ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਫੇਸ-1 : ਅਪ੍ਰੈਲ 2020 ਤੋਂ ਜੂਨ 2020
ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਅਪ੍ਰੈਲ-ਜੂਨ, 2020 ਦੇ ਸਮੇਂ ਲਈ ਅਲਾਟ ਹੋਏ ਅਨਾਜ ਵਿਚੋਂ 93.5 % ਐਨਐਫਐਸਏ ਲਾਭਕਾਰੀਆਂ ਦਰਮਿਆਨ ਵੰਡਿਆ : ਭਾਰਤੀ ਖੁਰਾਕ ਨਿਗਮ
Posted On:
05 AUG 2020 4:53PM by PIB Chandigarh
ਭਾਰਤੀ ਖੁਰਾਕ ਨਿਗਮ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਮਿਲਕੇ 118 ਲੱਖ ਮੀਟ੍ਰਿਕ ਟਨ (99%) 3 ਮਹੀਨੇ ਦੇ ਅਨਾਜ ਦੇ ਕੋਟੇ ਨੂੰ ਐਫਸੀਆਈ ਡਿਪੂਆਂ /ਕੇਂਦਰੀ ਪੂਲ ਵਿਚੋਂ ਐਨਐਫਐਸਏ ਲਾਭਕਾਰੀਆਂ ਨੂੰ ਵਾਧੂ ਤੌਰ ਤੇ ਮੁਫਤ ਅਨਾਜ ਵੰਡਣ ਲਈ ਚੁੱਕਿਆ। ਇਸ ਤੋਂ ਇਲਾਵਾ ਅਪ੍ਰੈਲ-ਜੂਨ 2020 ਦੌਰਾਨ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਮਿਲਕੇ 111.52 ਲੱਖ ਮੀਟ੍ਰਿਕ ਟਨ (93.5%) ਅਲਾਟ ਹੋਇਆ ਅਨਾਜ ਵੰਡਿਆ। ਐਫਸੀਆਈ ਅਨੁਸਾਰ 37.5 ਲੱਖ ਮੀਟ੍ਰਿਕ ਟਨ (94%) ਅਨਾਜ ਅਪ੍ਰੈਲ ਅਤੇ ਮਈ 2020 ਮਹੀਨਿਆਂ ਵਿਚ 75 ਕਰੋੜ ਲਾਭਕਾਰੀਆਂ ਨੂੰ ਪ੍ਰਤੀ ਮਹੀਨੇ ਲਈ ਵੰਡਿਆ ਅਤੇ 36.54 ਲੱਖ ਮੀਟ੍ਰਿਕ ਟਨ (92%) ਅਨਾਜ ਜੂਨ ਮਹੀਨੇ ਵਿਚ 73 ਕਰੋੜ ਲਾਭਕਾਰੀਆਂ ਨੂੰ ਵੰਡਿਆ।
ਇਸ ਤੋਂ ਪਹਿਲਾਂ ਮਾਰਚ, 2020 ਵਿਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀਐਮਜੀਕੇਪੀ) ਦੇ ਇਸ ਐਲਾਨ ਕਿ ਗਰੀਬਾਂ ਅਤੇ ਲੋੜਵੰਦਾਂ ਨੂੰ ਦੇਸ਼ ਵਿਚ ਫੈਲੇ ਕੋਵਿਡ-19 ਕਾਰਣ ਜੋ ਤਕਲੀਫਾਂ ਝਲਣੀਆਂ ਪੈ ਰਹੀਆਂ ਹਨ ਉਨ੍ਹਾਂ ਨੂੰ ਦੂਰ ਕਰਨ ਲਈ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ "ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐਮ-ਜੀਕੇਏਵਾਈ)" ਨੂੰ 3 ਮਹੀਨਿਆਂ ਭਾਵ ਕਿ ਅਪ੍ਰੈਲ, ਮਈ ਅਤੇ ਜੂਨ 2020 ਲਈ ਲਾਗੂ ਕਰਨ ਦਾ ਕੰਮ ਸ਼ੁਰੂ ਕੀਤਾ ਤਾਕਿ ਐਨਐਫਐਸਏ ਅਧੀਨ ਗਰੀਬ ਅਤੇ ਨਾਜ਼ੁਕ ਲਾਭਕਾਰੀਆਂ ਨੂੰ ਅਨਾਜ ਦੀ ਗੈਰ ਮੌਜੂਦਗੀ ਕਾਰਣ ਇਕ ਅਸਧਾਰਨ ਸੰਕਟ ਸਮੇਂ ਕਸ਼ਟ ਨਾ ਸਹਿਣਾ ਪਵੇ।
ਇਸ ਵਿਸ਼ੇਸ਼ ਸਕੀਮ ਅਧੀਨ ਐਨਐਫਐਸਏ ਦੇ ਤਕਰੀਬਨ 81 ਕਰੋੜ ਲਾਭਕਾਰੀਆਂ ਨੂੰ ਐਨਐਫਐਸਏ ਦੀਆਂ ਦੋਹਾਂ ਸ਼੍ਰੇਣੀਆਂ - ਅੰਤਯੋਦਯ ਅੰਨ ਯੋਜਨਾ (ਏਏਵਾਈ) ਅਤੇ ਪ੍ਰਾਥਮਿਕਤਾ ਵਾਲੇ ਪਰਿਵਾਰਾਂ (ਪੀਐਚਐਚ) ਨੂੰ ਮੁਫਤ ਅਨਾਜ (ਚਾਵਲ/ ਕਣਕ) 5 ਕਿਲੋ ਅਨਾਜ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਉਨ੍ਹਾਂ ਦੇ ਬਣਦੇ ਮਾਸਿਕ ਕੋਟੇ ਤੋਂ ਵਾਧੂ ਦਿੱਤਾ ਜਾ ਰਿਹਾ ਹੈ।
ਇਸੇ ਤਰ੍ਹਾਂ 30 ਮਾਰਚ, 2020 ਨੂੰ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਿਸਾਬ ਨਾਲ 121 ਲੱਖ ਮੀਟ੍ਰਿਕ ਟਨ (ਤਕਰੀਬਨ 40 ਲੱਖ ਮੀਟ੍ਰਿਕ ਟਨ ਪ੍ਰਤੀ ਮਹੀਨਾ) ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਐਫਸੀਆਈ ਨੂੰ ਸਾਰੇ ਐਨਐਫਐਸਏ ਦੇ ਲਾਭਕਾਰੀਆਂ ਨੂੰ ਤਿੰਨ ਮਹੀਨਿਆਂ ਅਪ੍ਰੈਲ-ਜੂਨ 2020 ਭਾਵ ਕਿ ਸਕੀਮ ਦੇ ਪਹਿਲੇ ਪੜਾਅ ਵਿਚ ਵੰਡਣ ਲਈ ਦਿੱਤਾ ਗਿਆ।
ਏਪੀਐਸ /ਐਸਜੀ /ਐਮਐਸ
(Release ID: 1643626)
Visitor Counter : 287