ਭਾਰਤ ਚੋਣ ਕਮਿਸ਼ਨ

ਉਪ ਚੋਣਾਂ ਦੇ ਸਬੰਧ ਵਿੱਚ ਸਪਸ਼ਟੀਕਰਨ

Posted On: 23 JUL 2020 2:23PM by PIB Chandigarh

ਇਹ ਕਮਿਸ਼ਨ ਦੇ ਸੀਨੀਅਰ ਪ੍ਰਮੁੱਖ ਸਕੱਤਰ ਸ੍ਰੀ ਸੁਮਿਤ ਮੁਖਰਜੀ ਦੁਆਰਾ ਜਾਰੀ ਪੱਤਰ ਨੰਬਰ-99/ਉਪ-ਚੋਣ/2020/ਈਪੀਐੱਸ ਮਿਤੀ 22.7.2020 ਦੇ ਸੰਦਰਭ ਵਿੱਚ ਹੈ। ਇਸ ਨਾਲ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਭਰਮ ਦੀ ਸਥਿਤੀ ਪੈਦਾ ਹੋ ਰਹੀ ਹੈ। ਇਸ ਦੇ ਦੁਆਰਾ ਸਪਸ਼ਟ ਕੀਤਾ ਜਾਂਦਾ ਹੈ ਕਿ ਉਪਰੋਕਤ ਪੱਤਰ-ਵਿਹਾਰ ਕੇਵਲ ਅੱਠ ਚੋਣ ਹਲਕਿਆਂ ਦੇ ਸਬੰਧ ਵਿੱਚ ਹੈ, ਜਿਸ ਦੇ ਬਾਰੇ ਕਾਨੂੰਨ ਅਤੇ ਨਿਆਂ ਮੰਤਰਾਲੇ ਨੂੰ ਇਨ੍ਹਾਂ ਚੋਣ ਹਲਕਿਆਂ ਦੀਆਂ ਕੁਝ ਅਸਾਧਾਰਣ ਪਰਿਸਥਿਤੀਆਂ ਦੇ ਕਾਰਨ ਪੱਤਰ ਸੰਖਿਆ 99/ਉਪ ਚੋਣ/2020/ਈਪੀਐੱਸ ਮਿਤੀ 03.7.2020 ਦੁਆਰਾ ਸੰਦਰਭ ਪੇਸ਼ ਕੀਤਾ ਗਿਆ ਸੀ।

 

ਹਾਲਾਂਕਿ, ਇੱਕ ਸੰਸਦੀ ਹਲਕੇ ਤੋਂ ਇਲਾਵਾ, ਵਿਧਾਨ ਸਭਾ ਚੋਣ ਖੇਤਰਾਂ ਦੀ ਕੁੱਲ ਸੰਖਿਆ 56 (ਪਹਿਲਾਂ ਦੱਸੇ ਗਏ ਅੱਠਾਂ ਸਹਿਤ) ਹੈ, ਜਿੱਥੇ ਉਪ ਚੋਣਾਂ ਹੋਣੀਆਂ ਹਨ। ਕੁੱਲ੍ਹ 57 ਉਪ ਚੋਣ ਖੇਤਰਾਂ ਵਿੱਚ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕਮਿਸ਼ਨ ਨੇ ਆਰਪੀ ਐਕਟ, 1951 ਦੀ ਧਾਰਾ 151 ਏ ਦੇ ਪ੍ਰਾਵਧਾਨਾਂ ਦੇ ਅਨੁਸਾਰ ਸਾਰੀਆਂ ਉਪ ਚੋਣਾਂ ਕਰਵਾਉਣ ਦਾ ਫੈਸਲਾ ਪਹਿਲਾਂ ਹੀ ਲੈ ਲਿਆ ਹੈ। ਕਿਸੇ ਵੀ ਸਥਿਤੀ ਵਿੱਚ, ਉਪਰੋਕਤ ਅੱਠ ਹਲਕਿਆਂ ਦੀ ਉਪ ਚੋਣ ਨੂੰ ਕੇਵਲ 7 ਸਤੰਬਰ, 2020 ਤੱਕ ਵਧਾਇਆ ਜਾ ਸਕਦਾ ਹੈ। ਉਪ ਚੋਣਾਂ ਦੇ ਸਮੇਂ ਆਦਿ ਵਿਸ਼ਿਆਂ ਤੇ ਕੱਲ੍ਹ ਯਾਨੀ 24.7.2020 ਨੂੰ ਹੋਣ ਵਾਲੀ ਚੋਣ ਕਮਿਸ਼ਨ ਦੀ ਬੈਠਕ ਵਿੱਚ ਚਰਚਾ ਕੀਤੀ ਜਾਵੇਗੀ।

 

****

ਐੱਸਬੀਐੱਸ



(Release ID: 1640795) Visitor Counter : 122