ਵਿੱਤ ਮੰਤਰਾਲਾ

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਲੋਕਾਂ ਪ੍ਰਤੀ ਜਵਾਬਦੇਹ ਹੋਣ ਲਈ ਆਈਟੀ ਵਿਭਾਗ ਦੀ ਸ਼ਲਾਘਾ ਕੀਤੀ, ਸੀਬੀਡੀਟੀ ਨੇ 160ਵਾਂ ਇਨਕਮ ਟੈਕਸ ਦਿਵਸ ਮਨਾਇਆ

Posted On: 24 JUL 2020 6:08PM by PIB Chandigarh

ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਅਤੇ ਦੇਸ਼ ਭਰ ਵਿੱਚ ਸਥਿਤ ਉਸ ਦੇ ਖੇਤਰੀ ਦਫ਼ਤਰਾਂ ਨੇ ਅੱਜ 160ਵਾਂ ਇਨਕਮ ਟੈਕਸ ਦਿਵਸ ਮਨਾਇਆ।

 

160ਵੇਂ ਇਨਕਮ ਟੈਕਸ ਦਿਵਸ ਦੇ ਮੌਕੇ ਤੇ ਆਪਣੇ ਸੰਦੇਸ਼ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਰਦਾਤਾ ਅਨੁਕੂਲ, ਪਾਰਦਰਸ਼ੀ ਕਰ ਵਿਵਸਥਾ ਤਿਆਰ ਕਰਨ ਅਤੇ ਸਵੈਇਛੁੱਕ ਪਾਲਣ ਦੀ ਸੁਵਿਧਾ ਦੇਣ ਦੀ ਦਿਸ਼ਾ ਵਿੱਚ ਇਨਕਮ ਟੈਕਸ ਵਿਭਾਗ ਦੁਆਰਾ ਨਿਰੰਤਰ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਿਰਫ਼ ਮਾਲੀਆ ਸੰਗ੍ਰਹਿ ਕਰਨ ਵਾਲਾ ਸੰਗਠਨ ਨਹੀਂ ਹੈ, ਉਸ ਨੇ ਖੁਦ ਨੂੰ ਨਾਗਰਿਕ ਕੇਂਦ੍ਰਿਤ ਸੰਗਠਨ ਦੇ ਰੂਪ ਵਿੱਚ ਬਦਲਿਆ ਹੈ। ਉਨ੍ਹਾਂ ਨੇ ਨਵੀਂ, ਸਰਲ ਕਰ ਵਿਵਸਥਾ, ਕਾਰਪੋਰੇਟ ਕਰ ਦੀਆਂ ਕਰਾਂ ਵਿੱਚ ਕਮੀ ਦੇ ਨਾਲ ਹੀ ਘਰੇਲੂ ਨਿਰਮਾਣ ਕੰਪਨੀਆਂ ਲਈ ਰਿਆਇਤੀ ਦਰਾਂ ਤੇ ਕਰ ਦੇ ਭੁਗਤਾਨ ਦੀ ਪੇਸ਼ਕਸ਼ ਸਮੇਤ ਕਈ ਸੁਧਾਰਾਂ ਦਾ ਜ਼ਿਕਰ ਕੀਤਾ, ਜਿਸ ਨਾਲ ਆਤਮਨਿਰਭਰ ਭਾਰਤਦਾ ਮਾਰਗ ਦਰਸ਼ਕ ਹੋਵੇਗਾ। ਇਹ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਦੇ ਅਨੁਰੂਪ ਵੀ ਹੈ।

 

ਵਿੱਤ ਮੰਤਰੀ ਨੇ ਮਹਾਮਾਰੀ ਦੇ ਇਸ ਦੌਰ ਵਿੱਚ ਵਿਭਿੰਨ ਅਨੁਪਾਲਣ ਜ਼ਰੂਰਤਾਂ ਵਿੱਚ ਛੂਟ ਰਾਹੀਂ ਕਰਦਾਤਿਆਂ ਦੀਆਂ ਜ਼ਰੂਰਤਾਂ ਤੇ ਜ਼ਿਆਦਾ ਜਵਾਬਦੇਹ ਹੋਣ ਅਤੇ ਕਰਦਾਤਿਆਂ ਦੀ ਤਰਲਤਾ ਸਬੰਧੀ ਚਿੰਤਾਵਾਂ ਦੇ ਸਮਾਧਾਨ ਦੀ ਸ਼ਲਾਘਾ ਕੀਤੀ। ਸ਼੍ਰੀਮਤੀ ਸੀਤਾਰਮਣ ਨੇ ਭਰੋਸਾ ਪ੍ਰਗਟਾਇਆ ਕਿ ਵਿਭਾਗ ਨਾ ਸਿਰਫ਼ ਰਾਸ਼ਟਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ, ਬਲਕਿ ਨਿਰੰਤਰ ਸੁਧਾਰ ਅਤੇ ਕਾਰੋਬਾਰ ਦੇ ਨਵੇਂ ਮਿਆਰਾਂ ਦੀ ਸਥਾਪਨਾ ਦੀ ਦਿਸ਼ਾ ਵਿੱਚ ਕੋਸ਼ਿਸ਼ ਵੀ ਕਰਦਾ ਰਹੇਗਾ।

 

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਆਪਣੇ ਸੰਦੇਸ਼ ਵਿੱਚ ਕੁਸ਼ਲ ਕਰਦਾਤਾ ਸੇਵਾਵਾਂ ਉਪਲੱਬਧ ਕਰਵਾਉਣ ਦੀ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਲਈ ਇਨਕਮ ਟੈਕਸ ਵਿਭਾਗ ਦੀ ਸ਼ਲਾਘਾ ਕੀਤੀ, ਜਿਸ ਨਾਲ ਵਿਭਿੰਨ ਵਿਭਾਗੀ ਪ੍ਰਕਿਰਿਆਵਾਂ ਨਾਲ ਜੁੜੀਆਂ ਪਾਲਣਾਵਾਂ ਅਸਾਨ ਹੋ ਗਈਆਂ ਹਨ। ਸ਼੍ਰੀ ਠਾਕੁਰ ਨੇ ਈ-ਪ੍ਰਸ਼ਾਸਨ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿੱਚ ਇਨਕਮ ਟੈਕਸ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਅਤੇ ਵਿਵਾਦ ਦੇ ਵਿਸ਼ਵਾਸ ਕਾਨੂੰਨ ਉਪਲੱਬਧ ਕਰਵਾਉਣ ਤੇ ਤਸੱਲੀ ਪ੍ਰਗਟ ਕੀਤੀ।

 

ਸ਼੍ਰੀ ਠਾਕੁਰ ਨੇ ਵੀ ਕੋਵਿਡ-19 ਮਹਾਮਾਰੀ ਨਾਲ ਪੈਦਾ ਚੁਣੌਤੀਆਂ ਨਾਲ ਨਜਿੱਠਣ ਵਿੱਚ ਪ੍ਰਕਿਰਿਆਮਈ ਲੋੜਾਂ ਵਿੱਚ ਛੋਟ ਦੇਣ ਅਤੇ ਤਰਲਤਾ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕਦਮ ਉਠਾਉਣ ਦੀ ਸ਼ਲਾਘਾ ਕੀਤੀ। ਨਾਲ ਹੀ ਮਹਾਮਾਰੀ ਦੌਰਾਨ ਸੰਕਟ ਵਿੱਚ ਫਸੇ ਲੋਕਾਂ ਦੀ ਸਹਾਇਤਾ ਲਈ ਵਿਭਾਗੀ ਅਧਿਕਾਰੀਆਂ ਦੁਆਰਾ ਵਿਅਕਤੀਗਤ ਦੇ ਨਾਲ ਹੀ ਟੀਮ ਦੇ ਪੱਧਰ ਤੇ ਕੀਤੇ ਗਏ ਕਾਰਜਾਂ ਦੀ ਤਾਰੀਫ਼ ਕੀਤੀ। ਸ਼੍ਰੀ ਠਾਕੁਰ ਨੇ ਉਮੀਦ ਪ੍ਰਗਟਾਈ ਕਿ ਇਨਕਮ ਟੈਕਸ ਵਿਭਾਗ ਕਰ ਪ੍ਰਸ਼ਾਸਨ ਨੂੰ ਜ਼ਿਆਦਾ ਜਵਾਬਦੇਹ ਬਣਾਉਣ ਦੇ ਨਾਲ ਹੀ ਕਰ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਪ੍ਰਕਿਰਿਆ ਨੂੰ ਜਾਰੀ ਰੱਖੇਗਾ।

 

ਵਿੱਤ ਸਕੱਤਰ ਡਾ. ਅਜੇ ਭੂਸ਼ਣ ਪਾਂਡੇ ਨੇ ਇਨਕਮ ਟੈਕਸ ਵਿਭਾਗ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਮੰਨਿਆ ਕਿ ਕਰ ਵਿਭਾਗ ਨੂੰ ਲਾਗੂ ਕਰਨ ਅਤੇ ਸੇਵਾ ਵਿਚਕਾਰ ਇੱਕ ਉੱਤਮ ਸੰਤੁਲਨ ਕਾਇਮ ਕਰਨਾ ਹੁੰਦਾ ਹੈ। ਉਨ੍ਹਾਂ ਨੇ ਡੇਟਾ ਮਾਈਨਿੰਗ ਅਤੇ ਡੇਟਾ ਐਲਾਲਿਟਿਕਸ ਵਰਗੇ ਟੂਲਜ਼ ਰਾਹੀਂ ਲਾਗੂ ਕਰਨ ਸਬੰਧੀ ਭੂਮਿਕਾ ਨਾਲ ਸਮਝੌਤਾ ਕੀਤੇ ਬਿਨਾ ਕਰਦਾਤਾ ਸੇਵਾ ਕੇਂਦਰਿਤ ਬਣਨ ਤੇ ਧਿਆਨ ਕੇਂਦਰਿਤ ਕਰਨ ਲਈ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਦੁਆਰਾ ਚੁੱਕੇ ਗਏ ਕਦਮਾਂ ਨਾਲ ਉਸ ਦੀਆਂ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ ਆ ਰਹੀ ਹੈ ਅਤੇ ਫੇਸਲੈੱਸ ਜਾਂਚ, ਫਾਰਮ 26 ਏਐੱਸ ਵਿੱਚ ਸੁਧਾਰ, ਪ੍ਰੀ-ਫਿਕਸਡ ਰਿਟਰਨ ਆਦਿ ਨਵੀਆਂ ਪਹਿਲਾਂ ਰਾਹੀਂ ਪ੍ਰਾਪਤ ਸ਼ਕਤੀਆਂ ਦੇ ਉਪਯੋਗ ਦੀਆਂ ਸੰਭਾਵਨਾਵਾਂ ਵੀ ਖਤਮ ਹੋਈਆਂ ਹਨ। ਉਨ੍ਹਾਂ ਨੇ ਇਹ ਉਮੀਦ ਵੀ ਪ੍ਰਗਟਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ ਉਸ ਦੀਆਂ ਕਰਦਾਤਾ ਸੇਵਾਵਾਂ ਦੀ ਗਤੀ ਅਤੇ ਸੁਧਾਰ ਇਸ ਤਰ੍ਹਾਂ ਹੀ ਬਣਿਆ ਰਹੇਗਾ।

 

ਸੀਬੀਡੀਟੀ ਦੇ ਚੇਅਰਮੈਨ ਪੀ. ਸੀ. ਮੋਦੀ ਨੇ ਇਨਕਮ ਟੈਕਸ ਪਰਿਵਾਰ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਮਹਾਮਾਰੀ ਨਾਲ ਪੈਦਾ ਚੁਣੌਤੀਆਂ ਵਿਚਕਾਰ ਆਪਣੀਆਂ ਅਧਿਕਾਰਕ ਡਿਊਟੀਆਂ ਦਾ ਨਿਰਵਾਹ ਹੀ ਨਹੀਂ, ਬਲਕਿ ਜ਼ਰੂਰਤਮੰਦ ਲੋਕਾਂ ਨੂੰ ਮੈਡੀਕਲ ਦੇਖਭਾਲ਼ ਦੇ ਨਾਲ ਹੀ ਮਨੋਵਿਗਿਆਨਕ ਸਮਰਥਨ ਦੇਣ ਲਈ ਕੋਵਿਡ ਪ੍ਰਤੀਕਿਰਿਆ ਦਲ ਦੀ ਸਥਾਪਨਾ ਦੀ ਵੀ ਸ਼ਲਾਘਾ ਕੀਤੀ। ਇਨਕਮ ਟੈਕਸ ਪਰਿਵਾਰ ਦੇ ਪ੍ਰਮੁੱਖ ਦੇ ਰੂਪ ਵਿੱਚ ਉਨ੍ਹਾਂ ਨੇ ਕਰਦਾਤਿਆਂ ਲਈ ਪਾਲਣ ਅਨੁਭਵ ਵਿੱਚ ਸੁਧਾਰ ਅਤੇ ਆਪਣੇ ਮਾਰਗਦਰਸ਼ਕ ਸਿਧਾਂਤਾਂ ਨੂੰ ਸਮਾਵੇਸ਼ੀ, ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।

 

***

 

ਆਰਐੱਮ/ਕੇਐੱਮਐੱਨ(Release ID: 1641106) Visitor Counter : 162