ਵਿੱਤ ਮੰਤਰਾਲਾ

ਜੁਲਾਈ 2020 ਵਿੱਚ ਜੀਐੱਸਟੀ ਰੈਵੇਨਿਊਕਲੈਕਸ਼ਨ

ਜੁਲਾਈ ਵਿੱਚ 87,422 ਕਰੋੜ ਰੁਪਏ ਦਾ ਸਮੁੱਚਾ ਜੀਐੱਸਟੀ ਰੈਵੇਨਿਊ ਇਕੱਠਾ ਕੀਤਾ

Posted On: 01 AUG 2020 4:51PM by PIB Chandigarh

ਜੁਲਾਈ, 2020 ਵਿੱਚ ਸਮੁੱਚਾ ਜੀਐੱਸਟੀ (ਵਸਤਾਂ ਅਤੇ ਸੇਵਾ ਟੈਕਸ) ਰੈਵੇਨਿਊਕਲੈਕਸ਼ਨ 87,422 ਕਰੋੜ ਰੁਪਏ ਦਾ ਹੋਇਆ ਜਿਸ ਵਿੱਚੋਂ ਸੀਜੀਐੱਸਟੀ 16,147 ਕਰੋੜ ਰੁਪਏ ਹੈ, ਐੱਸਜੀਐੱਸਟੀ 21,418 ਕਰੋੜ ਰੁਪਏ ਹੈ, ਆਈਜੀਐੱਸਟੀ 42,592 ਕਰੋੜ ਰੁਪਏ ਹੈ (ਵਸਤਾਂ ਦੇ ਆਯਾਤ ਤੇ 20,324 ਕਰੋੜ ਰੁਪਏ ਦੀ ਕਲੈਕਸ਼ਨ ਨੂੰ ਸ਼ਾਮਲ ਕਰਕੇ) ਅਤੇ ਸੈੱਸ 7,265 ਕਰੋੜ ਰੁਪਏ (ਵਸਤਾਂ ਦੇ ਆਯਾਤ ਤੇ 807 ਕਰੋੜ ਰੁਪਏ ਦੀ ਕਲੈਕਸ਼ਨ ਨੂੰ ਸ਼ਾਮਲ ਕਰਕੇ) ਹੈ

 

ਸਰਕਾਰ ਨੇ ਨਿਯਮਿਤ ਸੈਟਲਮੈਂਟ ਦੇ ਰੂਪ ਵਿੱਚ ਆਈਜੀਐੱਸਟੀ ਨਾਲ ਸੀਜੀਐੱਸਟੀ ਦੇ ਲਈ 23,320 ਕਰੋੜ ਰੁਪਏ ਅਤੇ ਐੱਸਜੀਐੱਸਟੀ ਦੇ ਲਈ 18,838 ਕਰੋੜ ਰੁਪਏ ਨੂੰ ਸੈਟਲ ਕੀਤਾ ਹੈ। ਜੁਲਾਈ, 2020 ਵਿੱਚ ਨਿਯਮਿਤ ਸੈਟਲਮੈਂਟ ਤੋਂ ਬਾਅਦ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਕਮਾਇਆ ਕੁੱਲ ਰੈਵੇਨਿਊ ਸੀਜੀਐੱਸਟੀ ਦੇ ਲਈ 39,467 ਕਰੋੜ ਰੁਪਏ ਅਤੇ ਐੱਸਜੀਐੱਸਟੀ ਦੇ ਲਈ 40,256 ਕਰੋੜ ਰੁਪਏ ਹੈ

ਪਿਛਲੇ ਮਹੀਨੇ ਵਿੱਚ ਰੈਵੇਨਿਊ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਇਕੱਠੇ ਹੋਏ ਜੀਐੱਸਟੀ ਦੇ ਰੈਵੇਨਿਊ86% ਹੈਜੁਲਾਈ ਮਹੀਨੇ ਦੇ ਦੌਰਾਨ ਵਸਤਾਂ ਦੇ ਆਯਾਤ ਤੋਂ ਪ੍ਰਾਪਤ ਰੈਵੇਨਿਊ ਅਤੇ ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਪ੍ਰਾਪਤ ਰੈਵੇਨਿਊ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਹਾਸਲ ਕੀਤੇ ਗਏ ਰੈਵੇਨਿਊ ਦਾ ਕਰਮਵਾਰ 84% ਅਤੇ 96% ਸੀ।

 

ਇਸਤੋਂ ਪਿਛਲੇ ਮਹੀਨੇ ਦਾ ਰੈਵੇਨਿਊਕਲੈਕਸ਼ਨ ਇਸ ਮਹੀਨੇ ਦੀ ਤੁਲਨਾ ਵਿੱਚ ਜ਼ਿਆਦਾ ਸੀਹਾਲਾਂਕਿ, ਇੱਥੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸਤੋਂ ਪਿਛਲੇ ਮਹੀਨੇ ਦੇ ਦੌਰਾਨ ਵੱਡੀ ਸੰਖਿਆ ਵਿੱਚ ਟੈਕਸ ਦੇਣ ਵਾਲਿਆਂ ਨੂੰ ਕੋਵਿਡ-19 ਦੇ ਮੱਦੇਨਜ਼ਰ ਦਿੱਤੀ ਗਈ ਰਾਹਤ ਦੀ ਵਜ੍ਹਾ ਤੋਂ ਫ਼ਰਵਰੀ, ਮਾਰਚ ਅਤੇ ਅਪ੍ਰੈਲ 2020 ਨਾਲ ਸੰਬੰਧਤ ਟੈਕਸ ਦਾ ਵੀ ਭੁਗਤਾਨ ਕੀਤਾ ਸੀਇਹ ਵੀ ਦੱਸਣਯੋਗ ਹੈ ਕਿ 5 ਕਰੋੜ ਰੁਪਏ ਤੋਂ ਘੱਟ ਦੇ ਕਾਰੋਬਾਰ (ਟਰਨਓਵਰ) ਵਾਲੇ ਟੈਕਸ ਦੇਣ ਵਾਲੇ ਸਤੰਬਰ 2020 ਤੱਕ ਰਿਟਰਨ ਦਾਖ਼ਲ ਕਰਨ ਵਿੱਚ ਮਿਲੀ ਛੂਟ ਦਾ ਲਗਾਤਾਰ ਲਾਭ ਲੈ ਰਹੇ ਹਨ

 

ਹੇਠਾਂ ਲਿਖਿਆ ਚਾਰਟ ਮੌਜੂਦਾ ਸਾਲ ਦੇ ਦੌਰਾਨ ਮਹੀਨਾਵਾਰ ਕੁੱਲ ਜੀਐੱਸਟੀ ਰੈਵੇਨਿਊ ਦੇ ਰੁਝਾਨ ਨੂੰ ਦਿਖਾਉਂਦਾ ਹੈਹੇਠਾਂ ਦਿੱਤੀ ਸਾਰਣੀ ਜੁਲਾਈ, 2019 ਦੀ ਤੁਲਨਾ ਵਿੱਚ ਜੁਲਾਈ 2020 ਦੇ ਦੌਰਾਨ ਦੇ ਨਾਲ-ਨਾਲ ਪੂਰੇ ਸਾਲ ਦੇ ਦੌਰਾਨ ਵੀ ਹਰ ਰਾਜ ਵਿੱਚ ਇਕੱਠੇ ਕੀਤੇ ਜੀਐੱਸਟੀ ਦੇ ਰਾਜ-ਵਾਰ ਅੰਕੜਿਆਂ ਨੂੰ ਦਰਸਾਉਂਦੀ ਹੈ।

 

https://ci4.googleusercontent.com/proxy/457CaQXK7nqLkWWwEqT12sm1aSz8ihkU4q6h7K8DjBMWpAk9QzDN2HMINSVzMr_Id-DHGHRfjff_4XT31tLf29EIQtayOnDr5lMo-Wu1fyRBDNtI_QXG_mz1=s0-d-e1-ft#http://static.pib.gov.in/WriteReadData/userfiles/image/image0019U5G.jpg

 

****

ਆਰਐੱਮ / ਕੇਐੱਮਐੱਨ



(Release ID: 1642965) Visitor Counter : 168