ਜਲ ਸ਼ਕਤੀ ਮੰਤਰਾਲਾ
ਨਮਾਮੀ ਗੰਗੇ ਪ੍ਰੌਜੈਕਟ ਨਾਲ ਸਥਾਨਕ ਅਰਥਚਾਰੇ ਨੂੰ ਹੁਲਾਰਾ;ਵੱਕਾਰੀ 'ਲੋਕ ਪ੍ਰਸ਼ਾਸ਼ਨ ਵਿੱਚ ਉੱਤਮਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ 2020' ਵਿੱਚ ਸ਼ਾਮਿਲ।
ਰਾਸ਼ਟਰੀ ਸਵੱਛ ਗੰਗਾ ਮਿਸ਼ਨ ਕੇਵਲ ਗੰਗਾ ਦੀ ‘ਨਿਰਮਲਤਾ’ ਅਤੇ ‘ਅਵਿਰਲਤਾ’ ਤੱਕ ਹੀ ਸੀਮਤ ਨਹੀਂ ਹੈ,ਇਸਦੇ ਤਹਿਤ ਗੰਗਾ ਅਤੇ ਉਸਦੀਆਂ ਸਹਾਇਕ ਨਦੀਆਂ ਦੇ ਆਸਪਾਸ ਇੱਕ ਟਿਕਾਊ ਸਮਾਜਿਕ-ਆਰਥਿਕ ਜ਼ੋਨ ਵਿਕਸਿਤ ਕਰਨ ਲਈ ਅਰਥ ਗੰਗਾ 'ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਆਤਮ ਨਿਰਭਰ ਭਾਰਤ ਅਭਿਆਨ ਨੂੰ ਕਾਫੀ ਉਤਸ਼ਾਹ ਮਿਲੇਗਾ।
Posted On:
29 JUL 2020 6:43PM by PIB Chandigarh
ਇਸ ਸਾਲ ਨਮਾਮੀ ਗੰਗੇ ਪ੍ਰਾਜੈਕਟ ਨੂੰ ਵੱਕਾਰੀ 'ਲੋਕ ਪ੍ਰਸ਼ਾਸ਼ਨ ਵਿੱਚ ਉੱਤਮਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ 2020' ਵਿੱਚ ਸ਼ਾਮਿਲ ਕੀਤਾ ਗਿਆ ਹੈ। ਰਾਸ਼ਟਰੀ ਸਵੱਛ ਗੰਗਾ ਮਿਸ਼ਨ(ਐਨ ਐੱਮ ਸੀ ਜੀ) ਦੇ ਡਾਇਰੈਕਟਰ ਜਨਰਲ ਸ਼੍ਰੀ ਰਾਜੀਵ ਰੰਜਨ ਮਿਸ਼ਰਾ ਨੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਉੱਤਰ ਪ੍ਰਦੇਸ਼ ਦੇ ਜ਼ਿਲਾ ਅਧਿਕਾਰੀਆਂ ਅਤੇ ਜ਼ਿਲ੍ਹਾ ਗੰਗਾ ਕਮੇਟੀਆਂ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਨਾਲ ਇਸ ਸਾਲ ਦੇ 'ਲੋਕ ਪ੍ਰਸ਼ਾਸ਼ਨ ਵਿੱਚ ਉੱਤਮਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ' ਲਈ ਆਪਣੀ ਨਾਮਜ਼ਦਗੀ ਪੇਸ਼ ਕਰਨ ਨੂੰ ਕਿਹਾ।ਸ਼੍ਰੀ ਰਾਜੀਵ ਰੰਜਨ ਮਿਸ਼ਰਾ ਨੇ ਕਿਹਾ ਕਿ ਇਹ ਉੱਤਰ ਪ੍ਰਦੇਸ਼ ਲਈ ਗੰਗਾ ਵਿੱਚ ਸਵੱਛਤਾ ਦੀ ਪ੍ਰਾਪਤੀ ਨੂੰ ਪੇਸ਼ ਕਰਨ ਦਾ ਵਧੀਆ ਮੌਕਾ ਹੈ, ਇਹ ਦੇਸ਼ ਭਰ ਵਿੱਚ ਨਦੀਆਂ ਦੀ ਸਵੱਛਤਾ ਨਾਲ ਜੁੜੇ ਕੰਮਾਂ ਨੂੰ ਉਤਸ਼ਾਹਿਤ ਕਰੇਗਾ'। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ 26 ਜ਼ਿਲ੍ਹਾ ਗੰਗਾ ਕਮੇਟੀਆਂ ਦੇ ਠੋਸ ਉਪਰਾਲਿਆਂ ਨਾਲ ਆਰਥਿਕ ਗਤੀਵਿਧੀਆਂ ਨੂੰ ਵੀ ਕਾਫੀ ਹੁਲਾਰਾ ਮਿਲ ਰਿਹਾ ਹੈ।ਇਹ ਕਮੇਟੀਆਂ ਗੰਗਾ ਦੀ ਸਵੱਛਤਾ ਅਤੇ ਕਾਇਆਕਲਪ ਲਈ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਜਿਲ੍ਹਾ ਪੱਧਰ ਤੇ ਕੰਮ ਕਰਦੀਆਂ ਹਨ।ਇਨ੍ਹਾਂ ਦੇ ਗਠਨ ਦੇ ਬਾਅਦ ਗੰਗਾ ਦੀ ਸਵੱਛਤਾ ਅਤੇ ਕਾਇਆ ਕਲਪ ਨਾਲ ਜੁੜੀਆਂ ਕੋਸ਼ਿਸ਼ਾਂ ਵਿੱਚ ਵਿਆਪਕ ਬਦਲਾਅ ਆਇਆ ਹੈ।ਇਹੋ ਨਹੀਂ,ਗੰਗਾ ਦੇ ਕਿਨਾਰੇ ਜੈਵਿਕ ਖੇਤੀ ਅਤੇ ਜੀਵ ਭਿੰਨਤਾ ਦੇ ਵਿਕਾਸ ਨਾਲ ਸਥਾਨਕ ਪੱਧਰ ਤੇ ਰੋਜ਼ਗਾਰ ਦੇ ਸਾਧਨ ਵਧਣਗੇ।
ਸ਼੍ਰੀ ਮਿਸ਼ਰਾ ਮੁਤਾਬਕ ਨਮਾਮੀ ਗੰਗੇ ਦੀਆਂ ਭਿੰਨ ਭਿੰਨ ਇਕਾਈਆਂ ਇੱਥੋਂ ਤੱਕ ਕੇ ਤਾਲਾਬੰਦੀ ਦੌਰਾਨ ਵੀ ਨਿਰੰਤਰ ਕੰਮ ਕਰਦੀਆਂ ਰਹੀਆਂ,ਜਿਸਦੇ ਨਤੀਜੇ ਉਮੀਦ ਨਾਲੋਂ ਕਿਤੇ ਬੇਹਤਰ ਰਹੇ। ਉੱਤਰ ਪ੍ਰਦੇਸ਼ ਦੀ ਜ਼ਿਲ੍ਹਾ ਗੰਗਾ ਕਮੇਟੀਆਂ ਦੇ ਨਾਲ ਬੈਠਕਾਂ ਦੀ ਇੱਕ ਲੜੀ ਨੂੰ ਕਿਰਿਆਸ਼ੀਲ ਢੰਗ ਨਾਲ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਦਾ ਉਦੇਸ਼ ਕੇਵਲ ਗੰਗਾ ਦੀ ਨਿਰਮਲਤਾ ਅਤੇ ਅ ਵਿ ਰਲਤਾ ਤੱਕ ਹੀ ਸੀਮਤ ਨਹੀਂ ਹੈ,ਅਸੀਂ ਗੰਗਾ ਅਤੇ ਉਸਦੀਆਂ ਸਹਾਇਕ ਨਦੀਆਂ ਦੇ ਆਸਪਾਸ ਇੱਕ ਟਿਕਾਊ ਸਮਾਜਿਕ ਆਰਥਿਕ ਜ਼ੋਨ ਵਿਕਸਤ ਕਰਨ ਲਈ ਅਰਥ ਗੰਗਾ ਦੀ ਰੂਪ ਰੇਖਾ ਉੱਪਰ ਵੀ ਕੰਮ ਕਰ ਰਹੇ ਹਾਂ ਜਿਸ ਨਾਲ ਆਤਮ ਨਿਰਭਰ ਭਾਰਤ ਅਭਿਆਨ ਨੂੰ ਕਾਫ਼ੀ ਬੜ੍ਹਾਵਾ ਮਿਲੇਗਾ।
ਅਤੀਤ ਵਿੱਚ ਗੰਗਾ ਯਾਤਰਾ ਅਤੇ ਗੰਗਾ ਅਮੰਤ੍ਰਣ ਅਭਿਆਨ ਦੀ ਸਫ਼ਲਤਾ ਨਾਲ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ ,ਜਿਸਦੀ ਬਦੌਲਤ ਹੁਣ ਨਾ ਕੇਵਲ ਗੰਗਾ ਦੇ ਕਿਨਾਰੇ ਵਾਲੇ ਇਲਾਕਿਆਂ ਵਿੱਚ, ਬਲਕਿ ਹੋਰਨਾਂ ਨਦੀਆਂ ਦੀ ਸਵੱਛਤਾ ਵਿੱਚ ਵੀ ਜਨਤਾ ਦੀ ਭਾਗੀਦਾਰੀ ਲਗਾਤਾਰ ਵਧ ਰਹੀ ਹੈ।ਤਾਲਾਬੰਦੀ ਦੌਰਾਨ ਘਰ ਪਰਤੇ ਪ੍ਰਵਾਸੀ ਮਜ਼ਦੂਰਾਂ ਨੂੰ ਮਨਰੇਗਾ ਦੇ ਰਾਹੀਂ ਨਦੀਆਂ ਅਤੇ ਤਲਾਬਾਂ ਦੀ ਮੁਰੰਮਤ ਦੇ ਕੰਮਾਂ ਨਾਲ ਜੋੜਿਆ ਗਿਆ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਕਾਫੀ ਲਾਭ ਹੋਇਆ ਅਤੇ ਇਸਦੇ ਨਾਲ ਹੀ ਮਾਨਸੂਨ ਦੇ ਪਾਣੀ ਨੂੰ ਇਕੱਠਾ ਕਰਨ ਲਈ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਕੀਤਾ ਹੈ।
ਇਸਦੇ ਇਲਾਵਾ ਖੇਤਰ ਦੀ ਜੀਵ ਭਿੰਨਤਾ ਨੂੰ ਵਿਕਸਤ ਕਰਨ ਲਈ ਆਈਆਈਟੀ ਕਾਨਪੁਰ ਅਤੇ ਡਬਲਿਊਡਬਲਿਊਐੱਫ ਦੇ ਨਾਲ ਮੁਰਾਦਾਬਾਦ ਵਿੱਚ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।ਇਸੇ ਤਰਾਂ ਹਰਦੋਈ,ਬਿਜਨੌਰ,ਮੇਰਠ ਆਦਿ ਜ਼ਿਲ੍ਹਿਆਂ ਵਿੱਚ ਹੁਣ ਕੱਛੂ ਕੁੰਮੇ ਦੀਆਂ ਕਈ ਪ੍ਰਜਾਤੀਆਂ ਦੀ ਸੁਰੱਖਿਆ ਅਤੇ ਪ੍ਰਫੁੱਲਤ ਕੀਤਾ ਜਾ ਰਿਹਾ ਹੈ ।ਹਰਦੋਈ ਵਿੱਚ ਕੱਛੂ ਕੁੰਮਾ ਤਲਾਬ ਦੀ ਮੁਰੰਮਤ ਕਰਕੇ ਪਹਿਲੀ ਵਾਰ ਹੈਚਿੰਗ ਸਫ਼ਲਤਾ ਪੂਰਵਕ ਕੀਤੀ ਗਈ ਹੈ।ਰਾਏਬਰੇਲੀ ਵਿੱਚ ਵੈੱਟਲੈਂਡ ਦਾ ਸਰਵੇਖਣ ਜਾਰੀ ਹੈ।ਗੰਗਾ ਦੇ ਕਿਨਾਰੇ ਵਾਲੇ ਇਲਾਕਿਆਂ ਨੂੰ ਕਬਜ਼ਾ ਮੁਕਤ ਕੀਤਾ ਜਾ ਰਿਹਾ ਹੈ।ਰੁੱਖ ਲਾਉਣ ਦੀ ਮੁਹਿੰਮ ਇਸ ਯੋਜਨਾ ਦਾ ਮਹੱਤਵਪੂਰਨ ਪਹਿਲੂ ਹੈ।ਸਾਰੇ ਜ਼ਿਲ੍ਹਿਆਂ ਵਿੱਚ ਬੂਟੇ ਲਗਾ ਕੇ ਗੰਗਾ ਦੇ ਕਿਨਾਰੇ ਜੰਗਲ ਵਿਕਸਤ ਕੀਤੇ ਜਾਣਗੇ।ਇਸ ਯੋਜਨਾ ਦੇ ਤਹਿਤ ਇਸ ਸਾਲ ਕਾਸਗੰਜ ਵਿੱਚ 300 ਹੈਕਟੇਅਰ ਭੂਮੀ ਤੇ 3.5 ਲੱਖ ਬੂਟੇ ਲਗਾਏ ਗਏ ਹਨ।
ਬੈਠਕ ਵਿੱਚ ਸ਼ਾਮਿਲ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੇ ਆਪਣੇ ਆਪਣੇ ਜ਼ਿਲ੍ਹੇ ਵਿੱਚ ਹੋ ਰਹੀਆਂ ਵੱਖ ਵੱਖ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ।ਕਾਨਪੁਰ ਵਿੱਚ 14 ਦਸੰਬਰ 2019 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਰਾਸ਼ਟਰੀ ਗੰਗਾ ਪ੍ਰੀਸ਼ਦ ਦੀ ਬੈਠਕ ਵਿੱਚ ਨਮਾਮੀ ਗੰਗਾ ਨੂੰ 'ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ 2020' ਵਿੱਚ ਸ਼ਾਮਿਲ ਕਰਨ ਦਾ ਫ਼ੈਸਲਾ ਲਿਆ ਗਿਆ ਸੀ।ਨਾਮਜ਼ਦਗੀਆਂ ਲਈ ਜ਼ਿਲ੍ਹਾਵਾਰ ਜਾਣਕਾਰੀ ਐਨਐੱਮਸੀਜੀ ਨੂੰ ਭੇਜੀ ਜਾਵੇਗੀ।ਅਰਜ਼ੀਆਂ 15 ਅਗਸਤ ਤੋਂ ਪਹਿਲਾਂ ਲਈਆਂ ਜਾਣਗੀਆਂ।ਸਬੰਧਤ ਪੁਰਸਕਾਰ'ਸਿਵਲ ਸੇਵਾ ਦਿਵਸ' ਮੌਕੇ ਵੰਡੇ ਜਾਣਗੇ।
ਹੁਣ ਕਰਨਵਤੀ ਵਿੱਚ ਪ੍ਰਵਾਹ ਪੂਰਾ ਸਾਲ ਬਣਿਆ ਰਹੇਗਾ: ਨਮਾਮੀ ਗੰਗੇ ਪ੍ਰਾਜੈਕਟ ਵਿੱਚ ਗੰਗਾ ਦੀਆਂ ਸਹਾਇਕ ਨਦੀਆਂ ਦੀ ਸਵੱਛਤਾ ਅਤੇ ਕਾਇਆਕਲਪ ਸ਼ਾਮਿਲ ਹੈ।ਮਿਰਜ਼ਾਪੁਰ ਜ਼ਿਲ੍ਹੇ ਵਿੱਚ ਗੰਗਾ ਦੀ ਇੱਕ ਸਹਾਇਕ ਨਦੀ 'ਕਰਨਵਤੀ' ਦੇ ਕਾਇਆ ਕਲਪ ਦੀ ਬਦੌਲਤ ਹੁਣ ਇਹ ਪੂਰਾ ਸਾਲ ਵਹਿੰਦੀ ਰਹੇਗੀ।ਵਰਤਮਾਨ ਵਿੱਚ ਅਮਲ ਵਿੱਚ ਲਿਆਂਦੇ ਜਾ ਰਹੇ ਸਮਾਜਿਕ ਆਰਥਿਕ ਮਾਡਲ ਨਾਲ ਕਰਨਵਤੀ ਨਦੀ ਦੇ ਕਿਨਾਰੇ ਵਾਲੇ ਇਲਾਕਿਆਂ ਨੂੰ ਕਾਫੀ ਲਾਭ ਹੋਵੇਗਾ।ਇਸਦੇ ਨਾਲ ਹੀ ਗੋਮਤੀ ਨਦੀ ਨਾਲ ਮਿਲਣ ਵਾਲੀ ਹਰਦੋਈ ਜ਼ਿਲ੍ਹੇ ਦੀ ਸਈ ਨਦੀ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਨਾਲ ਪੁਨਰਜੀਵਤ ਕੀਤਾ ਗਿਆ ਹੈ।ਇਸੇ ਤਰਜ਼ ਤੇ ਕਾਸਗੰਜ ਅਤੇ ਫਰੂਖਾਬਾਦ ਵਿੱਚ ਪੁਰਾਣੀ ਗੰਗਾ ਦਾ ਕਾਇਆ ਕਲਪ ਕੀਤਾ ਗਿਆ ਹੈ।
ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਮਿਲਿਆ ਅਤੇ ਉਨ੍ਹਾਂ ਨੇ ਜਲ ਸਰੋਤਾਂ ਦੀ ਸੰਭਾਲ ਕੀਤੀ:ਪ੍ਰਵਾਸੀ ਮਜ਼ਦੂਰ ਤਾਲਾਬੰਦੀ ਦੌਰਾਨ ਖਾਸਕਰ ਜ਼ਿਲ੍ਹਾ ਗੰਗਾ ਕਮੇਟੀ ਦੇ ਖੇਤਰਾਂ ਵਿੱਚ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਵਿੱਚ ਲੱਗੇ ਹੋਏ ਸਨ, ਜਿਨ੍ਹਾਂ ਵਿੱਚ ਵਾਰਾਨਸੀ,ਕਾਨਪੁਰ,ਬਿਜਨੌਰ ਵੀ ਸ਼ਾਮਿਲ ਹੈ।ਇਸ ਨਾਲ ਛੋਟੀਆਂ ਨਦੀਆਂ ਅਤੇ ਤਲਾਬਾਂ ਨੂੰ ਵੀ ਲਾਭ ਹੋਇਆ ਹੈ।ਬਦਾਯੂੰ ਵਿੱਚ ਕਛਲਾ ਘਾਟ ਨੂੰ ਵਿਕਸਤ ਕੀਤਾ ਜਾਵੇਗਾ।
ਡਾਲਫਿਨ ਦੀ ਸੁਰੱਖਿਆ ਦੇ ਨਾਲ ਕਿਸਾਨਾਂ ਦੀ ਖੁਸ਼ਹਾਲੀ ਵੀ ਵਧੀ:ਨਮਾਮੀ ਗੰਗੇ ਪ੍ਰੋਗਰਾਮ ਦੇ ਤਹਿਤ ਫਤਿਹਪੁਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।ਇਹ ਖ਼ੇਤਰ ਗੰਗਾ ਵਿੱਚ ਡਾਲਫਿਨ ਲਈ ਵੀ ਜਾਣਿਆ ਜਾਂਦਾ ਹੈ,ਅੰਤ ਵਿੱਚ ਡਾਲਫਿਨ ਦੀ ਸੰਭਾਲ ਦਾ ਕੰਮ ਵੀ ਇੱਕ ਵਿਸ਼ੇਸ਼ ਯੋਜਨਾ ਦੇ ਮਾਧਿਅਮ ਨਾਲ ਲਗਾਤਾਰ ਅੱਗੇ ਵਧ ਰਿਹਾ ਹੈ।
*****
APS/SG/MG
(Release ID: 1642381)
Visitor Counter : 154