ਖੇਤੀਬਾੜੀ ਮੰਤਰਾਲਾ
ਪਿਛਲੇ ਸਾਲ ਦੇ ਮੁਕਾਬਲੇ ਖਰੀਫ ਦੀਆਂ ਫਸਲਾਂ ਦੀ ਬਿਜਾਈ ਖੇਤਰ ਦੀ ਕਵਰੇਜ ਵਿੱਚ 13.92 % ਦਾ ਵਾਧਾ ਹੋਇਆ
ਜੂਟ ਅਤੇ ਮੇਸਤਾ ਨੂੰ ਛੱਡ ਕੇ ਸਾਰੀਆਂ ਫਸਲਾਂ ਦੇ ਬਿਜਾਈ ਦੇ ਖੇਤਰ ਵਿੱਚ ਮਹੱਤਵਪੂਰਨ ਵਾਧਾ ਦਰਜ
Posted On:
31 JUL 2020 5:57PM by PIB Chandigarh
ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਕੌਵਿਡ 19 ਮਹਾਮਾਰੀ ਦੌਰਾਨ ਖੇਤ ਪੱਧਰ 'ਤੇ ਕਿਸਾਨਾਂ ਅਤੇ ਖੇਤੀਬਾੜੀ ਦੀਆਂ ਗਤੀਵਿਧੀਆਂ ਦੀ ਸਹੂਲਤ ਲਈ ਕਈ ਉਪਰਾਲੇ ਉਪਾਅ ਕਰ ਰਿਹਾ ਹੈ।
1. ਖਰੀਫ ਦੀਆਂ ਫਸਲਾਂ ਹੇਠ ਰਕਬੇ ਦੀ ਬਿਜਾਈ ਦੀ ਸੰਤੁਸ਼ਟੀਜਨਕ ਪ੍ਰਗਤੀ ਹੋਈ ਹੈ, ਜਿਸ ਦੀ ਸਥਿਤੀ ਇਸ ਤਰ੍ਹਾਂ ਹੈ:
ਦੇਸ਼ ਵਿੱਚ ਖਰੀਫ ਦੀਆਂ ਫਸਲਾਂ ਦੇ ਰਕਬੇ ਦੀ ਬਿਜਾਈ ਦਾ ਖੇਤਰ ਇਸ ਤਰਾਂ ਹੈ:
31.07.2020 ਤੱਕ, ਕੁੱਲ ਖਰੀਫ ਦੀਆਂ ਫਸਲਾਂ ਦੀ ਬਿਜਾਈ 882.18 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਇਹ 774.38 ਲੱਖ ਹੈਕਟੇਅਰ ਰਕਬਾ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਦੇਸ਼ ਵਿੱਚ ਬਿਜਾਈ ਦਾ ਰਕਬਾ 13.92 % ਵਧਿਆ ਹੈ। ਫਸਲਾਂ ਦੀ ਬਿਜਾਈ ਦਾ ਖੇਤਰ ਇਸ ਤਰਾਂ ਹੈ:
ਚਾਵਲ: ਝੋਨੇ ਹੇਠ ਤਕਰੀਬਨ 266.60 ਲੱਖ ਹੈਕਟੇਅਰ ਹੈਕਟੇਅਰ ਖੇਤਰਫਲ ਹੈ ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਰਕਬਾ 223.96 ਲੱਖ ਹੈਕਟੇਅਰ ਖੇਤਰਫਲ ਸੀ।
ਦਾਲ਼ਾਂ: ਦਾਲ਼ਾਂ ਦੀ ਬਿਜਾਈ ਹੇਠ ਲਗਭਗ 111.91 ਲੱਖ ਹੈਕਟੇਅਰ ਰਕਬੇ ਦੀ ਕਵਰੇਜ ਕੀਤੀ ਗਈ ਹੈ , ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 93.84 ਲੱਖ ਹੈਕਟੇਅਰ ਸੀ।
ਮੋਟੇ ਅਨਾਜ: ਮੋਟੇ ਅਨਾਜ ਅਧੀਨ ਬਿਜਾਈ ਦੇ ਰਕਬੇ ਦੀ ਕਵਰੇਜ ਤਕਰੀਬਨ 188.34 ਲੱਖ ਹੈਕਟੇਅਰ ਹੈ, ਜਦੋਂ ਕਿ ਪਿਛਲੇ ਸਾਲ ਇਸ ਅਰਸੇ ਦੌਰਾਨ ਇਹ 139.26 ਲੱਖ ਹੈਕਟੇਅਰ ਸੀ ।
ਤੇਲ ਬੀਜ: ਤੇਲ ਬੀਜਾਂ ਦੇ ਹੇਠ ਬਿਜਾਈ ਖੇਤਰਾਂ ਦੀ ਕਵਰੇਜ ਕੁੱਲ 175.34 ਲੱਖ ਹੈਕਟੇਅਰ ਰਕਬੇ ਵਿੱਚ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਇਹ ਖੇਤਰਫਲ 150.12 ਲੱਖ ਹੈਕਟੇਅਰ ਸੀ।
ਗੰਨਾ: ਗੰਨੇ ਹੇਠ ਰਕਬਾ ਤਕਰੀਬਨ 51.78 ਲੱਖ ਹੈਕਟੇਅਰ ਹੈ , ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 51.20 ਲੱਖ ਹੈਕਟੇਅਰ ਸੀ।
ਜੂਟ ਅਤੇ ਮੇਸਤਾ: ਜੂਟ ਅਤੇ ਮੇਸਤਾ ਅਧੀਨ ਬਿਜਾਈ ਹੇਠਲਾ ਰਕਬਾ ਤਕਰੀਬਨ 6.95 ਲੱਖ ਹੈਕਟੇਅਰ ਹੈ. ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਇਹ ਰਕਬਾ 7.05 ਲੱਖ ਹੈਕਟੇਅਰ ਸੀ।
ਕਪਾਹ: ਕਪਾਹ ਹੇਠ ਬਿਜਾਈ ਖੇਤਰ ਦੀ ਕਵਰੇਜ ਲਗਭਗ 1081.95 ਲੱਖ ਹੈਕਟੇਅਰ ਹੈ, ਜਦੋਂ ਕਿ ਪਿਛਲੇ ਸਾਲ ਇਸ ਅਰਸੇ ਵਿੱਚ ਇਹ 121.25 ਲੱਖ ਹੈਕਟੇਅਰ ਸੀ ।
ਇਸ ਲਈ, ਕੁੱਲ ਮਿਲਾ ਕੇ ਕੋਵਿਡ -19 ਦਾ ਖਰੀਫ ਦੀਆਂ ਫਸਲਾਂ ਦੇ ਬਿਜਾਈ ਹੇਠਲੇ ਰਕਬੇ ਦੀ ਪ੍ਰਗਤੀ 'ਤੇ ਕੋਈ ਅਸਰ ਨਹੀਂ ਹੋਇਆ ਹੈ ।
2. 30.07.2020 ਤੱਕ, ਦੇਸ਼ ਵਿੱਚ ਆਮ ਨਾਲੋਂ (+) 1 % ਘੱਟ 447.1 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਜੋ ਇਸ ਮਿਆਦ ਦੇ ਦੌਰਾਨ (01.06.2020 ਤੋਂ 30.07.2020) ਤੱਕ, 447.3 ਮਿਲੀਮੀਟਰ ਦਰਜ ਕੀਤੀ ਗਈ ਸੀ। ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਨੇ ਕਿਹਾ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ 123 ਜਲ ਭੰਡਾਰਾਂ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਰਿਕਾਰਡ ਕੀਤੇ ਗਏ ਜਲ ਭੰਡਾਰਨ ਦੇ ਮੁਕਾਬਲੇ ਇਸ ਵਾਰ 141% ਜਲ ਭੰਡਾਰਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।
ਵਧੇਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ
Click here for more details
****
ਏਪੀਐੱਸ / ਐੱਸਜੀ / ਐੱਮਐੱਸ
(Release ID: 1642765)
Visitor Counter : 249