ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਤੋਂ ਲੈ ਕੇ ਮੱਧ ਉਮਰ ਦੀਆਂ ਘਰੇਲੂ ਔਰਤਾਂ ਉੱਦਮਸ਼ੀਲਤਾ ਦੀ ਯਾਤਰਾ ’ਤੇ ਸਵਾਰ

Posted On: 29 JUL 2020 11:39AM by PIB Chandigarh

ਸ਼੍ਰੀਮਤੀ ਪ੍ਰਿਯੰਕਾ ਪ੍ਰਭਾਕਰ ਨੇ ਕੋਵਿਡ-19 ਲੌਕਡਾਊਨ ਦੌਰਾਨ ਨੌਜਵਾਨ ਮਨਾਂ ਨੂੰ ਜੋੜੇ ਰੱਖਣ ਲਈ ਸਟੈੱਮ (ਐੱਸਟੀਈਐੱਮ) (ਵਿਗਿਆਨ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ ਅਧਾਰਿਤ) ਖਿਡੌਣੇ ਅਤੇ ਬੋਰਡ ਗੇਮਜ਼ ਤਿਆਰ ਕੀਤੀਆਂ ਹਨ ਅਤੇ ਇਨ੍ਹਾਂ ਦੀ 40 ਲੱਖ ਰੁਪਏ ਦੀ ਵਿਕਰੀ ਕੀਤੀ ਹੈ। ਸ਼੍ਰੀਮਤੀ ਮੇਘਨਾ ਗਾਂਧੀ ਨੇ ਇਸੇ ਸਮੇਂ ਦੌਰਾਨ ਵਡੋਦਰਾ ਵਿੱਚ ਕਮਜ਼ੋਰ ਔਰਤਾਂ ਨਾਲ ਕੰਮ ਕੀਤਾ ਅਤੇ ਕੁਦਰਤੀ ਵਸਤਰ ਅਤੇ ਕੋਵਿਡ-19 ਨਾਲ ਸਬੰਧਿਤ ਉਪਕਰਨ ਤਿਆਰ ਕੀਤੇ ਅਤੇ ਇਸ ਸਮੇਂ ਦੌਰਾਨ 25 ਲੱਖ ਰੁਪਏ ਦੀ ਵਿਕਰੀ ਨੂੰ ਛੂਹਿਆ। ਸ਼੍ਰੀਮਤੀ ਸਨੇਹਲ ਵਰਮਾ ਨੇ ਛੱਤੀਸਗੜ੍ਹ, ਤੇਲੰਗਾਨਾ, ਅਤੇ ਆਂਧਰ ਪ੍ਰਦੇਸ਼ ਦੇ ਮਛੇਰਿਆਂ ਨਾਲ ਕੰਮ ਕੀਤਾ ਅਤੇ ਕੋਵਿਡ-19 ਦੇ ਪ੍ਰਕੋਪ ਦੌਰਾਨ ਮੱਛੀਆਂ ਦੇ ਉਨ੍ਹਾਂ ਦੇ ਉਤਪਾਦਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ, ਉਹ ਉਨ੍ਹਾਂ ਨੂੰ ਇੰਟਰਨੈੱਟ ਆਫ ਥਿੰਗਜ਼ (ਆਈਓਟੀ) ਮਸ਼ੀਨ ਨੂੰ ਲਗਾਉਣ ਵਿੱਚ ਮਦਦ ਕਰ ਰਹੀ ਹੈ ਜੋ ਪਾਣੀ ਦੀ ਗੁਣਵੱਤਾ ਅਤੇ ਮੱਛੀ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰਦੀ ਹੈ। ਇਹ ਤਿੰਨ ਔਰਤਾਂ ਉੱਦਮੀ ਹਨ ਜੋ ਐੱਸਐਂਡਟੀ ਉੱਦਮ ਨਾਲ ਕੰਮ ਕਰ ਰਹੀਆਂ ਹਨ।

ਇਨ੍ਹਾਂ ਤਿੰਨੋਂ ਔਰਤਾਂ ਵਿੱਚ ਜੋ ਸਾਂਝਾ ਹੈ, ਉਹ ਹੈ ਇਹ ਉੱਦਮਸ਼ੀਲਤਾ ਅਤੇ ਸਸ਼ਕਤੀਕਰਨ (ਵੁਮੈੱਨ ਐਂਟਰਪ੍ਰਨਿਓਰਸ਼ਿਪ ਐਂਡ ਐਮਪਾਵਰਮੈਂਟ-ਡਬਲਯੂਈਈ) ਪਹਿਲਕਦਮੀ ਵਿਚ ਜੇਤੂ ਰਹੀਆਂ ਹਨ, ਜੋ ਕਾਲਜ ਜਾਣ ਵਾਲੀਆਂ ਲੜਕੀਆਂ ਤੋਂ ਲੈ ਕੇ ਮੱਧ ਉਮਰ ਵਰਗ ਦੀਆਂ ਗ੍ਰਹਿਣੀਆਂ ਤੱਕ ਉੱਦਮਸ਼ੀਲਤਾ ਨੂੰ ਇੱਕ ਵਿਵਹਾਰਕ, ਸੰਪੂਰਨ ਵਿਕਲਪ ਕਰੀਅਰ ਦੇ ਰੂਪ ਵਿੱਚ ਅਪਣਾਉਣ ਵਿੱਚ ਮਦਦ ਕਰਦਾ ਹੈ। 

ਇਹ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਸਮਰਥਿਤ ਅਤੇ ਸਪਾਂਸਰ ਆਈਆਈਟੀ ਦਿੱਲੀ ਵਿੱਚ ਔਰਤਾਂ ਦੇ ਈਕੋਤੰਤਰ ਨੂੰ ਮਜ਼ਬੂਤ ਕਰਨ ਵਾਲੀ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ। 11 ਉੱਦਮੀ ਔਰਤਾਂ ਨੂੰ ਉਨ੍ਹਾਂ ਦੀ ਉੱਤਮ ਕਾਰਗੁਜ਼ਾਰੀ ਲਈ 25 ਲੱਖ ਰੁਪਏ ਦੀ ਗ੍ਰਾਂਟ ਦੇ ਰੂਪ ਵਿੱਚ ਨਕਦ ਪੁਰਸਕਾਰ ਭੇਟ ਕੀਤੇ ਗਏ।

ਇਹ ਤਿੰਨੋਂ ਔਰਤਾਂ ਉੱਦਮਤਾ ਅਤੇ ਸਸ਼ਕਤੀਕਰਣ (ਡਬਲਯੂ.ਈ.ਈ.) ਦੀ 

 

https://static.pib.gov.in/WriteReadData/userfiles/image/image0039NSF.jpg

ਆਈਆਈਟੀ ਦਿੱਲੀ ਤੋਂ ਵਰਤੇ ਹੋਏ ਪਾਣੀ ਦੇ ਪ੍ਰਬੰਧਨ ਵਿੱਚ ਪੀਐੱਚ.ਡੀ ਧਾਰਕ ਕਲਪਨਾ ਅਰੋੜਾ ਨੇ ਵਰਤੇ ਗਏ ਪਾਣੀ ਤੋਂ ਸੈਨੀਟਾਈਜ਼ਰ ਵਰਗੇ ਆਪਣੇ ਉਤਪਾਦ ਬਣਾਉਣ ਲਈ ਸਿਲਵਰ ਐਵਾਰਡ ਜਿੱਤਿਆ। ਦੂਜੀ ਸਿਲਵਰ ਜੇਤੂ ਸ਼ਿਵਾਨੀ ਗੁਪਤਾ (ਪੀਐੱਚ.ਡੀ.) ਨੇ ਜ਼ਖ਼ਮ ਨੂੰ ਠੀਕ ਕਰਨ ਵਾਲੀ ਟੈਕਨਾਲੋਜੀ ਵਿਕਸਤ ਕੀਤੀ ਹੈ ਜੋ ਹੁਣ ਏਮਜ਼ (ਨਵੀਂ ਦਿੱਲੀ) ਵਿਖੇ ਕਲੀਨਿਕਲ ਟਰਾਇਲ ਅਧੀਨ ਹੈ। ਉਤਪਾਦ ਨੂੰ ਪਹਿਲਾਂ ਹੀ ਵੱਖ ਵੱਖ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਪ੍ਰਸ਼ੰਸਾ ਮਿਲ ਚੁੱਕੀ ਹੈ ਅਤੇ ਉਤਪਾਦਾਂ ਦੇ ਪ੍ਰੀ-ਆਰਡਰ ਪਹਿਲਾਂ ਹੀ ਬੁੱਕ ਹੋ ਚੁੱਕੇ ਹਨ। 

ਕਾਂਸੀ ਪੁਰਸਕਾਰ ਜੇਤੂ ਸ਼੍ਰੀਮਤੀ ਨੀਟਾ ਦੋਸ਼ੀ (ਪੀਐੱਚ.ਡੀ.) ਜਿਨ੍ਹਾਂ ਨੇ ਇੱਕ ਮਸ਼ੀਨ ਤਿਆਰ ਕੀਤੀ ਹੈ ਜੋ ਹਵਾ ਦੇ ਕਣਾਂ ਨੂੰ ਬਾਰਸ਼ ਵਿੱਚ ਬਦਲ ਦਿੰਦੀ ਹੈ, ਸ਼੍ਰੀਮਤੀ ਰਾਸ਼ੀ ਵਰਮਾ ਜੋ ਕਿ ਏ.ਆਰ. ਦੇ ਖੇਤਰ ਵਿੱਚ ਕੰਮ ਕਰ ਰਹੀ ਹੈ, ਸ਼੍ਰੀਮਤੀ ਮੋਮੀ ਸੈਕੀਆ, ਘਰੇਲੂ ਖੇਤਰ ਵਿੱਚ ਕੂੜਾ ਕਰਕਟ ਪ੍ਰਬੰਧਨ ਵਿੱਚ ਕੰਮ ਕਰ ਰਹੀ, ਸ਼੍ਰੀਮਤੀ ਅਭਿਸ਼੍ਰੀ ਅਰੋੜਾ (ਆਈਆਈਟੀ ਦਿੱਲੀ ਦੀ ਸਭ ਤੋਂ ਛੋਟੀ ਉੱਦਮੀ) ਜੋ ਬੱਚਿਆਂ ਲਈ ਗਣਿਤ ਨੂੰ ਸਰਲ ਬਣਾਉਣ ’ਤੇ ਕੰਮ ਕਰ ਰਹੀ ਹੈ। 

ਸ਼੍ਰੀਮਤੀ ਨੀਤਿਕਾ ਸੋਨਖੀਆ ਅਤੇ ਰਿਤਿਕਾ ਅਮਿਤ ਕੁਮਾਰ ਨੂੰ ਅਸਾਧਾਰਨ ਉੱਤਮਤਾ ਕੁਸ਼ਲ ਦਾ ਪ੍ਰਦਰਸ਼ਨ ਕਰਨ ਅਤੇ ਕੋਵਿਡ-19 ਲੌਕਡਾਊਨ ਦੌਰਾਨ ਵੀ ਮਾਲੀਆ ਉਤਪੰਨ ਕਰਨ ਵਾਲੇ ਬਿਜ਼ਨਸ ਮਾਡਲ ਬਣਾਉਣ ਲਈ ਦੋ ਆਸ਼ਾਜਨਕ ਸਟਾਰ ਪੁਰਸਕਾਰ ਵੀ ਦਿੱਤੇ ਗਏ।

ਇਨ੍ਹਾਂ ਸਮੂਹਾਂ ਨੂੰ ਵੱਖ ਵੱਖ ਖੇਤਰਾਂ ਦੇ ਉੱਘੇ ਸਲਾਹਕਾਰਾਂ ਵੱਲੋਂ ਕੋਚਿੰਗ ਅਤੇ ਸਿਖਲਾਈ ਦਿੱਤੀ ਗਈ ਸੀ। ਇਸ ਵਿੱਚ ਪੂਰੇ ਭਾਰਤ ਵਿੱਚੋਂ (ਹਿਮਾਚਲ ਪ੍ਰਦੇਸ਼ ਤੋਂ ਵਡੋਦਰਾ, ਮਿਜ਼ੋਰਮ ਤੋਂ ਔਰੰਗਾਬਾਦ, ਬੰਗਲੌਰ ਤੱਕ) ਵੱਖ ਵੱਖ 16 ਰਾਜਾਂ ਤੋਂ ਆਈਆਂ ਔਰਤ ਉੱਦਮੀਆਂ ਦੀ ਭਾਗੀਦਾਰੀ ਸੀ। ਜਿਨ੍ਹਾਂ ਵੱਲੋਂ ਸਿਖਲਾਈ ਦਿੱਤੀ ਗਈ ਉਸ ਸਮੂਹ ਵਿੱਚ ਉਹ ਔਰਤਾਂ ਸ਼ਾਮਲ ਸਨ ਜੋ ਆਪਣੇ ਖਾਸ ਖੇਤਰਾਂ ਵਿੱਚ ਮਾਹਰ ਸਨ, ਜਿਹੜੀਆਂ ਐੱਸਟੀਐਮ ਖਿਡੌਣਿਆਂ ਤੋਂ ਲੈ ਕੇ ਫਿਸ਼ ਫਾਰਮਿੰਗ ਤੱਕ, ਗੰਦੇ ਪਾਣੀ ਤੋਂ ਉਤਪਾਦਾਂ ਨੂੰ ਬਣਾਉਣ, ਸਰੀਰਿਕ ਜ਼ਖ਼ਮ ਨੂੰ ਤਕਨਾਲੋਜੀ ਰਾਹੀਂ ਠੀਕ ਕਰਨ ਤੱਕ ਦੇ ਕਾਰੋਬਾਰ ਵਿੱਚ ਸੂਖਮ-ਉੱਦਮੀਆਂ ਦੀ ਸਹਾਇਤਾ ਕਰਨ ਲਈ ਸ਼ਾਮਲ ਸਨ। ਇਸ ਸਮੂਹ ਵੱਲੋਂ ਤਿੰਨ ਪੇਟੈਂਟ ਦਾਇਰ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ।

ਡਬਲਯੂਈਈ ਦਾ ਡੈਮੋ 19 ਜੂਨ 2020 ਨੂੰ ਕੀਤਾ ਗਿਆ ਸੀ ਅਤੇ ਅੰਤਰਰਾਸ਼ਟਰੀ ਭਾਗੀਦਾਰੀ ਨਾਲ ਉੱਥੇ ਉੱਘੀ ਜਿਊਰੀ ਨੇ ਜੇਤੂਆਂ ਦਾ ਫੈਸਲਾ ਕੀਤਾ। ਸਮੂਹ ਨੂੰ ਡੀਐੱਸਟੀ ਦੇ ਸਕੱਤਰ ਪ੍ਰੋ. ਆਸ਼ੂਤੋਸ਼ ਸ਼ਰਮਾਠ ਅਤੇ ਆਈਆਈਟੀ ਦਿੱਲੀ ਦੇ ਡਾਇਰੈਕਟਰ ਪ੍ਰੋ. ਰਾਮਗੋਪਾਲ ਰਾਓ ਨੇ ਸੰਬੋਧਨ ਕੀਤਾ। ਇਸ ਪ੍ਰਕੀਰਿਆ ਦੀ ਅਗਵਾਈ ਵਿਗਿਆਨੀ ਜੀ/ਸਲਾਹਕਾਰ ਅਤੇ ਡੀਐੱਸਟੀ ਦੇ ਨਵੀਨਤਾ ਅਤੇ ਉੱਦਮਸ਼ੀਲਾ ਦੀ ਮੁਖੀ ਡਾ. ਅਨੀਤਾ ਗੁਪਤਾ ਨੇ ਕੀਤੀ। ਡਬਲਯੂਈਈ ਦੇ ਸੰਸਥਾਪਕ ਡਾ. ਸਰਨਦੀਪ ਸਿੰਘ ਅਤੇ ਸ਼੍ਰੀਮਤੀ ਅਪਰਣਾ ਸਰੋਗੀ ਨੇ ਡਬਲਯੂਈਈ ਦੀ ਹੁਣ ਤੱਕ ਦੀ ਯਾਤਰਾ ਅਤੇ ਦੁਨੀਆ ਨੂੰ ਜ਼ਿਆਦਾ ਸਮਾਵੇਸ਼ੀ ਅਤੇ ਸਥਿਰ ਬਣਾਉਣ ਲਈ ਡਬਲਯੂਈਈ ਦਾ ਨਜ਼ਰੀਆ ਪੇਸ਼ ਕੀਤਾ। ਜਿਊਰੀ ਵਿੱਚ ਸ਼ਾਮਲ ਉੱਘੇ ਮੈਂਬਰਾਂ ਵਿੱਚ ਐੱਫਆਈਟੀਟੀ, ਆਈਆਈਟੀ ਦਿੱਲੀ ਦੇ ਮੈਨੇਜਿੰਗ ਡਾਇਰੈਕਟਰ ਡਾ. ਅਨਿਲ ਵਲੀ, ਐੱਫਓਆਰਈ ਸਕੂਲ ਦੇ ਉੱਦਮਸ਼ੀਲਤਾ ਸੈੱਲ ਦੀ ਮੁਖੀ ਡਾ. ਅਨੀਤਾ ਲਾਲ ਤ੍ਰਿਪਾਠੀ, ਸਿਨਰਜੀ ਕੰਸਲਟੈਂਸੀ ਦੇ ਸੀਓਓ ਸ਼੍ਰੀ ਆਨੰਦ ਰੋਹਤਗੀ, ਨਿਊਕਲੀਅਸ ਅਤੇ ਵਿਰਤੂਸਾ, ਬੋਰਡ ਮੈਂਬਰ, ਸਕੂਲ ਆਫ ਇੰਸਪਾਇਰਡ ਲਰਨਿੰਗ ਦੇ ਸਹਿ ਸੰਸਥਾਪਕ ਸ਼੍ਰੀ ਯੋਗੇਸ਼ ਆਂਦਲੇ ਦੇ ਨਾਲ ਨਾਲ ਪ੍ਰਬੰਧਨ ਪ੍ਰੋਫੈਸਰ, ਕੋਰਨੈੱਲ ਯੂਨੀਵਰਸਿਟੀ, ਨਿਊਯਾਰਕ ਦੇ ਪ੍ਰੋਫੈਸਰ ਸੌਮਿੱਤਰਾ ਦੱਤਾ ਗਲੋਬਲ ਹੈੱਡ ਅਤੇ ਮੈਨੇਜਿੰਗ ਡਾਇਰੈਕਟਰ, ਨੈੱਟਵੈਸਟ ਮਾਰਕੀਟ, ਕ੍ਰੈਡਿਟ ਰਿਸਕ ਸ੍ਰੀ ਸਪੈਨਸਰ ਲੋਇਡ ਸ਼ਾਮਲ ਸਨ।

ਡਬਲਯੂਈਈ ਫਾਉਂਡੇਸ਼ਨ ਭਾਰਤ ਦੀ ਆਪਣੀ ਪਹਿਲੀ ਕਿਸਮ ਦੀ ਸਮਾਜਿਕ, ਰਾਸ਼ਟਰੀ ਪਹਿਲਕਦਮੀ ਹੈ ਜੋ ਆਈਆਈਟੀ ਦਿੱਲੀ ਵੱਲੋਂ ਕੀਤੀ ਗਈ ਹੈ ਅਤੇ ਦੇਸ਼ ਵਿੱਚ ਔਰਤਾਂ ਦੀ ਉੱਦਮਤਾ ਨੂੰ ਮਜ਼ਬੂਤ ਕਰਨ ਅਤੇ ਇਸ ਸਬੰਧੀ ਈਕੋਤੰਤਰ ਨੂੰ ਉਤਸ਼ਾਹਤ ਕਰਨ ਲਈ ਡੀਐੱਸਟੀ ਵੱਲੋਂ ਸਹਿਯੋਗ ਪ੍ਰਦਾਨ ਹੈ ਜੋ ਔਰਤਾਂ ਵੱਲੋਂ ਅਜਿਹੇ ਉੱਦਮਾਂ ਦੀ ਸਿਰਜਣਾ ਅਤੇ ਪਾਲਣਾ ਨੂੰ ਸਮਰੱਥ ਬਣਾਉਂਦੀ ਹੈ। ਡਬਲਯੂਈਈ ਫਾਉਂਡੇਸ਼ਨ ਵੱਲੋਂ ਸਲਾਹਕਾਰ ਪ੍ਰੋਗਰਾਮ ਪੂਰੇ ਭਾਰਤ ਤੋਂ ਔਰਤ ਉੱਦਮੀਆਂ ਨੂੰ ਉਨ੍ਹਾਂ ਦੇ ਉਤਪਾਦਾਂ ਲਈ ਸੰਭਾਵਤ ਨਿਵੇਸ਼ਕਾਂ ਅਤੇ ਖਰੀਦਦਾਰਾਂ ਨਾਲ ਜੋੜਦਾ ਹੈ ਤਾਂ ਜੋ ਉਹ ਆਪਣੇ ਕਾਰੋਬਾਰ ਦੇ ਵਿਚਾਰ ਨੂੰ ਵਿੱਤੀ ਤੌਰ 'ਤੇ ਸਥਿਰ ਉੱਦਮ ਵੱਲ ਲੈ ਸਕਣ।

ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਨਵੀਨਤਾ ਦੀਆਂ ਜ਼ਰੂਰਤਾਂ ਦੇ ਸਾਡੇ ਪਿਰਾਮਿਡ ਦਾ ਪਸਾਰ, ਵਿਭਿੰਨਤਾ ਅਤੇ ਸ਼ਮੂਲੀਅਤ ਵੱਲ ਧਿਆਨ ਕੇਂਦਰਤ ਕਰਨਾ, ਜਿਸ ਨੂੰ ਸਲਾਹਕਾਰ, ਨੈੱਟਵਰਕਿੰਗ, ਜਾਣਕਾਰੀ ਸਰੋਤ, ਵਿੱਤੀ ਸਹਾਇਤਾ ਅਤੇ ਨੀਤੀਆਂ ਰਾਹੀਂ ਇੱਕ ਪੱਧਰ ’ਤੇ ਕਰਨ ਅਤੇ ਸਸ਼ਕਤੀਕਰਨ ਦੀ ਜ਼ਰੂਰਤ ਹੈ। ਔਰਤਾਂ ਦੀ ਭਾਗੀਦਾਰੀ ਵਧਾਉਣ ਦੇ ਨਮੂਨੇ, ਜਿਵੇਂ ਕਿ ਡਬਲਿਊਈਈ ਫਾਉਂਡੇਸ਼ਨ ਵੱਲੋਂ ਪੇਸ਼ ਕੀਤੇ ਗਏ ਪਲੈਟਫਾਰਮ ਨੂੰ ਹੁਣ ਵਾਂਝੇ ਲੋਕਾਂ ਤੱਕ ਪਹੁੰਚਣ ਲਈ ਵਿਕਸਤ ਕੀਤਾ ਜਾ ਰਿਹਾ ਹੈ।

https://static.pib.gov.in/WriteReadData/userfiles/image/image004GD01.jpg

 

*****

NB/KGS/(DST Media Cell)


(Release ID: 1642205) ਵਿਜ਼ੀਟਰ ਕਾਊਂਟਰ : 185