ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਨੂੰ ਵੱਡਾ ਪ੍ਰੋਤਸਾਹਨ, ਭਾਰਤੀ ਰੈੱਡ ਕਰੌਸ ਸੁਸਾਇਟੀ, ਕੇਵੀਆਈਸੀ ਤੋਂ 1.80 ਲੱਖ ਫੇਸ ਮਾਸਕ ਖਰੀਦੇਗੀ

Posted On: 30 JUL 2020 1:12PM by PIB Chandigarh

ਆਪਣੀ ਗੁਣਵੱਤਾ ਅਤੇ ਕਿਫਾਇਤੀ ਕੀਮਤ ਦੇ ਕਾਰਨ ਖਾਦੀ ਫੇਸ ਮਾਸਕ ਦੀ ਮਕਬੂਲੀਅਤ ਪੂਰੇ ਦੇਸ਼ ਵਿੱਚ ਵਧ ਰਹੀ ਹੈ। ਇਸੇ ਲੜੀ ਵਿੱਚ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੂੰ ਇੰਡੀਅਨ ਰੈੱਡ ਕਰੌਸ ਸੁਸਾਇਟੀ (ਆਈਆਰਸੀਐੱਸ) ਤੋਂ 1.80 ਲੱਖ ਫੇਸ ਮਾਸਕ ਦੀ ਸਪਲਾਈ ਦਾ ਪ੍ਰਤੀਸ਼ਠਿਤ ਖਰੀਦ ਆਰਡਰ ਮਿਲਿਆ ਹੈ।

 

ਕੇਵੀਆਈਸੀ ਦੇ ਅਨੁਸਾਰ, ਆਈਆਰਸੀਐੱਸ ਮਾਸਕ ਲਾਲ ਪਾਈਪਿੰਗ ਦੇ ਨਾਲ ਭੂਰੇ ਰੰਗ ਵਿੱਚ 100 ਪ੍ਰਤੀਸ਼ਤ ਡਬਲ-ਟਵਿੱਸਟੇਡ ਦਸਤਕਾਰੀ ਸੂਤੀ ਕਪੜੇ ਨਾਲ ਬਣਿਆ ਹੋਵੇਗਾ। ਵਿਸ਼ੇਸ਼ ਰੂਪ ਵਿੱਚ ਭਾਰਤੀ ਰੈੱਡ ਕਰੌਸ ਸੁਸਾਇਟੀ ਦੇ ਲਈ ਕੇਵਾਆਈਸੀ ਨੇ ਇਨ੍ਹਾਂ ਡਬਲ-ਲੇਅਰਡ ਕਾਟਨ ਮਾਸਕ ਦਾ ਡਿਜ਼ਾਈਨ ਤਿਆਰ ਕੀਤਾ ਹੈ, ਜਿਹੜਾ ਉਨ੍ਹਾਂ ਵੱਲੋਂ ਮੁਹੱਈਆ ਕਰਵਾਏ ਗਏ ਨਮੂਨਿਆਂ ਦੇ ਅਨੁਰੂਪ ਹੈ। ਮਾਸਕ ਦੇ ਖੱਬੇ ਪਾਸੇ ਆਈਆਰਸੀਐੱਸ ਲੋਗੋ ਅਤੇ ਸੱਜੇ ਪਾਸੇ ਖਾਦੀ ਇੰਡੀਆ ਟੈਗ ਛਪਿਆ ਹੋਵੇਗਾ। ਅਗਲੇ ਮਹੀਨੇ ਮਾਸਕ ਦੀ ਸਪਲਾਈ ਸ਼ੁਰੂ ਹੋ ਜਾਏਗੀ।

 

ਇਸ ਆਰਡਰ ਨੂੰ ਨਿਪਟਾਉਣ ਦੇ ਲਈ 20,000 ਮੀਟਰ ਤੋਂ ਵੱਧ ਕਪੜੇ ਦੀ ਲੋੜ ਹੋਵੇਗੀ, ਜੋ ਖਾਦੀ ਕਾਰੀਗਰਾਂ ਦੇ ਲਈ 9000 ਅਤਿਰਿਕਤ ਮਾਨਵ ਕਾਰਜ ਦਿਵਸਾਂ ਦਾ ਸਿਰਜਨ ਕਰੇਗਾ

 

ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੇ ਖਰੀਦ-ਆਰਡਰ ਦਾ ਸੁਆਗਤ ਕੀਤਾ ਹੈ ਅਤੇ ਕਿਹਾ ਕਿ ਖਾਦੀ ਫੇਸ ਮਾਸਕ ਦੀ ਭਾਰੀ ਮੰਗ ''ਆਤਮ ਨਿਰਭਰ ਭਾਰਤ'' ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਸ਼੍ਰੀ ਸਕਸੈਨਾ ਨੇ ਕਹਾ, ''ਇਸ ਆਰਡਰ ਨਾਲ ਸਾਡੇ ਖਾਦੀ ਕਾਰੀਗਰਾਂ ਨੂੰ ਵੱਧ ਧਾਗੇ ਅਤੇ ਕੱਪੜੇ ਦਾ ਉਤਪਾਦਨ ਕਰਨ ਵਿੱਚ ਮਦਦ ਮਿਲੇਗੀ ਅਤੇ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੀ ਆਮਦਨ ਵਿੱਚ ਹੋਰ ਵਾਧਾ ਹੋਵੇਗਾ।''

 

ਕੇਵੀਆਈਸੀ ਨੇ ਕਿਹਾ ਕਿ ਹੁਣ ਤੱਕ 10 ਲੱਖ ਤੋਂ ਵੱਧ ਫੇਸ ਮਾਸਕ ਦੀ ਵਿਕਰੀ ਕੀਤੀ ਜਾ ਚੁੱਕੀ ਹੈ। ਜਿਸ ਵਿੱਚ ਦੋ ਤੈਹਾਂ ਵਾਲੇ ਕਾਟਨ ਮਾਸਕ ਅਤੇ ਤਿੰਨ ਤੈਹਾਂ ਵਾਲੇ ਸਿਲਕ ਮਾਸਕ ਸ਼ਾਮਲ ਹਨ। ਕੇਵੀਆਈਸੀ ਨੂੰ ਫੇਸ ਮਾਸਕ ਲਈ ਸਭ ਤੋਂ ਵੱਡਾ ਆਰਡਰ ਜੰਮੂ-ਕਸ਼ਮੀਰ ਸਰਕਾਰ ਤੋਂ ਮਿਲਿਆ ਸੀ। ਇਸ ਦੇ ਤਹਿਤ 7 ਲੱਖ ਮਾਸਕ ਦੀ ਸਪਲਾਈ ਤੈਅ ਸਮੇਂ 'ਤੇ ਕੀਤੀ ਗਈ।

 

ਹੁਣ ਤੱਕ ਇਨ੍ਹਾਂ ਮਾਸਕਾਂ ਨੂੰ ਤਿਆਰ ਕਰਨ ਵਿੱਚ ਲਗਭਗ ਇੱਕ ਕਰੋੜ ਰੁਪਏ ਮੁੱਲ ਦੇ ਲਗਭਗ ਇੱਕ ਲੱਖ ਮੀਟਰ ਸੂਤੀ ਕੱਪੜੇ ਦਾ ਅਤੇ ਵੱਖ-ਵੱਖ ਰੰਗਾਂ ਅਤੇ ਪ੍ਰਿੰਟਾਂ ਦੇ ਲਗਭਗ 2000 ਮੀਟਰ ਸਿਲਕ ਕੱਪੜੇ ਦਾ ਇਸਤੇਮਾਲ ਕੀਤਾ ਜਾ ਚੁੱਕਾ ਹੈ।

 

ਕੇਵੀਆਈਸੀ ਨੂੰ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦਫਤਰ, ਕੇਂਦਰ ਸਰਕਾਰ ਦੇ ਮੰਤਰਾਲਿਆਂ ਅਤੇ ਆਮ ਜਨਤਾ ਤੋਂ ਕੇਵੀਆਈਸੀ ਈ-ਪੋਰਟਲ 'ਤੇ ਸਪਲਾਈ ਦੇ ਲਈ ਵਾਰ-ਵਾਰ ਆਰਡਰ ਮਿਲਦੇ ਹਨ। ਕੇਵੀਆਈਸੀ ਨੇ ਭਾਰਤੀ ਰੇਲਵੇ ਨੂੰ 20,000 ਤੋਂ ਵੱਧ ਫੇਸ ਮਾਸਕ ਦੀ ਸਪਲਾਈ ਕੀਤੀ ਹੈ। ਵਿਕਰੀ ਤੋਂ ਇਲਾਵਾ, ਕੇਵੀਆਈਸੀ ਨੇ ਸਮੁੱਚੇ ਦੇਸ਼ ਵਿੱਚ ਖਾਦੀ ਇੰਸਟੀਟਿਊਟਾਂ ਦੇ ਰਾਹੀਂ ਜ਼ਿਲ੍ਹਾਂ ਅਫਸਰਾਂ ਨੂੰ ਲਗਭਗ 10 ਲੱਖ ਖਾਦੀ ਮਾਸਕ ਵੰਡੇ ਹਨ।

 

ਸ਼੍ਰੀ ਸਕਸੈਨਾ ਨੇ ਕਿਹਾ, ''ਫੇਸ ਮਾਸਕ ਕੋਰੋਨਾ ਮਹਾਮਾਰੀ ਨਾਲ ਲੜਨ ਦੇ ਲਈ ਸਭ ਤੋਂ ਅਹਿਮ ਉਪਕਰਣ ਹੈ। ਡਬਲ ਟਵਿੱਸਟੇਡ ਖਾਦੀ ਫੈਬਰਿਕ ਨਾਲ ਤਿਆਰ ਇਹ ਮਾਸਕ ਨਾ ਸਿਰਫ ਮੰਗ ਦੀ ਗੁਣਵੱਤਾ ਅਤੇ ਪੈਮਾਨੇ ਨੂੰ ਪੂਰਾ ਕਰਦੇ ਹਨ, ਬਲਕਿ ਕਿਫਾਇਤੀ ਹਨ, ਇਨ੍ਹਾਂ ਵਿੱਚ ਸਾਂਹ ਲੈਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ, ਇਨ੍ਹਾਂ ਨੂੰ ਧੋਇਆ ਤੇ ਮੁੜ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਬਾਇਓਡੀਗਰੇਡੇਬਲ ਹਨ।'' 

 

*****

 

ਆਰਸੀਜੇ/ਐੱਸਕੇਪੀ/ਆਈਏ



(Release ID: 1642477) Visitor Counter : 160