ਰੱਖਿਆ ਮੰਤਰਾਲਾ
ਦੱਖਣੀ ਨੇਵਲ ਕਮਾਂਡ ਵਲੋ ਡਾਕਟਰੀ ਸਹਾਇਤਾ ਕੀਤੀ ਗਈ
Posted On:
06 AUG 2020 11:57AM by PIB Chandigarh
ਦੱਖਣੀ ਨੇਵਲ ਕਮਾਂਡ (ਐਸ ਐਨ ਸੀ) ਨੇ ਬੁੱਧਵਾਰ (5 ਅਗਸਤ) ਨੂੰ ਕੋਚੀ ਵਿਚ ਇਕ ਵਪਾਰਕ ਜਹਾਜ਼ ਦੇ ਹੈਲੀਕਾਪਟਰ ਰਾਹੀਂ ਚਿਕਿਤਸਾ ਸਹਾਇਤਾ ਕੀਤੀ ।
05 ਅਗਸਤ 2020 ਨੂੰ ਸਵੇਰੇ 1030 ਵਜੇ ਐਸ.ਐਨ.ਸੀ. ਨੂੰ ਵਪਾਰਕ ਬੇੜੇ ਐਮ.ਵੀ. ਵਿਸ਼ਵ ਪ੍ਰੇਰਨਾ ਦੇ ਕੈਪਟਨ ਰਾਜਪਾਲ ਸਿੰਘ ਸੰਧੂ ( ਮੂਲ ਨਿਵਾਸੀ ਅੰਮ੍ਰਿਤਸਰ) ਦੇ ਸੱਟ ਲੱਗਣ ਦੀ ਖਬਰ ਮਿਲੀ। ਦੱਸਿਆ ਗਿਆ ਕਿ ਕਪਤਾਨ ਨੂੰ ਲੱਤ ਵਿੱਚ ਗੰਭੀਰ ਸੱਟ ਲੱਗ ਗਈ ਅਤੇ ਕੋਚੀ ਤੋਂ ਤੁਰੰਤ ਬਚਾਅ ਕਾਰਜ ਸ਼ੁਰੂ ਕਰਵਾਉਣਾ ਪਿਆ।
ਹਾਦਸੇ ਦੀ ਖ਼ਬਰ ਮਿਲਣ ਤੋਂ ਜਲਦੀ ਬਾਅਦ, ਸਮੁੰਦਰੀ ਕਿੰਗ ਹੈਲੀਕਾਪਟਰ ਨੂੰ ਭਾਰਤੀ ਜਲ ਸੈਨਾ ਦੇ ਜੰਗੀ ਸਮੁੰਦਰੀ ਜਹਾਜ਼ ਆਈ ਐਨ ਐਸ ਗੜੌਦਾ ਤੋਂ ਭੇਜਿਆ ਗਿਆ। ਇਹ ਵਪਾਰੀ ਜਹਾਜ਼ ਡੂੰਘੇ ਸਮੁੰਦਰ ਵਿੱਚ ਚਲ ਰਿਹਾ ਸੀ। ਇਸ ਸਥਿਤੀ ਵਿੱਚ, ਹੈਲੀਕਾਪਟਰ ਦੇ ਪਾਇਲਟ ਨੇ ਬੇਮਿਸਾਲ ਕੁਸ਼ਲਤਾ ਨਾਲ ਔਖੀ ਸਥਿਤੀ ਨਾਲ ਨਜਿੱਠਿਆ ਅਤੇ ਨਾਜ਼ੁਕ ਬੀਮਾਰ ਵਪਾਰੀ ਜਹਾਜ਼ ਦੇ ਕਪਤਾਨ ਨੂੰ ਸਫਲਤਾਪੂਰਵਕ ਬਚਾਇਆ।
ਜ਼ਖਮੀ ਵਿਅਕਤੀ ਨੂੰ ਕੱਢਣ ਮਗਰੋਂ ਆਈ ਐਨ ਐਸ ਗਰੁੜ ਰਾਹੀਂ ਲਿਆਂਦਾ ਗਿਆ, ਜਿੱਥੋਂ ਉਸ ਨੂੰ ਮੈਡੀਕਲ ਟਰੱਸਟ ਹਸਪਤਾਲ, ਕੋਚੀ ਵਿਖੇ ਭੇਜ ਦਿੱਤਾ ਗਿਆ, ਜਿਥੇ ਉਹਨਾਂਨੂੰ ਕੋਵਿਡ 19 ਪ੍ਰੋਟੋਕਾਲਾਂ ਦੀ ਪਾਲਣਾ ਕਰਦੇ ਹੋਏ ਹੋਰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।
******
ਐਸਡਬਲਯੂ / ਵੀਐਮ / ਐਮਐਸ
(Release ID: 1643817)
Visitor Counter : 133