ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਸਾਰੇ ਰਾਸ਼ਟਰਾਂ ਨੂੰ ਆਪਣੇ ਵਪਾਰ ਵਿੱਚ ਪਾਰਦਰਸ਼ਤਾ ਵਧਾਉਣ ਅਤੇ ਵਿਸ਼ਵਾਸ ਕਾਇਮ ਕਰਨ ਦਾ ਸੱਦਾ ਦਿੱਤਾ

ਮੰਤਰੀ ਨੇ ਸਸਤੀ ਕੀਮਤ ’ਤੇ ਦਵਾਈਆਂ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਬੇਸ਼ੁਮਾਰ ਰੁਕਾਵਟਾਂ ਨੂੰ ਦੂਰ ਕਰਨ ’ਤੇ ਜ਼ੋਰ ਦਿੱਤਾ

ਵਿਸ਼ਵ ਵਪਾਰ ਸੰਗਠਨ ਸੁਧਾਰ ਪ੍ਰਕਿਰਿਆ ਸਮਾਵੇਸ਼ੀ, ਸੰਤੁਲਿਤ ਅਤੇ ਸਰਬਸੰਮਤੀ ਅਧਾਰਿਤ ਹੋਣੀ ਚਾਹੀਦੀ ਹੈ

ਸ਼੍ਰੀ ਗੋਇਲ ਨੇ 10ਵੀਂ ਬ੍ਰਿਕਸ ਵਪਾਰ ਮੰਤਰੀਆਂ ਦੀ ਵਰਚੁਅਲ ਮੀਟਿੰਗ ਵਿੱਚ ਹਿੱਸਾ ਲਿਆ

Posted On: 23 JUL 2020 8:19PM by PIB Chandigarh

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਸਾਰੇ ਦੇਸ਼ਾਂ ਨੂੰ ਆਪਣੇ ਵਪਾਰ ਵਿੱਚ ਪਾਰਦਰਸ਼ਤਾ ਵਧਾਉਣ ਅਤੇ ਇੱਕ ਪ੍ਰਮੁੱਖ ਵਪਾਰ ਭਾਈਵਾਲ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਖੋਣ ਤੋਂ ਰੋਕਣ ਲਈ ਵਿਸ਼ਵਾਸ ਦਾ ਨਿਰਮਾਣ ਕਰਨ ਦਾ ਸੱਦਾ ਦਿੱਤਾ ਹੈ। ਅੱਜ 10ਵੀਂ ਬ੍ਰਿਕਸ ਵਪਾਰ ਮੰਤਰੀਆਂ ਦੀ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਪਾਰ ਵਿੱਚ ਰਿਕਵਰੀ ਪ੍ਰਕਿਰਿਆ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਸਾਰੇ ਭਾਈਵਾਲਾਂ ਨੂੰ ਭਰੋਸੇਮੰਦ ਅਤੇ ਪਾਰਦਰਸ਼ੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ‘‘ਇਹ ਵਿਸ਼ਵਾਸ ਅਤੇ ਪਾਰਦਰਸ਼ਤਾ ਹੈ ਜੋ ਵਿਸ਼ਵ ਸਪਲਾਈ ਚੇਨ ਦੀ ਸਥਿਰਤਾ ਨੂੰ ਨਿਰਧਾਰਿਤ ਕਰਦਾ ਹੈ ਅਤੇ ਰਾਸ਼ਟਰਾਂ ਨੂੰ ਆਲਮੀ ਵਪਾਰ ਪ੍ਰਵਾਹ ਦਾ ਇੱਕ ਹਿੱਸਾ ਬਣੇ ਰਹਿਣ ਲਈ ਵਪਾਰ ਦੇ ਆਲਮੀ ਨਿਯਮਾਂ ਦੇ ਪਾਲਣ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਤੇਜ਼ੀ ਨਾਲ ਰਾਸ਼ਟਰ ਜੋ ਇੱਕ ਦੂਜੇ ਤੇ ਭਰੋਸਾ ਕਰਦੇ ਹਨ, ਨਿਰਮਾਣ ਅਤੇ ਸੇਵਾਵਾਂ ਵਿੱਚ ਸਮਾਨ ਨਿਵੇਸ਼ ਨਾਲ ਆਲਮੀ ਸਪਲਾਈ ਚੇਨ ਬਣਾਉਣ ਲਈ ਇਕੱਠੇ ਆ ਰਹੇ ਹਨ।’’

 

ਮੰਤਰੀ ਨੇ ਕਿਹਾ ਕਿ ਚਲ ਰਹੇ ਸੰਕਟ ਨੇ ਦੁਨੀਆ ਨੂੰ ਕਮਜ਼ੋਰੀਆਂ ਤੋਂ ਜਾਣੂ ਕਰਾਇਆ ਹੈ ਜਿਸ ਨਾਲ ਸਾਨੂੰ ਇੱਕ-ਦੂਜੇ ਦਾ ਸਮਰਥਨ ਕਰਨ ਦੇ ਤਰੀਕੇ ਤਲਾਸ਼ਣ ਤੇ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਕਿਹਾ ਕਿ ਵਪਾਰ ਇਸ ਤਰ੍ਹਾਂ ਦੇ ਦ੍ਰਿਸ਼ ਵਿੱਚ ਵਿਕਾਸ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਇੰਜਣ ਹੋ ਸਕਦਾ ਹੈ ਅਤੇ ਇਸਦਾ ਅਰਥ ਡਬਲਿਊਟੀਓ ਦੇ ਮਜ਼ਬੂਤੀਕਰਨ, ਨਿਰਪੱਖਤਾ, ਪਾਰਦਰਸ਼ਤਾ, ਸਮਾਵੇਸ਼ਤਾ ਅਤੇ ਬਿਨਾ ਭੇਦਭਾਵ ਦੇ ਸਿਧਾਂਤਾਂ ਤੇ ਅਧਾਰਿਤ ਹੈ।

 

ਮੰਤਰੀ ਨੇ ਬੌਧਿਕ ਸੰਪਤੀ ਦੀ ਰਾਖੀ ਲਈ ਵਿਸ਼ਵ ਵਿਆਪੀ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਰਾਹੀਂ ਬਣਾਈਆਂ ਗਈਆਂ ਸਸਤੀਆਂ ਦਵਾਈਆਂ ਤੱਕ ਪਹੁੰਚ ਵਿੱਚ ਅਨੇਕ ਰੁਕਾਵਟਾਂ ਨੂੰ ਦੂਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਟ੍ਰਿਪਸ ਸਮਝੌਤੇ ਵਿੱਚ ਇੱਕ ਮਹਾਮਾਰੀ ਦੀ ਕਲਪਨਾ ਨਹੀਂ ਕੀਤੀ ਗਈ ਸੀ ਜਿੱਥੇ ਟੀਕੇ ਅਤੇ ਦਵਾਈਆਂ ਦੀ ਮੰਗ ਇਕੱਠੇ ਕਈ ਦੇਸ਼ਾਂ ਵਿੱਚ ਆਵੇਗੀ ਜਿਸ ਵਿੱਚ ਲੋੜ ਤੀਬਰ ਗਤੀ ਨਾਲ ਬਦਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਈਪੀਆਰਜ਼ ਨੂੰ ਬਿਮਾਰੀ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਅਤੇ ਹੋਰ ਉਪਕਰਨਾਂ ਤੱਕ ਪਹੁੰਚ ਨੂੰ ਰੋਕਣਾ ਨਹੀਂ ਚਾਹੀਦਾ।

 

ਸ਼੍ਰੀ ਗੋਇਲ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਵਿਰੋਧਾਭਾਸੀ ਰੂਪ ਨਾਲ ਇੱਕ ਮੌਕਾ ਪ੍ਰਦਾਨ ਕੀਤਾ ਹੈ-ਸਮਰੱਥਾ ਨਿਰਮਾਣ ਰਾਹੀਂ ਖੁਦ ਨੂੰ ਮਜ਼ਬੂਤ ਕਰਨ ਲਈ, ਨਿਰਮਾਣ ਦਾ ਵਿਸਥਾਰ ਕਰਨ ਦੇ ਨਾਲ-ਨਾਲ ਆਲਮੀ ਮੁੱਲ ਲੜੀ ਵਿੱਚ ਵੀ ਪ੍ਰਵੇਸ਼ ਕੀਤਾ ਹੈ। ਮੰਤਰੀ ਨੇ ਕਿਹਾ ਕਿ ਕਿਉਂਕਿ ਬ੍ਰਿਕਸ ਮੈਂਬਰ ਦੁਨੀਆ ਦੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਹਨ, ਇਸ ਲਈ ਸਾਨੂੰ ਇਸ ਤਰ੍ਹਾਂ ਦੇ ਅਗਿਆਤ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਸਮੂਹਿਕ ਰੂਪ ਨਾਲ ਮਜ਼ਬੂਤ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।

 

ਸ਼੍ਰੀ ਗੋਇਲ ਨੇ ਕਿਹਾ ਕਿ ਬਹੁਪੱਖੀ ਨਿਯਮ-ਅਧਾਰਿਤ ਵਪਾਰ ਪ੍ਰਣਾਲੀ ਗੰਭੀਰ ਅਤੇ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਜਿਸ ਵਿੱਚ ਇਕਤਰਫਾ ਉਪਾਵਾਂ ਅਤੇ ਪ੍ਰਤੀਵਾਦਾਂ ਦੇ ਨਾਲ-ਨਾਲ ਗੱਲਬਾਤ ਦੇ ਪ੍ਰਮੁੱਖ ਖੇਤਰਾਂ ਵਿੱਚ ਰੁਕਾਵਟ ਅਤੇ ਅਪੀਲੀ ਸੰਸਥਾ ਵਿੱਚ ਰੁਕਾਵਟ ਸ਼ਾਮਲ ਹੈ।

 

 

https://static.pib.gov.in/WriteReadData/userfiles/image/image0019JVR.jpg

ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ ਦੇ ਜ਼ਿਆਦਾਤਰ ਮੈਂਬਰਾਂ ਲਈ ਆਪਣੇ ਮੌਲਿਕ ਸਿਧਾਂਤਾਂ ਅਤੇ ਉਦੇਸ਼ਾਂ ਨੂੰ ਸੁਰੱਖਿਅਤ ਕਰਨਾ ਬਹੁਪੱਖੀ ਵਪਾਰ ਪ੍ਰਣਾਲੀ ਦੀ ਭਰੋਸੇਯੋਗਤ ਨੂੰ ਯਕੀਨੀ ਕਰਨ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ ਵਿੱਚ ਸੁਧਾਰ ਦੀ ਪ੍ਰਕਿਰਿਆ ਨੂੰ ਦੁਨੀਆ ਵਿੱਚ ਇਨ੍ਹਾਂ ਮੌਜੂਦਾ ਅਸਲੀਅਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਸ ਲਈ ਸਾਰਿਆਂ ਲਈ ਖੁਸ਼ਹਾਲੀ ਲਈ ਸਮਾਵੇਸ਼ੀ, ਸੰਤੁਲਿਤ ਅਤੇ ਸਰਵਸੰਮਤੀ ਅਧਾਰਿਤ ਹੋਣਾ ਚਾਹੀਦਾ ਹੈ।

 

ਉਨ੍ਹਾਂ ਨੇ ਕਿਹਾ, ‘‘ਇਹ ਨਿਰਾਸ਼ਾਜਨਕ ਹੈ ਕਿ ਅਸੀਂ ਡਬਲਿਊਟੀਓ ਵਿੱਚ ਕੁਝ ਪ੍ਰਸਤਾਵਾਂ ਨੂੰ ਦੇਖ ਰਹੇ ਹਾਂ ਜੋ ਵਪਾਰ ਨੂੰ ਅੱਗੇ ਵਧਾਉਣ ਲਈ ਮਹਾਮਾਰੀ ਤੇ ਸਵਾਰ ਹੋ ਰਹੇ ਹਨ। ਇਹ ਲਾਜ਼ਮੀ ਰੂਪ ਨਾਲ ਵਿਕਸਿਤ ਦੇਸ਼ਾਂ ਦੀਆਂ ਫਰਮਾਂ ਦੀ ਖੋਜ ਦਾ ਸਮਰਥਨ ਕਰੇਗਾ ਤਾਂ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਬਜ਼ਾਰਾਂ ਤੱਕ ਪਹੁੰਚ ਨੂੰ ਰੋਕਿਆ ਜਾ ਸਕੇ, ਜਦੋਂਕਿ ਵਿਕਾਸਸ਼ੀਲ ਦੇਸ਼ਾਂ ਨੂੰ ਘਰੇਲੂ ਨਿਰਮਾਣ ਸਮਰੱਥਾ ਸਥਾਪਿਤ ਕਰਨ ਵਿੱਚ ਰੁਕਾਵਟਾਂ ਪੈਣਗੀਆਂ।’’

 

2020 ਨੂੰ ਬਹੁਪੱਖਵਾਦ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਦੱਸਦੇ ਹੋਏ ਵਿਸ਼ੇਸ਼ ਰੂਪ ਨਾਲ ਬ੍ਰਿਕਸ ਸਮੂਹ ਲਈ, ਮੰਤਰੀ ਨੇ ਕਿਹਾ ਕਿ ਕਿਸੇ ਵੀ ਆਰਥਿਕ ਭਾਈਵਾਲ ਨੂੰ ਹਰੇਕ ਦੇਸ਼ ਦੇ ਵਿਭਿੰਨ ਅਕਾਰ, ਜਨਸੰਖਿਆ, ਆਰਥਿਕ ਵਿਕਾਸ ਅਤੇ ਮਨੁੱਖੀ ਵਿਕਾਸ ਸੰਕੇਤਾਂ ਦੇ ਅਸਮਾਨ ਪੱਧਰ, ਵਿਪਰੀਤ ਪੱਧਰਾਂ, ਖੁਸ਼ਹਾਲੀ, ਸੱਭਿਆਚਾਰਕ ਵਿਵਿਧਤਾ ਅਤੇ ਕਾਫ਼ੀ ਅਲੱਗ ਰਾਜਨੀਤਕ ਅਤੇ ਨਿਆਂਇਕ ਪ੍ਰਣਾਲੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

 

ਉਨ੍ਹਾਂ ਨੇ ਕਿਹਾ ਕਿ ਅਸੀਂ ਮਨੁੱਖਤਾ ਨੂੰ ਆਪਣੇ ਆਲਮੀ ਜੁੜਾਅ ਦੇ ਕੇਂਦਰ ਵਿੱਚ ਰੱਖਦੇ ਹਾਂ ਅਤੇ ਇਸ ਪ੍ਰਕਾਰ ਵਾਇਰਸ ਤੋਂ ਖੁਦ ਨੂੰ ਮੁਸ਼ਕਿਲਾਂ ਵਿੱਚ ਪਾਉਣ ਦੇ ਬਾਵਜੂਦ ਅਸੀਂ ਉਨ੍ਹਾਂ ਲੋਕਾਂ ਨੂੰ ਮਨੁੱਖਤਾਵਾਦੀ ਰਾਹਤ ਪ੍ਰਦਾਨ ਕਰਨ ਤੋਂ ਪਿੱਛੇ ਨਹੀਂ ਹਟੇ ਜੋ ਇਸਦੇ ਸ਼ਿਕਾਰ ਹੋ ਗਏ। ਭਾਰਤ ਨੇ ਇਸ ਮੁਸ਼ਕਿਲ ਦੇ ਸਮੇਂ ਵਿੱਚ ਲਗਭਗ 150 ਦੇਸ਼ਾਂ ਨੂੰ ਮਹੱਤਵਪੂਰਨ ਮੈਡੀਕਲ ਸਪਲਾਈ ਪ੍ਰਦਾਨ ਕੀਤੀ। ਫਾਰਮੇਸੀ ਆਫ ਦਿ ਵਰਲਡਦੇ ਰੂਪ ਵਿੱਚ ਅਸੀਂ ਕੋਵਿਡ-19 ਦੇ ਇਲਾਜ ਲਈ ਉਪਯੋਗ ਕੀਤੀਆਂ ਜਾਣ ਵਾਲੀਆਂ ਦਵਾਈਆਂ ਜਿਵੇਂ ਹਾਈਡਰੋਕਸੀਕਲੋਰੋਕੁਇਨ ਅਤੇ ਪੈਰਾਸਿਟਾਮੋਲ ਦੀ ਮੰਗ ਵਿੱਚ ਵਾਧਾ ਕੀਤਾ ਹੈ।

 

ਮਹਾਮਾਰੀ ਕਾਰਨ ਹੋਣ ਵਾਲੀਆਂ ਚੁਣੌਤੀਆਂ ਦਾ ਅੰਦਾਜ਼ਾ ਲਗਾਉਣ ਅਤੇ ਉਨ੍ਹਾਂ ਨਾਲ ਨਜਿੱਠਣ ਵਿੱਚ ਭਾਰਤ ਦੀ ਸਰਗਰਮ ਭੂਮਿਕਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੀਵਨ ਨੂੰ ਬਚਾਉਣਾ ਭਾਰਤ ਦੀ ਸਰਵੋਤਮ ਤਰਜੀਹ ਰਹੀ ਹੈ। ‘‘ਦੁਨੀਆ ਦੀ ਅਬਾਦੀ ਦਾ ਲਗਭਗ 17 ਫੀਸਦੀ ਹਿੱਸਾ ਹੋਣ ਦੇ ਬਾਵਜੂਦ ਸਾਡੇ ਕੋਲ ਦੁਨੀਆ ਭਰ ਵਿੱਚ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਦਾ ਸਿਰਫ਼ 8 ਫੀਸਦੀ ਹੈ।  ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅਸੀਂ ਸ਼ੁਰੂਆਤੀ ਪੜਾਅ ਵਿੱਚ ਸਭ ਤੋਂ ਗੰਭੀਰ ਲੌਕਡਾਊਨ ਵਿੱਚੋਂ ਇੱਕ ਨੂੰ ਲਾਗੂ ਕੀਤਾ ਜਿਸ ਨਾਲ ਕੋਰੋਨਾ ਵਾਇਰਸ ਟਰਾਂਸਮਿਸ਼ਨ ਲੜੀ ਟੁੱਟ ਗਈ ਅਤੇ ਦੇਸ਼ ਨੂੰ ਕੋਵਿਡ ਕੇਅਰ ਸੁਵਿਧਾ ਵਿੱਚ ਆਤਮ ਨਿਰਭਰ ਬਣਨ ਲਈ ਤਿਆਰ ਕੀਤਾ। ਅਸੀਂ ਕਈ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਕਾਫ਼ੀ ਬਿਹਤਰ ਪ੍ਰਦਰਸ਼ਨ ਕੀਤਾ ਹੈ, ਘੱਟ ਮੌਤ ਦਰ ਅਤੇ ਉੱਚ ਰਿਕਵਰੀ ਦਰ।’’ ਮਹਾਮਾਰੀ ਦੀ ਪ੍ਰਤੀਕਿਰਿਆ ਦੇ ਰੂਪ ਵਿੱਚ ਭਾਰਤ ਨੇ ਸਿਹਤ ਸੁਵਿਧਾਵਾਂ, ਐਮਰਜੈਂਸੀ ਕਮਰਿਆਂ, ਸੁਰੱਖਿਅਤ ਉਪਕਰਨਾਂ ਦੇ ਪ੍ਰਾਵਧਾਨ ਅਤੇ ਮੈਡੀਕਲ ਸਪਲਾਈ ਅਤੇ ਸਿਹਤ ਪੇਸ਼ੇਵਰਾਂ ਦੀ ਸਿਖਲਾਈ ਦੇ ਵਿਕਾਸ ਦੇ ਨਾਲ ਸਿਹਤ ਸੇਵਾ ਖੇਤਰ ਵਿੱਚ ਆਪਣੀਆਂ ਸਮਰੱਥਾਵਾਂ ਨੂੰ ਮਹੱਤਵਪੂਰਨ ਰੂਪ ਨਾਲ ਵਧਾਇਆ ਹੈ। ਅਸੀਂ ਲੋਕਾਂ ਨੂੰ ਵੀ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹਰ ਸਮੇਂ ਜਨਤਕ ਰੂਪ ਨਾਲ ਫੇਸ ਮਾਸਕ ਪਹਿਨਣ ਲਈ ਜਾਗਰੂਕ ਕੀਤਾ ਹੈ।

 

ਮਹਾਮਾਰੀ ਰਾਹੀਂ ਉਤਪੰਨ ਆਰਥਿਕ ਚੁਣੌਤੀਆਂ ਨੂੰ ਘੱਟ ਕਰਨ ਅਤੇ ਅਰਥਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਚੁੱਕੇ ਗਏ ਕਦਮਾਂ ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 300 ਡਾਲਰ ਬਿਲੀਅਨ ਤੋਂ ਜ਼ਿਆਦਾ ਦੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕੀਤਾ ਜਿਸਨੂੰ ਆਤਮਨਿਰਭਰ ਭਾਰਤ ਕਿਹਾ ਜਾਂਦਾ ਹੈ, ਜਿਸਨੂੰ ਸਵੈ-ਨਿਰਭਰ ਭਾਰਤ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਮਾਲੀਆ ਅਤੇ ਮੁਦਰਾ ਉਪਾਅ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਦੀ ਰੂਪਰੇਖਾ ਅਰਥਵਿਵਸਥਾ ਦੇ ਪੰਜ ਸਤੰਭਾ ਤੇ ਅਧਾਰਿਤ ਹੈ : ਵੱਡੇ ਪੈਮਾਨੇ ਤੇ ਬੁਨਿਆਦੀ ਢਾਂਚੇ ਦਾ ਨਿਰਮਾਣ, ਟੈਕਨੋਲੋਜੀ, ਸੁਸ਼ਾਸਨ ਦੇ ਪਹਿਲੂ, ਜਨਸੰਖਿਆ ਲਾਭਾਂਸ਼ ਦਾ ਲਾਭ ਉਠਾਉਣਾ ਅਤੇ ਮੰਗ ਨੂੰ ਪ੍ਰੋਤਸਾਹਿਤ ਕਰਨਾ।

 

ਸ਼੍ਰੀ ਗੋਇਲ ਨੇ ਜ਼ਿੰਮੇਵਾਰ ਨਿਵੇਸ਼ ਦਾ ਸਮਰਥਨ ਕਰਨ ਲਈ ਬ੍ਰਿਕਸ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਦਾ ਉਦੇਸ਼ ਸੰਤੁਲਿਤ ਨਤੀਜਿਆਂ ਲਈ ਹੋਣਾ ਚਾਹੀਦਾ ਹੈ ਅਤੇ ਪ੍ਰਾਪਤਕਰਤਾ ਦੇਸ਼ਾਂ ਲਈ ਵੀ ਲਾਭ ਪੈਦਾ ਕਰਨਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਹੈ ਰੁਜ਼ਗਾਰ ਦੀ ਸਿਰਜਣਾ। ਮੰਤਰੀ ਨੇ ਕਿਹਾ ਕਿ ਇਸ ਉਥਲ-ਪੁਥਲ ਵਿਚਕਾਰ ਬ੍ਰਿਕਸ ਰਾਸ਼ਟਰਾਂ ਨੂੰ ਇੱਕ ਦੂਜੇ ਨਾਲ ਇਕਜੁੱਟ ਹੋਣ ਲਈ ਤਿਆਰ, ਕਾਰਜ ਕਰਨ ਅਤੇ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਇੱਕ ਅਜਿਹੇ ਮਜ਼ਬੂਤ, ਲਚਕੀਲੇ ਅਤੇ ਸੁਧਾਰੀ ਹੋਈ ਵਪਾਰਕ ਪ੍ਰਣਾਲੀ ਦੇ ਨਿਰਮਾਣ ਲਈ ਆਉਣ ਵਾਲੇ ਮੌਕਿਆਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਜੋ ਸਾਡੀਆਂ ਸਾਂਝੀਆਂ ਉਮੀਦਾਂ ਦੀ ਨੀਂਹ ਰੱਖਦੇ ਹਨ।  

 

 *****

 

ਵਾਈਬੀ(Release ID: 1640798) Visitor Counter : 165