ਰਸਾਇਣ ਤੇ ਖਾਦ ਮੰਤਰਾਲਾ

ਨਾਈਪਰ, ਹੈਦਰਾਬਾਦ ਦੀ 8ਵੀਂ ਕਨਵੋਕੇਸ਼ਨ ਆਯੋਜਿਤ

ਪਿਛਲੇ ਦੋ ਅਕਾਦਮਿਕ ਵਰ੍ਹਿਆਂ (2017-2019 ਅਤੇ 2018-2020) ਦੇ 270 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ

Posted On: 24 JUL 2020 6:57PM by PIB Chandigarh

ਨਾਈਪਰ, ਹੈਦਰਾਬਾਦ ਦੀ 8ਵੀਂ ਕਨਵੋਕੇਸ਼ਨ ਅੱਜ ਵਰਚੁਅਲ ਮਾਧਿਅਮ ਜ਼ਰੀਏ ਆਯੋਜਤ ਕੀਤੀ ਗਈ। ਇਹ ਗਰੈਜੁਏਸ਼ਨ ਦੇ ਵਿਦਿਆਰਥੀਆਂ ਅਤੇ ਨਾਈਪਰ, ਹੈਦਰਾਬਾਦ ਦੇ ਲਈ ਉਤਸਵ ਤੇ ਉਪਲੱਬਧੀ ਦਾ ਅਵਸਰ ਸੀ।

 

ਆਪਣੇ ਸੰਬੋਧਨ ਵਿੱਚ ਤੇਲੰਗਾਨਾ ਸਰਕਾਰ ਦੇ ਆਈਟੀ, ਈਐਂਡਸੀ ਮੰਤਰੀ ਅਤੇ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਕੇ.ਟੀ. ਰਾਮਾ ਰਾਓ ਨੇ ਕਿਹਾ ਕਿ ਆਲਮੀ ਪੱਧਰ 'ਤੇ ਸਿਹਤ ਦੇਖਭਾਲ਼ ਉਦਯੋਗ ਵਿੱਚ ਹੋਣਹਾਰ ਫਾਰਮਾਸੀਊਟੀਕਲ ਪੇਸ਼ੇਵਰਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।

 

ਨਾਈਪਰ ਦੇ ਅਪੈਕਸ ਕੌਂਸਲ ਦੇ ਚੇਅਰਮੈਨ ਅਤੇ ਫਾਰਮਾਸਿਊਟੀਕਲ ਵਿਭਾਗ, ਭਾਰਤ ਸਰਕਾਰ ਦੇ ਸਕੱਤਰ ਡਾਕਟਰ ਪੀ.ਵੀ. ਵਾਘੇਲਾ ਨੇ ਭਾਰਤ ਦੇ ਪ੍ਰਤਿਸ਼ਠਿਤ ਇੰਸਟੀਟਿਊਟਾਂ ਵਿੱਚੋਂ ਇੱਕ ਤੋਂ ਗਰੈਜੁਏਸ਼ਨ ਕਰਨ ਲਈ ਸਾਰੇ ਸਫਲ ਉਮੀਦਵਾਰਾਂ ਨੂੰ ਵਧਾਈਆਂ ਦਿੱਤੀਆਂ।

 

ਉਨ੍ਹਾਂ ਨੇ ਨਾਈਪਰ, ਹੈਦਰਾਬਾਦ ਦੇ ਡਾਇਰੈਕਟਰ ਡਾ. ਸ਼ਸ਼ੀ ਬਾਲਾ ਸਿੰਘ ਅਤੇ ਨਾਈਪਰ, ਹੈਦਰਾਬਾਦ ਦੇ ਬੋਰਡ ਆਵ੍ ਗਵਰਨਰਸ ਦੇ ਚੇਅਰਮੈਨ ਸ਼੍ਰੀ ਕੇ. ਸਤੀਸ਼ ਰੈੱਡੀ ਨੂੰ ਐੱਨਆਈਆਰਐੱਫ ਰੈਂਕਿੰਗ ਵਿੱਚ ਲਗਾਤਾਰ ਬਿਹਤਰ ਪ੍ਰਦਰਸ਼ਨ ਦੇ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤੀ ਦਵਾਈ ਉਦਯੋਗ ਦੁਆਰਾ ਭਾਰਤ ਅਤੇ ਵਿਸ਼ਵ ਨੂੰ ਜੀਵਨ ਰੱਖਿਅਕ ਦਵਾਈਆਂ ਉਪਲੱਬਧ ਕਰਵਾਉਣ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਾਰਤੀ ਫਾਰਮਾਸਿਊਟੀਕਲ ਉਦਯੋਗ ਵਿੱਚ ਉੱਜਵਲ ਅਵਸਰ ਪ੍ਰਾਪਤ ਹੋਣਗੇ।

 

ਸ਼੍ਰੀ ਕੇ. ਸਤੀਸ਼ ਰੈੱਡੀ ਨੇ ਇਸ ਮਹਾਮਾਰੀ ਦੇ ਦੌਰਾਨ ਫਾਰਮਾਸਿਊਟੀਕਲ ਉਦਯੋਗ ਵਿੱਚ ਆਏ ਵੱਖ-ਵੱਖ ਪਰਿਵਰਤਨਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਬਦਲੇ ਹੋਏ ਪਰਿਦ੍ਰਿਸ਼ ਵਿੱਚ ਚੁਣੌਤੀਪੂਰਨ ਅਵਸਰਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਾਈਪਰ, ਹੈਦਰਾਬਾਦ ਦੇ ਵਿਦਿਆਰਥੀਆਂ ਨੂੰ ਸਫਲਤਾਪੂਰਵਕ ਪੜ੍ਹਾਈ ਪੂਰੀ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਫਾਰਮਾਸਿਊਟੀਕਲ ਵਿਭਾਗ ਦੇ ਜੇ. ਐੱਸ. ਸ਼੍ਰੀ ਰਜਨੀਸ਼ ਤਿੰਗਲ ਨੇ 12 ਵਰ੍ਹਿਆਂ ਦੀ ਆਪਣੀ ਸੰਖੇਪ ਯਾਤਰਾ ਵਿੱਚ ਨਾਈਪਰ, ਹੈਦਰਾਵਾਦ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਦਾ ਵਰਣਨ ਕੀਤਾ ਅਤੇ ਕਿਹਾ ਕਿ ਇੰਸਟੀਟਿਊਟ ਨੇ ਐੱਨਆਈਆਰਐੱਫ ਵਿੱਚ ਚੰਗਾ ਰੈਂਕ ਹਾਸਲ ਕਰਕੇ ਫਾਰਮਾਸਿਊਟੀਕਲ ਇੰਸਟੀਟਿਊਟਾਂ ਵਿੱਚ ਆਪਣੀ ਪਹਿਚਾਣ ਬਣਾਈ ਹੈ।

 

ਸਭਾ ਨੂੰ ਸੰਬੋਧਨ ਕਰਦੇ ਹੋਏ ਨਾਈਪਰ, ਹੈਦਰਾਬਾਦ ਦੇ ਡਾਇਰੈਕਟਰ ਡਾ. ਸ਼ਸ਼ੀ ਬਾਲਾ ਸਿੰਘ ਨੇ ਇੰਸਟੀਟਿਊਟ ਦੇ 12 ਸਾਲ ਦੇ ਸਫਰ ਬਾਰੇ ਸੰਖੇਪ ਜਾਣਕਾਰੀ ਦਿੱਤੀ।

 

ਇਸ ਈ-ਕਨਵੋਕੇਸ਼ਨ ਸਮਾਰੋਹ ਵਿੱਚ ਪਿਛਲੇ ਦੋ ਅਕਾਦਮਿਕ ਵਰ੍ਹਿਆਂ (2017-2019 ਅਤੇ 2018-2020) ਦੇ ਐੱਮ.ਐੱਸ.ਫਾਰਮਾ ਦੇ 189, ਐੱਮਬੀਏ ਫਾਰਮਾ ਦੇ 57 ਅਤੇ ਪੀਐੱਚਡੀ ਦੇ 24 ਵਿਦਿਆਰਥੀਆਂ ਸਮੇਤ ਕੁੱਲ 270 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀ ਗਈਆਂ। 

 

*****

 

ਆਰਸੀਜੇ/ਆਰਕੇਐੱਮ



(Release ID: 1641215) Visitor Counter : 80