ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਭਾਰਤ-ਆਸਿਆਨ ਕੋਵਿਡ ਦੇ ਬਾਅਦ ਦੀ ਦੁਨੀਆ ਵਿੱਚ ਆਰਥਿਕ ਸੁਧਾਰ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ : ਡਾ. ਜਿਤੇਂਦਰ ਸਿੰਘ

Posted On: 24 JUL 2020 5:16PM by PIB Chandigarh

ਕੇਂਦਰੀ ਉੱਤਰ ਪੂਰਬ ਖੇਤਰ ਵਿਕਾਸ, ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ-ਆਸਿਆਨ ਕੋਵਿਡ ਦੇ ਬਾਅਦ ਦੀ ਦੁਨੀਆ ਵਿੱਚ ਆਰਥਿਕ ਸੁਧਾਰ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਭਵਿੱਖ ਧੀਰਜ, ਸਾਹਸ ਅਤੇ ਨਵੀਆਂ ਉੱਚਾਈਆਂ ਨੂੰ ਛੂਹਣ ਦੇ ਸੰਕਲਪ ਦੇ ਸਮਾਨ ਗੁਣਾਂ ਕਾਰਨ ਭਵਿੱਖ ਉਨ੍ਹਾਂ ਦਾ ਹੈ। ਆਸਿਆਨ ਦੇ ਉੱਦਮੀਆਂ ਨਾਲ ਭਾਰਤ ਆਸਿਆਨ ਮਹਿਲਾ ਬਿਜ਼ਨਸ ਫੋਰਮ ਅਤੇ ਐੱਫਐੱਲਓ ਮੁੰਬਈ ਚੈਪਟਰ ਅਤੇ ਫਿੱਕੀ ਵੱਲੋਂ ਆਯੋਜਿਤ ਸੀਮਾ ਪਾਰ ਸੰਵਾਦ ਨੂੰ ਸੰਬੋਧਿਤ ਕਰਦੇ ਹੋਏ ਆਪਣੇ ਮੁੱਖ ਭਾਸ਼ਣ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਅਤੇ ਆਸਿਆਨ ਵਿਚਕਾਰ ਗਹਿਰੇ ਵਪਾਰਕ ਅਤੇ ਸੱਭਿਆਚਾਰਕ ਰਿਸ਼ਤਿਆਂ ਕਾਰਨ ਇਹ ਖੇਤਰ ਕੋਵਿਡ ਦੇ ਬਾਅਦ ਦੀ ਦੁਨੀਆ ਵਿੱਚ ਆਰਥਿਕ ਸੁਧਾਰ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।

http://pibcms.nic.in/WriteReadData/userfiles/image/image001R41Z.jpg

 

ਮੰਤਰੀ ਨੇ ਕਿਹਾ ਕਿ ਉੱਤਰ ਪੂਰਬ ਖੇਤਰ ਨੇ ਆਸਿਆਨ ਨਾਲ ਵਪਾਰਕ ਅਤੇ ਕਾਰੋਬਾਰੀ ਸਬੰਧਾਂ ਦੇ ਵਿਕਾਸ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣੀ ਹੈ ਕਿਉਂਕਿ ਇਹ ਦੱਖਣ ਪੂਰਬੀ ਏਸ਼ਿਆਈ ਦੇਸ਼ਾਂ ਦੀਆਂ ਵਧਦੀਆਂ ਅਰਥਵਿਵਸਥਾਵਾਂ ਦਾ ਪ੍ਰਵੇਸ਼ ਦੁਆਰ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੁਵੱਲੇ ਸਹਿਯੋਗ ਨੂੰ ਨਵੀਂ ਉੱਚਾਈ ਤੱਕ ਲੈ ਜਾਣ ਲਈ ਲੁਕ ਈਸਟਨੀਤੀ ਨੂੰ ਐਕਟ ਈਸਟਨੀਤੀ ਵਿੱਚ ਬਦਲ ਦਿੱਤਾ ਹੈ।

 

http://pibcms.nic.in/WriteReadData/userfiles/image/image002AFJO.jpg

ਕਨੈਕਟੀਵਿਟੀ ਮੁੱਦਿਆਂ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਸੜਕ, ਰੇਲ ਅਤੇ ਵਾਯੂ ਸੰਪਰਕ ਦੇ ਲਿਹਾਜ਼ ਨਾਲ ਜ਼ਿਕਰਯੋਗ ਪ੍ਰਗਤੀ ਹੋਈ ਹੈ ਜਿਸ ਨਾਲ ਨਾ ਸਿਰਫ਼ ਪੂਰੇ ਖੇਤਰ ਵਿੱਚ ਬਲਕਿ ਦੇਸ਼ ਦੇ ਅੰਦਰ ਵੀ ਵਸਤਾਂ ਅਤੇ ਵਿਅਕਤੀਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਇੰਕਲੇਵਾਂ ਦੇ ਨਿਯਮ ਲਈ ਭਾਰਤ-ਬੰਗਲਾਦੇਸ਼ ਸਮਝੌਤਾ ਜੋ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸੰਪੰਨ ਕੀਤਾ ਗਿਆ, ਨੇ ਕਾਰੋਬਾਰ ਕਰਨ ਦੀ ਸੁਗਮਤਾ, ਆਵਾਜਾਈ ਅਤੇ ਪਹੁੰਚ ਦੀ ਸਰਲਤਾ ਦਾ ਮਾਰਗ ਦਰਸ਼ਕ ਕਰ ਦਿੱਤਾ ਜੋ ਪਹਿਲਾਂ ਇੱਕ ਮੁਸ਼ਕਿਲ ਕਾਰਜ ਸੀ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਬੰਗਲਾਦੇਸ਼ ਤੋਂ ਤ੍ਰਿਪੁਰਾ ਤੱਕ ਟ੍ਰੇਨ ਚਲੇਗੀ ਜੋ ਪੂਰੇ ਖੇਤਰ ਨੂੰ ਸਮੁੰਦਰੀ ਬੰਦਰਗਾਹਾਂ ਤੱਕ ਪਹੁੰਚ ਪ੍ਰਦਾਨ ਕਰਨ ਜ਼ਰੀਏ ਇਸ ਖੇਤਰ ਦੇ ਵਿਕਾਸ ਵਿੱਚ ਨਵੇਂ ਅਧਿਆਏ ਜੋੜੇਗੀ ਅਤੇ ਨਵੇਂ ਰਸਤੇ ਖੋਲ੍ਹੇਗੀ। ਉਨ੍ਹਾਂ ਨੇ ਭਾਰਤ ਸਰਕਾਰ ਦੇ ਆਵਾਜਾਈ ਦੇ ਵਿਕਲਪ ਰਸਤਿਆਂ ਨੂੰ ਖੋਜਣ ਤੇ ਜਾਰੀ ਫੋਕਸ ਨੂੰ ਵੀ ਰੇਖਾਂਕਿਤ ਕੀਤਾ ਜੋ ਵਪਾਰ, ਕਾਰੋਬਾਰ ਅਤੇ ਆਵਾਜਾਈ ਲਈ ਕਿਫਾਇਤੀ ਵਿਕਲਪ ਦੇ ਰੂਪ ਵਿੱਚ ਇਸ ਖੇਤਰ ਦੇ ਹੋਰ ਦੇਸ਼ਾਂ ਨਾਲ ਅੰਤਰਦੇਸ਼ੀ ਜਲਮਾਰਗ (ਬ੍ਰਹਮਪੁਤਰ ਤੋਂ ਬੰਗਾਲ ਦੀ ਖਾੜੀ) ਰਾਹੀਂ ਜੋੜੇਗਾ। ਉਨ੍ਹਾਂ ਨੇ ਕਿਹਾ ਕਿ ਸੀਮਾ ਪਾਰ ਦੇ ਦੇਸ਼ਾਂ, ਵਿਸ਼ੇਸ਼ ਰੂਪ ਨਾਲ ਪੂਰਬੀ ਗੁਆਂਢੀਆਂ ਨਾਲ ਸਾਡੇ ਵਪਾਰ ਵਿੱਚ ਜ਼ਿਕਰਯੋਗ ਵਾਧਾ ਕਰੇਗਾ।

 

ਪੂਰਬਉੱਤਰ ਖੇਤਰ ਵਿੱਚ ਔਰਤਾਂ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਰਾਹੀਂ ਨਿਭਾਈ ਗਈ ਸਰਬਪੱਖੀ ਵਿਕਾਸ ਸਬੰਧੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਮਹਿਲਾ ਮੁਕਤੀ ਅਤੇ ਮਹਿਲਾ ਸਸ਼ਕਤੀਕਰਨ ਦੀ ਤਾਜ਼ਾ ਉਦਾਹਰਨ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੌਰਾਨ ਵੀ ਉੱਤਰ ਪੂਰਬ ਖੇਤਰ ਦੀਆਂ ਔਰਤਾਂ ਨੇ ਵੱਡੇ ਪੱਧਰ ਤੇ ਸੈਨੇਟਾਈਜ਼ਰ ਅਤੇ ਸੁੰਦਰ ਮਾਸਕਾਂ ਦੇ ਨਿਰਮਾਣ ਅਤੇ ਵੰਡ ਵਿੱਚ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੇ ਮਹਾਮਾਰੀ ਦੇ ਖ਼ਿਲਾਫ਼ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉੱਤਰ ਪੂਰਬ ਖੇਤਰ ਨੂੰ ਕੋਰੋਨਾ ਪ੍ਰਬੰਧਨ ਦੇ ਇੱਕ ਮਾਡਲ ਦੇ ਰੂਪ ਵਿੱਚ ਉਭਾਰਨ ਵਿੱਚ ਸਹਾਇਤਾ ਕੀਤੀ ਹੈ।

ਆਪਣੀ ਸਮਾਪਨ ਟਿੱਪਣੀ ਵਿੱਚ ਡਾ. ਜਿਤੇਂਦਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਬਾਂਸ ਕੋਵਿਡ ਦੇ ਬਾਅਦ ਦੀ ਦੁਨੀਆ ਵਿੱਚ ਆਰਥਿਕ ਸੁਧਾਰ ਵਿੱਚ ਅਹਿਮ ਭੂਮਿਕਾ ਨਿਭਾਏਗਾ ਅਤੇ ਭਾਰਤ ਅਤੇ ਆਸਿਆਨ ਇਕੱਠੇ ਮਿਲ ਕੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਇਸਦੀ ਪੂਰੀ ਸਮਰੱਥਾ ਦਾ ਉਪਯੋਗ ਕਰਨਗੇ। ਇਸ ਸਬੰਧੀ ਉਨ੍ਹਾਂ ਨੇ 100 ਸਾਲ ਪੁਰਾਣੇ ਭਾਰਤੀ ਵਣ ਕਾਨੂੰਨ ਵਿੱਚ 2017 ਵਿੱਚ ਮੋਦੀ ਸਰਕਾਰ ਵੱਲੋਂ ਕੀਤੀ ਗਈ ਸੋਧ ਦਾ ਜ਼ਿਕਰ ਕੀਤਾ ਜਿਸਦੇ ਸਿੱਟੇ ਵਜੋਂ ਘਰੇਲੂ ਪੱਧਰ ਤੇ ਉਗਾਏ ਗਏ ਬਾਂਸ ਨੂੰ ਇਸ ਤੋਂ ਛੂਟ ਦੇ ਦਿੱਤੀ ਗਈ ਹੈ ਜਿਸ ਨਾਲ ਕਿ ਬਾਂਸ ਜ਼ਰੀਏ ਆਜੀਵਿਕਾ ਦੇ ਮੌਕਿਆਂ ਨੂੰ ਵਧਾਇਆ ਜਾ ਸਕੇ।

 

ਉੱਤਰ ਪੂਰਬ ਵਿੱਚ ਟੂਰਿਜ਼ਮ ਖੇਤਰ ਲਈ ਆਪਣੇ ਆਸ਼ਾਵਾਦ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਵਿਸ਼ਵ ਦਾ ਪ੍ਰਮੁੱਖ ਟੂਰਿਜ਼ਮ ਸਥਾਨ ਅਜੇ ਵੀ ਕੋਰੋਨਾ ਤੋਂ ਸੰਕ੍ਰਮਿਤ ਬਣਿਆ ਹੈ, ਉੱਤਰ ਪੂਰਬ ਖੇਤਰ ਅਸਲ ਵਿੱਚ ਕੋਰੋਨਾ ਮੁਕਤ ਹੋਣ ਕਾਰਨ ਵਿਸ਼ਵ ਦੇ ਟੂਰਿਜ਼ਮ ਸਥਾਨ ਦੇ ਰੂਪ ਵਿੱਚ ਉੱਭਰ ਕਰ ਸਕਦਾ ਹੈ।

 

ਡਾ. ਜਿਤੇਂਦਰ ਸਿੰਘ ਨੇ ਇਸ ਮੌਕੇ ਤੇ ਔਰਤਾਂ ਲਈ ਭਾਰਤ-ਆਸਿਆਨ ਸੰਯੁਕਤ ਵਪਾਰ ਗੱਠਜੋੜ ਵੀ ਸ਼ੁਰੂ ਕੀਤਾ। ਮੰਤਰੀ ਨੂੰ ਸਥਿਰ ਵਿਕਾਸ ਲਈ ਉਨ੍ਹਾਂ ਦੀਆਂ ਚਿੰਤਾਵਾਂ ਬਦਲੇ ਹਰੇ ਸਰਟੀਫਿਕੇਟ ਨਾਲ ਵੀ ਸਨਮਾਨਿਤ ਕੀਤਾ ਗਿਆ।

 

ਵੈਬੀਨਾਰ ਵਿੱਚ ਫਿਲੀਪੀਂਸ, ਆਸਿਆਨ ਚੇਅਰ ਦੀ ਪੇਸਿਤਾ ਜੁਆਨ, ਮਿਆਂਮਾਰ ਦੀ ਮਾਖਿਨੇਜਾਵ, ਮਲੇਸ਼ੀਆ ਦੀ ਨਾਦਿਰਾ ਯੁਸੁਫ, ਇੰਡੀਆ ਚੇਅਰ, ਇੰਡੀਆ ਆਸਿਆਨ ਵਿਮਨਸ ਬਿਜ਼ਨਸ ਫੋਰਮ ਵਿਨੀਤਾ ਬਿੰਭੇਟ, ਐੱਫਐੱਲਓ ਦੀ ਰਾਸ਼ਟਰੀ ਪ੍ਰਧਾਨ ਜਹਨਬੀ ਫੂਕਨ ਅਤੇ ਜੈਸ਼੍ਰੀ ਦਾਸ ਵਰਮਾ ਅਤੇ ਹੋਰ ਲੋਕਾਂ ਨੇ ਭਾਗ ਲਿਆ।

 

<><><><><>

 

ਐੱਸਐੱਨਸੀ



(Release ID: 1641119) Visitor Counter : 133