ਮੰਤਰੀ ਮੰਡਲ

ਮੰਤਰੀ ਮੰਡਲ ਨੇ ਰਵਾਇਤੀ ਚਿਕਿਤਸਾ ਪ੍ਰਣਾਲੀ ਅਤੇ ਹੋਮਿਓਪੈਥੀ ਦੇ ਖੇਤਰ ਵਿੱਚ ਸਹਿਯੋਗ ʼਤੇ ਭਾਰਤ ਅਤੇ ਜ਼ਿੰਬਾਬਵੇ ਦਰਮਿਆਨ ਸਹਿਮਤੀ ਪੱਤਰ ਨੂੰ ਮਨਜ਼ੂਰੀ ਦਿੱਤੀ

Posted On: 29 JUL 2020 5:21PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਰਵਾਇਤੀ ਚਿਕਿਤਸਾ
ਪ੍ਰਣਾਲੀ ਅਤੇ ਹੋਮਿਓਪੈਥੀ ਦੇ ਖੇਤਰ ਵਿੱਚ ਸਹਿਯੋਗ ʼਤੇ ਭਾਰਤ ਅਤੇ ਜ਼ਿੰਬਾਬਵੇ ਦਰਮਿਆਨ ਦਸਤਖਤ
ਕੀਤੇ ਗਏ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ ਮਨਜ਼ੂਰੀ ਦੇ ਦਿੱਤੀ ਹੈ। ਸਮਝੌਤੇ 'ਤੇ 3 ਨਵੰਬਰ, 2018 ਨੂੰ
ਦਸਤਖਤ ਕੀਤੇ ਗਏ ਸਨ।
ਵੇਰਵਾ
ਇਸ ਸਹਿਮਤੀ ਪੱਤਰ ਨੂੰ ਮਨਜ਼ੂਰੀ ਮਿਲਣ ਨਾਲ ਰਵਾਇਤੀ ਚਿਕਿਤਸਾ ਪ੍ਰਣਾਲੀ ਅਤੇ ਹੋਮੀਓਪੈਥੀ ਨੂੰ
ਉਤਸ਼ਾਹਿਤ ਕਰਨ ਲਈ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਲਈ ਇੱਕ ਰੂਪ-ਰੇਖਾ ਤਿਆਰ ਕੀਤੀ ਜਾਏਗੀ
ਅਤੇ ਇਸ ਨਾਲ ਰਵਾਇਤੀ ਚਿਕਿਤਸਾ ਦੇ ਖੇਤਰ ਵਿੱਚ ਦੋਵਾਂ ਦੇਸ਼ਾਂ ਨੂੰ ਆਪਸੀ ਲਾਭ ਮਿਲੇਗਾ।
ਉਦੇਸ਼:
ਸਮਝੌਤੇ ਦਾ ਮੁੱਖ ਉਦੇਸ਼ ਸਮਾਨਤਾ ਅਤੇ ਆਪਸੀ ਲਾਭ ਦੇ ਅਧਾਰ 'ਤੇ ਦੋਵਾਂ ਦੇਸ਼ਾਂ ਦਰਮਿਆਨ ਰਵਾਇਤੀ
ਚਿਕਿਤਸਾ ਪ੍ਰਣਾਲੀ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ, ਪ੍ਰੋਤਸਾਹਿਤ ਕਰਨਾ ਅਤੇ ਵਿਕਸਿਤ ਕਰਨਾ
ਹੈ। ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਹੇਠ ਦਿੱਤੇ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ:
ਸਹਿਮਤੀ ਪੱਤਰ ਦੇ ਦਾਇਰੇ ਦੇ ਅੰਦਰ ਅਧਿਆਪਨ, ਅਭਿਆਸ, ਦਵਾਈਆਂ ਅਤੇ ਬਿਨਾ ਦਵਾਈਆਂ ਦੇ
ਉਪਚਾਰਾਂ ਦੇ ਰੈਗੂਲੇਸ਼ਨ ਨੂੰ ਪ੍ਰੋਤਸਾਹਿਤ ਕਰਨਾ
ਸਹਿਮਤੀ ਪੱਤਰ ਦੀ ਰੂਪ-ਰੇਖਾ ਦੇ ਅੰਦਰ ਤੈਅ ਕੀਤੇ ਗਏ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਪ੍ਰਦਰਸ਼ਨ ਅਤੇ
ਸੰਦਰਭ ਲਈ ਲੋੜੀਂਦੀ ਸਾਰੀ ਔਸ਼ਧੀ ਸਮੱਗਰੀ ਅਤੇ ਦਸਤਾਵੇਜ਼ਾਂ ਦੀ ਸਪਲਾਈ;
ਚਿਕਿਤਸਕਾਂ, ਚਿਕਿਤਸਾ ਸਹਾਇਕਾਂ, ਵਿਗਿਆਨੀਆਂ, ਅਧਿਆਪਨ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਦੀ
ਸਿਖਲਾਈ ਲਈ ਮਾਹਰਾਂ ਦਾ ਅਦਾਨ- ਪ੍ਰਦਾਨ;
ਖੋਜ, ਵਿੱਦਿਅਕ ਅਤੇ ਸਿਖਲਾਈ ਪ੍ਰੋਗਰਾਮਾਂ ਲਈ ਇੱਛੁਕ ਵਿਗਿਆਨੀਆਂ, ਚਿਕਿਤਸਕਾਂ, ਪੈਰਾਮੈਡਿਕਸ ਅਤੇ
ਵਿਦਿਆਰਥੀਆਂ ਦੇ ਆਵਾਸ ਦੀ ਵਿਵਸਥਾ;
ਔਸ਼ਧੀ-ਕੋਸ਼ਾਂ ਅਤੇ ਸੂਤਰੀਕਰਨ ਨੂੰ ਆਪਸੀ ਮਾਨਤਾ;
ਉਨ੍ਹਾਂ ਚਿਕਿਤਸਾ ਪ੍ਰਣਾਲੀਆਂ ਨੂੰ ਆਪਸੀ ਮਾਨਤਾ ਜਿਨ੍ਹਾਂ ਨੂੰ ਅਧਿਕਾਰਕ ਤੌਰ ʼਤੇ ਦੋਹਾਂ ਦੇਸ਼ਾਂ ਵਿੱਚ ਮਾਨਤਾ
ਪ੍ਰਾਪਤ ਹੈ;

ਦੋਹਾਂ ਧਿਰਾਂ ਦੀਆਂ ਕੇਂਦਰੀ / ਰਾਜਾਂ ਦੁਆਰਾ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੋਂ ਮਿਲੀਆਂ ਵਿਦਿਅਕ
ਯੋਗਤਾਵਾਂ ਦੀ ਆਪਸੀ ਮਾਨਤਾ;
ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਸਿੱਖਿਆ ਲਈ ਵਜ਼ੀਫ਼ੇ ਦੀ ਵਿਵਸਥਾ;
ਸੰਬੰਧਤ ਦੇਸ਼ਾਂ ਦੇ ਮੌਜੂਦਾ ਕਾਨੂੰਨਾਂ ਅਨੁਸਾਰ ਯੋਗ ਚਿਕਿਤਸਕਾਂ ਦੁਆਰਾ ਦੋਤਰਫਾ ਅਧਾਰ ʼਤੇ ਰਵਾਇਤੀ
ਤਿਆਰੀਆਂ ਨੂੰ ਮਾਨਤਾ;
ਸਬੰਧਿਤ ਦੇਸ਼ਾਂ ਦੇ ਮੌਜੂਦਾ ਕਾਨੂੰਨਾਂ ਅਨੁਸਾਰ ਯੋਗ ਚਿਕਿਤਸਕਾਂ ਦੁਆਰਾ ਦੋਤਰਫਾ ਅਧਾਰ ਤੇ ਅਭਿਆਸ
ਕਰਨ ਦੀ ਆਗਿਆ;
ਦੋਹਾਂ ਧਿਰਾਂ ਦੁਆਰਾ ਬਾਅਦ ਵਿੱਚ ਕਿਸੇ ਵੀ ਹੋਰ ਖੇਤਰ ਅਤੇ / ਜਾਂ ਸਹਿਯੋਗ ਦੇ ਰੂਪਾਂ ਵਿੱਚ ਆਪਸੀ
ਸਹਿਮਤੀ।
*******
ਵੀਆਰਆਰਕੇ / ਏਕੇ
 (Release ID: 1642200) Visitor Counter : 5