ਵਿੱਤ ਮੰਤਰਾਲਾ

ਸਰਕਾਰ ਰਿਜ਼ਰਵ ਬੈਂਕ ਨਾਲ ਕਰਜ਼ੇ ਦੇ ਪੁਨਰਗਠਨ ਦੀ ਜ਼ਰੂਰਤ ’ਤੇ ਕੰਮ ਕਰ ਰਹੀ ਹੈ: ਵਿੱਤ ਮੰਤਰੀ

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ - ਸਾਡੀ ਵਪਾਰਕ ਗੱਲਬਾਤ ਵਿੱਚ ਰੈਸੀਪਰੋਸਿਟੀ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ; ਬੈਂਕ ਐਮਰਜੈਂਸੀ ਕ੍ਰੈਡਿਟ ਸੁਵਿਧਾ ਤਹਿਤ ਐੱਮਐੱਸਐੱਮਈਜ਼ ਨੂੰ ਕਰਜ਼ਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ

Posted On: 31 JUL 2020 4:34PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਸਰਕਾਰ ਕੋਵਿਡ-19 ਦੇ ਪ੍ਰਭਾਵ ਕਾਰਨ ਸੱਨਅਤ ਲਈ ਕਰਜ਼ਿਆਂ ਦੇ ਪੁਨਰਗਠਨ ਦੀ ਜ਼ਰੂਰਤ ਤੇ ਆਰਬੀਆਈ ਨਾਲ ਗੱਲਬਾਤ  ਕਰ ਰਹੀ ਹੈ। ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਸ ਆਵ੍ ਕਮਰਸ ਐਂਡ ਇੰਡਸਟ੍ਰੀ (ਫਿੱਕੀ, ਫਿੱਕੀ) ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਬੈਠਕ (ਐੱਨਈਸੀਐੱਮ) ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਸਾਰਾ ਧਿਆਨ ਕਰਜ਼ ਪੁਨਰਗਠਨ ਤੇ ਹੈ। ਵਿੱਤ ਮੰਤਰਾਲਾ ਇਸ ਸਬੰਧੀ ਆਰਬੀਆਈ ਨਾਲ ਸਰਗਰਮੀ ਨਾਲ ਜੁੜਿਆ ਹੋਇਆ ਹੈ। ਸਿਧਾਂਤਕ ਤੌਰ ਤੇ ਇਸ ਵਿਚਾਰ ਬਾਰੇ ਸਕਾਰਾਤਮਕ ਪਹੁੰਚ ਬਣੀ ਹੈ ਕਿ ਇੱਕ ਪੁਨਰਗਠਨ ਦੀ ਜ਼ਰੂਰਤ ਹੋ ਸਕਦੀ ਹੈ।

 

ਸਰਕਾਰ ਦੁਆਰਾ ਐਲਾਨੇ ਜਾ ਰਹੇ ਸੁਧਾਰ ਕਦਮਾਂ ਬਾਰੇ ਵਿਸਤਾਰਪੂਰਵਕ ਚਰਚਾ ਬਾਰੇ ਦਸਦਿਆਂ ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਹਰ ਐਲਾਨਿਆ ਅਤੇ ਚੁੱਕਿਆ ਕਦਮ, ਹਿਤਧਾਰਕਾਂ ਅਤੇ ਸਰਕਾਰ ਦੇ ਅੰਦਰ ਡੂੰਘੇ ਸਲਾਹ-ਮਸ਼ਵਰੇ ਤੋਂ ਬਾਅਦ ਲਿਆ ਜਾਂਦਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਲੋੜੀਂਦੀਆਂ ਤਬਦੀਲੀਆਂ ਦੀ ਅਣਹੋਂਦ ਕਾਰਨ ਕੋਈ ਵੀ ਕਦਮ ਫੇਲ੍ਹ ਨਾ ਹੋਵੇ। ਅਸੀਂ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਧਰਾਤਲ ਤੇ ਕਦਮਾਂ ਦਾ ਅਸਰ ਮਹਿਸੂਸ ਹੋਵੇ।

 

ਐਮਰਜੈਂਸੀ ਕ੍ਰੈਡਿਟ ਗਰੰਟੀ ਸਕੀਮ ਤਹਿਤ ਕਰਜ਼ੇ ਨੂੰ ਲੈ ਕੇ ਫਿੱਕੀ ਦੇ ਮੈਂਬਰਾਂ ਦੁਆਰਾ ਉਭਾਰੀਆਂ ਐੱਮਐੱਸਐੱਮਈਜ਼ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ, “ਬੈਂਕ ਐਮਰਜੈਂਸੀ ਕ੍ਰੈਡਿਟ ਸੁਵਿਧਾ ਤਹਿਤ ਆਉਂਦੇ ਐੱਮਐੱਸਐੱਮਈਜ਼ ਨੂੰ ਕਰਜ਼ਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ। ਜੇ ਇਨਕਾਰ ਕੀਤਾ ਜਾਂਦਾ ਹੈ, ਦੱਸਿਆ ਜਾਣਾ ਚਾਹੀਦਾ ਹੈ, ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।

 

ਫਿੱਕੀ ਨੇ ਸਨਅਤ ਦੀਆਂ ਉੱਭਰ ਰਹੀਆਂ ਕਰਜ਼ ਲੋੜਾਂ ਨੂੰ ਪੂਰਾ ਕਰਨ ਲਈ ਡਿਵੈਲਪਮੈਂਟ ਫਾਇਨਾਂਸ ਸੰਸਥਾ ਬਣਾਉਣ ਦੇ ਸੁਝਾਅ ਤੇ ਵਿੱਤ ਮੰਤਰੀ ਨੇ ਕਿਹਾ, ‘ਡਿਵੈਲਪਮੈਂਟ ਫਾਇਨਾਂਸ ਸੰਸਥਾ’ ’ਤੇ ਕੰਮ ਚੱਲ ਰਿਹਾ ਹੈ। ਇਹ ਸੰਸਥਾ ਕੀ ਰੂਪ ਧਾਰਨ ਕਰੇਗੀ, ਸਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ।

 

ਵਪਾਰ ਦੇ ਸੌਦਿਆਂ ਵਿੱਚ ਰੈਸੀਪਰੋਸਿਟੀ ਦੀ ਲੋੜ ਤੇ ਜ਼ੋਰ ਦਿੰਦਿਆਂ ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਜਿਨ੍ਹਾਂ ਦੇਸ਼ਾਂ ਲਈ ਅਸੀਂ ਆਪਣੇ ਬਜ਼ਾਰ ਖੋਲ੍ਹੇ ਹਨ, ਉਨ੍ਹਾਂ ਨੂੰ ਰੈਸੀਪਰੋਕਲ ਪ੍ਰਬੰਧ ਕਰਨ ਲਈ ਕਿਹਾ ਜਾ ਰਿਹਾ ਹੈ। ਰੈਸੀਪਰੋਸਿਟੀ ਸਾਡੀ ਵਪਾਰਕ ਗੱਲਬਾਤ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ।

 

ਵਿੱਤ ਮੰਤਰੀ ਨੇ ਕਿਹਾ ਕਿ ਸਿਹਤ ਸੰਭਾਲ਼ ਅਤੇ ਹੋਰ ਉਤਪਾਦਾਂ ਉੱਤੇ ਜੀਐੱਸਟੀ ਦੀਆਂ ਦਰਾਂ ਘਟਾਉਣ ਦਾ ਫੈਸਲਾ ਜੀਐੱਸਟੀ ਕੌਂਸਲ ਕਰੇਗੀ।

 

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਵਿੱਤ ਮੰਤਰਾਲਾ ਆਰਬੀਆਈ ਦੇ ਨਾਲ ਹੌਸਪਿਟੈਲਿਟੀ ਖੇਤਰ ਦੀ ਮੰਗ ਤੇ ਕਰਜ਼ ਸਬੰਧੀ ਵਕਤੀ ਛੋਟਾਂ ਜਾਂ ਪੁਨਰਗਠਨ ਦੇ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, “ਮੈਂ ਕਰਜ਼ ਸਬੰਧੀ ਵਕਤੀ ਛੋਟਾਂ ਜਾਂ ਪੁਨਰਗਠਨ ਕਰਨ ਤੇ ਹੌਸਪਿਟੈਲਿਟੀ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰੀ ਤਰ੍ਹਾਂ ਸਮਝਦੀ ਹਾਂ। ਅਸੀਂ ਇਸ ਤੇ ਆਰਬੀਆਈ ਨਾਲ ਕੰਮ ਕਰ ਰਹੇ ਹਾਂ।

ਫਿੱਕੀ ਦੀ ਪ੍ਰਧਾਨ ਡਾ. ਸੰਗੀਤਾ ਰੈੱਡੀ ਨੇ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ। ਡਾ. ਰੈੱਡੀ ਨੇ ਕਿਹਾ, ਹਾਲਾਂਕਿ ਰਿਕਵਰੀ ਦਾ ਚੰਗਾ ਰੁਝਾਨ ਦੇਖਿਆ ਜਾ ਰਿਹਾ ਹੈ, ਕਾਰੋਬਾਰਾਂ ਦੇ ਕਾਰਜਸ਼ੀਲ ਮਾਪਦੰਡਾਂ ਵਿੱਚ ਇਸ ਸੁਧਾਰ ਨੂੰ ਕਾਇਮ ਰੱਖਣ ਲਈ ਸਰਕਾਰ ਤੋਂ ਨਿਰੰਤਰ ਸਹਾਇਤਾ ਦੀ ਲੋੜ ਪਵੇਗੀ। ਖ਼ਾਸ ਤੌਰ ਤੇ ਮੰਡੀ ਅੰਦਰ ਮੰਗ ਨੂੰ ਮਜ਼ਬੂਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਸਮਰਥਨ ਦੀ ਜ਼ਰੂਰਤ ਹੈ

 

ਫਿੱਕੀ ਦੇ ਸੀਨੀਅਰ ਉਪ ਪ੍ਰਧਾਨ ਸ਼੍ਰੀ ਉਦੈ ਸ਼ੰਕਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਚੈਂਬਰ ਉਦਯੋਗ ਸਾਹਮਣੇ ਆਉਂਦੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਸਰਕਾਰ ਨਾਲ ਕੰਮ ਕਰੇਗਾ।

 

****

 

ਆਰਐੱਮ/ਕੇਐੱਮਐੱਨ



(Release ID: 1642784) Visitor Counter : 189