ਰੱਖਿਆ ਮੰਤਰਾਲਾ

ਈਐਨਸੀ ਬੈਂਡ ਵਲੋ ਕੋਰੋਨਾ ਵਾਰੀਅਰਜ਼ ਲਈ ਲਾਈਵ ਪ੍ਰਦਰਸ਼ਨ

Posted On: 06 AUG 2020 11:58AM by PIB Chandigarh

74 ਵੇਂ ਸੁਤੰਤਰਤਾ ਦਿਵਸ ਸਮਾਰੋਹਾਂ ਦੇ ਹਿੱਸੇ ਵਜੋਂ, ਪੂਰਬੀ ਨੇਵਲ ਕਮਾਂਡ ਨੇ 05 ਅਗਸਤ 2020 ਨੂੰ ਸੰਕਰਮ  ਵਿਸ਼ਾਖਾਪਟਨਮ ਦੇ ਵਿਰਾਸਤੀ ਸਥਾਨ ਬੋਜਾਨਾ ਕੌਂਡਾ ਵਿਖੇ ਕੋਰੋਨਾ ਵਾਰੀਅਰਜ਼ ਨੂੰ ਸਤਿਕਾਰ ਭੇਟ ਕਰਨ ਲਈ  ਨੇਵੀ ਬੈਂਡ ਵਲੋ ਇੱਕ ਲਾਈਵ ਪ੍ਰਦਰਸ਼ਨ ਕੀਤਾ ਗਿਆ । ਕਮੋਡੋਰ ਸੰਜੀਵ ਈਸਾਰ ਨੇਵਲ ਅਫਸਰ-ਇੰਚਾਰਜ, ਆਂਧਰਾ ਪ੍ਰਦੇਸ਼ ਨੇ ਡਾ. ਬੀਸੈਟੀ ਵੈਂਕਟਾ ਸੱਤਿਆਵਤੀ, ਸੰਸਦ ਮੈਂਬਰ ਅਨਾਕਾਪੱਲੀ  ਲੋਕਸਭਾ ਹਲਕਾ,  ਮੁੱਖ ਮਹਿਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਮਜ਼ਦ ਸਾਰੇ ਮਾਣਯੋਗ ਕੋਰੋਨਾ  ਵਾਰੀਅਰਜ਼  ਦਾ ਇਸ ਸਮਾਗਮ ਵਿੱਚ ਸਵਾਗਤ ਕੀਤਾ।

ਤਕਰੀਬਨ ਇੱਕ ਘੰਟਾ ਚਲੇ ਇਸ ਪ੍ਰੋਗਰਾਮ ਵਿੱਚ ਮਾਰਸ਼ਲ, ਇੰਗਲਿਸ਼ ਪੌਪ ਸੰਗੀਤ ਤੋਂ ਲੈ ਕੇ ਦੇਸ਼ ਭਗਤੀ  ਦਾ ਜੋਸ਼ ਵਧਾਉਣ ਵਾਲੇ ਗੀਤਾਂ ਦੀਆਂ ਧੁਨਾਂ ਦੀ ਇੱਕ ਵਿਸ਼ਾਲ ਪੇਸ਼ਕਾਰੀ ਕੀਤੀ। ਇਸ ਪ੍ਰਦਰਸ਼ਨ ਵਿੱਚ ਪ੍ਰਸਿੱਧ ਅਤੇ ਸਦਾਬਹਾਰ ਗਾਣੇ ‘ਸੁਨੋ ਗੌਰ ਸੇ ਦੁਨੀਆ ਵਾਲੋਂ’ ਅਤੇ ‘ਏਅ ਮੇਰੇ ਵਤਨ ਕੇ ਲੋਗੋ’ ਦੀਆਂ ਧੁਨਾਂ ਦੀ ਪੇਸ਼ਕਾਰੀ ਵੀ ਬਾਖੁਬੀਂ ਸ਼ਾਮਲ ਕੀਤੀ ਗਈ ਅਤੇ ਸਮਾਗਮ ਦੇ ਅੰਤਮ ਗੇੜ ਵਿੱਚ ਟ੍ਰਾਈ ਸਰਵਿਸਿਜ਼ ਦੇ  ਗਾਣਿਆਂ ਦੀ ਪੇਸ਼ਕਾਰੀ ਕੀਤੀ ਗਈ । ਡੀ ਡੀ ਹੈਦਰਾਬਾਦ ਵਲੋਂ ਡੀ ਡੀ ਸਪਤਗਿਰੀ ਅਤੇ  ਡੀ ਡੀ ਯਾਦਗਿਰੀ 'ਤੇ ਬੈਂਡ ਪ੍ਰਦਰਸ਼ਨ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ।

ਦੇਸ਼ ਭਰ ਦੇ ਮਿਲਟਰੀ ਬੈਂਡ 01 ਅਗਸਤ ਤੋਂ ਦੇਸ਼ ਭਰ ਵਿਚ ਪਹਿਲੀ ਵਾਰ ਆਪਣੇ ਬੈਂਡਾਂ ਰਾਹੀਂ ਸੰਗੀਤ ਦਾ ਪ੍ਰਦਰਸ਼ਨ ਕਰਕੇ ਸੁਤੰਤਰਤਾ ਦਿਵਸ ਮਨਾ ਰਹੇ ਹਨ, ਇਨ੍ਹਾਂ ਸੰਗੀਤਕ ਪੇਸ਼ਕਾਰੀਆਂ ਦਾ ਉਦੇਸ਼ ਕੋਵਿਡ ਯੋਧਿਆਂ ਦਾ ਧੰਨਵਾਦ ਕਰਨਾ ਅਤੇ ਰਾਸ਼ਟਰ ਵਲੋਂ ਉਹਨਾਂ ਦੀ ਸ਼ਲਾਘਾ ਕਰਨਾ ਹੈ ਕਿਉਂਕਿ ਇਹ ਯੋਧੇ ਆਪਣੀ ਜਾਨ ਦੇ ਜੋਖਮ 'ਤੇ ਵੀ ਦੇਸ਼ ਵਿਚ ਕੋਰੋਨਾ- ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਵਿਡ ਖਿਲਾਫ ਲੜਨਾ ਜਾਰੀ ਰੱਖ ਰਹੇ ਹਨ। 

*****************

CGR/VM/MS


(Release ID: 1643922) Visitor Counter : 182