ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੋਲਾ ਮੰਤਰਾਲੇ ਦੇ ‘ਵ੍ਰਿਕਸ਼ਾਰੋਪਣ ਅਭਿਯਾਨ-2020’ ਦੀ ਸ਼ੁਰੂਆਤ ਕੀਤੀ

ਸ਼੍ਰੀ ਅਮਿਤ ਸ਼ਾਹ ਨੇ ਕੇਂਦਰੀ ਕੋਲਾ, ਖਾਨ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਦੀ ਮੌਜੂਦਗੀ ਵਿੱਚ 6 ਈਕੋ ਪਾਰਕਾਂ/ਟੂਰਿਜ਼ਮ ਸਥਾਨਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ


ਅੱਜ ਜਲਵਾਯੂ ਪਰਿਵਰਤਨ ਤੋਂ ਪੂਰੀ ਦੁਨੀਆ ਡਰੀ ਹੋਈ ਹੈ ਅਤੇ ਸਿਰਫ ਰੁੱਖ ਹੀ ਸਾਨੂੰ ਇਸ ਤੋਂ ਬਚਾ ਸਕਦੇ ਹਨ - ਸ਼੍ਰੀ ਅਮਿਤ ਸ਼ਾਹ



ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਭਾਰਤ ਕੋਲਾ ਆਯਾਤ ਜ਼ੀਰੋ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ - ਕੇਂਦਰੀ ਗ੍ਰਹਿ ਮੰਤਰੀ



ਅੱਜ, ਸੁਤੰਤਰਤਾ ਸੈਨਾਨੀ ਲੋਕਮਾਨਯ ਬਾਲ ਗੰਗਾਧਰ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਜਯੰਤੀ ਹੋਣ ਦੇ ਕਾਰਨ ਇਹ ਵ੍ਰਿਕਸ਼ਾਰੋਪਣ ਅਭਿਯਾਨ ਬਹੁਤ ਮਹੱਤਵਪੂਰਨ ਹੈ, ਕੋਲਾ ਮੰਤਰਾਲਾ ਈਕੋ ਪਾਰਕਾਂ/ਟੂਰਿਜ਼ਮ ਸਥਾਨਾਂ ਨੂੰ ਲੋਕਮਾਨਯ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਦੇ ਨਾਮ ਨਾਲ ਜੋੜੇ - ਸ਼੍ਰੀ ਅਮਿਤ ਸ਼ਾਹ


ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ‘ਵ੍ਰਿਕਸ਼ਾਰੋਪਣ ਅਭਿਯਾਨ’ ਤਹਿਤ 10 ਰਾਜਾਂ ਦੇ 38 ਜ਼ਿਲ੍ਹਿਆਂ ਵਿੱਚ 130 ਤੋਂ ਅਧਿਕ ਸਥਾਨਾਂ ‘ਤੇ 6 ਲੱਖ ਰੁੱਖ ਲਗਾਏ ਜਾ ਰਹੇ ਹਨ, ਇਸ ਦੇ ਲਈ ਮੈਂ ਕੋਲਾ ਮੰਤਰਾਲੇ ਨੂੰ ਵਧਾਈ ਦਿੰਦਾ ਹਾਂ

Posted On: 23 JUL 2020 5:31PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੋਲਾ ਮੰਤਰਾਲੇ ਦੇ ਵ੍ਰਿਕਸ਼ਾਰੋਪਣ ਅਭਿਯਾਨ -2020ਦੀ ਸ਼ੁਰੂਆਤ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਆਪਣੀ ਰਿਹਾਇਸ਼ ਤੇ ਵ੍ਰਿਕਸ਼ਾਰੋਪਣ ਕਰਕੇ ਇਸ ਅਭਿਯਾਨ ਦੀ ਸ਼ੁਰੂਆਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਇਸ ਮੌਕੇ ਤੇ ਕੋਲਾ, ਖਾਨ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਦੀ ਮੌਜੂਦਗੀ ਵਿੱਚ 6 ਈਕੋ ਪਾਰਕਾਂ ਅਤੇ ਟੂਰਿਜ਼ਮ ਸਥਾਨਾਂ ਦਾ ਉਦਘਾਟਨ ਕਰਦਿਆਂ ਕੋਲਾ / ਲਿਗਨਾਇਟ ਭੰਡਾਰ ਵਾਲੇ 10 ਰਾਜਾਂ ਦੇ 38 ਜ਼ਿਲ੍ਹਿਆਂ ਵਿੱਚ 130 ਤੋਂ ਅਧਿਕ ਸਥਾਨਾਂ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਅਭਿਯਾਨ ਦੀ ਸ਼ੁਰੂਆਤ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਲਾ ਮੰਤਰਾਲਾ 'ਵ੍ਰਿਕਸ਼ਾਰੋਪਣ ਅਭਿਯਾਨ' ਤੋਂ ਇਨ੍ਹਾਂ 130 ਤੋਂ ਅਧਿਕ ਸਥਾਨਾਂ 'ਤੇ 6 ਲੱਖ ਰੁੱਖ ਲਗਾਵੇਗਾ, ਇਸ ਲਈ ਮੈਂ ਕੋਲਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਤੇ ਉਨ੍ਹਾਂ ਦੇ ਮੰਤਰਾਲੇ ਨੂੰ ਵਧਾਈ ਦਿੰਦਾ ਹਾਂ।

 

 

http://pibcms.nic.in/WriteReadData/userfiles/image/image001O5XE.jpg

 

 

ਸ਼੍ਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਜਲਵਾਯੂ ਪਰਿਵਰਤਨ ਤੋਂ ਪੂਰੀ ਦੁਨੀਆ ਡਰੀ ਹੋਈ ਹੈ ਅਤੇ ਕੇਵਲ ਰੁੱਖ ਹੀ ਸਾਨੂੰ ਇਸ ਤੋਂ ਬਚਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਕਿਰਤੀ ਦਾ ਦੋਹਨ ਹੋਵੇ, ਸ਼ੋਸ਼ਣ ਨਹੀਂ। ਸਦੀਵੀ ਸਚਾਈ ਇਹ ਹੈ ਕਿ ਰੁੱਖਾਂ ਤੋਂ ਜੀਵਨ ਦੇਣ ਵਾਲੀ ਆਕਸੀਜਨ ਮਿਲਦੀ ਹੈ। ਰੁੱਖ ਕਾਰਬਨ ਦੀ ਮਾਤਰਾ ਘਟਾਉਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਓਜ਼ੋਨ ਲੇਅਰ ਵੀ ਸੁਰੱਖਿਅਤ ਰਹਿੰਦੀ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਗ੍ਰੰਥਾਂ ਵਿੱਚ ਵੀ ਰੁੱਖਾਂ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਅਤੇ ਮਤਸਯ ਪੁਰਾਣ ਦੇ ਮੰਤਰ ਅਨੁਸਾਰ:

 

ਦਸ਼ਕੂਪਸਮਾਵਾਪੀ, ਦਸ਼ਵਾਪੀਸਮੋਹ੍ਰਦ:

ਦਸ਼ਹ੍ਰਦਸਮੋਪੁਤ੍ਰੋ, ਦਸ਼ਪੁਤ੍ਰਸਮੋਦ੍ਰੁਮ:।।

( दशकूपसमावापी, दशवापीसमोह्रदः।

दशह्रदसमोपुत्रो, दशपुत्रसमोद्रुमः।। )

 

 (ਭਾਵ- ਇੱਕ ਜਲਕੁੰਡ ਦਸ ਖੂਹਾਂ ਦੇ ਸਮਾਨ ਹੈ। ਇੱਕ ਛੱਪੜ ਦਸ ਜਲਕੁੰਡਾਂ ਦੇ ਬਰਾਬਰ ਹੈ। ਇੱਕ ਪੁੱਤਰ ਦਾ ਦਸ ਤਲਾਬਾਂ ਜਿੰਨਾ ਮਹੱਤਵ ਹੈ ਅਤੇ ਇੱਕ ਰੁੱਖ ਦਾ 10 ਪੁੱਤਰਾਂ ਜਿੰਨਾ ਹੀ ਮਹੱਤਵ ਹੈ।)

 

http://pibcms.nic.in/WriteReadData/userfiles/image/image002Q6IL.jpg

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਕੋਲਾ ਖੇਤਰ ਨਾ ਸਿਰਫ ਵਧਦੇ ਹੋਏ ਘਰੇਲੂ ਕੋਲੇ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਹੈ ਬਲਕਿ ਵਾਤਾਵਰਣ ਦੀ ਸਥਿਰਤਾ ਲਈ ਵੀ ਉਤਨਾ ਹੀ ਸੰਵੇਦਨਸ਼ੀਲ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਵੱਖ-ਵੱਖ ਕੋਲਾ ਖੇਤਰਾਂ ਵਿੱਚ ਰੀਕਲੇਮੇਸ਼ਨ ਅਤੇ ਵਣੀਕਰਣ ਨੂੰ ਹੁਲਾਰਾ ਦੇ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਖਣਿਜ ਖੇਤਰਾਂ ਵਿੱਚ ਵਿਕਾਸ ਦੀ ਖਾਈ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਵਿਕਾਸ ਲਈ ਡਿਸਟ੍ਰਿਕਟ ਮਿਨਰਲ ਫੰਡ ਦਾ ਗਠਨ ਕੀਤਾ ਹੈ। ਇਸ ਫੰਡ ਵਿੱਚ ਹੁਣ ਤੱਕ 39 ਹਜ਼ਾਰ ਕਰੋੜ ਰੁਪਏ ਜਮ੍ਹਾਂ ਹੋਏ ਹਨ, ਜਿਸ ਨਾਲ ਵਿਕਾਸ ਦੇ 35 ਹਜ਼ਾਰ ਛੋਟੇ-ਛੋਟੇ ਪ੍ਰੋਜੈਕਟ ਪ੍ਰਕਲਪ ਹੁਣ ਤੱਕ ਪੂਰੇ ਕੀਤੇ ਜਾ ਚੁੱਕੇ ਹਨ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਲਾ ਭਾਰਤ ਦੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ ਅਤੇ ਭਵਿੱਖ ਵਿੱਚ ਵੀ ਇਸ ਦੀ ਭਾਗੀਦਾਰੀ ਬਣੀ ਰਹੇਗੀ। ਮਾਣਯੋਗ ਪ੍ਰਧਾਨ ਮੰਤਰੀ ਨੇ 18 ਜੂਨ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਲਾ ਭੰਡਾਰ ਵਾਲੇ ਪੰਜ ਰਾਜਾਂ ਦੇ 41 ਕੋਲਾ ਬਲਾਕਾਂ ਦੀ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ।

 

 

ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਕੋਲਾ ਮੰਤਰਾਲੇ ਦੀ ਅਗਵਾਈ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਅਤੇ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਕੋਲਾ ਮੰਤਰਾਲੇ ਨੇ ਬਹੁਤ ਚੰਗਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਭਾਰਤ ਕੋਲਾ ਆਯਾਤ ਜ਼ੀਰੋ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਸਾਲ 2023-24 ਤੱਕ ਇੱਕ ਬਿਲੀਅਨ ਟਨ ਕੋਲਾ ਕੱਢਣ ਦਾ ਟੀਚਾ ਰੱਖਿਆ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦਾ ਇਹ ਵ੍ਰਿਕਸ਼ਰੋਪਣ ਪ੍ਰੋਗਰਾਮ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਸੁਤੰਤਰਤਾ ਸੈਨਾਨੀ ਲੋਕਮਾਨਯ ਬਾਲ ਗੰਗਾਧਰ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਜਯੰਤੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਲੋਕਮਾਨਯ ਤਿਲਕ ਦਾ ਪੂਰਾ ਜੀਵਨ ਦੇਸ਼ ਨੂੰ ਸਮਰਪਿਤ ਰਿਹਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

 

http://pibcms.nic.in/WriteReadData/userfiles/image/image003A68H.jpg

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਲੋਕਮਾਨਯ ਬਾਲ ਗੰਗਾਧਰ ਤਿਲਕ ਭਾਰਤੀ ਚੇਤਨਾ ਦੀ ਆਤਮਾ ਸਨ ਅਤੇ ਉਨ੍ਹਾਂ ਦਾ ਮੰਤਰ ਆਜ਼ਾਦੀ ਮੇਰਾ ਜਨਮਸਿੱਧ ਅਧਿਕਾਰ ਹੈ 'ਅੱਜ ਵੀ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਚੰਦਰ ਸ਼ੇਖਰ ਆਜ਼ਾਦ ਭਾਰਤ ਮਾਤਾ ਦਾ ਅਜਿਹੇ ਬਹਾਦਰ ਪੁੱਤਰ ਸਨ ਜੋ ਕਦੇ ਵੀ ਝੁਕੇ ਨਹੀਂ ਅਤੇ ਉਨ੍ਹਾਂ ਦੇ ਬਲੀਦਾਨ ਨੇ ਕਰੋੜਾਂ ਨੌਜਵਾਨਾਂ ਨੂੰ ਆਜ਼ਾਦੀ ਦੇ ਅੰਦੋਲਨ ਨਾਲ ਜੋੜਿਆ। ਕੇਂਦਰੀ ਗ੍ਰਹਿ ਮੰਤਰੀ ਨੇ ਕੋਲਾ ਮੰਤਰਾਲੇ ਨੂੰ ਈਕੋ ਪਾਰਕਾਂ ਅਤੇ ਟੂਰਿਸਟ ਸਥਾਨਾਂ ਨੂੰ ਲੋਕਮਾਨਯ ਤਿਲਕ ਅਤੇ ਚੰਦਰ ਸ਼ੇਖਰ ਆਜ਼ਾਦ ਦੇ ਨਾਮ ਨਾਲ ਜੋੜਨ ਨੂੰ ਕਿਹਾ।

 

http://pibcms.nic.in/WriteReadData/userfiles/image/image004GBPB.jpg

 

ਕੋਲਾ ਮੰਤਰਾਲੇ ਦੁਆਰਾ ਅੱਜ ਵ੍ਰਿਕਸ਼ਰੋਪਣ ਅਭਿਯਾਨਤਹਿਤ 10 ਰਾਜਾਂ ਦੇ 38 ਜ਼ਿਲ੍ਹਿਆਂ ਵਿੱਚ 130 ਤੋਂ ਅਧਿਕ ਸਥਾਨਾਂ ਤੇ 6 ਲੱਖ ਰੁੱਖ ਲਗਾਏ ਜਾ ਰਹੇ ਹਨ।

 

*****

 

 

ਐੱਨਡਬਲਿਊ/ਆਰਕੇ/ਪੀਕੇ/ਡੀਡੀਡੀ
 



(Release ID: 1640792) Visitor Counter : 124