ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਤੰਬਾਕੂ ਉਤਪਾਦਾਂ ਦੇ ਪੈਕਸ ਉੱਤੇ ਨਵੀਂ ਵਿਸਤ੍ਰਿਤ ਸਿਹਤ ਚੇਤਾਵਨੀ
Posted On:
23 JUL 2020 8:38PM by PIB Chandigarh
ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਜੀਐੱਸਆਰ 458 (ਈ) ਮਿਤੀ 21 ਜੁਲਾਈ, 2020 ‘ਸਿਗਰਟਾਂ ਤੇ ਹੋਰ ਤੰਬਾਕੂ ਉਤਪਾਦ (ਪੈਕੇਜਿੰਗ ਅਤੇ ਲੇਬਲਿੰਗ) ਤੀਜੀ ਸੋਧ ਦੇ ਨਿਯਮ, 2020’ ਦੁਆਰਾ ‘ਸਿਗਰਟਾਂ ਅਤੇ ਹੋਰ ਤੰਬਾਕੂ ਉਤਪਾਦ (ਪੈਕੇਜਿੰਗ ਅਤੇ ਲੇਬਲਿੰਗ) ਨਿਯਮ, 2008’ ਵਿੱਚ ਸੋਧ ਕਰਦਿਆਂ ਤੰਬਾਕੂ ਉਤਪਾਦਾਂ ਦੇ ਸਾਰੇ ਪੈਕਸ ਲਈ ਵਿਸਤ੍ਰਿਤ ਸਿਹਤ ਚੇਤਾਵਨੀਆਂ ਦੇ ਨਵੇਂ ਸੈੱਟ ਅਧਿਸੂਚਿਤ ਕੀਤੇ ਹਨ। ਸੋਧੇ ਹੋਏ ਨਿਯਮ 1 ਦਸੰਬਰ, 2020 ਤੋਂ ਲਾਗੂ ਹੋਣਗੇ।
ਵਿਸਤ੍ਰਿਤ ਸਿਹਤ ਚੇਤਾਵਨੀਆਂ ਦਾ ਨਵਾਂ ਸੈੱਟ ਇਹ ਹੋਵੇਗਾ–
(ੳ) ਚਿੱਤਰ–1, ਪਹਿਲੀ ਦਸੰਬਰ, 2020 ਤੋਂ ਸ਼ੁਰੂ ਹੋ ਕੇ 12 ਮਹੀਨਿਆਂ ਦੇ ਸਮੇਂ ਲਈ ਵੈਧ ਹੋਵੇਗਾ।
ਚਿੱਤਰ- 1
ਤੰਬਾਕੂ ਨਾਲ ਦਰਦਨਾਕ ਮੌਤ ਹੁੰਦੀ ਹੈ
ਅੱਜ ਹੀ ਛੱਡੋ, ਕਾਲ ਕਰੋ 1800–11–2356
(ਅ) ਚਿੱਤਰ–2, ਜੋ ਚਿੱਤਰ–1 ਦੀ ਵਿਸਤ੍ਰਿਤ ਸਿਹਤ ਚੇਤਾਵਨੀ ਦੀ ਸ਼ੁਰੂਆਤ ਦੀ ਮਿਤੀ ਤੋਂ ਬਾਅਦ 12 ਮਹੀਨੇ ਖ਼ਤਮ ਹੋਣ ਪਿੱਛੋਂ ਲਾਗੂ ਹੋਵੇਗਾ
ਚਿੱਤਰ–2
ਤੰਬਾਕੂ ਨਾਲ ਦਰਦਨਾਕ ਮੌਤ ਹੁੰਦੀ ਹੈ
ਅੱਜ ਹੀ ਛੱਡੋ, ਕਾਲ ਕਰੋ 1800–11–2356
ਵਿਸਤ੍ਰਿਤ ਸਿਹਤ ਚੇਤਾਵਨੀਆਂ ਦੇ ਇੱਕ ਸੌਫ਼ਟ ਜਾਂ ਪ੍ਰਿੰਟ–ਲੈਣਯੋਗ ਸੰਸਕਰਣ ਸਮੇਤ ਵਰਣਿਤ ਨੋਟੀਫ਼ਿਕੇਸ਼ਨ 19 ਭਾਸ਼ਾਵਾਂ ਵਿੱਚ ਵੈੱਬਸਾਈਟਸ www.mohfw.gov.in ਅਤੇ www.ntcp.nhp.gov.in ਉੱਤੇ ਉਪਲਬਧ ਹਨ।
ਉਪਰੋਕਤ ਦੇ ਮੱਦੇਨਜ਼ਰ, ਇਹ ਸੂਚਿਤ ਕੀਤਾ ਜਾਂਦਾ ਹੈ ਕਿ;
1 ਦਸੰਬਰ, 2020 ਨੂੰ ਜਾਂ ਉਸ ਤੋਂ ਬਾਅਦ ਤਿਆਰ, ਬਰਾਮਦ ਜਾਂ ਪੈਕ ਕੀਤੇ ਸਾਰੇ ਤੰਬਾਕੂ ਉਤਪਾਦਾਂ ਉੱਤੇ ਚਿੱਤਰ–1 ਪ੍ਰਦਰਸ਼ਿਤ ਹੋਵੇਗਾ ਅਤੇ 1 ਦਸੰਬਰ, 2021 ਨੂੰ ਜਾਂ ਉਸ ਤੋਂ ਬਾਅਦ ਤਿਆਰ, ਬਰਾਮਦ ਜਾਂ ਪੈਕ ਕੀਤੇ ਸਾਰੇ ਉਤਪਾਦਾਂ ਉੱਤੇ ਚਿੱਤਰ–2 ਪ੍ਰਦਰਸ਼ਿਤ ਹੋਵੇਗਾ।
ਸਿਗਰਟਾਂ ਜਾਂ ਕੋਈ ਹੋਰ ਤੰਬਾਕੂ ਉਤਪਾਦਾਂ ਦੇ ਨਿਰਮਾਣ, ਉਤਪਾਦਨ, ਸਪਲਾਈ, ਦਰਾਮਦ ਜਾਂ ਇਨ੍ਹਾਂ ਦੀ ਵੰਡ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੰਬਾਕੂ ਉਤਪਾਦਾਂ ਦੇ ਸਾਰੇ ਪੈਕੇਜਸ ਉੱਤੇ ਬਿਲਕੁਲ ਵਰਣਿਤ ਅਨੁਸਾਰ ਵਿਸਤ੍ਰਿਤ ਸਿਹਤ ਚੇਤਾਵਨੀਆਂ ਹੋਣਗੀਆਂ।
ਉਪਰੋਕਤ ਵਰਣਿਤ ਵਿਵਸਥਾ ਦੀ ਉਲੰਘਣਾ ਇੱਕ ਸਜ਼ਾਯੋਗ ਜੁਰਮ ਹੈ, ਜਿਸ ਅਧੀਨ ’ਸਿਗਰਟਾਂ ਤੇ ਹੋਰ ਤੰਬਾਕੂ ਉਤਪਾਦ (ਇਸ਼ਤਿਹਾਰ ਦੀ ਪਾਬੰਦੀ ਅਤੇ ਵਪਾਰ ਅਤੇ ਵਣਜ, ਉਤਪਾਦਨ, ਸਪਲਾਈ ਤੇ ਵੰਡ ਦਾ ਨਿਯੰਤ੍ਰਣ) ਕਾਨੂੰਨ, 2003’ ਦੇ ਸੈਕਸ਼ਨ 20 ਵਿੱਚ ਦੱਸੇ ਮੁਤਾਬਕ ਕੈਦ ਜਾਂ ਜੁਰਮਾਨਾ ਹੋ ਸਕਦਾ ਹੈ।
ਮੌਜੂਦਾ ਵਿਸਤ੍ਰਿਤ ਸਿਹਤ ਚੇਤਾਵਨੀ (ਚਿੱਤਰ–2) 30 ਨਵੰਬਰ, 2020 ਤੱਕ ਜਾਰੀ ਰਹੇਗੀ।
|
****
ਐੱਮਵੀ/ਐੱਸਜੀ
(Release ID: 1640781)
Visitor Counter : 192