ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ ਦੁਆਰਾ ਦੇਖੋ ਅਪਨਾ ਦੇਸ਼ ਸੀਰੀਜ਼ ਤਹਿਤ 44ਵਾਂ ਵੈਬੀਨਾਰ "ਹੈਰੀਟੇਜ ਟੂਰਿਜ਼ਮ ਇਨ ਗੁਜਰਾਤ" ਆਯੋਜਿਤ ਕੀਤਾ ਗਿਆ



ਵੈਬੀਨਾਰ ਵਿੱਚ ਪ੍ਰਤੱਖ /ਅਦਿੱਖ ਵਿਰਸੇ ਅਤੇ ਜੀਵੰਤ ਗੁਜਰਾਤ ਵਿੱਚ ਟੂਰਿਜ਼ਮ ਅਵਸਰਾਂ ਉੱਤੇ ਰੋਸ਼ਨੀ ਪਾਈ ਗਈ

Posted On: 03 AUG 2020 3:05PM by PIB Chandigarh

 

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਦੁਆਰਾ ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ 44ਵਾਂ "ਹੈਰੀਟੇਜ ਟੂਰਿਜ਼ਮ ਇਨ ਗੁਜਰਾਤ" 1 ਅਗਸਤ, 2020 ਨੂੰ ਆਯੋਜਿਤ ਕੀਤਾ ਗਿਆ ਜਿਸ ਵਿੱਚ ਗੁਜਰਾਤ ਰਾਜ ਦੇ ਸ਼ਾਨਦਾਰ ਅਤੇ ਵਿਭਿੰਨ ਵਿਰਸੇ ਨੂੰ ਪੇਸ਼ ਕੀਤਾ ਗਿਆ ਜੋ ਕਿ ਪੁਰਾਤਨ ਪੁਰਾਤੱਤਵ ਟਿਕਾਣਿਆਂ ਅਤੇ ਆਲੀਸ਼ਾਨ ਮੱਧਕਾਲੀ ਸਮਾਰਕਾਂ ਤੋਂ ਆਧੁਨਿਕ ਵਾਸਤੂ ਚਮਤਕਾਰਾਂ ਉੱਤੇ ਅਧਾਰਿਤ ਹੈ।


ਸੈਕ੍ਰੇਟਰੀ-ਹੈਰੀਟੇਜ ਟੂਰਿਜ਼ਮ ਐਸੋਸੀਏਸ਼ਨ, ਗੁਜਰਾਤ ਰਣਜੀਤ ਸਿੰਹ ਪਰਮਾਰ ਅਤੇ ਸ਼੍ਰੀ ਅਨਿਲ ਮੂਲਚੰਦਾਨੀ, ਯਾਤਰਾ ਲੇਖਕ ਅਤੇ ਫੂਡ ਕ੍ਰਿਟਿਕ ਦੁਆਰਾ ਪੇਸ਼ ਕੀਤੇ ਗਏ ਇਸ ਵੈਬੀਨਾਰ ਵਿੱਚ ਗੁਜਰਾਤ ਦੇ ਵੱਖ-ਵੱਖ ਟੂਰਿਜ਼ਮ ਉਤਪਾਦਾਂ, ਜਿਵੇਂ ਸੁੰਦਰ ਕਿਲਿਆਂ, ਮਹਿਲਾਂ, ਹਵੇਲੀਆਂ ਅਤੇ ਹੋਰ ਇਤਿਹਾਸਿਕ ਜਾਇਦਾਦਾਂ, ਜਿਨ੍ਹਾਂ ਨੂੰ ਕਿ ਵਿਰਸਾ ਹੋਟਲਾਂ ਜਾਂ ਰੈਣ ਬਸੇਰਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਨੂੰ ਦਰਸਾਇਆ ਗਿਆ ਹੈ। ਪੇਸ਼ਕਾਰਾਂ ਨੇ ਦੱਸਿਆ ਹੈ ਕਿ ਕਿਵੇਂ ਭਾਰਤ ਦੇ ਪੱਛਮੀ ਕੰਢੇ ਉੱਤੇ ਸਥਿਤ ਗੁਜਰਾਤ ਰਾਜ ਵਿੱਚ ਤਕਰੀਬਨ 1600 ਕਿਲੋਮੀਟਰ ਦੇ ਸਮੁੰਦਰੀ ਕੰਢੇ ਨੇ ਵਪਾਰੀਆਂ, ਯਾਤਰੀਆਂ, ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਬਹੁਤ ਪੁਰਾਤਨ ਸਮੇਂ ਤੋਂ ਆਕਰਸ਼ਤ ਕੀਤਾ ਹੈ। ਪੇਸ਼ਕਾਰਾਂ ਨੇ ਗੁਜਰਾਤ ਦੇ ਪ੍ਰਤੱਖ ਅਤੇ ਅਦਿੱਖ ਵਿਰਸੇ ਉੱਤੇ ਰੋਸ਼ਨੀ ਪਾਉਣ ਤੋਂ ਇਲਾਵਾ ਹੈਰੀਟੇਜ ਹੋਟਲਾਂ, ਰੈਣ ਬਸੇਰਿਆਂ, ਅਜਾਇਬ ਘਰਾਂ, ਜੀਵਨ ਢੰਗ ਸਬੰਧੀ ਘਟਨਾਵਾਂ, ਟਿਕਾਣਿਆਂ ਅਤੇ ਫਿਲਮ ਸ਼ੂਟਿੰਗ ਦੇ ਟਿਕਾਣਿਆਂ ਨੂੰ ਦਰਸਾਇਆ ਹੈ ਜੋ ਕਿ ਰਾਜ ਵਿੱਚ ਮੌਜੂਦ ਹਨ। ਦੇਖੋ ਅਪਨਾ ਦੇਸ਼ ਵੈਬੀਨਾਰ ਲੜੀ ਤਹਿਤ ਭਾਰਤ ਦੀ ਅਮੀਰ ਵਿਰਾਸਤ ਨੂੰ ਏਕ ਭਾਰਤ ਸ੍ਰੇਸ਼ਟ ਭਾਰਤ ਤਹਿਤ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਲਗਾਤਾਰ ਏਕ ਭਾਰਤ ਸ੍ਰੇਸ਼ਟ ਭਾਰਤ ਦੀ ਭਾਵਨਾ ਨੂੰ ਵਰਚੁਅਲ ਪਲੈਟਫਾਰਮ ਰਾਹੀਂ ਫੈਲਾ ਰਿਹਾ ਹੈ।

ਸ਼ਾਨਦਾਰ ਗੁਜਰਾਤ ਬਹੁਤ ਸਾਰੇ ਪੁਰਾਤਨ ਨਸ਼ਟ ਹੋਏ ਸ਼ਹਿਰਾਂ, ਮਹਿਲਾਂ, ਕਿਲਿਆਂ ਅਤੇ ਗੁੰਬਦਾਂ ਦਾ ਘਰ ਹੈ ਜੋ ਕਿ ਰਜਵਾੜਾਸ਼ਾਹੀ ਦੇ ਸੁਨਹਿਰੀ ਅਵਸਰ ਦੀ ਗਵਾਹੀ ਦੇਂਦਾ ਹੈ। ਇਸ ਦੀ ਸਥਾਪਨਾ ਦੇ ਸਮੇਂ ਤੋਂ ਲੈ ਕੇ ਗੁਜਰਾਤ ਦੇ ਸ਼ਾਨਦਾਰ ਟਿਕਾਣਿਆਂ ਉੱਤੇ ਕਈ ਸ਼ਾਸਕਾਂ, ਧਾੜਵੀਆਂ ਅਤੇ ਵਿਕ੍ਰੇਤਾਵਾਂ ਦੁਆਰਾ ਰਾਜ ਕੀਤਾ ਗਿਆ। ਗੁਜਰਾਤ ਦਾ ਭੂਤਕਾਲ ਇਸ ਦੇ ਮੌਜੂਦਾ ਇਲਾਕਿਆਂ ਦਾ ਹਿੱਸਾ ਹੈ ਜੋ ਕਿ ਦੇਸ਼ ਭਰ ਵਿੱਚ ਖਿੰਡਰੇ ਪਏ ਪੁਰਾਤਨ ਅਤੇ ਇਤਿਹਾਸਿਕ ਖੰਡਰਾਂ ਤੋਂ ਸਪਸ਼ਟ ਹੁੰਦਾ ਹੈ।

ਰਾਜ ਵਿੱਚ ਪੁਰਾਤਨ ਸਿੰਧੂ ਘਾਟੀ ਸੱਭਿਅਤਾ ਦੇ ਕੁਝ ਟਿਕਾਣੇ ਜਿਵੇਂ ਕਿ ਲੋਥਲ, ਢੋਲਾਵੀਰਾ ਅਤੇ ਗੋਲਾਢੋਰੋ ਮੌਜੂਦ ਹਨ। ਲੋਥਲ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਸਮੁੰਦਰੀ ਬੰਦਰਗਾਹ ਮੰਨਿਆ ਜਾਂਦਾ ਹੈ। ਗੁਜਰਾਤ ਦੇ ਤੱਟੀ ਸ਼ਹਿਰਾਂ, ਮੁੱਖ ਤੌਰ ‘ਤੇ ਭੜੌਚ ਅਤੇ ਖੰਬਾਤ ਨੇ ਮੌਰੀਆ ਅਤੇ ਗੁਪਤ ਸ਼ਾਸਕਾਂ ਦੌਰਾਨ  ਅਤੇ ਬਾਅਦ ਵਿੱਚ ਕਸ਼ਤ੍ਰਪ ਯੁੱਗ ਦੌਰਾਨ ਸਾਕਾ ਘਰਾਣਿਆਂ ਸਮੇਂ ਵੀ ਬੰਦਰਗਾਹਾਂ ਅਤੇ ਵਪਾਰ ਕੇਂਦਰਾਂ ਵਜੋਂ ਕੰਮ ਕੀਤਾ।

1600 ਦੇ ਦਹਾਕੇ ਵਿੱਚ ਹਾਲੈਂਡ, ਫਰਾਂਸ, ਇੰਗਲੈਂਡ ਅਤੇ ਪੁਰਤਗਾਲ ਨੇ ਖੇਤਰ ਦੇ ਪੱਛਮੀ ਕੰਢੇ ਉੱਤੇ ਆਪਣੇ ਅੱਡੇ ਸਥਾਪਿਤ ਕਰ ਲਏ। ਪੁਰਤਗਾਲ ਪਹਿਲੀ ਯੂਰਪੀ ਤਾਕਤ ਸੀ ਜੋ ਕਿ ਗੁਜਰਾਤ ਵਿੱਚ ਪਹੁੰਚੀ ਅਤੇ ਦਿਊ ਦੀ ਜੰਗ ਤੋਂ ਬਾਅਦ ਉਸ ਨੇ ਗੁਜਰਾਤੀ ਕੰਢੇ ਦੇ ਨਾਲ ਕਈ ਟਿਕਾਣਿਆਂ ਉੱਤੇ ਕਬਜ਼ਾ ਕਰ ਲਿਆ ਜਿਨ੍ਹਾਂ ਵਿੱਚ ਦਮਨ ਅਤੇ ਦਿਊ ਅਤੇ ਦਾਦਰਾ ਅਤੇ ਨਗਰ ਹਵੇਲੀ ਸ਼ਾਮਲ ਸਨ। ਇਨ੍ਹਾਂ ਟਿਕਾਣਿਆਂ ਉੱਤੇ ਪੁਰਤਗਾਲੀਆਂ ਨੇ 450 ਸਾਲਾਂ ਤੱਕ ਇਕਹਿਰੇ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਰਾਜ ਕੀਤਾ ਅਤੇ ਬਾਅਦ ਵਿੱਚ 19 ਦਸੰਬਰ, 1961 ਨੂੰ ਫੌਜ ਦੁਆਰਾ ਇਸ ਇਲਾਕੇ ਨੂੰ ਜਿੱਤਣ ਤੋਂ ਬਾਅਦ ਇਹ ਭਾਰਤ ਵਿੱਚ ਸ਼ਾਮਲ ਹੋ ਗਏ।

ਵੈਬੀਨਾਰ ਵਿੱਚ ਗੁਜਰਾਤ ਦੇ ਵੱਖ-ਵੱਖ ਪਹਿਲੂਆਂ ਦਾ ਵਰਚੁਅਲ ਦ੍ਰਿਸ਼ ਦਰਸਾਇਆ ਗਿਆ ਹੈ ਜੋ ਕਿ ਰਾਜਸਥਾਨ ਦੇ ਨਾਲ ਲਗਦੇ ਉੱਤਰੀ ਗੁਜਰਾਤ ਦੀ ਵਾਸਤੂ ਕਲਾ ਨੂੰ ਦਰਸਾਉਂਦਾ ਹੈ। ਇਸ ਵਿੱਚ ਸ਼ਾਨਦਾਰ ਬਾਉਲੀਆਂ, ਝੀਲਾਂ, ਫਸਲ ਕਟਾਈ ਦੇ ਢਾਂਚੇ, ਰਾਨੀਕੀ ਵਾਵ, ਪਠਾਣ, ਕੁੰਬਰੀਆ ਜੈਨ ਮੰਦਿਰ ਆਦਿ ਸ਼ਾਮਲ ਹਨ। ਰਾਨੀਕੀ ਵਾਵ 11ਵੀਂ ਸਦੀ ਦੀ ਇਕ ਬਾਉਲੀ ਹੈ ਅਤੇ ਇਸ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੋਇਆ ਹੈ।

ਵਾਸਤੂ ਕਲਾ ਦੇ ਸਬੰਧ ਵਿੱਚ 11ਵੀਂ ਅਤੇ 12ਵੀਂ ਸਦੀ ਦੌਰਾਨ ਗੁਜਰਾਤ ਸੋਲੰਕੀ ਸ਼ਾਸਨ ਦੌਰਾਨ ਇਕ ਸੁਨਹਿਰੇ ਯੁੱਗ ਵਿੱਚ ਦਾਖਲ ਹੋਇਆ। ਇਸ ਸ਼ਾਸਨ ਦੇ ਰਾਜਿਆਂ ਨੇ ਝਿੰਜਵਾੜਾ ਅਤੇ ਦਾਦਬੋਹੀ ਵਿੱਚ ਕਈ ਕਿਲੇ ਅਤੇ ਮਹੱਲ ਬਣਵਾਏ ਜਿਨ੍ਹਾਂ ਦੇ ਗੇਟਵੇਜ਼ ਉੱਤੇ ਬਹੁਤ ਸ਼ਾਨਦਾਰ ਢੰਗ ਨਾਲ ਮੀਨਾਕਾਰੀ ਹੋਈ ਸੀ। ਇੱਥੇ ਕੁਝ ਸਭ ਤੋਂ ਸ਼ਾਨਦਾਰ ਹਿੰਦੂ ਮੰਦਿਰ ਜਿਵੇਂ ਕਿ ਸਿੱਧਪੁਰ ਵਿਖੇ ਰੁਦਰਮਾਲਯਾ, ਮੌਧੇਰਾ ਵਿਖੇ ਸੂਰਜ ਮੰਦਿਰ, ਪਾਲੀਟਾਨਾ ਵਿਖੇ ਜੈਨ ਮੰਦਿਰ, ਤਰੰਗਾ, ਗਿਰਨਾਰ, ਮਾਊਂਟ ਆਬੂ ਅਤੇ ਕੁੰਭਾਰੀਆਜੀ ਦੇ ਮੰਦਿਰ ਮੌਜੂਦ ਹਨ। ਇਸ ਸ਼ਾਨਦਾਰ ਸਮੇਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਪਾਣੀ ਜਮ੍ਹਾਂ ਕਰਨ ਵਾਲੇ ਢਾਂਚਿਆਂ ਦਾ ਵਿਕਾਸ ਕਰਨਾ ਸ਼ਾਮਲ ਹੈ ਜਿਵੇਂ ਕਿ ਵਾਵਜ਼, ਕੁੰਡਜ਼ ਅਤੇ ਤਲਾਬ। ਇਨ੍ਹਾਂ ਦੀ ਸਥਾਪਨਾ ਖੇਤਰ ਦੇ ਸੀਮਿਤ ਪਾਣੀ ਸੋਮਿਆਂ ਨੂੰ ਇਕੱਠਿਆਂ ਕਰਨ ਲਈ ਕੀਤੀ ਗਈ। ਹੇਠਾਂ ਵੱਲ ਨੂੰ ਜਾਂਦਿਆਂ ਸਾਹਮਣੇ ਸ਼ਾਨਦਾਰ ਢੰਗ ਨਾਲ ਕੰਧਾਂ ਉੱਤੇ ਪੱਥਰਾਂ ਨਾਲ ਮਾਤਾ ਦੁਰਗਾ ਅਤੇ ਵਿਸ਼ਨੂੰ ਅਵਤਾਰ ਦੀਆਂ ਮੂਰਤੀਆਂ ਦੀ ਸਜਾਵਟ ਕੀਤੀ ਹੋਈ ਹੈ। ਵਾਵ ਦੇ ਨਾਲ ਸਹਿਰਸ੍ਰਿੰਗਲਾ ਤਲਾਬ ਹੈ ਜੋ ਕਿ ਇਕ ਬਨਾਵਟੀ ਝੀਲ ਹੈ ਜਿਸ ਦੇ ਆਲੇ ਦੁਆਲੇ ਸ਼ਿਵ ਦੇ ਮੰਦਿਰਾਂ ਦੀ ਮੀਨਾਕਾਰੀ ਕੀਤੀ ਹੋਈ ਹੈ।

ਅਹਿਮਦਾਬਾਦ ਦੇ ਚਾਰਦੀਵਾਰੀ ਵਾਲੇ ਸ਼ਹਿਰ ਦੀ ਸਥਾਪਨਾ 1411 ਏਡੀ ਵਿੱਚ ਸਾਬਰਮਤੀ ਦਰਿਆ ਦੇ ਪੂਰਬੀ ਕੰਢੇ ਉੱਤੇ ਸੁਲਤਾਨ ਅਹਿਮਦਸ਼ਾਹ ਨੇ ਕੀਤੀ ਸੀ ਅਤੇ ਹੁਣ ਯੂਨੈਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੈ।

ਇਸ ਦੀ ਸ਼ਹਿਰੀ ਪੁਰਾਤਤਵਤਾ ਇਸ ਦੀ ਇਤਿਹਾਸਿਕ ਅਹਿਮੀਅਤ ਨੂੰ ਸੁਲਤਾਨਾਂ ਤੋਂ ਪਹਿਲਾਂ ਅਤੇ ਸੁਲਤਾਨਾਂ ਦੇ ਸਮੇਂ ਦੌਰਾਨ ਮਜ਼ਬੂਤ ਕਰਦੀ ਹੈ। ਸੁਲਤਾਨਾਂ ਦੇ ਸਮੇਂ ਦੇ ਪੁਰਾਤਤਵ ਕਲਾ ਦੇ ਸਮਾਰਕ ਇਸ ਇਤਿਹਾਸਿਕ ਸ਼ਹਿਰ ਦੇ ਬਹੁ-ਸੱਭਿਆਚਾਰਕ ਚਰਿੱਤਰ ਦਾ ਮਿਸ਼ਰਨ ਹਨ। ਇਹ ਵਿਰਾਸਤ ਹੋਰ ਧਾਰਮਿਕ ਇਮਾਰਤਾਂ ਅਤੇ ਪੁਰਾਣੇ ਸ਼ਹਿਰ ਦੇ ਬਹੁਤ ਹੀ ਅਮੀਰ ਘਰੇਲੂ ਲੱਕੜ ਦੇ ਢਾਂਚੇ ਨਾਲ ਜੁੜੀਆਂ ਪੂਰਕ ਰਵਾਇਤਾਂ ਨਾਲ ਜੁੜੀ ਹੋਈ ਹੈ ਜਿਸ ਦੇ ਵੱਖਰੇ “ਹਵੇਲੀਆਂ” (ਗੁਆਂਢ), “ਪੋਲ” (ਰਿਹਾਇਸ਼ੀ ਮੁੱਖ ਗਲੀਆਂ ਦਾ ਦਰਵਾਜ਼ਾ) ਅਤੇ ਖਿੜਕੀਆਂ (ਪੋਲ ਦੇ ਅੰਦਰੂਨੀ ਪ੍ਰਵੇਸ਼ ਦੁਆਰ) ਮੁੱਖ ਹਿੱਸੇ ਹਨ। ਇਹ ਬਾਅਦ ਵਿੱਚ ਕਮਿਊਨਿਟੀ ਸੰਗਠਨਾਤਮਕ ਨੈੱਟਵਰਕ ਦੇ ਪ੍ਰਗਟਾਵੇ ਵਜੋਂ ਪੇਸ਼ ਕੀਤੇ ਗਏ, ਕਿਉਂਕਿ ਇਹ ਅਹਿਮਦਾਬਾਦ ਦੀ ਸ਼ਹਿਰੀ ਵਿਰਾਸਤ ਦਾ ਇਕ ਅਨਿੱਖੜਵਾਂ ਅੰਗ ਵੀ ਹਨ। 1980 ਵਿੱਚ ਅਹਿਮਦਾਬਾਦ ਵਿੱਚ ਇਕ ਵਿਰਾਸਤੀ ਸ਼ਹਿਰ ਦੀ ਧਾਰਨਾ ਤਿਆਰ ਕੀਤੀ ਗਈ ਜਿਸ  ਦੀਆਂ ਕੁਝ ਵਿਸ਼ੇਤਾਵਾਂ ਵਿੱਚ ਸਵਾਮੀਨਾਰਾਇਣ ਮੰਦਰ, ਡੋਡੀਆ ਹਵੇਲੀ, ਫਰਨਾਂਡਿਜ਼ ਬ੍ਰਿਜ, ਜਾਮਾ ਮਸਜਿਦ ਆਦਿ ਸਨ।

ਗੁਜਰਾਤ ਦੇ ਹੋਰ ਅਹਿਮ ਪੁਰਾਤਤਵ ਟਿਕਾਣਿਆਂ ਵਿੱਚ ਲੋਥਲ, ਸ਼ਾਹੀ ਸ਼ਹਿਰ, ਕਸਬੇ, ਕਿਲੇ, ਜੈਨਵਾਦ ਦੇ ਪਵਿੱਤਰ ਟਿਕਾਣੇ, ਦਵਾਰਕਾ ਦਾ ਰੁਕਮਣੀ ਮੰਦਿਰ, ਮਾਂਡਵੀ ਪੈਲੇਸ, ਪਾਲੀਤਾਨਾ, ਢੋਲਾਵੀਰਾ, ਦਵਾਰਕਾ ਗੋਮਤੀ ਘਾਟਾਂ, ਸੋਮਨਾਥ ਦਾ ਸਮੁੰਦਰ ਕੰਢੇ ਸਥਿਤ ਸ਼ਾਨਦਾਰ ਮੰਦਿਰ, ਵਡੋਦਰਾ ਅਤੇ ਪੂਰਬੀ ਗੁਜਰਾਤ ਦੇ ਰਾਏਪਿਪਲਾ, ਸੰਤਰਾਮਪੁਰ, ਲੂਨਾਵਾਡੇ, ਦੇਵਗੜ੍ਹ, ਬਾੜੀਆ, ਛੋਟਾ ਉਦੇਪੁਰ, ਜਮਨਬੁਘੋਡਾ ਆਦਿ ਸ਼ਾਮਲ ਹਨ ਜਿਨ੍ਹਾਂ ਨੂੰ ਕਿ ਬਾਅਦ ਵਿੱਚ ਹੋਟਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਥੇ ਰਹਿ ਕੇ ਕੋਈ ਮਹਿਲਾਂ ਦੀ ਸ਼ਾਹੀ ਸ਼ਾਨ ਨੂੰ ਮਾਣ ਸਕਦਾ ਹੈ। ਸਟੈਚੂ ਆਫ ਯੂਨਿਟੀ, ਬੋਟੈਨੀਕਲ ਗਾਰਡਨ, ਸਫਾਰੀ ਪਾਰਕ, ਲਕਸ਼ਮੀ ਵਿਲਾਸ ਪੈਲੇਸ, ਚੰਪਾਨੇਰ ਨੂੰ ਯਾਤਰਾ ਦੌਰਾਨ ਛੱਡਿਆ ਨਹੀਂ ਜਾ ਸਕਦਾ। ਦੱਖਣੀ ਗੁਜਰਾਤ ਵਿੱਚ ਹਰ ਵਿਅਕਤੀ ਯੂਰਪੀ ਵਿਰਸੇ ਦਾ ਆਨੰਦ ਮਾਣ ਸਕਦਾ ਹੈ। ਹਾਲੈਂਡ ਦੀ ਈਸਟ ਇੰਡੀਆ ਕੰਪਨੀ ਦੇ ਸੂਰਤ ਵਿੱਚ ਵਪਾਰਕ ਕੇਂਦਰ ਸਨ। ਹੋਰ ਵਿਸ਼ੇਸ਼ਤਾਵਾਂ ਵਿੱਚ ਗੁਜਰਾਤ ਦੀਆਂ ਜਿਊਂਦੀਆਂ ਵਿਰਾਸਤਾਂ ਸ਼ਾਮਲ ਹਨ ਜੋ ਕਿ ਪਾਰਸੀ ਵਿਰਸੇ, ਨਵਸਾਰੀ, ਫਾਇਰ ਟੈਂਪਲ ਅਤੇ ਖਾਣੇ ਦੀ ਵਿਭਿੰਨਤਾ ਦੇ ਰੂਪ ਵਿੱਚ ਮੌਜੂਦ ਹਨ।

ਜੀਵੰਤ ਗੁਜਰਾਤ ਆਪਣੇ ਮੇਲਿਆਂ ਅਤੇ ਤਿਉਹਾਰਾਂ ਨੂੰ ਕਈ ਤਰ੍ਹਾਂ ਦੇ ਰੰਗ ਪ੍ਰਦਾਨ ਕਰਦਾ ਹੈ ਜਿਸ ਵਿੱਚ ਅਮੀਰ ਸੱਭਿਆਚਾਰ ਅਤੇ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੀਆਂ ਰਵਾਇਤਾਂ ਸ਼ਾਮਲ ਹਨ। ਇੱਥੇ ਗਣੇਸ਼ ਚਤੁਰਥੀ, ਨਵਰਾਤਰੀ ਅਤੇ ਦੀਵਾਲੀ ਦੇ ਤਿਉਹਾਰ ਮਨਾਏ ਜਾਂਦੇ ਹਨ। 14 ਜਨਵਰੀ ਨੂੰ ਇੱਥੇ ਸਾਲਾਨਾ ਪਤੰਗ ਮੇਲਾ ਆਯੋਜਿਤ ਹੁੰਦਾ ਹੈ। ਰਾਬੜੀ ਦੀ ਕਢਾਈ, ਜੀਓਮੈਟ੍ਰਿਕ ਪੈਟਰਨ ਅਤੇ ਅਮੀਰ ਵਸਤਰ ਜਿਵੇਂ ਕਿ ਪਟੋਲਾ ਅਤੇ ਦੋਹਰੇ ਇੱਕਤ ਅਮਲ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। 

ਪੇਸ਼ਕਾਰਾਂ ਨੇ ਵੱਖ-ਵੱਖ ਹਵਾਈ ਅੱਡਿਆਂ ਤੋਂ ਵਿਰਾਸਤੀ ਰਸਤਿਆਂ ਦਾ ਸੁਝਾਅ ਵੀ ਦਿੱਤਾ -

ਵਿਰਾਸਤੀ ਰਸਤੇ - ਅਹਿਮਦਾਬਾਦ ਹਵਾਈ ਅੱਡੇ ਤੋਂ 

ਅਹਿਮਦਾਬਾਦ, ਦਾਂਤਾ, ਹਿੰਮਤਨਗਰ, ਵਿਜੈਨਗਰ, ਪਾਲਨਪੁਰ, ਪੋਸ਼ੀਨਾ, ਖਰਗੋੜਾ, ਯੂਟੇਲੀਆ

ਵਡੋਦਰਾ ਹਵਾਈ ਅੱਡੇ ਤੋਂ 

ਬਾਲਾਸਿਨੋਰ, ਬੜੋਦਾ, ਕਦਵਾਲ, ਲੂਨਾਵਾੜਾ, ਸੰਤਰਾਮਪੁਰ, ਚੰਪੇਨਰ, ਛੋਟਾ ਉਦੇਪੁਰ, ਜੰਭੂਘੋੜਾ, ਰਾਜਪਿਪਲਾ

ਰਾਜਕੋਟ ਹਵਾਈ ਅੱਡੇ ਤੋਂ

ਗੋਂਡਲ, ਰਾਜਕੋਟ, ਮੋਰਵੀ, ਵਾਨਕੇਨਰ, ਜਾਮਨਗਰ, ਮੂਲੀ, ਸਾਇਲਾ

ਭਾਵਨਗਰ ਹਵਾਈ ਅੱਡੇ ਤੋਂ

ਭਾਵਨਗਰ, ਪਾਲੀਤਾਨਾ

ਭੁੱਜ ਕਾਂਡਲਾ ਤੋਂ

ਭੁੱਜ, ਦੇਵਪੁਰ, ਮੰਡਾਵੀ

ਪੇਸ਼ਕਾਰਾਂ ਨੇ ਯਾਤਰੀਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਛੁੱਟੀਆਂ ਦਾ ਸੁਝਾਅ ਦਿੱਤਾ -

ਫੋਰਟ ਹੌਲੀਡੇਜ਼ - ਚੰਪਾਨੇਰ, ਰਾਜਕੋਟ (ਖੀਰਾਸਾਰਾ), ਗੋਂਡਲ, ਭੁੱਜ, ਅਹਿਮਦਾਬਾਦ

ਸਟੈਪਵੈੱਲ ਹੌਲੀਡੇਜ਼ - ਅਹਿਮਦਾਬਾਦ, ਖਰਗੋਦਾ, ਮੂਲੀ ਸਾਇਲਾ, ਵਾਨਕੇਨੇਰ

ਪੁਰਾਤਤਵ ਹੌਲੀਡੇਜ਼ - ਦੀਨੋਸੌਰ (ਬਾਲਾਸਿਨੌਰ, ਲੂਨਾਵਾੜਾ, ਸੰਤਰਾਮਪੁਰ), ਲੋਥਲ (ਯੂਟੇਲੀਆ, ਭਾਵਨਗਰ), ਢੋਲਾਵੀਰਾ (ਭਉੱਜ)

ਪੈਲੇਸ ਹੌਲੀਡੇਜ਼ - ਬੜੋਦਾ, ਬਾਲਾਸਿਨੌਰ, ਲੂਨਾਵਾੜਾ, ਸੰਤਰਾਮਪੁਰ, ਛੋਟਾ ਉਦੇਪੁਰ, ਜਾਮਭੁਗੌੜਾ, ਰਾਜਪਿਪਲਾ, ਹਿੰਮਤਨਗਰ, ਪਾਲਨਪੁਰ

ਟੈਕਸਟਾਈਲ ਹੌਲੀਡੇਜ਼ - ਇਹ ਅਹਿਮਦਾਬਾਦ ਬੜੋਦਾ, ਛੋਟਾ ਉਦੇਪੁਰ, ਜਾਮਭੁਗੋਡਾ, ਦੰਤਾ, ਪੋਸ਼ੀਨਾ, ਭੁੱਜ, ਦੇਵਪੁਰ, ਖਰਗੋੜਾ, ਸਾਇਲਾ, ਜਾਮਨਗਰ, ਮੂਲੀ

ਗੋਲਫਿੰਗ ਹੌਲੀਡੇਜ਼ - ਬੜੋਦਾ, ਅਹਿਮਦਾਬਾਦ

ਕਿਊਲਿਨਰੀ ਹੌਲੀਡੇਜ਼ - ਸ਼ਾਹੀ ਪਰਿਵਾਰਾਂ ਦੀਆਂ ਖਾਣੇ ਦੀਆਂ ਰਵਾਇਤਾਂ ਨਵਾਬੀ ਰਸੋਈ,  ਮਰਾਠਾ ਰਸੋਈ, ਕਾਠੀਆਵਾੜੀ ਰਸੋਈ, ਗੁਜਰਾਤੀ ਰਸੋਈ

ਤਿਉਹਾਰ ਦੀਆਂ ਛੁੱਟੀਆਂ - ਤਾਰਨੇਤਰ, ਰਣ ਉਤਸਵ, ਰਾਵੇਚੀ, ਕਬਾਇਲੀ ਤਿਉਹਾਰ

ਵਿੰਟੇਜ ਕਾਰ ਹੌਲੀਡੇਜ਼ - ਗੋਂਡਲ, ਵਾਨਕੇਨਰ, ਰਾਜਕੋਟ

ਆਰਟ ਐਂਡ ਪੇਂਟਿੰਗ ਹੌਲੀਡੇ - ਬੜੋਦਾ, ਅਹਿਮਦਾਬਾਦ, ਜਾਮਭੁਗੋੜਾ, ਰਾਜਪਿਪਲਾ, ਭੁੱਜ, ਦੇਵਪੁਰ

ਸ਼ਾਹੀ ਮਹਿਲਾਂ, ਹਵੇਲੀਆਂ ਅਤੇ ਇਤਿਹਾਸਿਕ ਟਿਕਾਣਿਆਂ ਵਿੱਚ ਰਹਿਣ ਦੀਆਂ ਕਾਫੀ ਪਸੰਦਾਂ ਮੌਜੂਦ ਹਨ। ਅਹਿਮਦਾਬਾਦ, ਬਾਲਾਸਿਨੌਰ, ਬੜੋਦਾ, ਕੜਵਲ, ਲੂਨਾਵਾੜਾ, ਸੰਤਰਾਮਪੁਰ, ਦੰਤਾ, ਹਿੰਮਤਨਗਰ, ਵਿਜੈਨਗਰ, ਭੁੱਜ, ਦੇਵਪੁਰ, ਖਰਗੋੜਾ, ਸਾਇਲਾ ਵਿੱਚ ਘਰਾਂ ਵਿੱਚ ਠਹਿਰਨ ਦੀ ਪੇਸ਼ਕਸ਼ ਮੌਜੂਦ ਹੈ।

ਗੁਜਰਾਤ ਦਾ ਦੌਰਾ ਤਿਆਰ ਕਰਨ ਵੇਲੇ ਕਈ ਮਨਮੋਹਕ ਯਾਤਰਾ ਪ੍ਰੋਗਰਾਮਾਂ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ -

ਸੌਰਾਸ਼ਟਰ /ਕੱਛ - ਭੁੱਜ, ਦੇਵਪੁਰ

ਬੜੋਦਾ/ ਕੇਂਦਰੀ ਗੁਜਰਾਤ

ਅਹਿਮਦਾਬਾਦ /ਉੱਤਰੀ ਗੁਜਰਾਤ

ਗੁਜਰਾਤ ਵਿੱਚ ਵਧੇਰੇ ਵਿਰਾਸਤੀ ਟਿਕਾਣਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਵਡੋਦਰਾ (ਬੜੋਦਾ) ਦਾ ਮਹੱਲ, ਭਾਵਨਗਰ, ਖੀਰਾਸਾਰਾ (ਰਾਜਕੋਟ) ਆਦਿ ਹਰਮਨਪਿਆਰੇ ਮਾਈਸ ਟਿਕਾਣੇ, ਵਿਆਹ ਆਯੋਜਿਤ ਕਰਨ ਅਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰੋਗਰਾਮ ਆਯੋਜਿਤ ਕਰਨ ਦੇ ਟਿਕਾਣੇ ਹਨ। ਮੁੰਬਈ ਦੇ ਨੇਡ਼ੇ ਹੋਣ ਕਾਰਣ ਗੁਜਰਾਤ ਵਿੱਚ ਫਿਲਮਾਂ, ਛੋਟੀਆਂ ਫਿਲਮਾਂ, ਟੀਵੀ ਸੀਰੀਅਲ, ਦਸਤਾਵੇਜ਼ੀ ਫਿਲਮਾਂ, ਰੀਐਲਟੀ ਸ਼ੋਜ਼, ਪ੍ਰੀ-ਵੈਡਿੰਗ ਸ਼ੂਟਸ, ਫੈਸ਼ਨ ਸ਼ੂਟਸ ਆਦਿ ਦੇ ਵਧੀਆ ਟਿਕਾਣੇ ਹਨ।

ਵੈਬੀਨਾਰ ਨੂੰ ਸਮਾਪਤ ਕਰਦੇ ਹੋਏ ਐਡੀਸ਼ਨਲ ਡਾਇਰੈਕਟਰ ਜਨਰਲ ਰੁਪਿੰਦਰ ਬਰਾੜ ਨੇ ਯਾਤਰਾ ਦੀ ਅਹਿਮੀਅਤ ਅਤੇ ਵੱਖ-ਵੱਖ ਸੱਭਿਆਚਾਰਾਂ, ਪੁਰਾਤੱਤਵ ਟਿਕਾਣਿਆਂ ਅਤੇ ਵਿਰਾਸਤੀ ਰਾਜ ਦੇ ਖਾਣਿਆਂ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।

ਵੈਬੀਨਾਰਾਂ ਦੇ ਸੈਸ਼ਨ ਹੁਣ ਦਿੱਤੇ ਹੋਏ ਸੰਪਰਕਾਂ ਉੱਤੇ ਮੁਹੱਈਆ ਹਨ-

https://www.youtube.com/channel/UCbzIbBmMvtvH7d6Zo_ZEHDA/featured 

http://tourism.gov.in/dekho-apna-desh-webinar-ministry-tourism 

https://www.incredibleindia.org/content/incredible-india-v2/en/events/dekho-apna-desh.html 

ਵੈਬੀਨਾਰਾਂ ਦੇ ਸੈਸ਼ਨ ਹੁਣ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲਾ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ ਉੱਤੇ ਵੀ ਮੁਹੱਈਆ ਹਨ।

ਅਗਲਾ ਵੈਬੀਨਾਰ ਜਿਸ ਦਾ ਸਿਰਲੇਖ ਮੈਮੌਇਰਜ਼ ਆਵ੍ 1857 - ਏ ਪ੍ਰੀਲਿਊਡ ਟੂ ਇੰਡੀਪੈਂਡੈਂਸ 8 ਅਗਸਤ, 2020 ਨੂੰ 11 ਸਵੇਰੇ 11 ਵਜੇ ਹੋਵੇਗਾ।

****

ਐੱਨਬੀ/ ਏਕੇਜੇ/ ਓਏ



(Release ID: 1643258) Visitor Counter : 167