ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਬਿਹਾਰ ਵਿੱਚ ਮਹਾਤਮਾ ਗਾਂਧੀ ਸੇਤੂ ਦੇ ਨਵੀਨੀਕਰਨ ਕੀਤੇ ਅੱਪਸਟਰੀਮ ਕੈਰਿਜਵੇਅ ਨੂੰ ਜਨਤਾ ਨੂੰ ਸਮਰਪਿਤ ਕੀਤਾ
ਪਟਨਾ ਵਿੱਚ ਗੰਗਾ ਨਦੀ ’ਤੇ ਲਗਭਗ 3000 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ 5 ਕਿਲੋਮੀਟਰ ਪੁਲ਼ ਦਾ ਐਲਾਨ
ਬਿਹਾਰ ਵਿੱਚ 30,000 ਕਰੋੜ ਰੁਪਏ ਦੇ ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟ : ਜਨਰਲ (ਸੇਵਾਮੁਕਤ) ਵੀ. ਕੇ. ਸਿੰਘ
ਨਿਤੀਸ਼ ਕੁਮਾਰ ਨੇ ਰਾਜ ਵਿੱਚ ਸੜਕ ਅਤੇ ਰੇਲ ਨੈੱਟਵਰਕ ਵਿੱਚ ਸੁਧਾਰ ਲਈ ਕੇਂਦਰੀ ਸਹਾਇਤਾ ਵਧਾਉਣ ਦੀ ਬੇਨਤੀ ਕੀਤੀ
Posted On:
31 JUL 2020 5:35PM by PIB Chandigarh
ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਬਿਹਾਰ ਵਿੱਚ ਵੀਡਿਓ ਕਾਨਫਰੰਸਿੰਗ ਜ਼ਰੀਏ ਗੰਗਾ ਨਦੀ ’ਤੇ ਮਹਾਤਮਾ ਗਾਂਧੀ ਸੇਤੂ ਦੇ ਅੱਪਸਟਰੀਮ ਕੈਰਿਜਵੇਅ ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਨੇ ਕੀਤੀ। ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਅਤੇ ਸ਼੍ਰੀ ਰਵੀਸ਼ੰਕਰ ਪ੍ਰਸਾਦ, ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ. ਕੇ. ਸਿੰਘ, ਸ਼੍ਰੀ ਅਸ਼ਵਨੀ ਚੌਬੇ ਅਤੇ ਸ਼੍ਰੀ ਨਿਤਯਾਨੰਦ ਰਾਇ, ਉਪ ਮੁੱਖ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਮੋਦੀ, ਰਾਜ ਆਰਸੀਡੀ ਮੰਤਰੀ ਸ਼੍ਰੀ ਨੰਦ ਕਿਸ਼ੋਰ ਯਾਦਵ, ਸੰਸਦ ਮੈਂਬਰ ਸ਼੍ਰੀ ਰਾਜੀਵ ਪ੍ਰਤਾਪ ਰੁਦੇ, ਸ਼੍ਰੀ ਰਾਮ ਕਿਰਪਾਲ ਯਾਦਵ, ਸ਼੍ਰੀ ਪਾਸ਼ੂਪਤੀ ਕੁਮਾਰ ਪਾਰਸ ਅਤੇ ਸ਼੍ਰੀਮਤੀ ਵੀਨਾ ਦੇਵੀ ਅਤੇ ਕੇਂਦਰ ਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।

ਇਹ 5.5 ਕਿਲੋਮੀਟਰ ਫੋਰ ਲੇਨ ਪੁਲ਼ ਪਟਨਾ ਅਤੇ ਹਾਜੀਪੁਰ ਵਿਚਕਾਰ ਐੱਨਐੱਚ-19 ’ਤੇ ਸਥਿਤ ਹੈ। ਇਸਦਾ ਨਿਰਮਾਣ 1742 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਵਿੱਚ ਪੁਰਾਣੇ ਪੁਲ਼ ਦੀ ਮੌਜੂਦਾ ਕੰਕਰੀਟ ਸੰਰਚਨਾ ਨੂੰ ਨਵੀਂ ਸਟੀਲ ਡੈੱਕ ਸੰਰਚਨਾ ਜ਼ਰੀਏ ਬਦਲਣਾ ਸ਼ਾਮਲ ਹੈ। ਇਸ ਪੁਲ਼ ’ਤੇ ਕੰਮ ਜੂਨ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਪੁਲ਼ ਨੂੰ ਦੋ ਹਿੱਸਿਆਂ ਵਿੱਚ ਪੂਰਾ ਕੀਤਾ ਜਾਣਾ ਹੈ। ਅੱਪਸਟਰੀਮ ਲੇਨ ਜੁਲਾਈ 2020 ਵਿੱਚ ਪੂਰੀ ਹੋ ਗਈ ਹੈ। ਇਸਦੇ ਬਾਅਦ ਡਾਊਨਸਟਰੀਮ ਲੇਨ ਨੂੰ ਉੱਪਰ ਲੈ ਜਾਇਆ ਜਾਵੇਗਾ ਅਤੇ 2021 ਤੱਕ ਪੂਰਾ ਕੀਤਾ ਜਾਵੇਗਾ। ਪੁਰਾਣੀ ਮੌਜੂਦਾ ਸੰਕਟਗ੍ਰਸਤ ਕੰਕਰੀਟ ਸੰਰਚਨਾ ਨੂੰ ਬਦਲ ਕੇ ਲਗਭਗ 6600 ਮੀਟਰਿਕ ਸਟੀਲ ਦੀ ਨਵੀਂ ਸੰਰਚਨਾ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਭਾਰਤ ਵਿੱਚ ਪਹਿਲੀ ਵਾਰ ਇੱਕ ਨਵੀਂ ਪ੍ਰਕਾਰ ਦਾ ਕਾਰਜ ਲਾਗੂ ਕੀਤਾ ਜਾ ਰਿਹਾ ਹੈ। ਉੱਤਰੀ ਹਿੱਸੇ ’ਤੇ ਲਾਭਾਰਥੀ ਜ਼ਿਲ੍ਹਿਆਂ ਵਿੱਚ ਹਾਜੀਪੁਰ, ਛਪਰਾ, ਮੁਜ਼ੱਫਰਪੁਰ, ਸਮਸਤੀਪੁਰ, ਦਰਭੰਗਾ, ਮਧੁਬਨੀ, ਸੀਤਾਮੜ੍ਹੀ, ਸੀਵਾਨ ਅਤੇ ਪੂਰਬੀ ਯੂਪੀ ਸ਼ਾਮਲ ਹਨ। ਦੱਖਣੀ ਹਿੱਸੇ ਵਿੱਚ ਪਟਨਾ, ਆਰਾ, ਅਰਵਲ, ਜਹਾਨਾਬਾਦ, ਨਾਲੰਦਾ, ਗਯਾ, ਔਰੰਗਾਬਾਦ ਅਤੇ ਝਾਰਖੰਡ ਸ਼ਾਮਲ ਹਨ।
ਇਸ ਮੌਕੇ ’ਤੇ ਬੋਲਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ ਮੌਜੂਦਾ ਢਾਂਚੇ ਵਿੱਚ ਸੁਧਾਰ ਲਈ ਆਧੁਨਿਕ ਤਕਨੀਕ ਦਾ ਉਪਯੋਗ ਕਰਨ ਵਾਲਾ ਇਹ ਪਹਿਲਾ ਪੁਲ਼ ਹੈ। ਉਨ੍ਹਾਂ ਨੇ ਇਸ ਨੂੰ ਇੰਜਨੀਅਰਿੰਗ ਚਮਤਕਾਰ ਦੱਸਦੇ ਹੋਏ ਕਿਹਾ ਕਿ ਇਹ ਸਿਵਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਇੱਕ ਚੰਗਾ ਕੇਸ ਹੋ ਸਕਦਾ ਹੈ। ਉਨ੍ਹਾਂ ਨੇ ਪਟਨਾ ਵਿੱਚ ਗੰਗਾ ਨਦੀ ’ਤੇ ਇੱਕ ਨਵੇਂ ਪੁਲ਼ ਦਾ ਐਲਾਨ ਕੀਤਾ ਜੋ ਕਿ 5 ਕਿਲੋਮੀਟਰ ਲੰਬਾ ਹੋਵੇਗਾ। ਇਸ ਹੇਠਾਂ ਵੱਡੇ ਜਹਾਜ਼ਾਂ ਦੀ ਆਵਾਜਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਇਸ ਦਾ ਟੈਂਡਰ ਨਿਕਲ ਜਾਵੇਗਾ ਅਤੇ ਕੰਮ ਜਲਦੀ ਸ਼ੁਰੂ ਹੋਵੇਗਾ। ਇਸ ’ਤੇ ਲਗਭਗ 3,000 ਕਰੋੜ ਰੁਪਏ ਖਰਚ ਹੋਣਗੇ। ਮੰਤਰੀ ਨੇ ਰਾਸ਼ਟਰੀ ਜਲਮਾਰਗ ਨੈੱਟਵਰਕ ਦੇ ਆਪਣੇ ਸੁਪਨੇ ਨੂੰ ਯਾਦ ਕੀਤਾ ਜਿਸ ਤਹਿਤ ਡਬਲਿਊਬੀ ਵਿੱਚ ਪ੍ਰਯਾਗਰਾਜ ਅਤੇ ਹਲਦੀਆ ਵਿਚਕਾਰ ਗੰਗਾ ਨਦੀ ਦੇ ਪਾਣੀ ਦੀ ਤਿੰਨ ਮੀਟਰ ਦੀ ਗਹਿਰਾਈ ਸੁਨਿਸ਼ਚਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਯਾਗਰਾਜ ਅਤੇ ਵਾਰਾਣਸੀ ਵਿਚਕਾਰ ਖੁਦਾਈ ਦਾ ਕੰਮ ਪੂਰਾ ਹੋ ਗਿਆ ਹੈ। ਅਗਲੇ ਪੜਾਅ ਵਿੱਚ ਦਿੱਲੀ ਅਤੇ ਪ੍ਰਯਾਗਰਾਜ ਵਿਚਕਾਰ ਯਮੁਨਾ ਨਦੀ ਵਿੱਚ ਇੱਕ ਮੀਟਰ ਦੇ ਡਰਾਫਟ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 12,000 ਕਰੋੜ ਰੁਪਏ ਦੀ ਲਾਗਤ ਦੇ ਡੀਪੀਆਰ ਲਈ ਪਹਿਲਾਂ ਹੀ ਇਸ ਪੜਾਅ ਲਈ ਵਿਸ਼ਵ ਬੈਂਕ ਨੂੰ ਪੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਜਲਦੀ ਹੀ ਦਿੱਲੀ ਅਤੇ ਹਲਦੀਆ ਵਿਚਕਾਰ ਜਲਮਾਰਗ ਯਾਤਰਾ ਦਾ ਉਨ੍ਹਾਂ ਦਾ ਸੁਪਨਾ ਪੂਰਾ ਹੋਵੇਗਾ।
ਸ਼੍ਰੀ ਗਡਕਰੀ ਨੇ ਬਿਹਾਰ ਦੀ ਰਾਜਨੀਤਕ ਅਗਵਾਈ ਤੋਂ ਵੱਡੇ ਪੈਮਾਨੇ ’ਤੇ ਨਦੀ ਆਵਾਜਾਈ ਨੂੰ ਅਪਣਾਉਣ ’ਤੇ ਵਿਚਾਰ ਕਰਨ ਦਾ ਸੱਦਾ ਦਿੱਤਾ ਕਿਉਂਕਿ ਇਹ ਇੱਕ ਸਸਤਾ ਅਤੇ ਵਾਤਾਵਰਣ ਦੇ ਅਨੁਕੂਲ ਸਾਧਨ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰਕ ਗਤੀਵਿਧੀਆਂ ਲਈ ਨਦੀ ਆਵਾਜਾਈ ਨੂੰ ਅਪਣਾ ਕੇ ਸਰਕਾਰਾਂ ਅਤੇ ਕਾਰੋਬਾਰੀ ਸਮੁਦਾਏ ਅਸਾਨੀ ਨਾਲ ਆਪਣੀ ਰਸਦ ਲਾਗਤ ਵਿੱਚ ਕਮੀ ਲਿਆ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅਰਥਵਿਵਸਥਾ ਨੂੰ ਮੰਦੀ ਤੋਂ ਬਾਹਰ ਆਉਣ ਵਿੱਚ ਮਦਦ ਮਿਲੇਗੀ।
ਮੰਤਰੀ ਨੇ ਦੱਸਿਆ ਕਿ ਬਿਹਾਰ ਵਿੱਚ ਕੀਤੇ ਜਾ ਰਹੇ 10,000 ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਦੇ ਪੁਲ਼ ਕਾਰਜ ਰਾਜ ਵਿੱਚ ਰੋਜ਼ਗਾਰ ਦੇ ਦ੍ਰਿਸ਼ ਨੂੰ ਬਦਲ ਦੇਣਗੇ। ਉਨ੍ਹਾਂ ਨੇ ਜਨਸੰਖਿਆ ਦੇ ਵੱਡੇ ਹਿੱਸੇ ਵਿਚਕਾਰ ਗਰੀਬੀ, ਬੇਰੋਜ਼ਗਾਰੀ ਅਤੇ ਭੁੱਖ ਮਿਟਾਉਣ ਲਈ ਉਦਯੋਗੀਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਗਰੀਬਾਂ ਅਤੇ ਬੇਰੋਜ਼ਗਾਰਾਂ ਨੂੰ ਆਰਥਿਕ ਗਤੀਵਿਧੀ ਦੀ ਮੁੱਖ ਧਾਰਾ ਵਿੱਚ ਲਿਆਉਣ ਨਾਲ ਹੀ ਅਸਲੀ ਵਿਕਾਸ ਹੋ ਸਕਦਾ ਹੈ। ਉਨ੍ਹਾਂ ਨੇ ਰਾਜਮਾਰਗਾਂ ’ਤੇ ਐੱਮਐੱਸਐੱਮਈ ਸਮੂਹਾਂ ਦੇ ਵਿਕਾਸ ਜ਼ਰੀਏ ਕਾਰੀਗਰਾਂ ਅਤੇ ਹਸਤਕਲਾ ਅਤੇ ਹੈਂਡਲੂਮ ਮਜ਼ਦੂਰਾਂ ਦੀ ਵਿਸ਼ਾਲ ਸਮਰੱਥਾ ਦਾ ਉਪਯੋਗ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ, ਇੱਕ ਖੁਸ਼, ਖੁਸ਼ਹਾਲ, ਸੰਪੰਨ ਅਤੇ ਮਜ਼ਬੂਤ ਅਬਾਦੀ ਕਿਸੇ ਵੀ ਵਿਕਸਤ ਰਾਸ਼ਟਰ ਦੀ ਰੀੜ੍ਹ ਹੈ।
ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਦੇ ਯਤਨਾਂ ਦਾ ਸੁਆਗਤ ਕੀਤਾ ਜਿਨ੍ਹਾਂ ਨੇ ਪਿਛਲੇ ਸਾਲ ਰਾਜ ਲਈ ਇੱਕ ਵੱਡੇ ਵਿਕਾਸ ਪੈਕੇਜ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਰਾਜ ਵਿੱਚ ਰਾਜਮਾਰਗਾਂ ਅਤੇ ਪੁਲਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਸ਼੍ਰੀ ਗਡਕਰੀ ਦੀ ਸ਼ਲਾਘਾ ਕੀਤੀ। ਹਾਲਾਂਕਿ ਉਨ੍ਹਾਂ ਨੇ ਮੰਤਰੀ ਤੋਂ ਮੌਜੂਦਾ ਵਿਕਰਮਸ਼ਿਲਾ ਪੁਲ਼ ਦੇ ਸਮਾਨਾਂਤਰ ਇੱਕ ਹੋਰ 2 ਜਾਂ 4 ਲੇਨ ਪੁਲ਼ ’ਤੇ ਵੀ ਵਿਚਾਰ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਬਕਸਰ ਅਤੇ ਵਾਰਾਣਸੀ ਵਿਚਕਾਰ ਸਿੱਧੇ ਮਾਰਗ ਦੀ ਲੋੜ ਵੱਲ ਵੀ ਇਸ਼ਾਰਾ ਕੀਤਾ। ਮੁੱਖ ਮੰਤਰੀ ਨੇ ਆਵਾਜਾਈ ਦੇ ਸੁਚਾਰੂ ਪ੍ਰਵਾਹ ਲਈ ਐੱਨਐੱਚ ਦੀ ਚੌੜਾਈ ਵਿੱਚ ਇਕਰੂਪਤਾ ਦੀ ਲੋੜ ’ਤੇ ਵੀ ਧਿਆਨ ਦਿਵਾਇਆ।
ਮੁੱਖ ਮੰਤਰੀ ਨੇ ਐੱਮਐੱਸਐੱਮਈ ਖੇਤਰ ’ਤੇ ਸ਼੍ਰੀ ਗਡਕਰੀ ਦੇ ਸੁਝਾਅ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਰਾਜ ਸਰਕਾਰ ਮਿਹਨਤ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐੱਮਐੱਸਐੱਮਈ ਵਿਕਾਸ ਵਿੱਚ ਬਿਹਾਰ ਹਮੇਸ਼ਾ ਸਭ ਤੋਂ ਅੱਗੇ ਹੈ ਅਤੇ ਰਾਜ ਵਿੱਚ ਉੱਚ ਜਨਸੰਖਿਆ ਘਣਤਾ ਨੂੰ ਦੇਖਦੇ ਹੋਏ ਇਸ ਸਬੰਧੀ ਕੇਂਦਰੀ ਸਮਰਥਨ ਵਿੱਚ ਵਾਧੇ ਲਈ ਵੀ ਬੇਨਤੀ ਕੀਤੀ ਗਈ। ਸ਼੍ਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਰਾਜ ਵਿੱਚ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਵਧਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ 1977 ਤੋਂ ਆਪਣੇ ਹਾਜੀਪੁਰ ਦੇ ਦਿਨਾਂ ਨੂੰ ਯਾਦ ਕੀਤਾ, ਜਦੋਂ ਉਨ੍ਹਾਂ ਨੇ ਕਿਹਾ ਕਿ ਨਦੀ ਪਾਰ ਕਰਨ ਲਈ ਸਿਰਫ਼ ਸਟੀਮਰ ਸੇਵਾ ਹੀ ਉਪਲੱਬਧ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਕਿਵੇਂ ਲਗਭਗ ਪੂਰਾ ਦਿਨ ਸਟੀਮਰ ਦੀ ਉਡੀਕ ਵਿੱਚ ਅਤੇ ਨਦੀ ਪਾਰ ਕਰਨ ਵਿੱਚ ਬੀਤ ਜਾਂਦਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਕਈ ਮੌਕਿਆਂ ’ਤੇ ਇਸ ਮੁੱਦੇ ਨੂੰ ਚੁੱਕਿਆ ਹੈ।
ਕੇਂਦਰੀ ਮੰਤਰੀ ਸ਼੍ਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਨੂੰ ਬਿਹਾਰ ਲਈ ਇਤਿਹਾਸਕ ਦਿਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਇੰਨਾ ਹਰਮਨ ਪਿਆਰਾ ਕੰਮ ਹੈ ਕਿ ਜੇਕਰ ਇਹ ਕੋਵਿਡ ਯੁੱਗ ਨਾ ਹੁੰਦਾ ਤਾਂ ਲੱਖਾਂ ਲੋਕ ਇਸ ਸਮਾਗਮ ਨੂੰ ਦੇਖਣ ਲਈ ਭੌਤਿਕ ਤੌਰ ’ਤੇ ਇਕੱਤਰ ਹੁੰਦੇ। ਉਨ੍ਹਾਂ ਨੇ ਪਟਨਾ ਕੋਲ ਬਖਤਿਆਰਪੁਰ ਵਿੱਚ ਕਾਲਾ ਦਰਿਆ ਵਿੱਚ ਗੰਗਾ ਨਦੀ ’ਤੇ ਇੱਕ ਪੁਲ਼ ਦੇ ਨਿਰਮਾਣ ਦੀ ਬੇਨਤੀ ਕੀਤੀ।
ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਪਿਛਲੇ ਸਾਲ ਪੀਐੱਮ ਵੱਲੋਂ ਐਲਾਨੇ ਗਏ 1,25,000 ਕਰੋੜ ਰੁਪਏ ਦੇ ਪੈਕੇਜ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਹਿਤ ਬਿਹਾਰ ਵਿੱਚ ਸੜਕਾਂ ’ਤੇ 53,000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਯਾਦ ਕੀਤਾ ਕਿ ਜਦੋਂ ਰਾਜ ਵਿੱਚ 2005 ਵਿੱਚ ਸੱਤਾ ਸੰਭਾਲਣ ਦੇ ਸਮੇਂ ਸਿਰਫ਼ ਚਾਰ ਪੁਲ਼ ਸਨ, ਸਰਕਾਰ 14 ਦਾ ਹੋਰ ਨਿਰਮਾਣ ਕਰ ਰਹੀ ਹੈ ਅਤੇ ਬਹੁਤ ਜਲਦੀ ਹੀ ਰਾਜ ਵਿੱਚ 18 ਪੁਲ਼ ਹੋਣਗੇ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ (ਸੇਵਾਮੁਕਤ) ਵੀ. ਕੇ. ਸਿੰਘ ਨੇ ਇਸ ਪ੍ਰੋਜੈਕਟ ਦੇ ਨਿਰਮਾਣ ਦਾ ਪੂਰਾ ਸਿਹਰਾ ਸ਼੍ਰੀ ਗਡਕਰੀ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਪਹਿਲਾ ਪੜਾਅ ਪੂਰਾ ਹੋਣ ਦੇ ਬਾਅਦ ਦੂਜਾ ਪੜਾਅ 18 ਮਹੀਨੇ ਵਿੱਚ ਪੂਰਾ ਹੋਵੇਗਾ। ਮੰਤਰੀ ਨੇ ਦੱਸਿਆ ਕਿ ਰਾਜ ਦੀ ਸਮੁੱਚੀ ਪ੍ਰਗਤੀ ਲਈ 30,000 ਕਰੋੜ ਰੁਪਏ ਦੇ ਐੱਨਐੱਚ ਕਾਰਜ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਭੂਮੀ ਅਧਿਗ੍ਰਹਿਣ ਦੀ ਦਿਸ਼ਾ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ 3,800 ਕਰੋੜ ਰੁਪਏ ਪਹਿਲਾਂ ਹੀ ਟਰਾਂਸਫਰ ਕੀਤੇ ਜਾ ਚੁੱਕੇ ਹਨ।
ਬਿਹਾਰ ਵਿੱਚ ਐੱਨਐੱਚ ਦੀ ਕੁੱਲ ਲੰਬਾਈ 5301 ਕਿਲੋਮੀਟਰ ਹੈ। ਜੋ 2014 ਦੌਰਾਨ 4554 ਕਿਲੋਮੀਟਰ ਸੀ। 747 ਕਿਲੋਮੀਟਰ ਨਵੇਂ ਐੱਨਐੱਚ ਤੋਂ ਇਲਾਵਾ ਲੇਨ ਦੀ ਕੁੱਲ ਲੰਬਾਈ ਵਧਾ ਦਿੱਤੀ ਗਈ ਹੈ। ਮੌਜੂਦਾ ਸਮੇਂ ਬਿਹਾਰ ਦੇ ਸਮੁੱਚੇ ਵਿਕਾਸ ਲਈ ਲਗਭਗ 27270 ਕਰੋੜ ਰੁਪਏ ਦੀ ਲਾਗਤ ਨਾਲ ਰਾਜਮਾਰਗ ਅਤੇ ਪੁਲਾਂ ਦੀਆਂ ਵਿਭਿੰਨ ਯੋਜਨਾਵਾਂ ਪ੍ਰਗਤੀ ’ਤੇ ਹਨ। ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਲਈ ਅਧਿਗ੍ਰਹਿਣ ਕੀਤੀ ਜਾ ਰਹੀ ਆਪਣੀ ਜ਼ਮੀਨ ਦੇ ਮੁਆਵਜ਼ੇ ਦੇ ਰੂਪ ਵਿੱਚ ਕਿਸਾਨਾਂ ਨੂੰ ਵੰਡਣ ਲਈ 10,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਵਿੱਚੋਂ ਲਗਭਗ 6800 ਕਰੋੜ ਪਹਿਲਾਂ ਹੀ ਸਬੰਧਿਤ ਕਿਸਾਨਾਂ ਨੂੰ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਲਈ ਅਧਿਗ੍ਰਹਿਣ ਕੀਤੀ ਜਾ ਰਹੀ ਉਨ੍ਹਾਂ ਦੀ ਜ਼ਮੀਨ ਦੇ ਮੁਆਵਜ਼ੇ ਦੇ ਰੂਪ ਵਿੱਚ ਸਿੱਧੇ ਟਰਾਂਸਫਰ ਕੀਤੇ ਗਏ ਹਨ। ਬਿਹਾਰ ਵਿੱਚ ਪ੍ਰਤੀ 1000 ਵਰਗ ਕਿਲੋਮੀਟਰ ਐੱਨਐੱਚ ਦੀ ਘਣਤਾ 57.06 ਕਿਲੋਮੀਟਰ ਤੱਕ ਵਧਾਈ ਗਈ ਹੈ ਜੋ ਵਿਭਿੰਨ ਰਾਜਾਂ ਦੇ ਬਰਾਬਰ ਹੈ।
ਗੰਗਾ ਨਦੀ ਅਤੇ ਹੋਰ ਨਦੀਆਂ ਬਿਹਾਰ ਨੂੰ ਵਿਭਿੰਨ ਹਿੱਸਿਆਂ ਵਿੱਚ ਵੰਡਦੀਆਂ ਹਨ, ਇਸ ਲਈ ਬਿਹਾਰ ਦੇ ਸਾਰੇ ਹਿੱਸਿਆਂ ਨੂੰ ਵਿਕਾਸ ਲਈ ਜੋੜਨ ਲਈ ਪ੍ਰਮੁੱਖ ਪੁਲਾਂ ਦੀ ਬਹੁਤ ਲੋੜ ਸੀ। ਇਸ ਅਨੁਸਾਰ ਮੰਤਰਾਲੇ ਨੇ ਗੰਗਾ ਅਤੇ ਕੋਸੀ ਨਦੀ ’ਤੇ ਪੰਜ ਪੁਲ਼ ਬਣਾਉਣ ਦੀ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਵਿੱਚ ਬਕਸਰ ਬ੍ਰਿਜ (ਬਕਸਰ), ਨਿਊ ਗੰਗਾ ਬ੍ਰਿਜ (ਪਟਨਾ), ਵਿਕਰਮਸ਼ਿਲਾ ਬ੍ਰਿਜ (ਭਾਗਲਪੁਰ), ਕੋਸੀ ਬ੍ਰਿਜ (ਮਾਧੇਪੁਰ-ਭਾਗਲਪੁਰ) ਅਤੇ ਸਾਹਿਬਾਗੰਜ ਬ੍ਰਿਜ (ਕਟਿਆਰ-ਸਾਹਿਬਾਗੰਜ) ਹਨ।
ਬਿਹਾਰ ਵਿੱਚ ਮੁੱਖ ਪੁਲ਼ ਪ੍ਰੋਜੈਕਟ
(ੳ) ਪਟਨਾ ਵਿਖੇ ਨਵਾਂ ਗੰਗਾ ਪੁਲ਼
• ਚੌੜਾਈ-ਪਟਨਾ ਅਤੇ ਹਾਜ਼ੀਪੁਰ ਦਰਮਿਆਨ ਐੱਨਐੱਚ-19 ’ਤੇ 0 ਕਿਲੋਮੀਟਰ ਤੋਂ 14.500 ਕਿਲੋਮੀਟਰ।
• ਪੁਲ਼ ਦੀ ਲੰਬਾਈ-5.634 ਕਿਲੋਮੀਟਰ
• ਪ੍ਰੋਜੈਕਟ ਦੀ ਕੁੱਲ ਲੰਬਾਈ- 14.50 ਕਿਲੋਮੀਟਰ
• ਕੈਰਿਜਵੇਅ-ਚਾਰ ਮਾਰਗੀ ਪੁਲ਼
• ਪ੍ਰਵਾਨਗੀ/ਪ੍ਰਵਾਨਿਤ ਲਾਗਤ - 2926.42 ਕਰੋੜ ਰੁਪਏ
• ਜੋੜੇਗਾ- ਹਾਜ਼ੀਪੁਰ ਤੋਂ ਪਟਨਾ
• ਕਾਰਜ ਸ਼ੁਰੂ ਹੋਣ ਦੀ ਮਿਤੀ-ਬੋਲੀ ਅਧੀਨ
• ਮੁਕੰਮਲ ਹੋਣ ਦੀ ਨਿਰਧਾਰਿਤ ਮਿਤੀ-ਨਿਰਮਾਣ ਮਿਆਦ 42 ਮਹੀਨੇ।
• ਟ੍ਰੈਫਿਕ ਸਮਰੱਥਾ-ਲਗਭਗ 76000 ਪੀਸੀਯੂ
• ਪੁਲ਼ ਦੀਆਂ ਵਿਸ਼ੇਸ਼ਤਾਵਾਂ-ਇਹ 242 ਮੀਟਰ ਫੈਲਾਅ ਵਾਲਾ 22 ਨੰਬਰ ਐਕਸਟਰਾ ਬ੍ਰਿਜ ਹੈ ਜਿਹੜਾ ਭਾਰਤ ਵਿੱਚ ਪਹਿਲੀ ਵਾਰ ਬਣਾਇਆ ਜਾ ਰਿਹਾ ਸਭ ਤੋਂ ਵੱਡਾ ਐਕਸਟਰਾ ਡੋਜ਼ ਬ੍ਰਿਜ ਹੈ।
• ਪੁਲ਼ ਦੇ ਲਾਭ-ਉੱਤਰੀ ਬਿਹਾਰ ਨੂੰ ਦੱਖਣੀ ਬਿਹਾਰ ਨਾਲ ਜੋੜੇਗਾ।
• ਲਾਭਾਰਥੀ ਜ਼ਿਲ੍ਹੇ-(ਉੱਤਰ ਵੱਲ) ਹਾਜ਼ੀਪੁਰ, ਛਪਰਾ, ਮੁਜ਼ੱਫਰਪੁਰ, ਸਮਸਤੀਪੁਰ, ਦਰਭੰਗਾ, ਮਧੂਬਨੀ, ਸੀਤਾਮੜ੍ਹੀ, ਸਿਵਾਨ ਅਤੇ ਪੂਰਬੀ ਯੂਪੀ।
• ਦੱਖਣ ਵੱਲ- ਪਟਨਾ, ਆਰਾ, ਅਰਵਲ, ਜਹਾਨਾਬਾਦ, ਨਾਲੰਦਾ, ਗਯਾ, ਔਰੰਗਾਬਾਦ ਅਤੇ ਝਾਰਖੰਡ।
(ਅ) ਕੋਸੀ ਪੁਲ਼
• ਚੌੜਾਈ-ਬੀਰਪੁਰ-ਬਿਹਪੁਰ ਹਿੱਸੇ ’ਤੇ ਐੱਨਐੱਸ-106 ’ਤੇ 106 ਕਿਲੋਮੀਟਰ ਤੋਂ ਲੈ ਕੇ 136 ਕਿਲੋਮੀਟਰ।
• ਪੁਲ਼ ਦੀ ਲੰਬਾਈ-6.930 ਕਿਲੋਮੀਟਰ
• ਪ੍ਰੋਜੈਕਟ ਦੀ ਕੁੱਲ ਲੰਬਾਈ-30 ਕਿਲੋਮੀਟਰ
• ਕੈਰਿਜਵੇਅ-ਫੁੱਟਪਾਥ ਨਾਲ ਚਾਰ ਲੇਨ ਪੁਲ਼
• ਪ੍ਰਵਾਨਗੀ/ਪ੍ਰਵਾਨਿਤ ਲਾਗਤ-1478.40 ਕਰੋੜ ਰੁਪਏ
• ਜੋੜੇਗਾ-ਮਾਧੇਪੁਰ ਵਿੱਚ ਬਿਹਪੁਰ ਤੋਂ ਫੂਲੌਂਟ
• ਕਾਰਜ ਸ਼ੁਰੂ ਹੋਣ ਦੀ ਮਿਤੀ-ਬੋਲੀ ਅਧੀਨ
• ਮੁਕੰਮਲ ਹੋਣ ਦੀ ਨਿਰਧਾਰਿਤ ਮਿਤੀ-
• ਟ੍ਰੈਫਿਕ ਸਮਰੱਥਾ-ਲਗਭਗ 76000 ਪੀਸੀਯੂ
• ਪੁਲ਼ ਦੀਆਂ ਵਿਸ਼ੇਸ਼ਤਾਵਾਂ-ਬੀਰਪੁਰ ਤੋਂ ਬਿਹਪੁਰ ਨੂੰ ਜੋੜਨ ਵਾਲੇ ਐੱਨਐੱਚ 106 ’ਤੇ 106 ਤੋਂ 136 ਕਿਲੋਮੀਟਰ ਵਿਚਕਾਰ ਇੱਕ ਸੰਪਰਕ ਦੀ ਅਣਹੋਂਦ ਹੈ। ਇਸ ਪੁਲ਼ ਦੇ ਨਿਰਮਾਣ ਨਾਲ ਨੇਪਾਲ, ਪੱਛਮ ਬੰਗਾਲ ਅਤੇ ਬਿਹਾਰ ਦੇ ਉੱਤਰ ਪੂਰਬੀ ਹਿੱਸੇ ਤੋਂ ਬਿਹਾਰ ਦੇ ਦੱਖਣੀ ਹਿੱਸੇ ਅਤੇ ਝਾਰਖੰਡ ਤੋਂ ਸੰਪਰਕ ਪ੍ਰਦਾਨ ਕੀਤਾ ਜਾ ਸਕਦਾ ਹੈ।
(ੲ) ਵਿਕਰਮਸ਼ਿਲਾ ਪੁਲ਼
• ਚੌੜਾਈ-ਐੱਨਐੱਚ-131ਬੀ ਭਾਗਲਪੁਰ ਨੌਗਾਛਿਆ ’ਤੇ 8.080 ਕਿਲੋਮੀਟਰ ਤੋਂ 14.309 ਕਿਲੋਮੀਟਰ
• ਪੁਲ਼ ਦੀ ਲੰਬਾਈ-5.634 ਕਿਲੋਮੀਟਰ
• ਪ੍ਰੋਜੈਕਟ ਦੀ ਕੁੱਲ ਲੰਬਾਈ-6.30 ਕਿਲੋਮੀਟਰ
• ਕੈਰਿਜਵੇਅ-ਚਾਰ ਲੇਨ ਪੁਲ਼
• ਪ੍ਰਵਾਨਗੀ-ਪ੍ਰਵਾਨਿਤ ਲਾਗਤ-1110.23 ਕਰੋੜ ਰੁਪਏ
• ਜੋੜੇਗਾ-ਭਾਗਲਪੁਰ ਤੋਂ ਨੌਗਾਛਿਆ
• ਕਾਰਜ ਸ਼ੁਰੂ ਹੋਣ ਦੀ ਮਿਤੀ-ਬੋਲੀ ਅਧੀਨ
• ਮੁਕੰਮਲ ਹੋਣ ਦੀ ਨਿਰਧਾਰਿਤ ਮਿਤੀ-
• ਟ੍ਰੈਫਿਕ ਸਮਰੱਥਾ-ਲਗਭਗ 17000 ਪੀਸੀਯੂ
• ਪੁਲ਼ ਦੀਆਂ ਵਿਸ਼ੇਸ਼ਤਾਵਾਂ-4.367 ਕਿਲੋਮੀਟਰ ਲੰਬੇ ਪੁਲ਼ ਵਿੱਚ ਅਤੁੱਟ ਪੀਐੱਸਸੀ ਬਾਕਸ ਗਿਰਡਰ ਅਤੇ ਪੀਐੱਸਸੀ ਆਈ ਨਾਲ ਵਾਧੂ ਡੋਜ਼ਿੰਗ ਸਪੈਨ ਦਾ ਸੁਮੇਲ ਹੈ।
• ਪੁਲ਼ ਤੋਂ ਲਾਭ-ਪੱਛਮ ਬੰਗਾਲ ਅਤੇ ਸਹਰਸਾ ਮਾਧੇਪੁਰ, ਆਰੀਆ, ਕਿਸ਼ਨਗੰਜ, ਪੂਰਣਿਮਾ, ਕਟਿਆਰ ਤੋਂ ਉੱਤਰ ਪੂਰਬੀ ਰਾਜਾਂ ਅਤੇ ਨੇਪਾਲ ਦੀ ਆਵਾਜਾਈ ਭਾਗਲਪੁਰ, ਮੁੰਗੇਰ, ਬਾਂਕਾ, ਜਾਮੂ ਅਤੇ ਝਾਰਖੰਡ ਵੱਲ ਜਾਣ ਵਾਲੀ ਆਵਾਜਾਈ ਭਾਗਲਪੁਰ ਅਤੇ ਨੌਗਾਛਿਆ ਵਿਚਕਾਰ ਗੰਗਾ ਨਦੀ ’ਤੇ ਮੌਜੂਦਾ ਦੋ ਲੇਨ ਦੇ ਭੀੜ ਵਾਲੇ ਵਿਰਕਮਸ਼ਿਲਾ ਪੁਲ਼ ਦਾ ਉਪਯੋਗ ਕਰ ਰਿਹਾ ਹੈ। ਇਸ ਤਰ੍ਹਾਂ ਇੱਥੇ ਟ੍ਰੈਫਿਕ ਜਾਮ ਰਹਿੰਦਾ ਹੈ। ਮੌਜੂਦਾ ਸੰਕਟ ਪੁਲ਼ ਦੇ ਸਮਾਨਾਂਤਰ ਇਸ ਪੁਲ਼ ਦੇ ਨਿਰਮਾਣ ਨਾਲ ਉਦਯੋਗਿਕ ਵਿਕਾਸ ਨੂੰ ਵਧਾਉਣ ਦੇ ਇਲਾਵਾ ਆਵਾਜਾਈ ਦੀ ਉਪਰੋਕਤ ਲਾਗਤ ਨੂੰ ਘੱਟ ਕਰਨ ਵਿੱਚ ਕਾਫ਼ੀ ਰਾਹਤ ਮਿਲੇਗੀ।
(ਸ) ਬਕਸਰ ਪੁਲ਼
• ਚੌੜਾਈ- 123.300 ਕਿਲੋਮੀਟਰ ਤੋਂ 124.419 ਕਿਲੋਮੀਟਰ
• ਪੁਲ਼ ਦੀ ਲੰਬਾਈ-1.119 ਕਿਲੋਮੀਟਰ
• ਪ੍ਰੋਜੈਕਟ ਦੀ ਕੁੱਲ ਲੰਬਾਈ-47.9 ਕਿਲੋਮੀਟਰ
• ਕੈਰਿਜਵੇਅ-ਚਾਰ ਲੇਨ ਪੁਲ਼
• ਪ੍ਰਵਾਨਗੀ/ਪ੍ਰਵਾਨਿਤ ਲਾਗਤ-681.67 ਕਰੋੜ ਰੁਪਏ
• ਜੋÎੜੇਗਾ-
• ਕਾਰਜ ਸ਼ੁਰੂ ਹੋਣ ਦੀ ਮਿਤੀ-18.04.2019
• ਮੁਕੰਮਲ ਹੋਣ ਦੀ ਮਿਤੀ-ਦਸੰਬਰ, 2021
• ਟ੍ਰੈਫਿਕ ਸਮਰੱਥਾ-
• ਪੁਲ਼ ਦੀਆਂ ਵਿਸ਼ੇਸ਼ਤਾਵਾਂ-
• ਪੁਲ਼ ਤੋਂ ਲਾਭ-
(ਹ) ਸਾਹਿਬਾਗੰਜ ਪੁਲ਼
• ਚੌੜਾਈ-ਐੱਨਐੱਚ 131ਬੀ ’ਤੇ ਝਾਰਖੰਡ ਦੇ ਸਾਹਿਬਾਗੰਜ ਤੋਂ ਬਿਹਾਰ ਦੇ ਕਟਿਆਰ ਦੀ 0 ਕਿਲੋਮੀਟਰ ਤੋਂ 22 ਕਿਲੋਮੀਟਰ
• ਪੁਲ਼ ਦੀ ਲੰਬਾਈ-6.00 ਕਿਲੋਮੀਟਰ
• ਪ੍ਰੋਜੈਕਟ ਦੀ ਕੁਲ ਲਾਗਤ-21.685 ਕਿਲੋਮੀਟਰ
• ਕੈਰਿਜਵੇਅ-ਚਾਰ ਲੇਨ ਪੁਲ਼
• ਪ੍ਰਵਾਨਗੀ/ਪ੍ਰਵਾਨਿਤ ਲਾਗਤ-1900 ਕਰੋੜ ਰੁਪਏ
• ਜੋੜੇਗਾ-ਝਾਰਖੰਡ ਦਾ ਸਾਹਿਬਾਗੰਜ ਤੋਂ ਬਿਹਾਰ ਦਾ ਕਟਿਆਰ
• ਕਾਰਜ ਸ਼ੁਰੂ ਹੋਣ ਦੀ ਮਿਤੀ-ਸਤੰਬਰ, 2020
• ਮੁਕੰਮਲ ਹੋਣ ਦੀ ਮਿਤੀ-ਸਤੰਬਰ, 2024
• ਟ੍ਰੈਫਿਕ ਸਮਰੱਥਾ-ਲਗਭਗ 17000 ਪੀਸੀਯੂ
• ਪੁਲ਼ ਦੀਆਂ ਵਿਸ਼ੇਸ਼ਤਾਵਾਂ-ਗੰਗਾ ਨਦੀ ’ਤੇ 6 ਕਿਲੋਮੀਟਰ ਲੰਬਾ ਪੁਲ਼, ਜਿਸ ਵਿੱਚ 15 ਤੋਂ ਜ਼ਿਆਦਾ ਐਕਸਟਰਾ ਡੋਜ਼ਡ ਸਪੈਨ ਮਾਡਲ ਹਨ।
• ਪੁਲ਼ ਦੇ ਲਾਭ-ਪੱਛਮ ਬੰਗਾਲ ਅਤੇ ਸਹਿਰਸਾ ਮਾਧੇਪੁਰ, ਅਰੀਆ, ਕਿਸ਼ਨਗੰਗਾ, ਪੂਰਣਿਮਾ, ਕਟਿਆਰ ਤੋਂ ਉੱਤਰ ਪੂਰਬੀ ਰਾਜਾਂ ਅਤੇ ਨੇਪਾਲ ਦੀ ਆਵਾਜਾਈ ਭਾਗਲਪੁਰ, ਮੁੰਗੇਰ, ਬਾਂਕਾ, ਜਾਮੂ ਅਤੇ ਝਾਰਖੰਡ ਵੱਲ ਜਾਣ ਵਾਲੀ ਆਵਾਜਾਈ ਭਾਗਲਪੁਰ ਅਤੇ ਨੌਗਾਛਿਆ ਵਿਚਕਾਰ ਗੰਗਾ ਨਦੀ ’ਤੇ ਮੌਜੂਦਾ ਦੋ ਲੇਨ ਦੇ ਭੀੜ ਵਾਲੇ ਵਿਕਰਮਸ਼ਿਲਾ ਪੁਲ਼ ਦਾ ਉਪਯੋਗ ਕਰ ਰਹੀ ਹੈ। ਇਸ ਕਾਰਨ ਇੱਥੇ ਟ੍ਰੈਫਿਕ ਜਾਮ ਰਹਿੰਦਾ ਹੈ। ਮੌਜੂਦਾ ਸੰਕਟ ਪੁਲ਼ ਦੇ ਸਮਾਨਾਂਤਰ ਇਸ ਪੁਲ਼ ਦਾ ਨਿਰਮਾਣ ਕਰਨ ਨਾਲ ਇੱਕ ਵੱਡੀ ਰਾਹਤ ਮਿਲੇਗੀ ਅਤੇ ਉਦਯੋਗਿਕ ਵਿਕਾਸ ਨੂੰ ਵਧਾਉਣ ਦੇ ਨਾਲ ਨਾਲ ਉਪਰੋਕਤ ਆਵਾਜਾਈ ਦੀ ਆਵਾਜਾਈ ਲਾਗਤ ਘੱਟ ਹੋ ਜਾਵੇਗੀ।
ਬਿਹਾਰ ਦੇ ਵਿਭਿੰਨ ਪ੍ਰੋਜੈਕਟਾਂ ਦੀ ਸਥਿਤੀ
ਲੜੀ ਨੰਬਰ
|
ਪ੍ਰੋਜੈਕਟ ਦਾ ਨਾਂ
|
ਸਥਿਤੀ
|
ਮੁਕੰਮਲ ਹੋਣ ਦੀ ਮਿਤੀ
|
1
|
ਪਟਨਾ ਬਖਤਿਆਰਪੁਰ ਐੱਨਐੱਚ 30
|
99%
|
ਸਤੰਬਰ , 2020
|
2
|
ਹਾਜੀਪੁਰ ਮੁਜ਼ੱਫਰਪੁਰ ਐੱਨਐੱਚ 77
|
75%
|
ਜੂਨ , 2021
|
3
|
ਮੁਜ਼ੱਫਰਪੁਰ ਸੋਨਬਾਰਸ ਏ ਐੱਨਐੱਚ 77
|
99%
|
ਸਤੰਬਰ , 2020
|
4
|
ਸੀਤਾਮੜ੍ਹੀ-ਜਿਆਨਗਰ ਨਰਹੀਆ
|
45%
|
ਮਾਰਚ , 2021
|
5
|
ਛਪਰਾ-ਰੀਵਾਘਾਟ-ਮੁਜ਼ੱਫਰਪੁਰ
|
100%
|
ਮਾਰਚ 2020
|
6
|
ਛਪਰਾ-ਗੋਪਾਲਗੰਜ
|
92%
|
ਦਸੰਬਰ 2020
|
7
|
ਬਿਹਾਰ ਸ਼ਰੀਫ-ਬਾਰਬੀਗਾ-ਮੋਕਾਮਾ
|
87%
|
ਦਸੰਬਰ 2020
|
8
|
ਮੁੰਗੇਰ ਪੁਲ਼ ਲਈ ਰੇਲ ਕਮ ਰੋਡ ਪਹੁੰਚ ਸੜਕ
|
40%
|
ਮਈ 2021
|
9
|
ਕਿਸ਼ਨਗੰਜ ਫਲਾਈਓਵਰ
|
50%
|
ਫਰਵਰੀ 2021
|
10
|
ਕੋਇਲਵਾੜ-ਭੋਜਪੁਰ
|
55%
|
ਜੂਨ , 2021
|
11
|
ਭੋਜਪੁਰ-ਬਕਸਰ
|
40%
|
ਅਕਤੂਬਰ, 2021
|
|
|
|
|
***
ਆਰਸੀਜੇ/ਐੱਮਐੱਸ
(Release ID: 1642761)