ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਨਿਆਂਪਾਲਿਕਾ ਦੇ ਸਾਰੇ ਪੱਧਰਾਂ 'ਤੇ ਕੇਸਾਂ ਦੀ ਵਧ ਰਹੀ ਪੈਨਡੈਂਸੀ 'ਤੇ ਚਿੰਤਾ ਪ੍ਰਗਟ ਕੀਤੀ

ਉਪ ਰਾਸ਼ਟਰਪਤੀ ਨੇ ਸਰਕਾਰ ਅਤੇ ਨਿਆਂਪਾਲਿਕਾ ਨੂੰ ਤੇਜ਼ ਅਤੇ ਕਿਫਾਇਤੀ ਨਿਆਂ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ


ਲਾਚਾਰ ਲੋਕਾਂ ਦੀ ਅਵਾਜ਼ ਬਣੋ: ਉਪ-ਰਾਸ਼ਟਰਪਤੀ ਨੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਕਿਹਾ


ਕਾਨੂੰਨ ਦੇ ਵਿਦਿਆਰਥੀਆਂ ਨੂੰ ਇੱਕ ਪ੍ਰਤੀਬੱਧਤਾ ਵਜੋਂ ਗ਼ਰੀਬਾਂ ਲਈ ਉਪਲੱਬਧ ਕਾਨੂੰਨੀ ਸਹਾਇਤਾ ਨੂੰ ਅਪਣਾਉਣ ਲਈ ਕਿਹਾ

ਵਕੀਲ ਮਹਾਨ ਸਮਾਜਿਕ ਤਬਦੀਲੀ ਲਿਆਉਣ ਵਿੱਚ ਸਮਰੱਥ ਹਨ: ਉਪ-ਰਾਸ਼ਟਰਪਤੀ


ਨਿਰੰਤਰ ਆਤਮ ਨਿਰੀਖਣ, ਜਾਂਚ ਅਤੇ ਕਾਨੂੰਨਾਂ ਦੇ ਸੁਧਾਰ ਲਈ ਸੱਦਾ ਦਿੱਤਾ


ਕਾਨੂੰਨ ਤਿਆਰ ਕਰਦੇ ਸਮੇਂ ਅਸਪਸ਼ਟਤਾ ਤੋਂ ਬਚੋ; ਕਾਨੂੰਨ ਸਰਲ ਅਤੇ ਸਪਸ਼ਟ ਹੋਣੇ ਚਾਹੀਦੇ ਹਨ: ਉਪ ਰਾਸ਼ਟਰਪਤੀ


ਡਾ. ਬੀ ਆਰ ਅੰਬੇਡਕਰ ਕਾਲਜ ਆਵ੍ ਲਾਅ, ਆਂਧਰ ਯੂਨੀਵਰਸਿਟੀ ਦੀ ਪਲੈਟੀਨਮ ਜੁਬਲੀ ਸਮਾਰੋਹ ਨੂੰ ਸੰਬੋਧਨ ਕੀਤਾ

Posted On: 04 AUG 2020 12:52PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸੁਪਰੀਮ ਕੋਰਟ ਤੋਂ ਲੈ ਕੇ ਹੇਠਲੀਆਂ ਅਦਾਲਤਾਂ ਤੱਕ ਵਧ ਰਹੇ ਲੰਬਿਤ ਕੇਸਾਂ ʼਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਅਤੇ ਨਿਆਂਪਾਲਿਕਾ ਨੂੰ ਤਾਕੀਦ ਕੀਤੀ ਕਿ ਉਹ ਇਸ ਮੁੱਦੇ ਨੂੰ ਹੱਲ ਕਰ ਕੇ ਤੇਜ਼ੀ ਨਾਲ ਨਿਆਂ ਸੁਨਿਸ਼ਚਿਤ ਕਰਨ।

 

ਡਾ. ਬੀਆਰਅੰਬੇਡਕਰ ਕਾਲਜ ਆਵ੍ ਲਾਅ, ਆਂਧਰ ਯੂਨੀਵਰਸਿਟੀ ਦੇ 76ਵੇਂ ਸਥਾਪਨਾ ਦਿਵਸ ਦੇ ਮੌਕੇ ਪਲੈਟੀਨਮ ਜੁਬਲੀ ਮੀਟ ਨੂੰ ਵਰਚੁਅਲ ਮੋਡ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਨੇ ਨਿਆਂ ਨੂੰ ਤੇਜ਼ ਅਤੇ ਕਿਫਾਇਤੀ ਬਣਾਉਣ ਦੀ ਜ਼ਰੂਰਤ' ਤੇ ਜ਼ੋਰ ਦਿੱਤਾ। ਲੰਬੇ ਅਰਸੇ ਤੋਂ ਕੇਸਾਂ ਦੇ ਮੁਲਤਵੀ ਹੋਣ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂਕਿਹਾ ਕਿ ਨਿਆਂ ਮਹਿੰਗਾ ਹੋ ਰਿਹਾ ਹੈ ਅਤੇ ਇਸ ਪ੍ਰਸਿੱਧ ਕਹਾਵਤ ਦਾ ਹਵਾਲਾ ਦਿੱਤਾ ਕਿਦੇਰ ਨਾਲ ਮਿਲਿਆ ਨਿਆਂ, ਨਿਆਂ ਨਹੀਂ ਹੁੰਦਾ

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਜਨਹਿਤ ਪਟੀਸ਼ਨਾਂ (ਪੀਆਈਐੱਲਐੱਸ) ਨੂੰ ਨਿਜੀ, ਆਰਥਿਕ ਅਤੇ ਰਾਜਨੀਤਿਕ ਹਿਤਾਂ ਲਈ ਨਿਜੀ ਹਿਤ ਪਟੀਸ਼ਨਾਂ ਨਹੀਂ ਬਣਨਾ ਚਾਹੀਦਾ । ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਜੇਕਰ ਅਜਿਹਾ ਵੱਡੇ ਜਨਤਕ ਹਿਤ ਲਈ ਹੁੰਦਾ ਤਾਂਕੁਝ ਵੀ ਗ਼ਲਤ ਨਹੀਂ ਸੀ।

 

ਉਨ੍ਹਾਂ ਨੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਲਾਚਾਰ/ ਬੇਅਵਾਜ਼ੇ ਲੋਕਾਂ ਦੀ ਅਵਾਜ਼ ਬਣਨ ਅਤੇ ਆਪਣੇ ਕਾਨੂੰਨੀ ਗਿਆਨ ਦੀ ਵਰਤੋਂ ਹਾਸ਼ੀਏ 'ਤੇ ਪਏ ਲੋਕਾਂ ਨੂੰ ਸਸ਼ਕਤ ਕਰਨ ਵਾਸਤੇ ਕਰਨ ਲਈ ਕਹਿੰਦੇ ਹੋਏ, ਸਲਾਹ ਦਿੱਤੀ ਕਿ ਉਹ, ਗ਼ਰੀਬਾਂ ਲਈ ਜੋ ਕਾਨੂੰਨੀ ਸਹਾਇਤਾ ਹੈ,ਉਸ ਨੂੰ ਇੱਕ ਪ੍ਰਤੀਬੱਧਤਾ ਵਜੋਂ ਲੈਣਉਨ੍ਹਾਂ ਨੇ ਉੱਭਰ ਰਹੇ ਵਕੀਲਾਂ ਨੂੰ ਇਹ ਵੀ ਕਿਹਾ ਕਿਉਹ ਆਪਣੇ ਫਰਜ਼ਾਂ ਨੂੰ ਨਿਭਾਉਣ ਸਮੇਂ ਨਿਡਰ ਅਤੇ ਨਿਰਪੱਖ ਰਹਿੰਦੇ ਹੋਏ ਪ੍ਰੋਫੈਸ਼ਨਲਿਜ਼ਮ ਅਤੇ ਨੈਤਿਕ ਆਚਰਣ ਦਾ ਪੋਸ਼ਣ ਕਰਨ। ਉਨ੍ਹਾਂ ਹੋਰ ਕਿਹਾ, “ਜਿੱਥੇ ਵੀ ਬੇਇਨਸਾਫੀ ਹੈ ਅਤੇ ਜਿਸ ਵੀ ਤਰੀਕੇ ਨਾਲ ਇਹ ਟਿਕੀ ਹੋਈ ਹੈ, ਇਸ ਨਾਲ ਲੜੋ।

 

ਕਾਨੂੰਨ ਬਣਾਉਣ ਵੇਲੇ ਅਸਪਸ਼ਟਤਾ ਤੋਂ ਬਚਣ ਦੀ ਲੋੜ 'ਤੇ ਚਾਨਣਾ ਪਾਉਂਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਾਨੂੰਨ ਸਰਲ ਅਤੇ ਸਪਸ਼ਟ ਹੋਣੇ ਚਾਹੀਦੇ ਹਨ। ਸਿਰਫ ਹਰਫ਼'ਤੇ ਹੀ ਨਹੀਂ ਬਲਕਿ ਸਾਡੇ ਕਾਨੂੰਨਾਂ ਦੀ ਭਾਵਨਾ ਅਤੇ ਇਰਾਦੇ'ਤੇ ਵੀ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ,“ਕਾਨੂੰਨ ਦਾ ਇਰਾਦਾ ਅਤੇ ਉਦੇਸ਼ ਬਹੁਤ ਸਪਸ਼ਟ ਹੋਣੇ ਚਾਹੀਦੇ ਹਨ।

 

ਇਹ ਦੇਖਦੇ ਹੋਏ ਕਿ ਵਕੀਲ ਮਹਾਨ ਸਮਾਜਿਕ ਤਬਦੀਲੀ ਲਿਆਉਣ ਵਿੱਚ ਸਮਰੱਥ ਹਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ ਜਿਵੇਂ ਸਮਾਜ ਦਾ ਵਿਕਾਸ ਹੁੰਦਾ ਹੈ,ਤਿਵੇਂ ਤਿਵੇਂ ਇਸ ਦੇ ਕਾਨੂੰਨ ਵੀ ਵਿਕਸਿਤ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ, “ਸਾਨੂੰ ਆਪਣੇ ਕਾਨੂੰਨਾਂ ਦੀ ਨਿਆਂ, ਨਿਰਪੱਖਤਾ, ਬਰਾਬਰੀ, ਦਇਆ ਅਤੇ ਮਨੁੱਖਤਾ ਦੇ ਪ੍ਰਿਜ਼ਮ ਨਾਲ ਨਿਰੰਤਰ ਆਤਮ-ਸਮੀਖਿਆ ਅਤੇ ਜਾਂਚ ਕਰਨੀ ਚਾਹੀਦੀ ਹੈ ਅਤੇ  ਆਪਣੇ ਕਾਨੂੰਨਾਂ, ਨਿਯਮਾਂ ਅਤੇ ਰੈਗੂਲੇਸ਼ਨਾਂ ਨੂੰ ਲਗਾਤਾਰ ਸੁਧਾਰਨਾ ਅਤੇ ਅੱਪਡੇਟ ਕਰਨਾ ਚਾਹੀਦਾ ਹੈ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਜਿਹੜੇ ਕਾਨੂੰਨਾਂ ਨੂੰ ਪ੍ਰਗਤੀਸ਼ੀਲ ਸਮਾਜ ਵਿੱਚ ਜਗ੍ਹਾ ਨਹੀਂ ਮਿਲਦੀ, ਉਨ੍ਹਾਂ ਨੂੰ ਪੱਖਪਾਤ ਅਤੇ ਬਿਨਾ ਦੇਰੀ ਕੀਤੇ ਰੱਦ ਕੀਤਾ ਜਾਣਾ ਚਾਹੀਦਾ ਹੈ, ਜਦੋਂ ਕਿ ਹੋਰ ਕਾਨੂੰਨਾਂ ਵਿੱਚ ਸਮੇਂ ਦੇ ਅਨੁਕੂਲ  ਸੋਧਾਂ ਕਰਨੀਆਂ ਚਾਹੀਦੀਆਂ ਹਨ।

 

ਸਾਡੀ ਨਿਆਂ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸਰਬਪੱਖੀ ਪ੍ਰਯਤਨ ਦੀ ਮੰਗ ਕਰਦਿਆਂ ਉਪ ਰਾਸ਼ਟਰਪਤੀ ਨੇ ਸਾਡੇ ਕਾਨੂੰਨੀ ਢਾਂਚੇ ਅਤੇ ਇਨਸਾਫ ਦੀ ਪਹੁੰਚ ਵਿੱਚ,ਖ਼ਾਸ ਕਰਕੇ ਆਮ ਆਦਮੀ ਲਈ ਲਗਾਤਾਰ ਸੁਧਾਰ ਕਰਨ ਦੀ ਜ਼ਰੂਰਤ ਦੱਸੀ। ਇਸ ਸਰੋਕਾਰ ਦਾ ਪ੍ਰਗਟਾਵਾ ਕਰਦਿਆਂ  ਕਿ ਸਾਡੇ ਕਾਨੂੰਨਾਂ ਅਤੇ ਨਿਯਮਾਂ ਦੀ ਬਹੁਗਿਣਤੀ ਅਜੇ ਵੀ ਆਮ ਨਾਗਰਿਕ ਲਈ ਅਸਪਸ਼ਟ ਹੈ, ਉਨ੍ਹਾਂ ਨੇ ਕਾਨੂੰਨੀ ਸਾਖ਼ਰਤਾ ਦਾ ਵਿਸਤਾਰ ਕਰਨ ਦਾਸੱਦਾ ਦਿੱਤਾ।

 

ਨਵੀਂ ਸਿੱਖਿਆ ਨੀਤੀ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਬੁਨਿਆਦੀ ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਸਿੱਖਿਆ ਮਾਂ-ਬੋਲੀ ਵਿੱਚ ਪ੍ਰਦਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਮੈਂ ਇਕ ਕਦਮ ਹੋਰ ਅੱਗੇ ਜਾਂਦਾ ਹਾਂ, ਸਮੇਂ ਦੇ ਬੀਤਣ ਨਾਲ, ਸਾਨੂੰ ਇਹ ਵੇਖਣ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੀਆਂ ਸਾਰੀਆਂ ਪ੍ਰਣਾਲੀਆਂ ਅਤੇ ਜਨਤਕ ਜੀਵਨ ਵਿੱਚ ਮਾਂ-ਬੋਲੀ ਦੀ ਵਰਤੋਂ, ਅਭਿਆਸ ਅਤੇ ਪ੍ਰਚਾਰ ਹੋਣਾ ਚਾਹੀਦਾ ਹੈ। ਭਾਵੇਂ ਇਹ ਸਿੱਖਿਆ ਹੋਵੇ, ਸ਼ਾਸਨ ਹੋਵੇ ਜਾਂ ਇਹ ਨਿਆਂਪਾਲਿਕਾ ਹੈ, ਲੋਕਾਂ ਨੂੰ ਆਪਣੀ ਮਾਂ-ਬੋਲੀ ਵਿਚ ਬੋਲਣ, ਬਹਿਸ ਕਰਨ ਅਤੇ ਲਿਖਣ ਵਿੱਚ ਸਮਰੱਥ ਹੋਣਾ ਚਾਹੀਦਾ ਹੈ ਤਾਂ ਕਿ ਉਹ ਖੁੱਲ੍ਹ ਕੇ ਪ੍ਰਗਟਾਵਾ ਕਰ ਸਕਣਦੇ ਯੋਗ ਹੋਣ।

 

ਗਾਂਧੀ ਜੀ ਦਾ ਹਵਾਲਾ ਦਿੰਦੇ ਹੋਏ, ਜਿਨ੍ਹਾਂ ਨੇ ਕਿਹਾ ਸੀ ਕਿ '' ਰਾਮਰਾਜ ਦਾ ਪ੍ਰਾਚੀਨ ਆਦਰਸ਼ ਨਿਰਸੰਦੇਹ ਸੱਚੇ ਲੋਕਤੰਤਰ ਵਿੱਚੋਂ ਇੱਕ ਹੈ ਜਿੱਥੇਕਿ ਸਭ ਤੋਂ ਸਧਾਰਨ ਨਾਗਰਿਕ ਵੀ ਬਿਨਾ ਇੱਕਵਿਸਤ੍ਰਿਤ ਅਤੇ ਮਹਿੰਗੀ ਪ੍ਰਕਿਰਿਆ ਦੇ, ਜਲਦੀ ਨਿਆਂ  ਸੁਨਿਸ਼ਚਿਤ  ਕਰ ਸਕਦਾ ਹੈ,'' ਉਪ ਰਾਸ਼ਟਰਪਤੀ ਨੇ ਕਿਹਾ, '' ਰਾਮਰਾਜ ਦੀ ਬੁਨਿਆਦ ਸੱਚ ਅਤੇ ਨਿਆਂ ਹੈ ਅਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਜਦੋਂ ਅਸੀਂ ਨਿਆਂਪਾਲਿਕਾ ਸਮੇਤ ਲੋਕਤੰਤਰੀ ਸ਼ਾਸਨ ਦੇ ਵੱਖ ਵੱਖ ਸੰਸਥਾਨਾਂ ਨੂੰ ਮਜ਼ਬੂਤ ਕਰ ਰਹੇ ਹੁੰਦੇ ਹਾਂ।

 

ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਕਾਨੂੰਨੀ ਪੇਸ਼ੇ ਨੂੰ ਇੱਕ ਮਿਸ਼ਨ ਵਜੋਂ ਅਪਣਾਉਣ ਲਈ ਕਿਹਾ ਅਤੇ ਸਾਡੇ ਨਾਗਰਿਕਾਂ ਵਿੱਚੋਂ ਸਭ ਤੋਂ ਸ਼ਕਤੀਹੀਣ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਲਈ ਕਿਹਾ।

 

ਵਿਦਿਆਰਥੀਆਂ ਨੂੰ ਉਮਰ ਭਰ ਲਰਨਰ ਬਣੇ ਰਹਿਣ ਅਤੇ ਸਾਡੀ ਲੋਕਤੰਤਰੀ ਪ੍ਰਣਾਲੀ ਅਤੇ ਇਸ ਦੀਆਂ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਦੀ ਕਾਰਜਕੁਸ਼ਲਤਾ ਨੂੰ ਸਮਝਦੇ ਰਹਿਣ ਦੀ ਸਲਾਹ ਦਿੰਦਿਆਂ, ਸ਼੍ਰੀ ਨਾਇਡੂ ਨੇ ਅਜਿਹੀਆਂ ਨੀਤੀਆਂ ਬਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜੋ ਨਾ ਕੇਵਲ ਕਾਨੂੰਨੀ ਤੌਰਤੇ ਬਲਕਿ ਨੈਤਿਕ, ਧਾਰਮਿਕ ਅਤੇ ਸਮਾਜਿਕ ਤੌਰ ਤੇ ਵੀ ਉਚਿਤ ਹਨ।

 

ਕਾਲਜ ਦੇ ਸੰਸਥਾਪਿਕ ਡਾ. ਸੀਆਰ ਰੈੱਡੀ ਨੂੰ ਭਰਪੂਰ ਸ਼ਰਧਾਂਜਲੀ ਦਿੰਦਿਆਂ, ਉਨ੍ਹਾਂ ਆਪਣੇ ਵਿਦਿਆਰਥੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਕਾਲਜ ਵਿਖੇ ਬਿਤਾਏ ਸਮੇਂ ਨੇ ਉਨ੍ਹਾਂ ਦੀ ਰਾਜਨੀਤਿਕ ਅਤੇ ਜਨਤਕ ਜ਼ਿੰਦਗੀ ਦੀ ਮਜ਼ਬੂਤ ਨੀਂਹ ਰੱਖੀ।

 

ਇਸ ਮੌਕੇ ʼਤੇ ਜਸਟਿਸ ਟੀ ਰਜਨੀ ਅਤੇ ਜਸਟਿਸ, ਬੱਟੂ ਦੇਵਾਨੰਦ, ਆਂਧਰ ਪ੍ਰਦੇਸ਼ ਹਾਈ ਕੋਰਟ ਦੇ ਮਾਣਯੋਗ ਜੱਜ, ਪ੍ਰੋ: ਪੀਵੀਜੀਡੀ ਪ੍ਰਸਾਦ ਰੈੱਡੀ, ਆਂਧਰ ਯੂਨੀਵਰਸਿਟੀ ਦੇ ਉਪ ਕੁਲਪਤੀ, ਪ੍ਰੋ: ਐਸ ਸੁਮਿੱਤਰਾ, ਪ੍ਰਿੰਸੀਪਲ, ਡਾ.ਬੀਆਰ ਅੰਬੇਡਕਰ ਕਾਲਜ ਆਵ੍ ਲਾਅ, ਪ੍ਰੋ: ਡੀਐੱਸ ਪ੍ਰਕਾਸ ਰਾਓ, ਡੀਨ, ਫੈਕਲਟੀ ਆਵ੍ ਲਾਅ, ਆਂਧਰ ਯੂਨੀਵਰਸਿਟੀ, ਪ੍ਰੋ.ਕੇਗੁਪਤੇਸ਼ਵਰ, ਸੰਸਥਾਪਿਕ ਪ੍ਰਿੰਸੀਪਲ, ਡਾ.ਬੀਆਰ ਅੰਬੇਡਕਰ ਕਾਲਜ ਆਵ੍ ਲਾਅ, ਡਾ. ਪੀਪੀ ਰਾਓ, ਵਿਸ਼ੇਸ਼ ਸਲਾਹਕਾਰ, ਅਟਾਰਨੀ-ਜਨਰਲ ਦਫਤਰ, ਸਟੇਟ ਆਵ੍ ਕਤਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

ਹੇਠਾਂ ਭਾਸ਼ਣ ਦਾ ਪੂਰਾ ਪਾਠ ਦਿੱਤਾ ਗਿਆ ਹੈ:

 

ਡਾ. ਬੀਆਰ ਅੰਬੇਡਕਰ ਕਾਲਜ ਆਵ੍ ਲਾਅ, ਆਂਧਰ ਯੂਨੀਵਰਸਿਟੀ ਦੇ  76 ਵੇਂ ਸਥਾਪਨਾ ਦਿਵਸ ਦੇ ਸ਼ੁਭ ਅਵਸਰ ʼਤੇ ਅੱਜ ਇਸ ਪਲੈਟੀਨਮ ਜੁਬਲੀ ਮੀਟਿੰਗ ਵਿੱਚ ਤੁਹਾਡੇ ਸਾਰਿਆਂ ਦਰਮਿਆਨਆ ਕੇ ਮੈਂਬਹੁਤ ਖੁਸ਼ ਹਾਂ। ਇਹ ਦੱਸ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਮੈਂ ਖੁਦ ਇਸ ਮਹਾਨ ਸਿੱਖਿਆ ਮੰਦਰ ਦਾ ਇੱਕ ਪੁਰਾਣਾ ਵਿਦਿਆਰਥੀ ਹਾਂ।

 

ਲਾਅ ਕਾਲਜ ਦੀ ਸਥਾਪਨਾ 1945 ਵਿੱਚ ਆਂਧਰ ਯੂਨੀਵਰਸਿਟੀ ਵਿੱਚ ਕੀਤੀ ਗਈ ਸੀ ਤਾਂ ਜੋ ਦੇਸ਼ ਦੇ ਇਸ ਹਿੱਸੇ ਵਿੱਚ ਇੱਕ ਲਾਅ ਕਾਲਜ  ਦੀ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਉਸ ਸਮੇਂ ਇਹ ਮਦਰਾਸ ਪ੍ਰਾਂਤ ਦਾ ਇੱਕ ਹਿੱਸਾ ਸੀ।

 

ਪਲੈਟੀਨਮ ਜੁਬਲੀ ਮਨਾਉਣ ਦੇ ਇਸ ਮਹੱਤਵਪੂਰਨ ਅਵਸਰ ʼਤੇ, ਸਾਨੂੰ ਮਹਾਨ ਵਿਜ਼ਨਰੀ,ਆਂਧਰ ਯੂਨੀਵਰਸਿਟੀ ਦੇ ਸੰਸਥਾਪਿਕ ਵਾਈਸ ਚਾਂਸਲਰ, ਡਾ. ਸੀਆਰ ਰੈੱਡੀ ਨੂੰ ਧੰਨਵਾਦ ਸਹਿਤ  ਯਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀ ਦੂਰ- ਅੰਦੇਸ਼ੀ ਸਦਕਾ ਇਸ ਮਹਾਨ ਸੰਸਥਾਨ ਦੀ ਸਥਾਪਨਾ ਕੀਤੀ ਗਈ। ਡਾ.ਕੈਟਾਮੰਚੀ ਰਾਮਲਿੰਗਾ ਰੈੱਡੀ (Dr.Cattamanchy Ramalinga Reddy) ਨੇ ਸ਼੍ਰੀ ਲਿਓਨਲ ਲੀਚ, ਮਦਰਾਸ ਦੇ ਚੀਫ਼ ਜਸਟਿਸ, ਸ਼੍ਰੀ ਪੀਵੀਰਾਜਾਮਨਾਰ, ਮਦਰਾਸ ਦੇ ਤਤਕਾਲੀ ਐਡਵੋਕੇਟ ਜਨਰਲ, ਸ਼੍ਰੀ ਵੀ ਗੋਵਿੰਦਰਾਜਾਚਾਰੀ, ਐਡਵੋਕੇਟ ਅਤੇ ਕੁਝ ਹੋਰ ਕਨੂੰਨਦਾਨਾਂ ਨਾਲਸਲਾਹ ਮਸ਼ਵਰਾ ਕਰਕੇ ਇਸ ਕਾਲਜ ਦੀ ਨੀਂਹ ਰੱਖੀ।

 

ਇਸ ਕਾਲਜ ਨੇ ਆਪਣੀ ਸ਼ਾਨਦਾਰ ਯਾਤਰਾ 1945 ਵਿੱਚ ਸ਼ੁਰੂ ਕੀਤੀ ਸੀ ਅਤੇ ਇਸ ਦਾ ਉਦਘਾਟਨ ਮਦਰਾਸ ਹਾਈ ਕੋਰਟ ਦੇ ਪ੍ਰਸਿੱਧ ਜੱਜ ਸ਼੍ਰੀ ਰਾਜਮਨਾਰ ਦੁਆਰਾ ਕੀਤਾ ਗਿਆ ਸੀ। ਇਹ ਕਾਲਜ ਭਾਵ ਉਸ ਵੇਲੇ ਦਾ ਕਾਨੂੰਨ ਵਿਭਾਗ, ਅਸਲ ਵਿੱਚ ਮਛਲੀਪੱਟਨਮ ਵਿੱਚ ਸਥਿਤ ਸੀ ਅਤੇ 1949 ਵਿੱਚ ਵਾਲਟਾਇਰ, ਜੋ ਮੌਜੂਦਾ ਵਿਸ਼ਾਖਾਪਟਨਮ ਹੈ, ਵਿੱਚ ਸ਼ਿਫਟ ਹੋ ਗਿਆ ਸੀ। ਪ੍ਰੋ: ਐੱਸ ਵੈਂਕਟਰਮਨ ਕਾਨੂੰਨ ਵਿਭਾਗ ਦੇ ਪਹਿਲੇ ਮੁਖੀ ਅਤੇ ਕਾਨੂੰਨ ਦੇ ਪ੍ਰੋਫੈਸਰ ਸਨ। ਇਹ ਆਂਧਰ ਯੂਨੀਵਰਸਿਟੀ ਦੇ ਆਰਟਸ, ਕਾਮਰਸ ਅਤੇ ਲਾਅ ਵਿੰਗ ਦਾ ਇੱਕ ਹਿੱਸਾ ਹੋਣ ਤੋਂ ਮੁਕਤ ਹੋ ਗਿਆ ਅਤੇ ਇਸ ਦਾ ਨਾਮ ਬਦਲ ਕੇ ਡਾ.ਬੀਆਰ ਅੰਬੇਡਕਰ ਕਾਲਜ ਆਵ ਲਾਅ ਰੱਖ ਦਿੱਤਾ ਗਿਆ। ਇਹ ਕਾਲਜ 1975 ਵਿੱਚ ਯਾਨੀ ਬਾਰ ਕੌਂਸਲ ਆਵ੍ ਇੰਡੀਆ ਦੀ ਪਰਿਕਲਪਨਾ ਤੋਂ ਬਹੁਤ ਪਹਿਲਾਂ,ਸਮੈਸਟਰ ਪ੍ਰਣਾਲੀ  ਸ਼ੁਰੂ ਕਰਨ ਵਾਲੇ ਪਹਿਲੇ ਸੰਸਥਾਨਾਂ ਵਿੱਚੋਂ ਇੱਕ ਸੀ। ਲੰਬੇ ਸਮੇਂ ਤੋਂ ਇਹ ਪੋਸਟ ਗ੍ਰੈਜੂਏਸ਼ਨ ਵਿੱਚ ਵਿਸ਼ੇਸ਼ੱਗਤਾ ਦੇ ਖੇਤਰ ਵਜੋਂ ਅੰਤਰਰਾਸ਼ਟਰੀ ਕਾਨੂੰਨ ਦੀ ਪੇਸ਼ਕਸ਼ ਕਰਨ ਵਾਲੀਆਂ ਕੁਝ ਸੰਸਥਾਵਾਂ ਵਿੱਚੋਂ ਇੱਕ ਹੈ।

 

ਡਾ. ਸੀਆਰ ਰੈੱਡੀ ਕਾਨੂੰਨ ਦੇ ਅਕੈਡਮਿਕ ਅਤੇ ਵਿਦਵਤਾਪੂਰਨ ਅਧਿਐਨ ਨੂੰ ਉਤਸ਼ਾਹਿਤ ਕਰਨ ਵਿੱਚ ਪ੍ਰਬਲ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੇ ਇਸ ਸੰਸਥਾ ਦੀ ਕਾਨੂੰਨ ਦੇ ਤੁਲਨਾਤਮਕ ਅਤੇ ਅੰਤਰ-ਅਨੁਸ਼ਾਸਨੀ ਅਧਿਐਨ ਲਈ ਇੱਕ ਕੇਂਦਰ ਵਜੋਂ ਕਲਪਨਾ ਕੀਤੀ, ਜੋ ਉਤਕ੍ਰਿਸ਼ਟ ਪ੍ਰੈਕਟੀਸ਼ਨਰਾਂ ਅਤੇ ਕਾਨੂੰਨ ਦੇ ਅਧਿਆਪਿਕਾਂ ਨੂੰ ਤਿਆਰ ਕਰਦਾ।

 

ਮੈਂ ਅੱਜ ਉਸ  ਮਹਾਨ ਆਤਮਾ ਨੂੰ ਆਪਣੀਆਂ ਨਿਮਰ ਸ਼ਰਧਾਂਜਲੀਆਂ ਅਰਪਿਤ ਕਰਦਾ ਹਾਂ।

 

ਅਸਲ ਵਿੱਚ, ਮੈਂ ਇੱਕ ਵਿਦਿਆਰਥੀ ਨੇਤਾ ਵਜੋਂ ਅਤੇ ਵਿਸ਼ਾਖਾਪਟਨਮ ਵਿੱਚ ਜੈ ਆਂਧਰ ਲਹਿਰ ਦੀ ਇੱਕ ਪ੍ਰਮੁੱਖ ਸ਼ਖਸੀਅਤ ਵਜੋਂ ਆਪਣੇ ਜੀਵਨ ਦੇ ਕੁਝ ਬਹੁਤ ਮਹੱਤਵਪੂਰਨ ਅਤੇ ਯਾਦਗਾਰੀ ਸਾਲ ਬਿਤਾਏ। ਮੈਨੂੰ ਪਹਿਲਾਂ ਵਿਸ਼ਾਖਾਪਟਨਮ ਵਿੱਚ ਕੈਦ ਕੀਤਾ ਗਿਆ ਸੀ ਅਤੇ ਬਾਅਦ ਵਿੱਚ  ਐਮਰਜੈਂਸੀ ਦੌਰਾਨ ਹੈਦਰਾਬਾਦ ਦੀ ਮੁਸ਼ੀਰਾਬਾਦ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ। ਕੁੱਲ ਮਿਲਾ ਕੇ ਮੈਂ ਲਗਭਗ ਡੇਢ ਸਾਲ ਜੇਲ੍ਹ ਵਿੱਚ ਰਿਹਾ। ਮੇਰਾ ਇੱਕੋ ਕਸੂਰ  ਸੀ ਕਿ ਇੱਕ ਵਿਦਿਆਰਥੀ ਨੇਤਾ ਵਜੋਂ, ਮੈਂ ਸ਼੍ਰੀ ਜੈਪ੍ਰਕਾਸ਼ ਨਾਰਾਇਣ ਨੂੰ ਵਿਸ਼ਾਖਾਪਟਨਮ ਵਿਖੇ ਇੱਕ ਜਨਸਭਾ ਨੂੰ ਸੰਬੋਧਨ ਕਰਨ ਲਈ ਬੁਲਾਇਆ ਸੀ ਅਤੇ ਉਸ ਸਮੇਂ ਦੀ ਸਰਕਾਰ ਨੇ ਇਸ ਦਾ ਉਪਯੋਗ ਉਸ ਸਮੇਂ ਦੇ ਕਈ ਹੋਰ ਵਿਰੋਧੀ ਨੇਤਾਵਾਂ ਨਾਲ ਮੈਨੂੰ ਜੇਲ੍ਹ ਭੇਜਣ ਦੇ ਲਈ ਕੀਤਾ ਸੀ।

 

ਮੈਂ ਇਸ ਕਾਲਜ ਵਿੱਚ ਪੜ੍ਹ ਕੇ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ। ਇਸ ਕਾਲਜ ਨੇ ਮੇਰੇ ਰਾਜਨੀਤਿਕ ਅਤੇ ਜਨਤਕ ਜੀਵਨ ਦੀ ਇੱਕ ਮਜ਼ਬੂਤ ਨੀਂਹ ਰੱਖੀ। ਮੈਂ ਹਮੇਸ਼ਾ ਸੁੰਦਰ ਸ਼ਹਿਰ ਵਿਸ਼ਾਖਾਪਟਨਮ ਅਤੇ ਇਸ ਦੇ ਲੋਕਾਂ ਨਾਲ ਆਪਣੀ ਲੰਮੀ ਸੰਗਤ ਦੀ ਕਦਰ ਕਰਦਾ ਹਾਂ। ਮੈਂ, ਪ੍ਰੋਫੈਸਰਾਂ ਸਮੇਤ ਆਪਣੇ ਸਾਰੇ ਗੁਰੂਆਂ ਦਾ ਇੱਕ ਫੇਸਬੁੱਕ ਪੋਸਟ ਵਿੱਚ ਸਨਮਾਨ ਕੀਤਾ ਜਿਨ੍ਹਾਂ ਨੇ ਮੈਨੂੰ ਲਾਅ ਕਾਲਜ ਵਿੱਚ ਵੱਖ-ਵੱਖ ਵਿਸ਼ੇ ਪੜ੍ਹਾਏ- ਸ਼੍ਰੀ ਬੀਐੱਸ ਮੂਰਤੀਗਰੂ, ਸ਼੍ਰੀ ਗੋਪਾਲਕ੍ਰਿਸ਼ਨ ਸਾਸਤਰੀ ਗਰੂ, ਸ਼੍ਰੀ ਗੁਪਤੇਸ਼ਵਰਗਰੂ, ਸ਼੍ਰੀ ਲਕਸ਼ਮਣ ਰਾਓ ਗਰੂ, ਸ਼੍ਰੀ ਰਾਮਚੰਦਰ ਰਾਓ ਗਰੂ; ਸ਼੍ਰੀ ਅਪਲਾਣਾਇਦੁਗਰੂ, ਸ਼੍ਰੀ ਸੰਤੋਸ਼ ਗਰੂ, ਸ਼੍ਰੀ ਜਗਨਮੋਹਨਗਰੂ, ਸ਼੍ਰੀ ਪਦਮਨਾਭਮਗਰੂ, ਸ਼੍ਰੀ ਕ੍ਰਿਸ਼ਨ ਮੂਰਤੀਗਰੂ।

 

ਇਹ ਖੁਸ਼ੀ ਦੀ ਗੱਲ ਹੈ ਕਿ ਇਸ ਦੀ ਸ਼ੁਰੂਆਤ ਤੋਂ ਹੀ, ਕਾਲਜ ਕੋਲ ਫੈਕਲਟੀ ਮੈਂਬਰਾਂ ਵਜੋਂ ਸ਼ਾਨਦਾਰ ਕਨੂੰਨਦਾਨ ਅਤੇ ਕਾਨੂੰਨੀ ਪ੍ਰਤਿਭਾਵਾਨ ਸਨ।

 

ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਕਾਲਜ ਐੱਲਐੱਲਐੱਮ, ਅਤੇ ਪੀਐੱਚਡੀ ਪੱਧਰ ʼਤੇ ਵਿਦਿਆਰਥੀਆਂ ਨੂੰ ਉੱਨਤ ਅਧਿਐਨ ਅਤੇ ਖੋਜ ਲਈ ਤਿਆਰ ਕਰਨ ਵਾਸਤੇ ਅਧਿਆਪਨ ਅਤੇ ਖੋਜ ਦੇ ਮਾਪਦੰਡਾਂ ਨੂੰ ਵਧਾਉਣ ਲਈ ਅਤੇ ਵਕਾਲਤ ਵਿੱਚ ਉਨ੍ਹਾਂ ਦਾ ਕਰੀਅਰਬਣਾਉਣ ਲਈ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ।

 

ਪਲੈਟੀਨਮ ਜੁਬਲੀ ਕਿਸੇ ਵੀ ਸੰਸਥਾ ਲਈ ਇੱਕ ਪ੍ਰਮੁੱਖ ਉਪਲੱਬਧੀ ਹੈ। ਇਹ ਨਾ ਕੇਵਲ ਉਪਲੱਬਧੀਆਂ ਦੀ ਸੂਚੀ ਤਿਆਰ ਕਰਨ ਦਾ ਬਲਕਿ ਚਿੰਤਨਕਰਨ ਅਤੇ ਭਵਿੱਖ ਲਈ ਇੱਕ  ਰੋਡ-ਮੈਪ ਬਣਾਉਣ ਦਾ ਵੀ ਅਵਸਰ ਹੈ। ਇਸ ਮੌਕੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ।

 

ਮੇਰੇ ਪਿਆਰੇ ਭੈਣੋਂ ਅਤੇ ਭਰਾਵੋ,

 

ਇਹ ਵੀ ਉਚਿਤ ਹੈ ਕਿ ਇਸ ਕਾਲਜ ਦਾ ਨਾਮ ਭਾਰਤ ਦੇ ਸਭ ਤੋਂ ਉੱਘੇ ਕਨੂੰਨਦਾਨਾਂ ਵਿੱਚੋਂ ਇੱਕ,ਭਾਰਤ ਦੇ ਸੰਵਿਧਾਨ ਦੇ ਮੁੱਖ ਸ਼ਿਲਪਕਾਰ, ਡਾ. ਭੀਮ ਰਾਓ ਰਾਮਜੀ ਅੰਬੇਡਕਰ ਦੇ ਨਾਮ ʼਤੇ ਰੱਖਿਆ ਗਿਆ ਹੈ।

 

ਡਾ. ਅੰਬੇਡਕਰ ਇਕ ਬਹੁਆਯਾਮੀ ਪ੍ਰਤਿਭਾ-ਇੱਕ ਵਿਜ਼ਨਰੀ ਸਟੇਟਸਮੈਨ , ਦਾਰਸ਼ਨਿਕ, ਪ੍ਰਭਾਵਸ਼ਾਲੀ ਬੁੱਧੀਜੀਵੀ, ਉੱਘੇ ਕਨੂੰਨਦਾਨ, ਅਰਥਸ਼ਾਸਤਰੀ, ਲੇਖਕ, ਸਮਾਜ ਸੁਧਾਰਕ ਅਤੇ ਮਾਨਵਤਾਵਾਦੀ ਸਨ। ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਅਤੇ ਇੱਕ ਗੰਭੀਰ ਪਰਿਸਥਿਤੀ ਵਿੱਚ ਦੇਸ਼ ਦੀ ਅਗਵਾਈ ਕਰਨ ਵਿੱਚ ਉਨ੍ਹਾਂ ਦੀ ਉੱਘੀ ਭੂਮਿਕਾ ਲਈ ਰਾਸ਼ਟਰ ਹਮੇਸ਼ਾਉਨ੍ਹਾਂ ਦਾ ਸ਼ੁਕਰਗੁਜ਼ਾਰ ਰਹੇਗਾ।

 

ਡਾ ਅੰਬੇਡਕਰ ਨੇ ਸਮੇਂ ਦੀ ਰੇਤ 'ਤੇ ਅਮਿੱਟ ਛਾਪ ਛੱਡੀ ਅਤੇ ਉਨ੍ਹਾਂ ਦੇ ਵਿਚਾਰ ਹਰੇਕ ਸਮੇਂ ਦੇ ਲਈ ਪ੍ਰਸੰਗਿਕ ਹਨ। ਦਰਅਸਲ, ਉਹ ਸ਼ੋਸ਼ਿਤਾਂ ਦੇ ਮਸੀਹਾ ਸਨ ਅਤੇ ਸਾਰੀ ਉਮਰ  ਜਾਤ ਸਬੰਧੀ  ਰੁਕਾਵਟਾਂ ਨੂੰ ਖਤਮ ਕਰਨ ਅਤੇ ਸਾਰੇ ਲੋਕਾਂ ਲਈ ਬਰਾਬਰੀ ਨੂੰ ਯਕੀਨੀ ਬਣਾਉਣ ਲਈ ਪ੍ਰਯਤਨਸ਼ੀਲ ਰਹੇ।

 

ਉਨ੍ਹਾਂ ਸਿੱਖਿਆ ਦੇ ਜ਼ਰੀਏ ਮਹਿਲਾ-ਪੁਰਸ਼ ਬਰਾਬਰੀ ਅਤੇ ਮਹਿਲਾ ਮੁਕਤੀ ਪ੍ਰਤੀ ਪੁਰਜ਼ੋਰ ਵਿਸ਼ਵਾਸ ਰੱਖਿਆ। ਉਨ੍ਹਾਂ ਦਾ ਪ੍ਰਸਿੱਧ ਕਥਨ: "ਰਾਜਨੀਤਿਕ ਲੋਕਤੰਤਰ ਓਦੋਂ ਤੱਕ ਨਹੀਂ ਟਿਕ ਸਕਦਾ ਜਦੋਂ ਤੱਕ ਇਹ ਸਮਾਜਿਕ ਲੋਕਤੰਤਰ  'ਤੇ ਅਧਾਰਿਤ ਨਹੀਂ ਹੁੰਦਾ। ਸਮਾਜਿਕ ਲੋਕਤੰਤਰ ਦਾ ਕੀ ਅਰਥ ਹੈ? ਇਸਦਾ ਅਰਥ ਹੈ ਇੱਕ ਜੀਵਨ-ਜਾਚ  ਜੋ ਅਜ਼ਾਦੀ, ਬਰਾਬਰੀ ਅਤੇ ਬਰਾਦਰੀ ਨੂੰ ਜੀਵਨ ਦੇ ਸਿਧਾਂਤਾਂ ਵਜੋਂ ਮਾਨਤਾ ਦਿੰਦੀ ਹੈ।"

 

ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ, ਮੈਂ ਤੁਹਾਨੂੰ ਸਾਰਿਆਂ ਨੂੰ ਡਾ. ਅੰਬੇਡਕਰ ਦੇ ਜੀਵਨ ਅਤੇ ਕਾਰਜ ਨੂੰ ਸਮਝਣ ਅਤੇ ਇਸ ਤੋਂ ਪ੍ਰੇਰਣਾ ਲੈਣ ਲਈ ਕਹਿੰਦਾ ਹਾਂ ਤਾਂ ਜੋ ਤੁਸੀਂ ਆਪਣੀ ਪੂਰੀ ਸਮਰੱਥਾ ਨਾਲ ਇਸ ਦੇਸ਼ ਦੀ ਸੇਵਾ ਕਰ ਸਕੋ।

 

ਮੇਰੇ ਪਿਆਰੇ ਯੁਵਾ ਦੋਸਤੋ,

 

ਤੁਹਾਨੂੰ ਇੱਕ ਪ੍ਰਮੁੱਖ ਵਿੱਦਿਅਕ ਸੰਸਥਾ ਦੇ ਪੋਰਟਲਾਂ ਵਿੱਚ ਗਿਆਨਵਾਨ ਹੋਣ ਦਾ ਸੁਭਾਗ ਪ੍ਰਾਪਤ ਹੈ। ਡਾ. ਅੰਬੇਡਕਰ ਦੀ ਵਿਰਾਸਤ ਦੇ ਵਾਰਸ ਹੋਣ ਅਤੇ ਉੱਭਰ ਰਹੇ ਵਕੀਲਾਂ ਵਜੋਂ, ਤੁਹਾਨੂੰ ਹਰ ਇੱਕ ਨੂੰ ਹਮੇਸ਼ਾ ਸੰਵਿਧਾਨ ਦੀ ਰੱਖਿਆ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਰਪਾ ਕਰਕੇ ਯਾਦ ਰੱਖੋ ਕਿ ਕਈ ਪ੍ਰਮੁੱਖ ਕਾਨੂੰਨੀ ਪ੍ਰਤਿਭਾਵਾਂ ਨੇ ਸਾਡੇ ਲੋਕਤੰਤਰੀ ਗਣਰਾਜ ਲਈ ਮਜ਼ਬੂਤ ਨੀਂਹ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਾਡੇ ਸੁਤੰਤਰਤਾ ਸੰਗਰਾਮ ਦੇ ਸਭ ਤੋਂ ਵੱਡੇ ਨੇਤਾ, ਮਹਾਤਮਾ ਗਾਂਧੀ ਤੋਂ ਲੈ ਕੇ ਬਾਲ ਗੰਗਾਧਰ ਤਿਲਕ ਤੋਂ ਸੀ ਰਾਜਗੋਪਾਲਾਚਾਰੀ, ਲਾਲਾ ਲਾਜਪਤ ਰਾਏ ਅਤੇ ਤੰਗੁਤੂਰੀਪ੍ਰਕਾਸਮ ਪੈਂਟੂਲੁ ਵਕੀਲ ਹੀ ਸਨ।

 

ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ ਵਕੀਲਾਂ ਦੀ ਅਗਵਾਈ ਨੇ ਸਾਡੇ ਸੁਤੰਤਰਤਾ ਸੰਗਰਾਮ ਦੇ ਵਿਕਾਸ ਵਿਚ ਮੁੱਖ ਭੂਮਿਕਾ ਨਿਭਾਈ ਜਿੱਥੇ ਅਸੀਂ ਸੁਤੰਤਰਤਾ, ਬੁਨਿਆਦੀ ਅਧਿਕਾਰਾਂ ਅਤੇ ਲੋਕਤੰਤਰ ਦੀ ਮੰਗ ਸ਼ਾਂਤੀਪੂਰਨ ਅਤੇ ਅਹਿੰਸਕ ਤਰੀਕੇ ਨਾਲ ਦਲੀਲਬਾਜ਼ੀ ਅਤੇ ਨੈਤਿਕ ਹਿੰਮਤ ਦੀ ਵਰਤੋਂ ਕਰਦੇ ਹੋਏ ਕੀਤੀ ਜੋ ਕਿ ਸ਼ਾਨਦਾਰ ਵਕੀਲਾਂ ਦੀਆਂ ਵਿਸ਼ੇਸ਼ਤਾਵਾਂ ਹਨ। ਅਸੀਂ ਸਾਰੇ ਆਪਣੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਵਕੀਲਾਂ ਦੁਆਰਾ ਨਿਭਾਈ ਨਿਰਣਾਇਕ ਭੂਮਿਕਾ ਤੋਂ ਵੀ ਜਾਣੂ ਹਾਂ।

 

ਕੱਲ੍ਹ ਦੇ ਵਕੀਲ ਅਤੇ ਕਨੂੰਨਦਾਨ ਹੋਣ ਦੇ ਨਾਤੇ, ਇਸ ਦੇਸ਼ ਦੇ ਭਵਿੱਖ ਨੂੰ ਬਣਾਉਣ ਵਿੱਚ ਤੁਹਾਡੀ ਸਮਾਨ ਰੂਪ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਹੈ।

 

ਖ਼ੁਦ ਕਾਨੂੰਨ ਦਾ ਵਿਦਿਆਰਥੀ ਹੋਣ ਕਰਕੇ ਮੈਂ ਰਾਸ਼ਟਰ ਨਿਰਮਾਣ ਵਿੱਚ ਕਾਨੂੰਨੀ ਸਿੱਖਿਆ ਦੀ ਮਹੱਤਤਾ ਉੱਤੇ ਗੱਲ ਕਰਨੀ ਚਾਹਾਂਗਾ। ਇੱਕ ਸਮਾਜ ਅਤੇ ਕਾਨੂੰਨ ਦੇ ਰਾਜ ਦੁਆਰਾ ਸੰਚਾਲਿਤ ਰਾਸ਼ਟਰ ਹੋਣ ਦੇ ਨਾਤੇ, ਸਾਨੂੰ ਨਾ ਸਿਰਫ ਹਰਫ਼'ਤੇ ਧਿਆਨ ਦੇਣਾ ਚਾਹੀਦਾ ਹੈ, ਬਲਕਿ ਆਪਣੇ ਕਾਨੂੰਨਾਂ ਦੀ ਭਾਵਨਾ ਅਤੇ ਇਰਾਦੇ'ਤੇ ਵੀ ਧਿਆਨ ਦੇਣਾ ਚਾਹੀਦਾ ਹੈ।

 

ਕਾਨੂੰਨਾਂ ਦਾ ਖਰੜਾ ਤਿਆਰ ਕਰਦੇ ਸਮੇਂ ਅਸਪਸ਼ਟਤਾ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ। ਉਹ ਸਰਲ ਅਤੇ ਸਪਸ਼ਟ ਹੋਣੇ ਚਾਹੀਦੇ ਹਨ। ਕੋਈ ਵੀ ਅਸਪਸ਼ਟਤਾ, ਗਲਤ ਵਿਆਖਿਆ ਅਤੇ ਦੁਰਵਰਤੋਂ ਦੀ ਸੰਭਾਵਨਾ ਦਾ ਕਾਰਨ ਬਣ ਸਕਦੀ ਹੈ ਅਤੇ ਇਸ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ।

 

ਹਾਲਾਂਕਿ ਬਹੁਤ ਸਾਰੇ ਨੌਜਵਾਨ ਲਾਅ ਕੋਰਸਾਂ ਵਿਚ ਸ਼ਾਮਲ ਹੋ ਰਹੇ ਹਨ ਅਤੇ ਵਕੀਲ ਬਣ ਰਹੇ ਹਨ, ਪਰ ਮੈਨਪਾਵਰ ਦੀ ਘਾਟ ਅਜੇ ਵੀ ਹੈ। ਸਾਨੂੰ ਇਸ ਦੇ ਕਾਰਨਾਂ ਦਾ ਅਧਿਐਨ ਕਰਨ ਅਤੇ ਉਪਚਾਰੀ ਕਦਮ ਚੁੱਕਣ ਦੀ ਲੋੜ ਹੈ। ਨਾਲ ਹੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁਣਵੱਤਾ, ਮਾਤਰਾ ਨਾਲੋਂ ਵਧੇਰੇ ਮਹੱਤਵਪੂਰਨ ਹੈ। ਮੈਨੂੰ ਲਗਦਾ ਹੈ ਕਿ ਨਿਆਂਪਾਲਿਕਾ ਨੂੰ ਵੀ ਇਸ ਮੁੱਦੇ 'ਤੇ ਧਿਆਨ ਦੇਣਾ ਚਾਹੀਦਾ ਹੈ।

 

ਇਨ੍ਹਾਂ ਸਾਲਾਂ ਦੌਰਾਨ, ਭਾਰਤ ਨੇ  ਵੀ ਆਰ ਕ੍ਰਿਸ਼ਣਾ ਅਈਅਰ, ਨਾਨੀ ਪਾਲਖੀਵਾਲਾ, ਫਾਲੀ ਐੱਸ. ਨਰੀਮਨ, ਸੋਲੀ ਸੋਰਾਬਜੀ, ਹਰੀਸ਼ ਸਾਲਵੇ, ਪੀਬੀ ਗਜੇਂਦਰਗਡਕਰ, ਕੋਕਾ ਸੁਬਾ ਰਾਓ, ਕੇ ਐੱਸ ਹੇਜ ਅਤੇ ਹੰਸ ਰਾਜ ਖੰਨਾ ਜਿਹੇ, ਬਹੁਤ ਸਾਰੇ ਉੱਘੇ ਅਤੇ ਉਤਕ੍ਰਿਸ਼ਟਕ ਨੂੰ ਨਦਾਨ ਤਿਆਰ  ਕੀਤੇ ਹਨ ਜੋ ਐਮਰਜੈਂਸੀ ਦੌਰਾਨ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਕਰਨ ਸਮੇਂ ਡੋਲੇ ਜਾਂ ਝੁਕੇ ਨਹੀਂ।

ਵਕੀਲ ਮਹਾਨ ਸਮਾਜਿਕ ਤਬਦੀਲੀ ਲਿਆਉਣ ਦੇ ਸਮਰੱਥ ਹਨ। ਜਿਵੇਂ ਸਮਾਜ ਦਾ ਵਿਕਾਸ ਹੁੰਦਾ ਹੈ, ਉਸੇ ਤਰ੍ਹਾਂ ਸਾਡੇ ਨਿਯਮ ਵੀ ਵਿਕਸਿਤ ਹੁੰਦੇ ਹਨ। ਸਾਨੂੰ ਨਿਆਂ, ਨਿਰਪੱਖਤਾ, ਬਰਾਬਰੀ, ਦਇਆ ਅਤੇ ਮਾਨਵਤਾ ਦੇ ਪ੍ਰਿਜ਼ਮ ਨਾਲ ਨਿਰੰਤਰ ਆਪਣੇ ਕਾਨੂੰਨਾਂ ਦਾ ਮੰਥਨ ਅਤੇ ਜਾਂਚ ਕਰਨੀ ਚਾਹੀਦੀ ਹੈ ਅਤੇ ਸਾਨੂੰ ਆਪਣੇ ਕਾਨੂੰਨਾਂ, ਨਿਯਮਾਂ ਅਤੇ ਰੈਗੂਲੇਸ਼ਨਾਂ ਨੂੰ ਲਗਾਤਾਰ ਸੁਧਾਰਨਾ ਅਤੇ ਅੱਪਡੇਟ ਕਰਨਾ ਚਾਹੀਦਾ ਹੈ।ਜੋ ਕਾਨੂੰਨ ਪ੍ਰਗਤੀਸ਼ੀਲ ਸਮਾਜ ਵਿੱਚ ਕੋਈ ਸਥਾਨ ਨਹੀਂ ਰੱਖਦੇ, ਉਹਨਾਂ ਨੂੰ ਬਿਨਾ ਪੱਖਪਾਤ ਅਤੇ ਬਿਨਾ ਦੇਰੀ ਕੀਤੇ  ਰੱਦ ਕੀਤਾ ਜਾਣਾ ਚਾਹੀਦਾ ਹੈ, ਜਦੋਂ ਕਿ ਹੋਰਨਾਂ ਵਿੱਚ ਸਮੇਂ ਦੇ ਅਨੁਕੂਲ ਸੰਸ਼ੋਧਨ ਕਰਨੇ ਚਾਹੀਦੇ ਹਨ।

 

ਉਸੇ ਭਾਵਨਾ ਨਾਲ, ਸਾਡੀ ਨਿਆਂ ਪ੍ਰਣਾਲੀ ਵਿੱਚ ਵੀ ਸੁਧਾਰ ਲਿਆਉਣ ਲਈ ਇੱਕ ਨਿਰੰਤਰ ਕੋਸ਼ਿਸ਼ ਹੋਣੀ ਚਾਹੀਦੀ ਹੈ। ਸਾਨੂੰ ਆਪਣੇ ਕਾਨੂੰਨੀ ਬੁਨਿਆਦੀ ਢਾਂਚੇ ਅਤੇ ਨਿਆਂ ਦੀ ਪਹੁੰਚ ਵਿੱਚ ਨਿਰੰਤਰ ਸੁਧਾਰ ਕਰਨਾ ਚਾਹੀਦਾ ਹੈ, ਵਿਸ਼ੇਸ਼ ਕਰਕੇਸਧਾਰਨ ਵਿਅਕਤੀ ਲਈ। ਸਾਡੇ ਕਾਨੂੰਨਾਂ ਅਤੇ ਨਿਯਮਾਂ ਦਾ ਵੱਡਾ ਹਿੱਸਾ ਅਜੇ ਵੀ ਆਮ ਨਾਗਰਿਕ ਲਈ ਅਸਪਸ਼ਟ ਹੈ। ਇੱਥੇ ਕਾਨੂੰਨੀ ਸਾਖਰਤਾ ਦੀ ਪਹੁੰਚ ਨੂੰ ਵਧਾਉਣ ਦੇ ਮਹੱਤਵ ਦੀ ਅਤੇ ਸਾਡੇ ਕਾਨੂੰਨਾਂ ਅਤੇ ਨਿਯਮਾਂ ਨੂੰ ਸਰਲ ਬਣਾਉਣ ਦੀ ਜ਼ਰੂਰਤ ਹੈ। ਮੈਂ ਕਈ ਬੇਲੋੜੇ ਅਤੇ ਪੁਰਾਣੇ ਕਾਨੂੰਨਾਂ ਨੂੰ ਖਤਮ ਕਰਨ ਲਈ ਸਰਕਾਰ ਦੀ ਪ੍ਰਸ਼ੰਸਾ ਕਰਦਾ ਹਾਂ।

 

ਲੋਕਾਂ ਨੂੰ ਇਨਸਾਫ ਦੇਣਾ ਕਾਫ਼ੀ ਨਹੀਂ ਹੈ। ਸਾਨੂੰ ਇਹ ਵੀ ਲਾਜ਼ਮੀ ਬਣਾਉਣਾ ਚਾਹੀਦਾ ਹੈ ਕਿ ਕਾਨੂੰਨੀ ਪ੍ਰਣਾਲੀ ਦੀਆਂ ਗੁੰਝਲਾਂ ਨੂੰ ਉਨ੍ਹਾਂ ਦੁਆਰਾ ਬੋਲੀਆਂ ਜਾਂ ਸਮਝੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਸਮਝਿਆ ਜਾਵੇ।

 

ਨਿਆਂ ਦੀ ਗਤੀ ਨੂੰ ਹੋਰ ਤੇਜ਼ ਅਤੇ ਕਿਫਾਇਤੀ ਬਣਾਉਣ ਦੀ ਵੀ ਜ਼ਰੂਰਤ ਹੈ। ਕਾਨੂੰਨੀ ਪੇਸ਼ੇ ਨੂੰ, ਇਸ ਮੁੱਦੇ ਨੂੰ ਸਮੂਹਿਕ ਤੌਰ ʼਤੇ ਹੱਲ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

 

ਮੇਰੇ ਪਿਆਰੇ ਨੌਜਵਾਨ ਦੋਸਤੋ,

 

ਇਸ ਵੱਕਾਰੀ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਤੁਹਾਨੂੰ ਨਿਰੰਤਰ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਤੁਸੀਂ ਆਪਣੇ ਸਮਾਜ ਅਤੇ ਦੇਸ਼ ਦਾ ਰਿਣ ਉਤਾਰ ਸਕੋ। ਤੁਹਾਨੂੰ, ਕਾਨੂੰਨੀ ਪੇਸ਼ੇ ਨੂੰ ਇੱਕ ਮਿਸ਼ਨ ਵਜੋਂ ਵੇਖਣਾ ਚਾਹੀਦਾ ਹੈ ਅਤੇ  ਸਾਡੇ ਨਾਗਰਿਕਾਂ ਵਿੱਚੋਂ ਸਭ ਤੋਂ ਸ਼ਕਤੀਹੀਣ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ।ਲਾਚਾਰ ਲੋਕਾਂ ਦੀ ਅਵਾਜ਼ ਬਣੋ। ਆਪਣੇ ਕਾਨੂੰਨੀ ਗਿਆਨ ਅਤੇ ਸਮਝਦਾਰੀ ਦੀ ਵਰਤੋਂ ਉਨ੍ਹਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕਰੋ।

 

ਮੈਂ ਅੱਜ ਸਾਡੇ ਵਿੱਚ ਸ਼ਾਮਲ ਹੋਣ ਵਾਲੇ ਹਰੇਕ ਵਿਦਿਆਰਥੀ ਨੂੰ ਕਹਿੰਦਾ ਹਾਂ ਕਿ ਉਹ ਇੱਕ ਪ੍ਰਤੀਬੱਧਤਾ ਵਜੋਂ ਗ਼ਰੀਬਾਂ ਲਈ ਕਾਨੂੰਨੀ ਸਹਾਇਤਾ ਅਪਣਾਉਣ। ਭਵਿੱਖ ਦੇ ਵਕੀਲ ਅਤੇ ਕਨੂੰਨਦਾਨ ਹੋਣ ਦੇ ਨਾਤੇ, ਹਮੇਸ਼ਾ ਜਵਾਬਦੇਹ ਬਣਨ ਦੀ ਕੋਸ਼ਿਸ਼ ਕਰੋ।ਜਦੋਂ ਤੁਹਾਡੇ ਫਰਜ਼ ਨੂੰ ਨਿਭਾਉਣ ਦੀ ਗੱਲ ਆਉਂਦੀ ਹੈ ਤਾਂ ਨਿਡਰ ਅਤੇ ਨਿਰਪੱਖਰਹਿੰਦੇ ਹੋਏ ਪ੍ਰੋਫੈਸ਼ਨਲਿਜ਼ਮ ਅਤੇ ਨੈਤਿਕ ਆਚਰਣ ਦਾ  ਪੋਸ਼ਣ ਕਰੋ। ਜਿੱਥੇ ਵੀ ਅਤੇ ਜਿਸ ਤਰੀਕੇ ਨਾਲ ਵੀਅਨਿਆਂ ਮੌਜੂਦ ਹੈ, ਇਸ ਨਾਲ ਲੜੋ।

 

ਨਿਰਸੰਦੇਹ, ਭਾਰਤ ਦਾ ਸੰਵਿਧਾਨ ਵਿਸ਼ਵ ਦੇ ਸਭ ਤੋਂ ਉੱਤਮ ਸੰਵਿਧਾਨਾਂ ਵਿੱਚੋਂ ਇੱਕ ਹੈ। ਇਹ ਆਪਣੇ ਕੇਂਦਰ ਵਿੱਚ ਮਨੁੱਖੀ ਕਦਰਾਂ ਕੀਮਤਾਂ ਦੀ ਸਭ ਤੋਂ ਉੱਚੀ ਥਾਂ ਰੱਖਦਾ ਹੈ ਅਤੇ ਇਸ ਦੀ ਬੁਨਿਆਦ ਵਿੱਚ ਨਿਆਂ, ਅਜ਼ਾਦੀ ਅਤੇ ਸਮਾਨਤਾ ਹੈ। ਇਹ ਸਮਾਜਕ ਬੁਰਾਈਆਂ ਜਿਵੇਂ ਕਿ ਮਹਿਲਾ-ਪੁਰਸ਼ ਅਸਮਾਨਤਾ, ਵਿਤਕਰੇ, ਫਿਰਕਾਪ੍ਰਸਤੀ ਅਤੇ ਜਾਤੀਵਾਦ ਨੂੰ ਖਤਮ ਕਰਨ ਅਤੇ ਸਾਰੇ ਨਾਗਰਿਕਾਂ ਨੂੰ ਸਮਾਨਤਾ ਅਤੇ ਕਾਨੂੰਨਾਂ ਦੀ ਬਰਾਬਰ ਸੁਰੱਖਿਆ ਪ੍ਰਦਾਨ ਕਰਨ ਦਾਪ੍ਰਯਤਨ ਕਰਦਾ ਹੈ। ਡਾ. ਅੰਬੇਡਕਰ ਨੇ ਇੱਕ ਵਾਰ ਟਿੱਪਣੀ ਕੀਤੀ ਸੀ ਕਿ ਸੰਵਿਧਾਨ ਸਿਰਫ ਵਕੀਲਾਂ ਦਾ ਦਸਤਾਵੇਜ਼ ਨਹੀਂ ਹੈ, ਇਹ ਜ਼ਿੰਦਗੀ ਦਾ ਵਾਹਨ ਹੈ, ਅਤੇ ਇਸ ਦੀ ਆਤਮਾ ਹਮੇਸ਼ਾਯੁੱਗ ਦੀ ਆਤਮਾ ਹੈ।

 

ਪਿਆਰੇ ਨੌਜਵਾਨੋ, ਹਮੇਸ਼ਾ ਜੀਵਨ ਭਰ ਵਿਦਿਆਰਥੀ ਬਣੇ ਰਹੋ। ਸਾਡੀ ਲੋਕਤੰਤਰੀ ਪ੍ਰਣਾਲੀ ਦੀਆਂ ਸੂਖ਼ਮਤਾਵਾਂ ਅਤੇ ਇਸਦੀਆਂ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਦੇ ਕੰਮਕਾਜ ਨੂੰ ਸਮਝੋ। ਅਜਿਹੀਆਂ ਨੀਤੀਆਂ ਬਣਾਉਣ ਵਿੱਚ ਨੀਤੀ ਨਿਰਮਾਤਿਆਂ ਦੀ ਮਦਦ ਕਰੋ ਜੋ ਨਾ ਸਿਰਫ ਕਾਨੂੰਨੀ ਤੌਰ ਤੇ ਸਹੀ ਹਨ ਬਲਕਿ ਨੈਤਿਕ ਤੌਰ ʼਤੇ ਅਤੇ ਸਮਾਜਿਕ ਤੌਰ ʼਤੇ ਵੀ ਸਹੀ ਹਨ। ਸੂਚਿਤ ਭਾਗੀਦਾਰੀ ਤੋਂ ਬਿਨਾ ਲੋਕਤੰਤਰ ਤੰਦਰੁਸਤ ਨਹੀਂ ਹੋ ਸਕਦਾ। ਆਪਣੇ ਆਪ ਨੂੰ ਸੂਚਿਤ ਕਰੋ ਅਤੇ ਦੂਜਿਆਂ ਨੂੰ ਸੂਚਿਤ ਕਰੋ। ਦੇਸ਼ ਨੂੰ ਬਿਹਤਰ ਨਾਗਰਿਕ ਦੇਣ ਵਿੱਚ ਸਹਾਇਤਾ ਕਰੋ ਜੋ ਸਾਡੇ ਦੇਸ਼ ਦੁਆਰਾ ਪੇਸ਼ ਕੀਤੇ ਗਏ ਸਾਰੇ ਮੌਕਿਆਂ ਦਾ ਉਪਯੋਗ ਕਰਨ ਵਿੱਚ ਸਮਰੱਥ ਹੋਣ।

 

ਮੈਨੂੰ ਯਕੀਨ ਹੈ ਕਿ ਭਵਿੱਖ ਦੇ ਵਕੀਲ ਹੋਣ ਦੇ ਨਾਤੇ, ਤੁਸੀਂ ਸਕਾਰਾਤਮਕ ਸਮਾਜਿਕ ਤਬਦੀਲੀ ਲਈ ਹਮੇਸ਼ਾਂ ਯਤਨਸ਼ੀਲ ਰਹੋਗੇ ਅਤੇ ਇੱਕ ਨਵਾਂ ਭਾਰਤ ਬਣਾਉਣ ਦੀ ਸਾਡੀ ਕੋਸ਼ਿਸ਼ ਵਿੱਚ ਲੀਡਰਸ਼ਿਪ ਦਾ ਮੰਤਰ ਲਵੋਗੇ।

 

ਸਮਾਪਤੀ ਤੋਂ ਪਹਿਲਾਂ , ਮੈਂ ਗਾਂਧੀ ਜੀ ਦੇ ਸ਼ਬਦਾਂ ਨੂੰ ਯਾਦ ਕਰਨਾ ਚਾਹਾਂਗਾਜਿਨ੍ਹਾਂ ਨੇ ਕਿਹਾ ਸੀ, “ਭਾਵੇਂ ਮੇਰੀ ਕਲਪਨਾ ਦਾ ਰਾਮ ਕਦੀ ਇਸ ਧਰਤੀ 'ਤੇ ਰਹਿੰਦਾ ਸੀ ਜਾਂ ਨਹੀਂ, ਰਾਮਰਾਜਯ ਦਾ ਪ੍ਰਾਚੀਨ ਆਦਰਸ਼ ਨਿਰਸੰਦੇਹ ਸੱਚੇ ਲੋਕਤੰਤਰ ਵਿੱਚੋਂ ਹੀ ਇੱਕ ਹੈ ਜਿਸ ਵਿੱਚ ਸਭ ਤੋਂ ਸਧਾਰਨ ਨਾਗਰਿਕ ਵੀ ਬਿਨਾ ਕਿਸੇ ਵਿਸਤ੍ਰਿਤ ਅਤੇ ਮਹਿੰਗੀ ਪ੍ਰਕਿਰਿਆ ਦੇ ਜਲਦੀ ਨਿਆਂ ਦਾ ਭਰੋਸਾ ਰੱਖਦਾ ਹੈ। ਇੱਥੋਂ ਤੱਕ ਕਿ ਕੁੱਤੇ ਨੂੰ ਵੀ  ਰਾਮਾਰਾਜਯ ਅਧੀਨ ਨਿਆਂ ਮਿਲਣ ਬਾਰੇ ਕਵੀ ਨੇ ਵਰਣਨ ਕੀਤਾ ਹੈ। ਰਾਮਾਰਾਜਯ ਦੀ ਬੁਨਿਆਦ ਸੱਚ ਅਤੇ ਨਿਆਂ ਹੈ ਅਤੇ ਇਹੀ ਅਕਾਂਖਿਆ ਰੱਖ ਰਹੇ ਹੁੰਦੇ ਹਾਂ ਜਦੋਂ ਅਸੀਂ ਨਿਆਂਪਾਲਿਕਾ ਸਮੇਤ ਲੋਕਤੰਤਰੀ ਸ਼ਾਸਨ ਦੇ ਵੱਖ ਵੱਖ ਸੰਸਥਾਨਾਂ ਨੂੰ ਮਜ਼ਬੂਤ ਕਰਦੇਹਾਂ।

 

ਕੱਲ੍ਹ, ਅਸੀਂ ਅਯੁੱਧਿਆ ਵਿਖੇ ਇੱਕ ਇਤਿਹਾਸਿਕ ਘਟਨਾ ਦੇ ਗਵਾਹ ਬਣਨ ਜਾ ਰਹੇ ਹਾਂ। ਇੱਕ ਆਯੋਜਨ ਜੋ ਸਾਡੇ ਵਿੱਚੋਂ ਬਹੁਤਿਆਂ ਨੂੰ ਸਾਡੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨਾਲ ਜੋੜਦਾ ਹੈ। ਇੱਕ ਆਯੋਜਨ ਜੋ ਸਾਨੂੰ ਰਾਮਾਇਣ ਦੀ ਯਾਦ ਦਿਵਾਉਂਦਾ ਹੈ ਜੋ ਘੱਟੋ ਘੱਟ ਦੋ ਹਜ਼ਾਰ ਸਾਲ ਪਹਿਲਾਂ ਲਿਖਿਆ ਗਿਆ  ਸਦੀਵੀ ਮਹਾਂਕਾਵਿ ਹੈ ਅਤੇਜੋ ਸਾਡੀ ਸਮੂਹਕ ਚੇਤਨਾ ਦਾ ਇੱਕ ਹਿੱਸਾ ਬਣ ਗਿਆ ਹੈ।

 

ਇਹ ਸੱਚਮੁੱਚ  ਇੱਕ ਸਵੈ-ਪ੍ਰੇਰਿਤ ਪਲ ਹੈ ਕਿਉਂਕਿ ਅਸੀਂ ਅਤੀਤ ਦੀ ਸ਼ਾਨ ਨੂੰ ਜੀਵਿਤ ਕਰ ਰਹੇ ਹਾਂ ਅਤੇ ਉਨ੍ਹਾਂ ਕਦਰਾਂ ਕੀਮਤਾਂ ਨੂੰ ਸੁਨਿਸ਼ਚਿਤ ਕਰ ਰਹੇ ਹਾਂ ਜਿਨ੍ਹਾਂ ਦੀ ਅਸੀਂ ਕਦਰ ਕਰਦੇ ਹਾਂ।

 

ਰਾਮ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ਹਨ। ਉਹ ਆਦਰਸ਼ ਰਾਜਾ, ਇੱਕ ਆਦਰਸ਼ ਮਨੁੱਖ ਹਨ। ਉਨ੍ਹਾਂ ਆਪਣੇ ਆਪ ਵਿੱਚ ਕੁਝ ਉੱਤਮ ਗੁਣਾਂ ਨੂੰ ਸਮੇਟ ਰੱਖਿਆ  ਹੈ ਜੋ ਇੱਕ ਮਨੁੱਖ ਆਪਣੇ ਅੰਦਰ ਧਾਰਨ ਕਰਨ  ਦੀ ਇੱਛਾਰੱਖ ਸਕਦਾ ਹੈ।

 

ਇਸ ਸ਼ੁਭ ਅਵਸਰ 'ਤੇ, ਜਿਵੇਂ ਕਿ ਅਸੀਂ 5 ਅਗਸਤ, 2020 ਨੂੰ ਰਾਮ ਦੇ ਲਈ ਅਯੁੱਧਿਆ ਵਿਖੇ ਪ੍ਰਾਚੀਨ ਮੰਦਰ ਦਾ ਪੁਨਰ ਨਿਰਮਾਣ ਕਰਨ ਅਤੇ ਲੋਕਾਂ ਦੁਆਰਾ ਚਾਹੀ ਗਈ ਇੱਕ ਸ਼ਾਨਦਾਰ ਸੰਰਚਨਾ ਬਣਾਉਣ ਦੀ ਸ਼ੁਰੂਆਤ ਕਰ ਰਹੇ ਹਾਂਤਾਂ ਇਸ ਮੌਕੇ ਯਾਦਗਾਰੀ ਭਾਰਤੀ ਮਹਾਂਕਾਵਿ, ਰਮਾਇਣ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਸਮਝਣਾ ਅਤੇ ਫੈਲਾਉਣਾ , ਅਤੇ ਇਸ ਦੀਆਂ ਅਮੀਰ ਬੁਨਿਆਦੀ ਕਦਰਾਂ-ਕੀਮਤਾਂ ਦੇ ਅਧਾਰ ʼਤੇ ਸਾਡੀ ਜਿੰਦਗੀ ਨੂੰ ਅਮੀਰ ਬਣਾਉਣਾ ਠੀਕ ਰਹੇਗਾ।

 

ਇੱਕ ਵਾਰ ਫਿਰ, ਮੈਂ ਤੁਹਾਨੂੰ ਸਾਰਿਆਂ ਨੂੰ ਡਾ. ਬੀ ਆਰ ਅੰਬੇਡਕਰ ਕਾਲਜ ਆਵ੍ ਲਾਅ, ਆਂਧਰ ਯੂਨੀਵਰਸਿਟੀ ਦੇ 76ਵੇਂ ਸਥਾਪਨਾ ਦਿਵਸ ʼਤੇ ਵਧਾਈ ਦਿੰਦਾ ਹਾਂ। ਆਉਣ ਵਾਲੇ ਸਮੇਂ ਵਿੱਚ ਇਹ ਸੰਸਥਾ ਅਸਧਾਰਨ ਕਾਬਲੀਅਤ ਅਤੇ ਬੇਦਾਗ ਚਰਿੱਤਰ ਵਾਲੇ ਵਕੀਲ ਤਿਆਰ ਕਰੇ ਅਤੇ ਹੋਰ ਉਚਾਈਆਂ ਨੂੰ ਛੂਹੇ।

 

ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਭਵਿੱਖ ਦੇ ਪ੍ਰਯਤਨਾਂ ਲਈ  ਸ਼ੁਭਕਾਮਨਾਵਾਂ ਦਿੰਦਾ ਹਾਂ।

 

ਤੁਹਾਡਾ ਧੰਨਵਾਦ!

 

ਜੈ ਹਿੰਦ!

 

                                                                *******

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1643457) Visitor Counter : 334