ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਸਹਿਕਾਰ ਕੋ-ਔਪਟਿਊਬ ਐਨਸੀਡੀਸੀ ਚੈਨਲ ਲਾਂਚ ਕੀਤਾ

ਐਨਸੀਡੀਸੀ ਵਲੋਂ 18 ਰਾਜਾਂ ਲਈ 'ਇਕ ਸਹਿਕਾਰੀ ਸਭਾ ਦੀ ਸਥਾਪਨਾ ਅਤੇ ਰਜਿਸਟ੍ਰੇਸ਼ਨ' ਬਾਰੇ ਨਿਰਮਿਤ ਗਾਈਡੈਂਸ ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ

Posted On: 04 AUG 2020 7:20PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਸਹਿਕਾਰ ਕੋ-ਔਪਟਿਊਬ ਐਨਸੀਡੀਸੀ ਚੈਨਲ ਦੀ ਸ਼ੁਰੂਆਤ ਕੀਤੀ ਜੋ ਕਿ ਨੈਸ਼ਨਲ ਕੋ-ਪ੍ਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ (ਐਨਸੀਡੀਸੀ) ਦੀ ਇਕ ਨਵੀਂ ਪਹਿਲਕਦਮੀ ਹੈ ਇਸ ਮੌਕੇ ਤੇ ਬੋਲਦੇ ਹੋਏ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋਂ ਦਿੱਤੇ ਗਏ ਆਤਮ ਨਿਰਭਰ ਭਾਰਤ ਦੇ ਸੱਦੇ ਦੇ ਵੱਖ-ਵੱਖ ਪਹਿਲੂਆਂ ਨੂੰ ਲਾਗੂ ਕਰਨ ਦੇ ਮਾਮਲੇ ਵਿਚ ਮੋਹਰੀ ਹੈ ਸਹਿਕਾਰਤਾ ਦੀ ਪ੍ਰਧਾਨ ਮੰਤਰੀ ਦੇ ਸੁਪਨਿਆਂ ਨੂੰ ਦੇਸ਼ ਵਿਚ ਪੂਰਾ ਕਰਨ ਵਿਚ ਇਕ ਪ੍ਰਮੁੱਖ ਭੂਮਿਕਾ ਹੈ ਸ਼੍ਰੀ ਤੋਮਰ ਨੇ ਐਨਸੀਡੀਸੀ ਵਲੋਂ 'ਇਕ ਸਹਿਕਾਰੀ ਸਭਾ ਦੀ ਸਥਾਪਨਾ ਅਤੇ ਰਜਿਸਟ੍ਰੇਸ਼ਨ' ਬਾਰੇ ਨਿਰਮਿਤ ਗਾਈਡੈਂਸ ਵੀਡੀਓਜ਼ 18 ਰਾਜਾਂ ਲਈ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਵਿਚ ਵੀ ਜਾਰੀ ਕੀਤੀਆਂ

 

ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿਚ ਆਤਮ ਨਿਰਭਰ ਭਾਰਤ ਅਧੀਨ ਕਈ ਤਬਦੀਲੀ ਵਾਲੇ ਕਦਮਾਂ ਦਾ ਐਲਾਨ ਕੀਤਾ ਹੈ ਅਤੇ ਖੇਤਰ ਵਿਸ਼ੇਸ਼ ਲਈ ਕਈ ਵਿੱਤੀ ਪੈਕੇਜਾਂ ਦਾ ਐਲਾਨ ਖੇਤੀ ਵਿਚ ਮਦਦ ਲਈ ਕੀਤਾ ਹੈ ਇਨ੍ਹਾਂ ਪਹਿਲਕਦਮੀਆਂ ਵਿਚ ਇਕ ਰਾਸ਼ਟਰ ਇਕ ਮਾਰਕੀਟ ਵੱਲ ਚੁੱਕੇ ਗਏ ਕਦਮ ਸ਼ਾਮਿਲ ਹਨ ਜਿਨ੍ਹਾਂ ਦਾ ਉਦੇਸ਼ ਭਾਰਤ ਨੂੰ ਦੁਨੀਆ ਦੀ ਖੁਰਾਕ ਫੈਕਟਰੀ ਬਣਾਉਣਾ ਹੈ ਸੁਧਾਰਾਂ ਅਤੇ ਕਦਮਾਂ ਦਾ ਉਦੇਸ਼ ਖੇਤੀ, ਬਾਗਬਾਨੀ ਅਤੇ ਸੰਬੰਧਤ ਖੇਤਰਾਂ ਵਿਚ ਖੇਤੀ ਢਾਂਚਾ, ਮਾਈਕਰੋ ਫੂਡ ਅਦਾਰਿਆਂ, ਵੈਲਯੂ ਚੇਨਜ਼,  ਮੱਛੀ ਪਾਲਣ ਅਤੇ ਪਸ਼ੂ ਪਾਲਣ, ਦਵਾਈਆਂ ਅਤੇ ਹਰਬਲ ਪਲਾਂਟਾਂ, ਸ਼ਹਿਦ ਦੀ ਮੱਖੀ ਪਾਲਣ ਅਤੇ ਆਪ੍ਰੇਸ਼ਨ ਗਰੀਨ ਆਦਿ ਸਾਰੀਆਂ ਸਰਗਰਮੀਆਂ ਅਤੇ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ ਖੇਤੀ ਲਈ ਢੁਕਵਾਂ ਮਾਹੌਲ ਕਾਇਮ ਕਰਨ ਲਈ ਕਈ ਅਹਿਮ ਵਿਧਾਨਕ ਸੋਧਾਂ ਕੀਤੀਆਂ ਗਈਆਂ ਹਨ

 

ਐਨਸੀਡੀਸੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਈਕੋਸਿਸਟਮ ਵਿਚ ਇਕ ਪ੍ਰਮੁੱਖ ਰਣਨੀਤੀ ਨੌਜਵਾਨਾਂ ਦਾ ਸਹਿਕਾਰਤਾ ਵਿਚ ਸ਼ਾਮਿਲ ਹੋਣਾ ਆਸਾਨ ਬਣਾਉਣਾ ਹੈ ਨਵੀਆਂ ਸਹਿਕਾਰਤਾਵਾਂ ਦੀ ਸਥਾਪਨਾ ਦਾ ਉਦੇਸ਼ ਸਹਿਕਾਰੀ ਅੰਦੋਲਨ ਨੂੰ ਸਮਰਪਣ ਰਾਹੀਂ ਨਵੀਂ ਜ਼ਿੰਦਗੀ ਪ੍ਰਦਾਨ ਕਰਨਾ ਹੈ ਗਾਈਡੈਂਸ ਵੀਡੀਓਜ਼ ਵੱਖ-ਵੱਖ 18 ਭਾਸ਼ਾਵਾਂ ਵਿਚ ਬਣਾਈਆਂ ਗਈਆਂ ਹਨ ਅਤੇ ਇਨ੍ਹਾਂ ਦਾ ਉਦੇਸ਼ ਸਰਕਾਰ ਦੀਆਂ ਪ੍ਰਮੁੱਖ ਪਹਿਲਕਦਮੀਆਂ ਨੂੰ ਮਜ਼ਬੂਤ ਕਰਨਾ ਅਤੇ 10,000 ਐਫਪੀਓਜ਼ ਕਾਇਮ ਕਰਨਾ ਹੈ ਐਨਸੀਡੀਸੀ ਦੀ ਸਹਿਕਾਰੀ ਮੋਡ ਵਿਚ ਐਫਪੀਓਜ਼ ਕਾਇਮ ਕਰਨ ਵਿਚ ਇਕ ਪ੍ਰਮੁੱਖ ਭੂਮਿਕਾ ਹੈ ਵਧੇਰੇ ਰਾਜਾਂ ਨੂੰ ਐਨਸੀਡੀਸੀ ਸਹਿਕਾਰ-ਕੋ-ਔਪਟਿਊਬ ਚੈਨਲ ਦੀਆਂ ਗਾਈਡੈਂਸ ਵੀਡੀਓਜ਼ ਇਕੱਠਾ ਕਰਨ ਦੇ ਕੰਮ ਵਿਚ ਜਲਦੀ ਹੀ ਸ਼ਾਮਿਲ ਕਰ ਲਿਆ ਜਾਵੇਗਾ

 

ਐਨਸੀਡੀਸੀ ਖੇਤੀ ਅਤੇ ਕਿਸਾਨ ਭਲਾਈ ਮੰਤਰਾਲਾ ਅਧੀਨ ਸਭ ਤੋਂ ਉੱਚ ਪੱਧਰ ਦੀ ਕਾਨੂੰਨੀ ਸੰਸਥਾ ਹੈ ਜਿਸ ਨੇ ਸਹਿਕਾਰਤਾਵਾਂ ਨੂੰ 1,54,000 ਕਰੋੜ ਰੁਪਏ ਦੀ ਵਿੱਤੀ ਮਦਦ  ਪ੍ਰਦਾਨ ਕਰਨ ਵਿਚ ਭਾਰੀ ਸਫਲਤਾ ਹਾਸਿਲ ਕੀਤੀ ਹੈ 1963 ਵਿਚ ਸਿਰਫ 2.36 ਕਰੋੜ ਰੁਪਏ ਦੇ ਮਾਮੂਲੀ ਵੰਡ ਤੋਂ ਸ਼ੁਰੂਆਤ ਕਰਕੇ ਐਨਸੀਡੀਸੀ ਨੇ 2019-20 ਦੌਰਾਨ 28,000 ਕਰੋੜ ਰੁਪਏ ਦੇ ਕਰੀਬ ਰਕਮ ਵੰਡੀ ਹੈ ਐਨਸੀਡੀਸੀ ਨੇ ਪਿਛਲੇ ਛੇ ਸਾਲਾਂ ਵਿਚ ਬੇਮਿਸਾਲ ਤਰੱਕੀ ਕੀਤੀ ਹੈ ਇਸ ਨੇ 1963 ਤੋਂ ਲੈ ਕੇ ਕੁਲ ਵੰਡੀ ਗਈ ਮਦਦ ਵਿਚੋਂ ਸਿਰਫ ਛੇ ਸਾਲ ਦੇ ਸਮੇਂ ਵਿਚ ਹੀ  83% ਰਕਮ ਵੰਡਣ ਦਾ ਟੀਚਾ ਹਾਸਿਲ ਕੀਤਾ ਹੈ

 

ਭਾਰਤ ਵਿਚ ਸਹਿਕਾਰਤਾ ਨੇ ਕਾਫੀ ਲੰਬਾ ਪੈਂਡਾ ਤੈਅ ਕੀਤਾ ਹੈ ਅਤੇ ਉਸ ਨੇ ਕਿਸਾਨਾਂ ਦੀ ਹਾਲਤ ਸੁਧਾਰਨ ਅਤੇ ਆਰਥਿਕ ਵਿਕਾਸ ਵਿਚ ਆਪਣੀ ਸਫਲਤਾ ਸਿੱਧ ਕੀਤੀ ਹੈ ਮੋਟੇ ਤੌਰ ਤੇ ਛੋਟੇ ਅਤੇ ਸੀਮਾਂਤੀ ਅਤੇ ਗਰੀਬ ਕਿਸਾਨਾਂ ਨਾਲ ਸੰਬੰਧਤ ਸਹਿਕਾਰੀ ਸਭਾਵਾਂ ਨੇ 8.50 ਲੱਖ ਤੋਂ ਵੱਧ ਸੰਗਠਨਾਂ ਦਾ ਵੱਡਾ ਢਾਂਚਾ ਤਿਆਰ ਕਰ ਲਿਆ ਹੈ ਜਿਸ ਦੇ 290 ਮਿਲੀਅਨ ਮੈਂਬਰ ਹਨ ਉਨ੍ਹਾਂ ਨੇ ਆਪਣੇ ਮੈਂਬਰਾਂ ਦੀ ਆਮਦਨ ਵਧਾਉਣ ਅਤੇ ਦਿਹਾਤੀ ਖੁਸ਼ਹਾਲੀ ਲਿਆਉਣ ਵਿਚ ਵੱਡਾ ਹਿੱਸਾ ਪਾਇਆ ਹੈ ਸਹਿਕਾਰੀ ਸਭਾਵਾਂ ਨੇ ਬਹੁਤ ਘੱਟ ਰਿਸਕ ਨਾਲ ਕਿਸਾਨਾਂ ਨੂੰ ਖੇਤੀ ਅਤੇ ਸੰਬੰਧਤ ਖੇਤਰਾਂ ਵਿਚ ਮਜ਼ਬੂਤੀ ਪ੍ਰਦਾਨ ਕੀਤੀ ਹੈ ਅਤੇ ਸ਼ੋਸ਼ਣ ਵਿਰੁੱਧ ਇਕ ਢਾਲ ਦਾ ਕੰਮ ਕੀਤਾ ਹੈ

 

ਏਪੀਐਸ/ ਐਸਜੀ(Release ID: 1643400) Visitor Counter : 205