ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਰਾਫੇਲ ਲੜਾਕੂ ਜਹਾਜ਼ਾਂ ਦੀ ਭਾਰਤ ਵਿਚ ਲੈਂਡਿੰਗ ਨੂੰ "ਗੇਮ ਚੇਂਜਰ" ਦੱਸਿਆ

"ਰਾਫੇਲ ਜਹਾਜ਼ਾਂ ਦੀ ਲੈਂਡਿੰਗ ਸਾਡੀ ਮਜ਼ਬੂਤ ਭਾਰਤੀ ਹਵਾਈ ਫੌਜ ਲਈ ਇਕ ਇਤਿਹਾਸਕ ਦਿਨ ਅਤੇ ਭਾਰਤ ਲਈ ਗੌਰਵਸ਼ਾਲੀ ਪਲ ਹੈ" - ਸ਼੍ਰੀ ਅਮਿਤ ਸ਼ਾਹ

ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ, "ਨਵੀਂ ਪੀੜ੍ਹੀ ਦੇ ਰਾਫੇਲ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਵਿਚ ਸ਼ਾਮਿਲ ਕਰਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਭਾਰਤ ਨੂੰ ਇਕ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਰਾਸ਼ਟਰ ਬਣਾਉਣ ਦੀ ਵਚਨਬੱਧਤਾ ਦਾ ਸੱਚਾ ਸਬੂਤ"

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਫੇਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਜਹਾਜ਼ ਹਨ ਅਤੇ ਇਹ ਜਹਾਜ਼ ਅਸਮਾਨ ਵਿਚ ਕਿਸੇ ਵੀ ਚੁਣੌਤੀ ਨੂੰ ਨਾਕਾਮ ਕਰਨ ਵਿਚ ਸਮਰੱਥ ਹਨ

"ਗਤੀ ਤੋਂ ਲੈ ਕੇ ਹਥਿਆਰ ਸਮਰੱਥਾ ਤੱਕ, ਰਾਫੇਲ ਬਹੁਤ ਅੱਗੇ" - ਸ਼੍ਰੀ ਅਮਿਤ ਸ਼ਾਹ

Posted On: 29 JUL 2020 5:30PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਫੇਲ ਲੜਾਕੂ ਜਹਾਜ਼ਾਂ ਦੀ ਭਾਰਤ ਵਿਚ ਲੈਂਡਿੰਗ ਨੂੰ ਗੇਮ ਚੇਂਜਰ ਦੱਸਿਆ ਹੈ। ਆਪਣੇ ਟਵੀਟ ਵਿਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਰਾਫੇਲ ਜਹਾਜ਼ਾਂ ਦੀ ਲੈਂਡਿੰਗ ਸਾਡੀ ਮਜ਼ਬੂਤ ਭਾਰਤੀ ਹਵਾਈ ਫੌਜ ਲਈ ਇਕ ਇਤਿਹਾਸਕ ਦਿਨ ਅਤੇ ਭਾਰਤ ਲਈ ਇਕ ਗੌਰਵਸ਼ਾਲੀ ਪਲ ਹੈ। ਰਾਫੇਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਜਹਾਜ਼ ਹਨ ਅਤੇ ਇਹ ਜਹਾਜ਼ ਅਸਮਾਨ ਵਿਚ ਕਿਸੇ ਵੀ ਚੁਣੌਤੀ ਨੂੰ ਅਸਫਲ ਕਰਨ ਵਿਚ ਸਮਰੱਥ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਫੇਲ ਜਹਾਜ਼ ਸਾਡੇ ਹਵਾਈ ਸੂਰਬੀਰਾਂ ਨੂੰ ਆਪਣੀ ਸ਼ਾਨਦਾਰ ਦਲੇਰੀ ਨਾਲ ਸਾਡੇ ਆਕਾਸ਼ ਦੀ ਸੁਰੱਖਿਆ ਕਰਨ ਵਿਚ ਮਦਦ ਕਰਨਗੇ।"

 

ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ, "ਨਵੀਂ ਪੀੜ੍ਹੀ ਦੇ ਰਾਫੇਲ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਵਿਚ ਸ਼ਾਮਿਲ ਕਰਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਭਾਰਤ ਨੂੰ ਇਕ ਸ਼ਕਤੀਸ਼ਾਲੀ ਅਤੇ ਸੁਰੱਖਿਅਤ ਰਾਸ਼ਟਰ ਬਣਾਉਣ ਦੀ ਵਚਨਬੱਧਤਾ ਦਾ ਸੱਚਾ ਸਬੂਤ ਹੈ। ਮੋਦੀ ਸਰਕਾਰ ਭਾਰਤ ਦੀ ਸੁਰੱਖਿਆ ਸਮਰੱਥਾ ਵਧਾਉਣ ਲਈ ਵਚਨਬੱਧ ਹੈ। ਮੈਂ ਪ੍ਰਧਾਨ ਮੰਤਰੀ ਦਾ ਸਾਡੀ ਹਵਾਈ ਫੌਜ ਨੂੰ ਇਹ ਬੇਮਿਸਾਲ ਮਜ਼ਬੂਤੀ ਪ੍ਰਦਾਨ ਕਰਨ ਲਈ ਧੰਨਵਾਦ ਕਰਦਾ ਹਾਂ।"

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਗਤੀ ਤੋਂ ਲੈ ਕੇ ਹਥਿਆਰ ਸਮਰੱਥਾ ਤੱਕ ਰਾਫੇਲ ਬਹੁਤ ਅੱਗੇ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇਹ ਵਿਸ਼ਵ ਪੱਧਰੀ ਲੜਾਕੂ ਜਹਾਜ਼ ਗੇਮ ਚੇਂਜਰ ਸਿੱਧ ਹੋਣਗੇ। ਇਸ ਅਹਿਮ ਦਿਨ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ, ਭਾਰਤੀ ਹਵਾਈ ਫੌਜ ਅਤੇ ਪੂਰੇ ਦੇਸ਼ ਨੂੰ ਵਧਾਈ।"

 

Rafale touchdown is a historic day for our vigorous @IAF_MCC and a proud moment for India!

 

These are the world's most powerful machines capable to thwart any challenge in the sky. I am sure Rafale will help our Air warriors to safeguard our skies with its mighty superiority. pic.twitter.com/wTsK0XYcIX

 

— Amit Shah (@AmitShah) July 29, 2020

 

Induction of these next generation aircrafts is a true testimony of PM @narendramodi's resolve to make India a powerful and secure nation.

 

Modi govt is committed to build on India’s defence capabilities. I thank honourable PM for providing this unprecedented strength to our IAF. pic.twitter.com/g9lIO0bl6d

 

— Amit Shah (@AmitShah) July 29, 2020

 

From speed to weapon capabilities, Rafale is way ahead!

 

I am sure these world class fighter jets will prove to be a game changer. Congratulations to PM @narendramodi ji, DM @rajnathsingh ji, Indian Air Force and the entire country on this momentous day. #RafaleInIndia pic.twitter.com/1PuSgVtlZm

 

— Amit Shah (@AmitShah) July 29, 2020



 

ਐਨਡਬਲਿਊ/ ਆਰਕੇ /ਪੀਕੇ /ਐਸਐਸ /ਡੀਡੀ



(Release ID: 1642204) Visitor Counter : 92