਿਲ  ਗਿਆ” ਉਨ੍ਹਾਂ ਨੇ ਕਿਹਾ ਕਿ ਜਨਵਰੀ ਵਿੱਚ ਇੱਥੇ ਇੱਕ ਹੀ ਪ੍ਰਯੋਗਸ਼ਾਲਾ ਸੀ, ਅੱਜ ਭਾਰਤ ਵਿੱਚ 1370ਪ੍ਰਯੋਗਸ਼ਾਲਾਵਾਂ ਹੋ ਚੁੱਕੀਆਂ ਹਨ। ਹੁਣ ਭਾਰਤੀ ਕਿਸੇ ਵੀ ਜਗ੍ਹਾ ਤੋਂ 3ਘੰਟੇ ਤੋਂ ਘੱਟ ਦੀ ਯਾਤਰਾ ਦੇ ਬਾਅਦ ਪ੍ਰਯੋਗਸ਼ਾਲਾ ਤੱਕ ਪਹੁੰਚ ਸਕਦੇ ਹਨ| 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ 33ਡਬਲਯੂਐੱਚਓਦੀ ਪ੍ਰਤੀ ਦਿਨ ਪ੍ਰਤੀ ਮਿਲੀਅਨ ਆਬਾਦੀ ’ਤੇ 140 ਲੋਕਾਂ ਨੂੰ ਟੈਸਟ ਕਰਨ ਦੀ ਸਿਫਾਰਸ਼ ਤੋਂ ਅੱਗੇ ਨਿਕਲ ਗਏ ਹਨ|”ਉਨ੍ਹਾਂ ਨੇ ਇਹ ਵੀ ਕਿਹਾ ਕਿ ਰੋਕਥਾਮ ਦੀ ਰਣਨੀਤੀ ਕਾਫ਼ੀ ਸਫ਼ਲ ਰਹੀ ਹੈ,ਜੋ ਇਸ ਗੱਲ ਤੋਂ ਵੀ ਜ਼ਾਹਿਰ ਹੁੰਦਾ ਹੈ ਕਿ 50 ਫ਼ੀਸਦੀ ਕੇਸ ਤਿੰਨ ਰਾਜਾਂ ਤੋਂ ਹਨ ਅਤੇ ਬਾਕੀ 32 ਫ਼ੀਸਦੀ ਕੇਸ ਸੱਤ ਰਾਜਾਂ ਤੋਂ ਹਨ। ਇਸ ਤਰ੍ਹਾਂ ਵਾਇਰਸ ਦੇ ਫੈਲਾਅ ਨੂੰ ਕਾਫ਼ੀ ਹੱਦ ਤੱਕ ਰੋਕ ਲਿਆ ਗਿਆ ਹੈ|

ਉਨ੍ਹਾ ਨੇ ਇਹ ਵੀ ਕਿਹਾ ਕਿ ਡੀਆਰਡੀਓ ਦੁਆਰਾ ਨਿਰਮਿਤ ਮੇਕ-ਸ਼ਿਫਟ ਹਸਪਤਾਲ 1000 ਮਰੀਜ਼ਾਂ ਨੂੰ ਭਰਤੀ ਕਰਨ ਵਿੱਚ ਸਮਰੱਥ ਹੈ, ਜਿਸਤੋਂ ਇਲਾਵਾ ਰਿਕਾਰਡ ਦਸ ਦਿਨਾਂ ਵਿੱਚ 100 ਆਈਸੀਯੂ ਬੈੱਡ ਤਿਆਰ ਕੀਤੇ ਗਏ ਹਨਇਸਦੇਨਾਲ ਹੀ, ਰਾਸ਼ਟਰੀ ਪੱਧਰ ’ਤੇ ਸਿਖਲਾਈ ਦੇਣ ਵਾਲਿਆਂ ਦੀ ਸਿਖਲਾਈ; ਰਾਜ, ਜ਼ਿਲ੍ਹਾ ਅਤੇ ਸਹੂਲਤਾਂ ਦੇ ਪੱਧਰ ’ਤੇ ਸਿਖਲਾਈ; ਏਮਜ਼, ਨਵੀਂ ਦਿੱਲੀ ਦੁਆਰਾ ਵੈਂਟੀਲੇਟਰ ਪ੍ਰਬੰਧਨ ’ਤੇ ਵੈੱਬ-ਅਧਾਰਤ ਸਿਖਲਾਈ; ਦੇਸ਼ ਭਰ ਦੇ ਸਾਰੇ ਹਸਪਤਾਲਾਂ ਵਿੱਚ ਕੋਰੋਨਾ ਤਿਆਰੀ ਦੇ ਲਈ ਮਾਕ ਡਰਿੱਲ (ਨਕਲੀ ਅਭਿਆਸ); ਮੌਤ ਦੀ ਮੁੱਖ ਵਜ੍ਹਾ ਦੀ ਪਛਾਣ ਵਿੱਚ ਸਹਾਇਤਾ ਦੇ ਲਈ ਏਮਜ਼ ਦਿੱਲੀ ਵਿਖੇ ਟੈਲੀ-ਮੈਡੀਸਨ ਸਹੂਲਤਾਂ ਅਤੇ ਉੱਚ ਪ੍ਰਭਾਵੀ ਪਹਿਲ ਸਮੇਤ ਹੋਰ ਗਤੀਵਿਧੀਆਂ ਦੇ ਦਮ ’ਤੇ ਹੀ ਮੌਤ ਦਰ 3.33 ਫ਼ੀਸਦੀ (18 ਜੂਨ) ਤੋਂ 2.11ਫ਼ੀਸਦੀ (3 ਅਗਸਤ) ਤੱਕ  ਲਿਆਉਣ ਵਿੱਚ ਕਾਮਯਾਬੀ ਮਿਲੀ ਹੈ

ਡਾ: ਹਰਸ਼ ਵਰਧਨ ਨੇ 25 ਮਾਰਚ, 2020 ਨੂੰ ਪ੍ਰਕਾਸ਼ਤ ਟੈਲੀ-ਮੈਡੀਸਨ ਪ੍ਰੈਕਟਿਸ ਦਿਸ਼ਾ ਨਿਰਦੇਸ਼ਾਂ ’ਤੇ ਬੋਲਦੇ ਹੋਏ ਇਸ ਗੱਲ ’ਤੇ ਚਾਨਣ ਪਾਇਆ ਹੈ ਕਿ ਭਾਰਤ ਕੋਵਿਡ -19ਦੇ ਦੌਰਾਨ ਜ਼ਰੂਰੀ ਡਾਕਟਰੀ ਸੇਵਾਵਾਂ ਉਪਲਬਧ ਕਰਾਉਣ ਵਿੱਚ ਕਿਸ ਤਰ੍ਹਾਂ ਨਾਲ ਤਕਨੀਕ ਦੀ ਵਰਤੋਂ ਕਰ ਰਿਹਾ ਹੈ; ਦੁਨੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਵੈੱਬ ਆਧਾਰਤ ਨੈਸ਼ਨਲ ਟੈਲੀ-ਕੰਸਲਟੇਸ਼ਨ ਸਰਵਿਸ ਆਨਲਾਈਨ ਓਪੀਡੀ ਸੇਵਾ (ਮਰੀਜ਼ ਤੋਂ ਡਾਕਟਰ) ਸ਼ੁਰੂ ਕੀਤੀ ਗਈ, ਜਿਸਦੇ ਮਾਧਿਅਮ ਨਾਲ ਹੁਣ ਤੱਕ 71,865 ਸਲਾਹ-ਮਸ਼ਵਰੇ ਨਿਪਟਾਏ ਜਾ ਚੁੱਕੇ ਹਨ; ਇਸਤੋਂ ਇਲਾਵਾ 150000 ਹੈਲਥ ਐਂਡ ਵੈੱਲਨੈਸ ਸੈਂਟਰ (ਐੱਚਡਬਲਯੂਸੀ) ਵਿੱਚ ਟੈਲੀ-ਮੈਡੀਸਨ ਸੇਵਾਵਾਂ(ਪ੍ਰੈਕਟੀਸ਼ਨਰ ਤੋਂ ਪ੍ਰੈਕਟੀਸ਼ਨਰ ਸਲਾਹ-ਮਸ਼ਵਰਾ);ਮੈਡੀਕਲ ਮਾਹਰਾਂ ਅਤੇ ਸਾਰੇ ਪੱਧਰਾਂ ’ਤੇ ਫ਼ਰੰਟਲਾਈਨ ਕਰਮਚਾਰੀਆਂ ਵਿੱਚ ਹੁਨਰ ਵਿਸਥਾਰ ਦੇ ਲਈ ਆਨਲਾਈਨ ਸਿਖਲਾਈ ਪਲੇਟਫਾਰਮ ਆਈਜੀਓਟੀਆਦਿ; ਅਰੋਗਿਆ-ਸੇਤੂ ਅਤੇ ਇਤਿਹਾਸ ਮੋਬਾਈਲ ਐਪ ਜਿਹੀ ਪਹਿਲ ਕੀਤੀ ਗਈ, ਜਿਸ ਨਾਲ ਇਲਾਜ਼ ਨੂੰ ਰੋਕੇ ਬਿਨਾਂ ਲਾਗ ਦੇ ਪ੍ਰਸਾਰ ਨੂੰ ਰੋਕਣ ਵਿੱਚ ਸਹਾਇਤਾ ਮਿਲੀ ਹੈ|

ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇੱਕ ਰਣਨੀਤੀ ਦੇ ਤਹਿਤ ਭਾਰਤ ਨੇ ਆਪਣੇ ਕੇਂਦਰਾਂ ਨੂੰ ਕੋਵਿਡਅਤੇ ਗੈਰ-ਕੋਵਿਡ ਕੇਂਦਰਾਂ ਵਿੱਚ ਵੰਡ ਦਿੱਤਾ ਹੈ। ਇਸ ਨਾਲ ਗੰਭੀਰ ਤੋਂ ਮੱਧਮ ਅਤੇ ਮਾਮੂਲੀ ਬੀਮਾਰ ਸ਼੍ਰੇਣੀਆਂ ਦੇ ਮਰੀਜ਼ਾਂ ਦੇ ਬਿਹਤਰ ਪ੍ਰਬੰਧਨ ਵਿੱਚ ਸਹਾਇਤਾ ਮਿਲੀਅਤੇ ਇਹ ਸੁਨਿਸ਼ਚਿਤ ਹੋਇਆ ਕਿ ਹਸਪਤਾਲ ਕੰਮ ਦੇ ਬੋਝ ਦੇ ਨਾਲ ਹਸਪਤਾਲ ਵਿੱਚ ਭਰਤੀ ਮਾਮਲਿਆਂ ਦੇ ਪ੍ਰਭਾਵੀ ਇਲਾਜ਼ ਨੂੰ ਯਕੀਨੀ ਬਣਾਇਆ ਜਾ ਸਕੇ| ਇਸ ਨਾਲ ਭਾਰਤ ਵਿਚਲੇ ਕੇਸਾਂ ਨਾਲ ਸੰਬੰਧਤ ਮੌਤ ਦਰ ਵਿਸ਼ਵਵਿਆਪੀ ਔਸਤ ਤੋਂ ਹੇਠਾਂ ਲਿਆਉਣ ਵਿੱਚ ਸਹਾਇਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਅੰਕੜਾ 2.07 ਫ਼ੀਸਦੀ ਤੋਂ ਹੇਠਾਂ ਚਲਾ ਗਿਆ ਹੈ|

ਡਾ.ਹਰਸ਼ ਵਰਧਨ ਨੇ ਭਾਰਤ ਦੁਆਰਾ ਚੁੱਕੇ ਗਏ ਹੋਰ ਕਦਮਾਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉੱਤਮ ਅਭਿਆਸਾਂ ਦਾ ਫਾਇਦਾ ਦੂਸਰਿਆਂ ਤੱਕ ਪਹੁੰਚਾਉਣ ਦੇ ਲਈ ਉਨ੍ਹਾਂ ਨੂੰ ਨੈਸ਼ਨਲ ਹੈਲਥ ਇਨੋਵੇਸ਼ਨ ਪੋਰਟਲ (ਐੱਨਐੱਚਆਈਐੱਨਪੀ) ’ਤੇ ਅਪਲੋਡ ਕੀਤਾ ਗਿਆ ਸੀ| ਕੁਝ ਉੱਤਮ ਅਭਿਆਸਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਛੱਤੀਸਗੜ ਵਰਗੇ ਰਾਜਾਂ ਨੇ ਲਾਗ ਪ੍ਰਭਾਵਤ ਖੇਤਰਾਂ ਅਤੇ ਬਫ਼ਰ ਜ਼ੋਨਾਂ ਦੇ ਅੰਦਰ ਵੀ ਆਪਣੀਆਂ ਟੀਕਾਕਰਨ ਸੇਵਾਵਾਂ ਜਾਰੀ ਰੱਖੀਆਂ ਅਤੇਹਾਈਪਰਟੈਂਸਿਵ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ’ਤੇ ਹੀ ਜ਼ਰੂਰੀ ਦਵਾਈਆਂਉਪਲਬਧ ਕਰਵਾਈਆਂਤੇਲੰਗਾਨਾ ਨੇ ਸੁਰੱਖਿਅਤ ਅਤੇ ਸੰਸਥਾਗਤ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਹਰ ਗਰਭਵਤੀ ਔਰਤ ਨੂੰ ਇੱਕ ਐਂਬੂਲੈਂਸ ਉਪਲਬਧ ਕਰਵਾਈ| ਥੈਲੇਸੀਮਿਕ ਅਤੇ ਡਾਇਲਸਿਸ ਮਰੀਜ਼ਾਂ ਨੂੰ ਵੀ ਸਮੇਂ ਸਿਰ ਸੇਵਾਵਾਂ ਉਪਲਬਧ ਕਰਾਉਣ ਲਈ ਐਂਬੂਲੈਂਸਉਪਲਬਧ ਕਰਾਈਆਂ ਗਈਆਂ|ਉੜੀਸਾ ਅਤੇ ਪੱਛਮੀ ਬੰਗਾਲ ਨੇ ਕੋਵਿਡ ਅਤੇ ਗੈਰ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੇ ਲਈ ਬੁਨਿਆਦੀ ਢਾਂਚਾ ਅਤੇ ਐੱਚਆਰ ਨੂੰ ਵੱਖ-ਵੱਖਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਇਆ ਗਿਆ| ਆਂਧਰ ਪ੍ਰਦੇਸ਼ ਅਤੇ ਉਤਰਾਖੰਡ ਨੇ ਮਹਾਂਮਾਰੀ ਦੇ ਦੌਰਾਨ ਸਰਕਾਰੀ ਸਿਹਤ ਸੰਭਾਲ ਪ੍ਰਣਾਲੀ ਵਿੱਚਸਾਰੇ ਪ੍ਰਮੁੱਖ ਐੱਚਆਰ ਦੀਆਂ ਅਸਾਮੀਆਂ ਭਰੀਆਂ ਹਨ| ਤਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਕੇਰਲ ਵਰਗੇ ਰਾਜਾਂ ਨੇ ਈ-ਸੰਜੀਵਨੀਓਪੀਡੀ ਸਹੂਲਤ ਦੀ ਵਰਤੋਂ ਕਰਦਿਆਂ ਟੈਲੀ-ਸਲਾਹ-ਮਸ਼ਵਰੇ ਦੇ ਮਾਧਿਅਮ ਨਾਲ ਗ਼ੈਰ-ਜ਼ਰੂਰੀ ਸਿਹਤ ਸੇਵਾਵਾਂ ਉਪਲਬਧ ਕਰਾਈਆਂ|

****

ਐੱਮਵੀ


(Release ID: 1643948) Visitor Counter : 207