ਪ੍ਰਿਥਵੀ ਵਿਗਿਆਨ ਮੰਤਰਾਲਾ

ਪ੍ਰਿਥਵੀ ਵਿਗਿਆਨ ਮੰਤਰਾਲਾ ਵਲੋਂ ਭੂ ਸਿਸਟਮ ਵਿਗਿਆਨ ਵਿਚ ਉੱਤਮਤਾ ਦੇ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ

Posted On: 29 JUL 2020 11:40AM by PIB Chandigarh


ਪ੍ਰਿਥਵੀ ਵਿਗਿਆਨ ਮੰਤਰਾਲਾ (ਐਮਓਈਐਸ) ਨੂੰ ਰਾਸ਼ਟਰ ਨੂੰ ਮੌਸਮ, ਜਲਵਾਯੂ, ਸਮੁੰਦਰ, ਤੱਟਵਰਤੀ ਅਤੇ ਕੁਦਰਤੀ ਆਫਤਾਂ ਦੇ ਖੇਤਰ ਵਿਚ ਜਨਤਕ ਸੁਰੱਖਿਆ ਅਤੇ ਸਮਾਜਿਕ ਆਰਥਿਕ ਲਾਭਾਂ ਲਈ ਸਭ ਤੋਂ ਵਧੀਆ ਸੰਭਾਵਤ ਸੇਵਾਵਾਂ ਪ੍ਰਦਾਨ ਕਰਨ ਦਾ ਆਦੇਸ਼ ਮਿਲਿਆ ਹੈ। ਮੰਤਰਾਲਾ ਸਮੁੰਦਰੀ ਸੋਮਿਆਂ ਦੀ ਖੋਜ ਅਤੇ ਟਿਕਾਊ ਸ਼ੋਸ਼ਣ ਜਿਹੇ ਕਾਰਜਾਂ (ਜੀਵਿਤ ਅਤੇ ਨਿਰਜੀਵ) ਦੀ ਨਿਗਰਾਨੀ ਵੀ ਕਰਦਾ ਹੈ ਅਤੇ ਉਹ ਅੰਟਾਰਕਟਿਕ /ਆਰਕਟਿਕ/ ਹਿਮਾਲੀਆਜ਼ ਅਤੇ ਦੱਖਣੀ ਮਹਾਂਸਾਗਰ ਦੀ ਖੋਜ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ।

ਐਮਓਈਐਸ ਦਾ ਉਦੇਸ਼ ਉੱਘੇ ਵਿਗਿਆਨੀਆਂ /ਇੰਜੀਨੀਅਰਾਂ ਨੂੰ ਭੂ ਸਿਸਟਮ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿਚ ਪ੍ਰਮੁੱਖ ਵਿਗਿਆਨਕ ਮਾਨਤਾਵਾਂ ਅਤੇ ਮੰਚ ਪ੍ਰਦਾਨ ਕਰਨਾ ਹੈ ਅਤੇ ਮਹਿਲਾਵਾਂ ਅਤੇ ਨੌਜਵਾਨ ਖੋਜੀਆਂ ਨੂੰ ਭੂ ਸਿਸਟਮ ਵਿਗਿਆਨ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਹੈ ਉਪਰੋਕਤ ਦੇ ਮੱਦੇਨਜ਼ਰ, ਵਾਤਾਵਰਣ ਵਿਗਿਆਨ ਅਤੇ ਟੈਕਨੋਲੋਜੀ, ਨੇ ਸਾਗਰ ਵਿਗਿਆਨ, ਭੂ-ਵਿਗਿਆਨ ਅਤੇ ਤਕਨਾਲੋਜੀ ਅਤੇ ਸਮੁੰਦਰ ਦੀ ਤਕਨਾਲੋਜੀ ਅਤੇ ਧਰੁਵੀ ਵਿਗਿਆਨ ਦੇ ਖੇਤਰ ਵਿੱਚ ਮੰਤਰਾਲਾ ਦੁਆਰਾ ਲਾਈਫ ਟਾਈਮ ਐਕਸੀਲੈਂਸ ਅਵਾਰਡ, ਨੈਸ਼ਨਲ, ਦੋ ਨੌਜਵਾਨ ਖੋਜਕਰਤਾਵਾਂ ਐਵਾਰਡ ਅਤੇ ਡਾ: ਅੰਨਾ ਮਨੀ ਰਾਸ਼ਟਰੀ ਪੁਰਸਕਾਰ ਮਹਿਲਾ ਵਿਗਿਆਨੀਆਂ ਲਈ ਬਣਾਇਆ ਗਿਆ ਹੈ।

ਇਸ ਸਾਲ ਦਾ ਲਾਈਫ ਟਾਈਮ ਉੱਤਮਤਾ ਪੁਰਸਕਾਰ ਪ੍ਰੋ. ਅਸ਼ੋਕ ਸਾਹਨੀ ਨੂੰ ਜੀਓਲੋਜੀ, ਵਰਟੀਬਰੇਟ ਪੈਲੈਂਟੋਲੋਜੀ ਅਤੇ ਬਾਇਓਸਟ੍ਰੈਟੀਗ੍ਰਾਫੀ ਦੇ ਖੇਤਰ ਵਿਚ ਉਨ੍ਹਾਂ ਦੀ ਸ਼ਾਨਦਾਰ ਦੇਣ ਲਈ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਜੀਓਲੋਜੀ ਵਿਚ ਐਮਐਸਸੀ (ਆਨਰਜ਼) ਦੀ ਡਿਗਰੀ ਲਖਨਊ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਅਤੇ ਜੀਓਲੋਜੀ ਵਿਚ ਪੀਐਚਡੀ ਮਿੰਨੀਸੋਟਾ ਤੋਂ ਕੀਤੀ। ਉਹ 1968 ਵਿਚ ਲਖਨਊ ਯੂਨੀਵਰਸਿਟੀ ਵਿਚ ਲੈਕਚਰਾਰ ਨਿਯੁਕਤ ਹੋਏ ਅਤੇ ਬਾਅਦ ਵਿਚ 1979 ਤੱਕ ਉੱਥੇ ਰੀਡਰ ਵਜੋਂ ਕੰਮ ਕਰਦੇ ਰਹੇ। ਉਹ ਯੂਨੀਵਰਸਿਟੀ ਆਫ ਬੋਨ (1977-78) ਦੇ ਪੈਲੈਂਟੋਲੋਜੀ ਇੰਸਟੀਚਿਊਟ ਵਿਚ ਹੰਬੋਲਡ ਰਿਸਰਚ ਫੈਲੋ ਵਜੋਂ ਕੰਮ ਕਰਦੇ ਰਹੇ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (1979-2003) ਵਿਚ ਪ੍ਰੋਫੈਸਰ ਆਫ ਪੈਲੀਬਾਇਓਲੋਜੀ ਅਤੇ ਇੰਚਾਰਜ ਸਕੈਨਿੰਗ ਇਲੈਕਟ੍ਰੌਨ ਮਾਈਕ੍ਰੋਸਕੋਪ ਫੈਸਿਲਟੀ, ਸੈਂਟਰ ਆਫ ਅਡਵਾਂਸ ਸਟੱਡੀ ਇਨ ਜੀਓਲੋਜੀ ਦੇ ਇੰਚਾਰਜ ਰਹੇ ਜਿਥੇ ਕਿ ਉਹ ਹੁਣ ਐਮੈਰੀਟਸ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ।

ਸਮੁੰਦਰੀ ਵਿਗਿਆਨ ਅਤੇ ਟੈਕਨੋਲੋਜੀ ਬਾਰੇ ਰਾਸ਼ਟਰੀ ਪੁਰਸਕਾਰ ਡਾ. ਵੀਵੀ ਐਸ ਐਸ ਸਰਮਾ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, ਸੀਐਸਆਈਆਰ - ਨੈਸ਼ਨਲ ਇੰਸਟੀਚਿਊਟ ਆਫ ਓਸ਼ਨੋਗ੍ਰਾਫੀ, ਵਿਸ਼ਾਖਾਪਟਨਮ ਅਤੇ ਡਾ. ਐਮ ਰਵੀਚੰਦਰਨ ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ਨ ਰਿਸਰਚ, ਗੋਆ ਨੂੰ ਦਿੱਤਾ ਜਾ ਰਿਹਾ ਹੈ। ਡ. ਸਰਮਾ ਨੇ ਭਾਰਤੀ ਸਮੁੰਦਰ ਦੀ ਬਾਇਓ-ਜੀਓ-ਕੈਮਿਸਟਰੀ ਨੂੰ ਸਮਝਣ ਵਿਚ ਵਰਣਨਯੋਗ ਭੂਮਿਕਾ ਨਿਭਾਈ। ਡਾ. ਰਵੀ ਚੰਦਰਨ ਨੇ ਫਾਰਮੂਲੇਸ਼ਨ ਐਂਡ ਐਗ਼ਜ਼ੀਕਿਊਸ਼ਨ ਫਾਰ ਇੰਡੀਅਨ ਐਗਰੋ ਪ੍ਰੋਜੈਕਟ ਐਂਡ ਇੰਪਲੀਮੈਂਟੇਸ਼ਨ ਆਫ ਓਸ਼ਨ ਡਾਟਾ ਅਸਿਮੀਲੇਸ਼ਨ ਐਂਡ ਮਾਡਲਿੰਗ ਫੌਰ ਆਪ੍ਰੇਸ਼ਨਲ ਓਸ਼ਨ ਸਰਵਿਸਿਜ਼ ਦੀ ਅਗਵਾਈ ਕੀਤੀ।

ਵਾਯੂਮੰਡਲ ਵਿਗਿਆਨ ਅਤੇ ਟੈਕਨੋਲੋਜੀ ਬਾਰੇ ਰਾਸ਼ਟਰੀ ਪੁਰਸਕਾਰ ਡਾ. ਐਸ ਸੁਰੇਸ਼ ਬਾਬੂ, ਵਿਗਿਆਨਕ-ਐਸਐਫ, ਵੀਐਸਐਸਸੀ, ਥਿਰੁਵਨੰਤਪੁਰਮ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੇ ਵਾਤਾਵਰਨਿਕ ਸਥਿਰਤਾ ਅਤੇ ਮੌਸਮ ਉੱਤੇ ਬਲੈਕ ਕਾਰਬਨ ਐਰੋਸੋਲਜ਼ ਦੇ ਰੇਡੀਏਟਿਵ ਪ੍ਰਭਾਵ  ਨੂੰ ਸਮਝਣ ਵਿਚ ਬੇਮਿਸਾਲ ਕੰਮ ਕੀਤਾ।

ਜੀਓ ਸਾਇੰਸ ਅਤੇ ਟੈਕਨੋਲੋਜੀ ਬਾਰੇ ਰਾਸ਼ਟਰੀ ਪੁਰਸਕਾਰ ਐਨ ਵੀ ਚਾਲਾਪਤੀ ਰਾਓ, ਜੀਓਲੋਜੀ ਵਿਭਾਗ ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੇ ਡੀਪਰ ਮੈਂਟਲ ਪੈਟਰੋਲੋਜੀ ਅਤੇ ਜੀਓ-ਕੈਮਿਸਟਰੀ ਦੇ ਖੇਤਰ ਵਿਚ ਕਾਫੀ ਖੋਜ ਕੀਤੀ।

ਸਮੁੰਦਰੀ ਟੈਕਨੋਲੋਜੀ ਬਾਰੇ ਰਾਸ਼ਟਰੀ ਪੁਰਸਕਾਰ ਡਾ. ਐਮ ਏ ਆਤਮਾਨੰਦ, ਡਾਇਰੈਕਟਰ ਨੈਸ਼ਨਲ ਇੰਸਟੀਚਿਊਟ ਆਫ ਓਸ਼ਨ ਟੈਕਨੋਲੋਜੀ, ਚੇਨਈ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੇ ਡੂੰਘੀਆਂ ਸਮੁੰਦਰੀ ਟੈਕਨੋਲੋਜੀਆਂ ਦੇ ਖੇਤਰ ਵਿਚ ਬਿਹਤਰੀਨ ਕੰਮ ਕੀਤਾ ਹੈ।

ਡਾ. ਲਿਡੀਟਾ ਡੀ ਐਸ ਖਾਂਡੇਪਾਰਕਰ, ਸੀਨੀਅਰ ਵਿਗਿਆਨੀ ਸੀਐਸਆਈਆਰ-ਨੈਸ਼ਨਲ ਇੰਸਟੀਚਿਊਟ ਆਫ ਓਸ਼ਨੋਗ੍ਰਾਫੀ, ਗੋਆ ਨੂੰ ਮਹਿਲਾ ਵਿਗਿਆਨੀ ਵਜੋਂ ਅੰਨਾ ਮਨੀ ਪੁਰਸਕਾਰ ਮਿਲੇਗਾ। ਉਨ੍ਹਾਂ ਨੇ ਐਕੁਐਟਿਕ ਮਾਈਕ੍ਰੋਬੀਅਲ ਈਕੋਲੋਜੀ, ਮੈਰੀਨ ਬਾਇਓਫਿਲਮਜ਼ ਅਤੇ ਸਮੁੰਦਰ ਨਾਲ ਉਨ੍ਹਾਂ ਦੀ ਸੰਬੰਧਤਾ ਦੇ ਖੇਤਰ ਵਿਚ ਕਾਫੀ ਦੇਣ ਦਿੱਤੀ ਹੈ।

ਨੌਜਵਾਨ ਖੋਜੀ ਪੁਰਸਕਾਰ ਡਾ. ਇੰਦਰਾ ਸ਼ੇਖਰ ਸੇਨ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ, ਕਾਨ੍ਹਪੁਰ ਅਤੇ ਡਾ.ਅਰਵਿੰਦ ਸਿੰਘ ਫਿਜ਼ੀਕਲ ਰਿਸਰਚ ਲੈਬਾਰਟਰੀ (ਪੀਆਰਐਲ), ਅਹਿਮਦਾਬਾਦ ਨੂੰ ਭੂ ਸਿਸਟਮ ਵਿਗਿਆਨ ਦੇ ਖੇਤਰ ਵਿਚ ਉਨ੍ਹਾਂ ਦੋਹਾਂ ਦੇ ਯੋਗਦਾਨ ਕਾਰਣ ਪ੍ਰਦਾਨ ਕੀਤਾ ਜਾ ਰਿਹਾ ਹੈ।

ਐਨਬੀ /ਕੇਜੀਐਸ 



(Release ID: 1642076) Visitor Counter : 139