ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਨਵੀਂ ਦਿੱਲੀ ਵਿੱਚ ਭਾਰਤੀ ਯੋਗ ਸੰਸਥਾਨ ਵੱਲੋਂ ਪੀਐੱਮ ਕੇਅਰਸ ਫੰਡ ਵਿੱਚ ਯੋਗਦਾਨ ਦੇ ਰੂਪ ਵਿੱਚ ਇੱਕ ਡਿਮਾਂਡ ਡਰਾਫਟ ਅਤੇ ਇੱਕ ਚੈੱਕ ਸੌਂਪਿਆ ਗਿਆ

Posted On: 28 JUL 2020 7:10PM by PIB Chandigarh

ਇੱਕ ਚੈੱਕ ਸੌਂਪਿਆ ਗਿਆ

ਇਸ ਤੱਥ ’ਤੇ ਜ਼ੋਰ ਦਿੰਦੇ ਹੋਏ ਕਿ ਕੋਵਿਡ ਨੇ ਦੁਨੀਆ ਭਰ ਵਿੱਚ ਯੋਗ ਪ੍ਰਤੀ ਦਿਲਚਸਪੀ ਜਗਾ ਦਿੱਤੀ ਹੈ, ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਪੀਲ ’ਤੇ ਯੂਐੱਨਓ ਵਿੱਚ ‘ਅੰਤਰਰਾਸ਼ਟਰੀ ਯੋਗ ਦਿਵਸ’ ਦੇ ਐਲਾਨ ਦੇ ਬਾਅਦ ਯੋਗ ਨੇ ਪਹਿਲਾਂ ਹੀ ਦੁਨੀਆ ਭਰ ਵਿੱਚ ਹਰਮਨਪਿਆਰਤਾ ਹਾਸਲ ਕਰ ਲਈ ਹੈ ਅਤੇ ਇਸਦੀ ਹਰਮਨਪਿਆਰਤਾ ਵਿੱਚ ਉਦੋਂ ਹੋਰ ਤੇਜ਼ ਵਾਧਾ ਹੋ ਗਿਆ ਜਦੋਂ ਅਜਿਹੇ ਲੋਕਾਂ ਨੇ ਵੀ ਜੋ ਹੁਣ ਤੱਕ ਯੋਗ ਦਾ ਅਭਿਆਸ ਨਹੀਂ ਕਰ ਰਹੇ ਸਨ, ਕੋਵਿਡ-19 ਮਹਾਮਾਰੀ ਅਤੇ ਉਸਦੇ ਬਾਅਦ ਲਗਾਏ ਗਏ ਲੌਕਡਾਊਨ ਦੌਰਾਨ ਯੋਗ ਦੇ ਲਾਭਾਂ ਵਿੱਚ ਗਹਿਰੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ।

 

https://static.pib.gov.in/WriteReadData/userfiles/image/image001MQ3A.jpg

**

ਭਾਰਤੀ ਯੋਗ ਸੰਸਥਾਨ ਵੱਲੋਂ ਪੀਐੱਮ ਕੇਅਰਸ ਫੰਡ ਵਿੱਚ ਯੋਗਦਾਨ ਦੇ ਰੂਪ ਵਿੱਚ ਇੱਕ ਡਿਮਾਂਡ ਡਰਾਫਟ ਅਤੇ ਇੱਕ ਚੈੱਕ ਸਵੀਕਾਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸ਼ਬਦਾਂ ਨੂੰ ਯਾਦ ਕੀਤਾ ਕਿ ਹੌਲੀਵੁੱਡ ਤੋਂ ਲੈ ਕੇ ਹਰਿਦੁਆਰ ਤੱਕ ਲੋਕਾਂ ਨੇ ਕੋਰੋਨਾ ਸਿਹਤ ਸੰਕਟ ਦੌਰਾਨ ਯੋਗ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ।

ਭਾਰਤੀ ਯੋਗ ਸੰਸਥਾਨ ਨਾਲ ਆਪਣੇ ਲੰਬੇ ਸਹਿਚਾਰ ਨੂੰ ਯਾਦ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸੰਸਥਾਨ ਦੇ ਕਾਰਜਕਰਤਿਆਂ ਨੇ ਉਸ ਵਕਤ ਤੋਂ ਯੋਗ ਦਾ ਪਾਠ ਪੜ੍ਹਾਉਣ ਅਤੇ ਉਸਦਾ ਪ੍ਰਸਾਰ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ ਜਦੋਂ ਨਾ ਕੋਈ ਟੀਵੀ ਅਤੇ ਨਾ ਹੀ ਇਲੈੱਕਟ੍ਰੌਨਿਕ ਮੀਡੀਆ ਉਪਲੱਬਧ ਸੀ।

ਉਨ੍ਹਾਂ ਨੇ ਕਿਹਾ ਕਿ ਪਰ ਅੱਜ ਯੋਗ ਤੇਜ਼ੀ ਨਾਲ ਲੋਕਾਂ ਦੇ ਜੀਵਨ ਵਿੱਚ ਸਥਾਨ ਬਣਾਉਂਦਾ ਜਾ ਰਿਹਾ ਹੈ ਅਤੇ ਪਿਛਲੇ ਲਗਭਗ 12 ਹਫ਼ਤਿਆਂ ਦੌਰਾਨ ਸਿਹਤ ਬਾਰੇ ਜਾਗਰੂਕਤਾ ਅਚਾਨਕ ਕਈ ਗੁਣਾ ਵਧ ਗਈ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਰੂਪ ਨਾਲ ਲੌਕਡਾਊਨ ਦੌਰਾਨ ਕਈ ਲੋਕਾਂ ਨੇ ਯੋਗ ਦਾ ਸਹਾਰਾ ਨਾ ਸਿਰਫ਼ ਆਪਣੀ ਪ੍ਰਤੀਰੋਧਕ ਸਥਿਤੀ ਵਿੱਚ ਬਿਹਤਰੀ ਲਿਆਉਣ ਲਈ ਲਿਆ ਬਲਕਿ ਇਕੱਲਤਾ, ਚਿੰਤਾ ਜਾਂ ਸੰਭਾਵਿਤ ਡਿਪਰੈਸ਼ਨ ਦੇ ਚੁੰਗਲ ਤੋਂ ਮੁਕਤ ਹੋਣ ਲਈ ਵੀ ਕੀਤਾ।

ਕੋਰੋਨਾ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਹੀ ਦੁਨੀਆ ਭਰ ਦੇ ਲੋਕਾਂ ਨੇ ਡਾਇਬਟੀਜ਼ ਮੇਲੀਟਸ ਵਰਗੀਆਂ ਗੈਰ ਸੰਕਰਮਣ ਬਿਮਾਰੀਆਂ ਸਮੇਤ ਵਿਭਿੰਨ ਸਿਹਤ ਸਥਿਤੀਆਂ ਵਿੱਚ ਯੋਗ ਦੇ ਲਾਭਾਂ ਨੂੰ ਮਹਿਸੂਸ ਕੀਤਾ ਸੀ ਜਿੱਥੇ ਯੋਗ ਅਤੇ ਉਸਦੇ ਲਾਭਾਂ ਨੂੰ ਬਲੱਡ ਸ਼ੂਗਰ ਲੈਵਲ ਦੇ ਪ੍ਰਬੰਧਨ ਅਤੇ ਨਿਯੰਤਰਣ ਵਿੱਚ ਇੱਕ ਸਹਾਇਕ ਉਪਚਾਰ ਦੇ ਰੂਪ ਵਿੱਚ ਪੱਛਮੀ ਦੇਸ਼ਾਂ ਦੇ ਡਾਕਟਰਾਂ ਨੇ ਵੀ ਸਵੀਕਾਰ ਕੀਤਾ ਸੀ। ਦਿਲ ਦੇ ਰੋਗ ਅਤੇ ਹਾਈਪਰਟੈਨਸ਼ਨ ਵਰਗੇ ਆਧੁਨਿਕ ਸਮੇਂ ਦੇ ਵਿਕਾਰਾਂ ਦੇ ਇਲਾਜ ਵਿੱਚ ਯੋਗ ਦੇ ਵਿਗਿਆਨਕ ਰੂਪ ਨਾਲ ਕਸਟਮਾਈਜੇਸ਼ਨ ਨੇ ਅਸਲ ਵਿੱਚ ਰੋਗ ਦੇ ਪ੍ਰਬੰਧਨ ਵਿੱਚ ਏਕੀਕ੍ਰਿਤ ਜਾਂ ਸਮੁੱਚੇ ਦ੍ਰਿਸ਼ਟੀਕੋਣ ਨੂੰ ਭਰੋਸੇਯੋਗਤਾ ਪ੍ਰਦਾਨ ਕੀਤੀ ਹੈ।

ਡਾ. ਜਿਤੇਂਦਰ ਸਿੰਘ ਨੇ ਮਹਿਸੂਸ ਕੀਤਾ ਕਿ ਲੌਕਡਾਊਨ ਦੌਰਾਨ ਵੱਡੀ ਸੰਖਿਆ ਵਿੱਚ ਔਨਲਾਈਨ ਯੋਗ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਗਿਆ ਅਤੇ ਲੌਕਡਾਊਨ ਦੇ ਨਿਯੰਤਰਣਾਂ ਨੇ ਔਨਲਾਈਨ ਜਾਂ ਡਿਜੀਟਲ ਸਹਾਇਤਾ ਨਾਲ ਯੋਗ ਦੇ ਅਭਿਆਸ ਵਰਗੇ ਕਈ ਨਵੇਂ ਵਿਕਲਪਾਂ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।

ਡਾ. ਜਿਤੇਂਦਰ ਸਿੰਘ ਨੇ ਟਿੱਪਣੀ ਕੀਤੀ ਕਿ ਕੋਵਿਡ ਦੇ ਬਾਅਦ ਦੇ ਸਮੇਂ ਦਾ ਇੱਕ ਨਤੀਜਾ ਇਹ ਹੋਵੇਗਾ ਕਿ ਕੋਰੋਨਾ ਵਾਇਰਸ ਦੇ ਖਤਮ ਹੋ ਜਾਣ ਦੇ ਬਾਅਦ ਵੀ ਜੋ ਲੋਕ ਲੌਕਡਾਊਨ ਦੌਰਾਨ ਯੋਗ ਦੇ ਅਭਿਆਸੀ ਬਣ ਗਏ ਹਨ, ਉਹ ਸੰਭਾਵਿਤ ਤੌਰ ’ਤੇ ਆਪਣੇ ਬਾਕੀ ਜੀਵਨ ਵਿੱਚ ਇਸਦਾ ਅਭਿਆਸ ਕਰਦੇ ਰਹਿਣਗੇ ਅਤੇ ਇਸ ਪ੍ਰਕਾਰ ਇਸਨੂੰ ਜੀਵਨ ਭਰ ਲਈ ਇੱਕ ਵਰਦਾਨ ਦੇ ਰੂਪ ਵਿੱਚ ਢਾਲ ਲੈਣਗੇ।

ਭਾਰਤੀ ਯੋਗ ਸੰਸਥਾਨ ਦੇ ਵਫ਼ਦ ਦੀ ਅਗਵਾਈ ਉਸਦੇ ਜਨਰਲ ਸਕੱਤਰ ਦੇਸ ਰਾਜ, ਰਾਸ਼ਟਰੀ ਕਾਰਜਕਾਰੀ ਮੈਂਬਰ ਸ਼ਰਤ ਚੰਦਰ ਅਗਰਵਾਲ, ਦਿੱਲੀ ਦੇ ਪ੍ਰਧਾਨ ਲਲਿਤ ਕੁਮਾਰ ਗੁਪਤਾ ਅਤੇ ਹੋਰਾਂ ਨੇ ਕੀਤੀ।

*****



(Release ID: 1641960) Visitor Counter : 157