ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਐੱਨਐੱਸਐੱਨਆਈਐੱਸ ਪਟਿਆਲਾ ਅਤੇ ਸੀਐੱਸਐੱਸ-ਐੱਸਆਰਆਈਐੱਚਈਆਰ ਨੇ ਖੇਡ ਸਬੰਧੀ ਪਰਿਵੇਸ਼ ਨੂੰ ਬੁਨਿਆਦੀ ਪੱਧਰ ‘ਤੇ ਮਜ਼ਬੂਤੀ ਪ੍ਰਦਾਨ ਕਰਨ ਲਈ ਸਪੋਰਟਸ ਫਿਜ਼ੀਓਥੈਰੇਪੀ ਅਤੇ ਸਪੋਰਟਸ ਨਿਊਟ੍ਰੀਸ਼ਨ ਵਿੱਚ ਕੋਰਸ ਸ਼ੁਰੂ ਕੀਤੇ

Posted On: 03 AUG 2020 3:34PM by PIB Chandigarh

 

ਇਸ ਗੱਲ ਨੂੰ ਸੁਨਿਸ਼ਚਿਤ ਕਰਨ ਦੇ ਇੱਕ ਯਤਨ ਦੇ ਰੂਪ ਵਿੱਚ ਕਿ ਖੇਡ ਵਿਗਿਆਨ ਨੂੰ ਅਥਲੀਟਾਂ ਨੂੰ ਟ੍ਰੇਨ ਕਰਨ ਲਈ ਬੁਨਿਆਦੀ ਪੱਧਰ ‘ਤੇ ਵੀ ਲਾਗੂ ਕੀਤਾ ਜਾਵੇ,  ਐੱਨਐੱਸਐੱਨਆਈਐੱਸ ਪਟਿਆਲਾ ਨੇ ਸੀਐੱਸਐੱਸ- ਐੱਸਆਰਆਈਐੱਚਈਆਰ,  ਚੇਨਈ  ( ਡੀਮਡ ਟੂ ਬੀ ਯੂਨੀਵਰਸਿਟੀ )  ਨਾਲ,  ਖੇਡ ਵਿਗਿਆਨ ਵਿਸ਼ਿਆਂ ਵਿੱਚ ਸੰਯੁਕਤ ਰੂਪ ਨਾਲ ਛੇ ਮਹੀਨਿਆਂ ਦੇ ਸਰਟੀਫਿਕੇਟ ਕੋਰਸਾਂ ਦਾ ਸੰਚਾਲਨ ਕਰਨ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ।  ਇਨ੍ਹਾਂ ਕੋਰਸ  ਦਾ ਉਦੇਸ਼,  ਖੇਡ ਵਿਗਿਆਨ  ਦੇ ਖੇਤਰ ਵਿੱਚ ਕੰਮ ਕਰਨ ਵਾਲੇ ਯੋਗ ਨੌਜਵਾਨ ਪੇਸ਼ੇਵਰਾਂ ਨੂੰ ਮੁਹਾਰਤ  ਦੇ ਖੇਤਰ ਵਿੱਚ ਅੱਗੇ ਵਧਣ ਦਾ ਅਵਸਰ ਪ੍ਰਦਾਨ ਕਰਨਾ ਹੈ।  ਪਹਿਲੇ ਪੜਾਅ ਵਿੱਚ,  ਸਪੋਰਟਸ ਫਿਜ਼ੀਓਥੈਰੇਪੀ ਅਤੇ ਸਪੋਰਟਸ ਨਿਊਟ੍ਰੀਸ਼ਨ ਕੋਰਸਾਂ ਦੀ ਸ਼ੁਰੂਆਤ ਔਨਲਾਈਨ ਕੀਤੀ ਜਾ ਰਹੀ ਹੈ,  ਉਨ੍ਹਾਂ ਕੋਰਸਾਂ ਲਈ 3 ਅਗਸਤ 2020 ਤੋਂ ਨਾਮਾਂਕਣ ਸ਼ੁਰੂ ਕੀਤੇ ਗਏ ਹਨ।  ਇਨ੍ਹਾਂ ਕੋਰਸਾਂ ਦਾ ਉਦੇਸ਼ ਉਨ੍ਹਾਂ ਪੇਸ਼ੇਵਰਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਹੈ ਜੋ ਕਿ ਸਮੁਦਾਇਕ ਕੋਚਾਂ ਅਤੇ ਵਿਕਾਸਾਤਮਕ ਕੋਚਾਂ ਦੇ ਨਾਲ ਮਿਲ ਕੇ ਜ਼ਮੀਨੀ ਪੱਧਰ ਦੀ ਟ੍ਰੇਨਿੰਗ ਵਿੱਚ ਖੇਡ ਵਿਗਿਆਨ ਦੀ ਵਰਤੋਂ ਕਰ ਸਕਦੇ ਹਨ। 

ਸਪੋਰਟਸ ਫਿਜ਼ੀਓਥੈਰੇਪੀ ਕੋਰਸ ਦੀ ਲਿਖਤੀ ਪ੍ਰਵੇਸ਼ ਪਰੀਖਿਆ ਵਿੱਚ ਸ਼ਾਮਲ ਹੋਣ ਦੀ ਯੋਗਤਾ ਫਿਜ਼ੀਓਥੈਰੇਪੀ  (ਆਰਥੋ/ਖੇਡ )  ਵਿੱਚ ਮਾਸਟਰਸ ਦੀ ਡਿਗਰੀ ਹੈ। ਜਿਨ੍ਹਾਂ ਲੋਕਾਂ ਦੇ ਪਾਸ ਕਿਸੇ ਖੇਡ ਸੰਸਥਾਨ,  ਖੇਡ ਟੀਮ ਜਾਂ ਕਲੱਬ ਵਿੱਚ ਤਿੰਨ ਸਾਲ ਕੰਮ ਕਰਨ ਦਾ ਅਨੁਭਵ ਪ੍ਰਾਪਤ ਹੋਣ  ਦੇ ਨਾਲ-ਨਾਲ ਫਿਜ਼ੀਓਥੈਰੇਪੀ ਵਿੱਚ ਗ੍ਰੈਜੂਏਟ ਦੀ ਡਿਗਰੀ ਹੈ,  ਉਹ ਵੀ ਇਸ ਕੋਰਸ ਲਈ ਅਪਲਾਈ ਸਕਦੇ ਹਨ।  ਸਪੋਰਟਸ ਨਿਊਟ੍ਰੀਸ਼ਨ ਕੋਰਸ ਲਈ,  ਜੋ ਵਿਅਕਤੀ ਪ੍ਰਵੇਸ਼  ਪਰੀਖਿਆ ਵਿੱਚ ਸ਼ਾਮਲ ਹੋਣ ਦੇ ਯੋਗ ਹਨ,  ਉਨ੍ਹਾਂ ਦੇ ਪਾਸ ਕਿਸੇ ਵੀ ਵਿਸ਼ੇ ਵਿੱਚ ਮਾਸਟਰਸ ਦੀ ਡਿਗਰੀ ਹੋਣੀ ਚਾਹੀਦੀ ਹੈ,  ਜਿਸ ਵਿੱਚ ਫੂਡ ਐਂਡ ਨਿਊਟ੍ਰੀਸ਼ਨ,  ਐਪਲਾਈਡ ਨਿਊਟ੍ਰੀਸ਼ਨ,  ਪਬਲਿਕ ਹੈਲਥ ਨਿਊਟ੍ਰੀਸ਼ਨ,  ਕਲੀਨਿਕਲ ਨਿਊਟ੍ਰੀਸ਼ਨ ਅਤੇ ਆਹਾਰ ਵਿਗਿਆਨ,  ਫੂਡ ਸਾਇੰਸ ਐਂਡ ਕੁਆਲਿਟੀ ਕੰਟਰੋਲ ਜਾਂ ਸਪੋਟਸ ਨਿਊਟ੍ਰੀਸ਼ਨ ਵੀ ਸ਼ਾਮਲ ਹਨ।  ਉਪਰੋਕਤ ਵਿੱਚੋਂ ਕਿਸੇ ਵੀ ਵਿਸ਼ਾ ਵਿੱਚ ਗ੍ਰੈਜੂਏਟ ਦੀ ਡਿਗਰੀ ਰੱਖਣ ਵਾਲੇ,  ਅਤੇ ਨਾਲ ਹੀ ਕਿਸੇ ਵੀ ਮਾਨਤਾ ਪ੍ਰਾਪਤ ਖੇਡ ਸੰਸਥਾਨ,  ਕਲੱਬ ਜਾਂ ਰਾਜ ਜਾਂ ਰਾਸ਼ਟਰੀ ਪੱਧਰ ਦੀ ਟੀਮ ਵਿੱਚ ਤਿੰਨ ਸਾਲ ਕੰਮ ਕਰਨ ਦਾ ਅਨੁਭਵ ਰੱਖਣ ਵਾਲੇ ਵੀ ਪ੍ਰਵੇਸ਼ ਪਰੀਖਿਆ ਵਿੱਚ ਸ਼ਾਮਲ ਹੋ ਸਕਦੇ ਹਨ। 
ਛੇ ਮਹੀਨਿਆਂ ਦੇ ਕੋਰਸ ਨੂੰ ਔਨਲਾਈਨ ਪੜ੍ਹਾਇਆ ਜਾਵੇਗਾ,  ਜਿਸ ਵਿੱਚ ਸਪੋਰਟਸ ਫਿਜ਼ੀਓਥੈਰੇਪੀ ਅਤੇ ਸਪੋਰਟਸ ਨਿਊਟ੍ਰੀਸ਼ਨ ਦੇ ਸਾਰੇ ਮਹੱਤਵਪੂਰਨ ਪਹਿਲੂ ਸ਼ਾਮਲ ਹੋਣਗੇ।  ਕੋਰਸ ਦੇ ਹਿੱਸੇ ਦੇ ਰੂਪ ਵਿੱਚ,  ਦੋ ਹਫ਼ਤਿਆਂ ਦੀ ਫਿਜ਼ੀਕਲ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇਗੀ,  ਜਿਸ ਦਾ ਆਯੋਜਨ ਕੋਵਿਡ ਮਹਾਮਾਰੀ ਦੇ ਬਾਅਦ ਕੀਤਾ ਜਾਵੇਗਾ। ਫਾਈਨਲ ਸਰਟੀਫਿਕੇਸ਼ਨ ਦੇ ਲਈ, ਪ੍ਰਤੀਭਾਗੀਆਂ ਦਾ ਮੁੱਲਾਂਕਣ ਔਨਲਾਈਨ ਕੁਇਜ਼ ਅਤੇ ਲਿਖਤੀ ਪਰੀਖਿਆ ਦੇ ਅਧਾਰ ‘ਤੇ ਕੀਤਾ ਜਾਵੇਗਾ।  

ਭਾਰਤੀ ਖੇਡ ਅਥਾਰਿਟੀ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ  (ਅਕਾਦਮਿਕ),  ਕਰਨਲ ਆਰਐੱਸ ਬਿਸ਼ਨੋਈ ਨੇ ਜ਼ਮੀਨੀ ਪੱਧਰ  ਦੇ ਕੋਚਾਂ ਦੀ ਖੇਡ ਸਿੱਖਿਆ ਵਿੱਚ,  ਖੇਡ ਵਿਗਿਆਨ ਨੂੰ ਸ਼ਾਮਲ ਕਰਨ ਦੇ ਮਹੱਤਵ ਦੇ ਸੰਦਰਭ ਵਿੱਚ ਕਿਹਾ ਕਿ,  ਖੇਡ ਵਿਗਿਆਨ ਵਿੱਚ ਨਵੇਂ ਕੋਰਸਾਂ ਨੂੰ ਸ਼ਾਮਲ ਕਰਨ ਦਾ ਉਦੇਸ਼,  ਜ਼ਿਆਦਾ ਵਿਗਿਆਨਕ ਤਰੀਕੇ ਨਾਲ ਟ੍ਰੇਨਿੰਗ ਪ੍ਰਦਾਨ ਕਰਕੇ ਬੁਨਿਆਦੀ ਪੱਧਰ ‘ਤੇ ਖੇਡ ਸਬੰਧੀ ਪਰਿਵੇਸ਼ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਇਨ੍ਹਾਂ ਕੋਰਸਾਂ ਨੂੰ ਪੂਰਾ ਕਰਨ ਦੇ ਬਾਅਦ,  ਇਹ ਪੇਸ਼ੇਵਰ ਜ਼ਮੀਨੀ ਪੱਧਰ ‘ਤੇ ਸਮੁਦਾਇਕ ਕੋਚਾਂ ਅਤੇ ਵਿਕਾਸਾਤਮਕ ਕੋਚਾਂ ਨਾਲ ਕੰਮ ਕਰਨ ਲਈ ਤਿਆਰ ਹੋ ਜਾਣਗੇ ਅਤੇ ਜੂਨੀਅਰ ਅਥਲੀਟਾਂ ਨੂੰ ਬਿਹਤਰ ਟ੍ਰੇਨਿੰਗ ਪ੍ਰਦਾਨ ਕਰਨਗੇ। ਦੂਜੇ ਪੜਾਅ ਵਿੱਚ ਭਾਰਤੀ ਖੇਡ ਅਥਾਰਿਟੀ,  ਐਕਸਰਸਾਈਜ਼ ਫਿਜ਼ੀਓਲੌਜੀ,  ਖੇਡ ਬਾਇਓਮਕੈਨਿਕਸ,  ਸਟਰੈਂਥ ਐਂਡ ਕੰਡੀਸ਼ਨ,  ਖੇਡ ਸਾਇਕੋਲੋਜੀ (ਮਨੋਵਿਗਿਆਨ) ਵਿੱਚ ਵੀ ਕੋਰਸਾਂ ਦੀ ਸ਼ੁਰੂਆਤ ਕਰੇਗਾ। 

ਕੋਰਸ ਦੇ ਪਾਠਕ੍ਰਮ ਦੇ ਸੰਦਰਭ ਵਿੱਚ ਸੀਐੱਸਐੱਸ - ਐੱਸਆਰਆਈਐੱਚਈਆਰ ਦੇ ਡਾਇਰੈਕਟਰ,  ਪ੍ਰੋਫੈਸਰ ਅਰੁਣਮੁਗਮ ਨੇ ਕਿਹਾ ਕਿ, “ਇਨ੍ਹਾਂ ਕੋਰਸਾਂ ਨੂੰ ਸਪੋਰਟਸ ਫਿਜ਼ੀਓਥੈਰੇਪੀ ਅਤੇ ਸਪੋਰਟਸ ਨਿਊਟ੍ਰੀਸ਼ਨ ਦੇ ਖੇਤਰ ਵਿੱਚ ਨਵੀਨਤਮ ਅੰਤਰਰਾਸ਼ਟਰੀ ਪਿਰਤਾਂ ਨੂੰ ਸ਼ਾਮਲ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।  ਕੋਰਸ ਵਿੱਚ ਖੇਡ ਵਿਗਿਆਨ ਨੂੰ ਸ਼ਾਮਲ ਕਰਨਾ,  ਇੱਥੋਂ ਤੱਕ ਕਿ ਜ਼ਮੀਨੀ ਪੱਧਰ ‘ਤੇ ਵੀ,  ਇਸ ਖੇਤਰ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਇੱਕ ਅਥਲੀਟ ਦੀਆਂ ਜ਼ਰੂਰਤਾਂ ਨੂੰ ਠੀਕ ਤਰ੍ਹਾਂ ਨਾਲ ਸਮਝਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ।  ਇਸ ਕੋਰਸ ਵਿੱਚ ਸਰਬਸ੍ਰੇਸ਼ਠ ਭਾਰਤੀ ਫੈਕਲਟੀ ਅਤੇ ਵਿਦੇਸ਼ੀ ਮਾਹਿਰ ਪੜ੍ਹਾਉਣਗੇ।”

ਇਨ੍ਹਾਂ ਕੋਰਸਾਂ ਲਈ ਐਪਲੀਕੇਸ਼ਨ ਫ਼ਾਰਮ,  ਤਿੰਨ ਅਗਸਤ ਤੋਂ 10 ਅਗਸਤ ਤੱਕ ਔਨਲਾਈਨ ਉਪਲੱਬਧ ਹੋਣਗੇ,  ਜਿਸ ਦੇ ਬਾਅਦ ਪਾਤਰ ਉਮੀਦਵਾਰਾਂ ਲਈ 16 ਅਗਸਤ,  2020 ਨੂੰ ਲਿਖਤੀ ਔਨਲਾਈਨ ਪਰੀਖਿਆ ਦਾ ਆਯੋਜਨ ਕੀਤਾ ਜਾਵੇਗਾ।  ਇਨ੍ਹਾਂ ਕੋਰਸਾਂ ਦੀ ਸ਼ੁਰੂਆਤ 24 ਅਗਸਤ,  2020 ਤੋਂ ਹੋਵੇਗੀ।

*******

ਐੱਨਬੀ/ਓਏ



(Release ID: 1643264) Visitor Counter : 113