ਰੱਖਿਆ ਮੰਤਰਾਲਾ
ਭਾਰਤੀ ਫੌਜ ਵਿਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇ ਅਧਿਕਾਰ ਮਿਲੇ: ਆਰਮੀ ਹੈੱਡਕੁਆਰਟਰ ਨੇ ਬਿਨੈ ਪੱਤਰ ਜਮ੍ਹਾਂ ਕਰਨ ਲਈ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ।
Posted On:
04 AUG 2020 3:54PM by PIB Chandigarh
ਭਾਰਤੀ ਫੌਜ ਵਿਚ ਔਰਤ ਅਫਸਰਾਂ ਨੂੰ ਸਥਾਈ ਕਮਿਸ਼ਨ (ਪੀ.ਸੀ.) ਪ੍ਰਦਾਨ ਕਰਨ ਲਈ ਰਸਮੀ ਸਰਕਾਰੀ ਪ੍ਰਵਾਨਗੀ ਪੱਤਰ ਮਿਲਣ ਤੋਂ ਬਾਅਦ, ਆਰਮੀ ਹੈੱਡਕੁਆਰਟਰ ਨੇ ਪੀਸੀ ਗ੍ਰਾਂਟ ਲਈ ਮਹਿਲਾ ਅਧਿਕਾਰੀਆਂ ਦੀ ਸਕ੍ਰੀਨਿੰਗ ਲਈ ਵਿਸ਼ੇਸ਼ ਚੋਣ ਬੋਰਡ (ਨੰਬਰ 5) ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਇਸ ਦਿਸ਼ਾ ਵਿੱਚ, ਬੋਰਡ ਵਲੋਂ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੇ ਨਾਲ, ਬਿਨੈ ਪੱਤਰ ਜਮ੍ਹਾਂ ਕਰਵਾਉਣ ਲਈ ਯੋਗ ਮਹਿਲਾ ਫੌਜੀ ਅਫਸਰਾਂ ਸਬੰਧੀ ਵਿਸਤ੍ਰਿਤ ਪ੍ਰਬੰਧਕੀ ਨਿਰਦੇਸ਼ ਜਾਰੀ ਕੀਤੇ ਗਏ ਹਨ ।
ਮਹਿਲਾ ਅਧਿਕਾਰੀ ਜਿਹੜੀਆਂ ਔਰਤਾਂ ਦੀ ਵਿਸ਼ੇਸ਼ ਐਂਟਰੀ ਸਕੀਮ (ਡਬਲਯੂਐਸਈਐਸ) ਅਤੇ ਸ਼ੌਰਟ ਸਰਵਿਸ ਕਮਿਸ਼ਨ ਫਾਰ ਵੂਮੈਨ (ਐਸਐਸਸੀਡਬਲਯੂ) ਦੁਆਰਾ ਭਾਰਤੀ ਫੌਜ ਵਿਚ ਸ਼ਾਮਲ ਹੋਈਆਂ ਹਨ, ਉਨ੍ਹਾਂ ਸਾਰਿਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਆਪਣੇ ਬਿਨੈ-ਪੱਤਰ ਫੌਜ ਦੇ ਮੁੱਖ ਦਫਤਰ ਵਿਚ ਲੋੜੀਂਦੇ ਪੱਤਰ ,ਬਦਲਵੇਂ ਸਰਟੀਫਿਕੇਟਾਂ (ਦਸਤਾਵੇਜ਼ਾਂ) ਅਤੇ ਹੋਰ ਸਬੰਧਤ ਦਸਤਾਵੇਜ਼ ਸਮੇਤ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜੋ ਕਿਸੇ ਵੀ ਹਾਲਤ ਵਿੱਚ 31 ਅਗਸਤ 2020 ਤੋਂ ਬਾਅਦ ਨਹੀਂ ਜਮ੍ਹਾ ਕੀਤੇ ਜਾਣੇ ਚਾਹੀਦੇ ਹਨ । ਸਹੀ ਦਸਤਾਵੇਜ਼ਾਂ ਦੀ ਜਾਣਕਾਰੀ ਅਤੇ ਸਹੂਲਤ ਲਈ ਪ੍ਰਬੰਧਕੀ ਨਿਰਦੇਸ਼ਾਂ ਦੇ ਅਨੁਸਾਰ ਇੱਕ ਨਮੂਨਾ ਫਾਰਮੈਟ ਅਤੇ ਇੱਕ ਵਿਸਥਾਰਤ ਚੈੱਕ ਸੂਚੀ ਵੀ ਸ਼ਾਮਲ ਕੀਤੀ ਗਈ ਹੈ ।
ਕੋਵਿਡ ਸਥਿਤੀ ਦੇ ਕਾਰਨ ਲਗਾਈਆਂ ਗਈਆਂ ਮੌਜੂਦਾ ਪਾਬੰਦੀਆਂ ਦੇ ਕਾਰਨ, ਨਿਰਦੇਸ਼ਾਂ ਦੇ ਪ੍ਰਸਾਰ ਲਈ ਕਈ ਢੰਗਾਂ ਨੂੰ ਅਪਣਾਇਆ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਦਸਤਾਵੇਜ਼ ਪਹਿਲ ਦੇ ਅਧਾਰ 'ਤੇ ਸਾਰੀਆਂ ਲਾਭਪਾਤਰੀ ਮਹਿਲਾ ਫੌਜੀ ਅਫਸਰਾਂ ਤੱਕ ਪਹੁੰਚਣ । ਅਰਜ਼ੀਆਂ ਦੀ ਪ੍ਰਾਪਤੀ ਤੇ ਤਸਦੀਕ ਹੋਣ ਤੋਂ ਤੁਰੰਤ ਬਾਅਦ ਚੋਣ ਬੋਰਡ ਦਾ ਨਿਰਧਾਰਤ ਕੀਤਾ ਜਾਵੇਗਾ ।
**
ਕਰਨਲ ਅਮਨ ਆਨੰਦ
ਪੀਆਰਓ (ਆਰਮੀ)
(Release ID: 1643396)
Visitor Counter : 219