ਬਿਜਲੀ ਮੰਤਰਾਲਾ

ਕੇਂਦਰੀ ਊਰਜਾ ਮੰਤਰੀ ਨੇ 800 ਮੈਗਾਵਾਟ ਸਮਰੱਥਾ ਵਾਲੇ 3 ਪਵਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ

ਇਨ੍ਹਾਂ ਪ੍ਰੋਜੈਕਟਾਂ ਵਿੱਚ 600,000 ਤੋਂ ਜ਼ਿਆਦਾ ਘਰਾਂ ਨੂੰ ਰੋਸ਼ਨ ਕਰਨ ਅਤੇ 2 ਮਿਲੀਅਨ ਟਨ/ਸਾਲਾਨਾ ਤੋਂ ਜ਼ਿਆਦਾ ਕਾਰਬਨ ਡਾਈਆਕਸਾਈਡ ਨਿਕਾਸੀ ਘੱਟ ਕਰਨ ਦੀ ਸ਼ਕਤੀ

Posted On: 29 JUL 2020 5:55PM by PIB Chandigarh

ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ (ਐੱਮਐੱਨਆਰਈ), ਭਾਰਤ ਸਰਕਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਰਾਜ ਕੁਮਾਰ ਸਿੰਘ ਨੇ ਅੱਜ ਇੱਕ ਵਰਚੂਅਲ ਸਮਾਗਮ ਵਿੱਚ ਸੇਂਬਕੋਰਪ’ਜ਼ ਦੇ ਤਿੰਨ ਅਤਿ ਆਧੁਨਿਕ ਐੱਚਈਸੀਆਈ 1, 2 ਅਤੇ 3 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਐੱਮਐੱਨਆਰਈ ਦੇ ਸੰਯੁਕਤ ਸਕੱਤਰ ਸ਼੍ਰੀ ਭਾਨੂ ਪ੍ਰਤਾਪ ਯਾਦਵ ਕਈ ਹੋਰ ਮਾਣਯੋਗ ਵਿਅਕਤੀਆਂ ਨਾਲ ਸੇਂਬਕੋਰਪ ਇੰਡਸਟਰੀਜ਼, ਸਿੰਗਾਪੁਰ ਦੇ ਗਰੁੱਪ ਪ੍ਰੈਜੀਡੈਂਟ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵੋਂਗ ਕਿਮ ਯਿਨ ਅਤੇ ਸੇਂਬਕੋਰਪ ਐਨਰਜ਼ੀ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਿਪੁਲ ਤੁਲੀ ਨਾਲ ਇਸ ਵਰਚੂਅਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ। 

https://static.pib.gov.in/WriteReadData/userfiles/image/image0010QAR.jpg

ਸੇਂਬਕੋਰਪ ਐਨਰਜ਼ੀ ਇੰਡੀਆ ਲਿਮਟਿਡ (ਸੇਲ) ਜੋ ਕਿ ਸੇਂਬਕੋਰਪ ਇੰਡਸਟਰੀਜ਼ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ, ਨੇ ਅੱਜ ਆਪਣੇ ਤਾਜ਼ਾ 800 ਮੈਗਾਵਾਟ ਦੇ ਤਿੰਨ ਪਵਨ ਊਰਜਾ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਦਾ ਐਲਾਨ ਕੀਤਾ ਹੈ ਜਿਸ ਨਾਲ ਭਾਰਤ ਦੀ ਅਖੁੱਟ ਊਰਜਾ ਸਮਰੱਥਾ 1730 ਮੈਗਾਵਾਟ ਤੱਕ ਪਹੁੰਚ ਗਈ ਹੈ। ਆਪਣੇ 300 ਮੈਗਾਵਾਟ ਐੱਸਈਸੀਆਈ 3 ਪਵਨ ਪ੍ਰਾਜੈਕਟਾਂ ਨਾਲ ਸੇਂਬਕੋਰਪ ਸੌਰ ਊਰਜਾ ਨਿਗਮ (ਐੱਸਈਸੀਆਈ) ਰਾਹੀਂ ਆਯੋਜਿਤ ਪ੍ਰਾਜੈਕਟਾਂ ਨੂੰ ਪੂਰੀ ਤਰ੍ਹਾਂ ਨਾਲ ਸ਼ੁਰੂ ਕਰਨ ਵਾਲਾ ਪਹਿਲਾ ਸੁਤੰਤਰ ਬਿਜਲੀ ਉਤਪਾਦਕ ਬਣ ਗਿਆ। ਕੁੱਲ ਮਿਲਾ ਕੇ ਇਹ ਸੰਪਤੀ 600,000 ਤੋਂ ਜ਼ਿਆਦਾ ਘਰਾਂ ਨੂੰ ਬਿਜਲੀ ਦੇਣ ਲਈ ਉੱਚਿਤ ਸਵੱਛ ਊਰਜਾ ਪ੍ਰਦਾਨ ਕਰੇਗੀ ਅਤੇ 2 ਮਿਲੀਅਨ ਟਨ/ਸਾਲਾਨਾ ਤੋਂ ਜ਼ਿਆਦਾ ਕਾਰਬਨ ਡਾਈਆਕਸਾਈਡ ਨਿਕਾਸੀ ਘੱਟ ਹੋਵੇਗੀ। ਇਹ ਸਮਰੱਥਾ ਕਿਸੇ ਵੀ ਡਿਵਲਪਰ ਦੀਆਂ ਐੱਸਈਸੀਆਈ ਨਿਲਾਮੀਆਂ ਵਿੱਚੋਂ ਅੱਜ ਤੱਕ ਦੀ ਸਭ ਤੋਂ ਵੱਡੀ  ਪਵਨ ਸੰਚਾਲਨ ਸਮਰੱਥਾ ਹੈ।

 

https://static.pib.gov.in/WriteReadData/userfiles/image/image002OME7.jpg

 

ਸ਼੍ਰੀ ਸਿੰਘ ਨੇ ਅਖੁੱਟ ਊਰਜਾ ਖੇਤਰ ਵਿੱਚ ਆਪਣੇ ਕੰਮ ਅਤੇ ਵਚਨਬੱਧਤਾ ਲਈ ਐੱਸਈਆਈਐੱਲ ਅਤੇ ਸਿੰਗਾਪੁਰ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਊਰਜਾ ਟਰਾਂਜਿਸ਼ਨ ਨੂੰ ਪ੍ਰਾਪਤ ਕਰਨ ਲਈ ਦ੍ਰਿੜ ਹਾਂ ਜਿਸ ਲਈ ਅਸੀਂ ਖੇਤਰ ਵਿੱਚ ਆਪਣੇ ਭਾਈਵਾਲਾਂ ਲਈ ਪਾਰਦਰਸ਼ਤਾ, ਨਿਰਪੱਖਤਾ ਅਤੇ ਪੱਧਰਾ ਖੇਤਰ ਪ੍ਰਦਾਨ ਕਰਨਾ ਯਕੀਨੀ ਕਰਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ 2020 ਤੱਕ 175 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦੇ ਟੀਚੇ ਅਤੇ 2030 ਤੱਕ ਪ੍ਰਧਾਨ ਮੰਤਰੀ ਦੀ 450 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦੇ ਦ੍ਰਿਸ਼ਟੀਕੋਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹਾਂ। 

ਸਿੰਗਾਪੁਰ ਦੇ ਸੇਂਬਕੋਰਪ ਇੰਡਸਟਰੀਜ਼ ਦੇ ਗਰੁੱਪ ਪ੍ਰੈਜੀਡੈਂਟ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵੋਂਗ ਕਿਮ ਯਿਨ ਨੇ ਕਿਹਾ, ‘‘ਭਾਰਤ ਸੇਂਬਕੋਰਪ ਦੇ ਊਰਜਾ ਬਿਜ਼ਨਸ ਦਾ ਇੱਕ ਪ੍ਰਮੁੱਖ ਬਜ਼ਾਰ ਹੈ। ਅਸੀਂ ਭਾਰਤ ਵਿੱਚ ਸ਼ਹਿਰੀਕਰਨ, ਬਿਜਲੀਕਰਨ ਅਤੇ ਡੀਕਾਰਬਨਾਈਜੇਸ਼ਨ ਦਾ ਸਮਰਥਨ ਕਰਨ ਲਈ ਸਥਿਰ ਊਰਜਾ ਸਮਾਧਾਨ ਪ੍ਰਦਾਨ ਕਰਨ ਲਈ ਉਨ੍ਹਾਂ ਨਾਲ ਵਿਸ਼ਵਾਸ ਅਤੇ ਭਾਈਵਾਲੀ ਲਈ ਭਾਰਤ ਸਰਕਾਰ ਦਾ ਧੰਨਵਾਦ ਪ੍ਰਗਟਾਉਂਦੇ ਹਾਂ।’’

2011 ਵਿੱਚ ਭਾਰਤ ਦੇ ਬਜ਼ਾਰ ਵਿੱਚ ਪ੍ਰਵੇਸ਼ ਕਰਨ ਦੇ ਬਾਅਦ ਐੱਸਈਆਈਐੱਲ ਨੇ ਖੁਦ ਨੂੰ ਦੇਸ਼ ਵਿੱਚ ਇੱਕ ਭਰੋਸੇਯੋਗ ਸੁਤੰਤਰ ਬਿਜਲੀ ਉਤਪਾਦਕ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। 

ਨੌਂ ਰਾਜਾਂ ਵਿੱਚ ਮੌਜੂਦਗੀ ਨਾਲ ਐੱਸਈਆਈਐੱਲ ਕੁੱਲ 357 ਸੰਪਤੀਆਂ ਦਾ ਮਾਲਕ ਅਤੇ ਸੰਚਾਲਨ ਕਰਦਾ ਹੈ ਜੋ ਕੁੱਲ ਊਰਜਾ ਸਮਰੱਥਾ ਨੂੰ 4,370 ਮੈਗਾਵਾਟ ਤੱਕ ਵਧਾਉਂਦਾ ਹੈ ਜਿਸ ਵਿੱਚ 1,730 ਮੈਗਾਵਾਟ ਅਖੁੱਟ ਊਰਜਾ ਸ਼ਾਮਲ ਹੈ।

ਸੇਂਬਕੋਰਪ ਐਨਰਜ਼ੀ ਇੰਡੀਆ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਵਿਪੁਲ ਤੁਲੀ ਨੇ ਕਿਹਾ : ‘‘ਇਹ ਭਾਰਤ ਦੇ ਬਿਜਲੀ ਖੇਤਰ ਦੀ ਇੱਕ ਸਮੂਹਿਕ ਉਪਲੱਬਧੀ ਹੈ। ਐੱਸਈਸੀਆਈ 1,2 ਅਤੇ 3 ਪ੍ਰਾਜੈਕਟਾਂ ਦੇ ਸਫਲ ਸਮਾਪਨ ਨੂੰ ਐੱਮਐੱਨਆਰਈ ਅਤੇ ਊਰਜਾ ਮੰਤਰਾਲੇ ਦੇ ਸਮਰਥਨ ਅਤੇ ਮਾਰਗਦਰਸ਼ਨ ਦੇ ਨਾਲ-ਨਾਲ ਕਈ ਕੇਂਦਰੀ, ਰਾਜ ਅਤੇ ਸਥਾਨਕ ਅਧਿਕਾਰੀਆਂ ਨਾਲ ਗਹਿਰੀ ਸ਼ਮੂਲੀਅਤ ਨਾਲ ਸੰਭਵ ਬਣਾਇਆ ਗਿਆ ਹੈ। ਇਸ 800 ਮੈਗਾਵਾਟ ਸਮਰੱਥਾ ਦਾ ਵਿਤਰਣ ਉਦਯੋਗ ਅਤੇ ਸਰਕਾਰ ਵਿਚਕਾਰ ਸਹਿਯੋਗ ਦਾ ਇੱਕ ਪ੍ਰਮਾਣ ਹੈ।’’

***

RCJ/M


(Release ID: 1642210) Visitor Counter : 170