ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨੌਮਿਕ ਜ਼ੋਨ ਲਿਮਿਟਿਡ ਦੁਆਰਾ ਕ੍ਰਿਸ਼ਣਾਪਟਨਮ ਪੋਰਟ ਕੰਪਨੀ ਲਿਮਿਟਿਡ ਦੇ ਅਧਿਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ
Posted On:
23 JUL 2020 10:06AM by PIB Chandigarh
ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨੌਮਿਕ ਜ਼ੋਨ ਲਿਮਿਟਿਡ ਦੁਆਰਾ ਕ੍ਰਿਸ਼ਣਾਪਟਨਮ ਪੋਰਟ ਕੰਪਨੀ ਲਿਮਿਟਿਡ ਦੇ ਅਧਿਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ ਹੈ। ਪ੍ਰਸਤਾਵਿਤ ਸੰਯੋਜਨ ਵਿੱਚ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨੌਮਿਕ ਜ਼ੋਨ ਲਿਮਿਟਿਡ (ਅਡਾਨੀ ਪੋਰਟਸ) ਦੁਆਰਾ ਕ੍ਰਿਸ਼ਣਾਪਟਨਮ ਪੋਰਟ ਕੰਪਨੀ ਲਿਮਿਟਿਡ (ਕੇਪੀਸੀਐੱਲ) ਵਿੱਚ ਇਕੁਇਟੀ ਸ਼ੇਅਰ ਹੋਲਡਿੰਗ ਦੇ ਨਾਲ ਪ੍ਰਬੰਧਨ ਨਿਰੰਤ੍ਰਣ ਦੇ ਅਧਿਗ੍ਰਹਿਣ ਦੀ ਪਰਿਕਲਪਨਾ ਕੀਤੀ ਗਈ ਹੈ।
ਅਡਾਨੀ ਪੋਰਟਸ ਏਕੀਕ੍ਰਿਤ ਪੋਰਟ ਬੁਨਿਆਦੀ-ਢਾਂਚਾ ਸੇਵਾ ਪ੍ਰਦਾਤਾ ਹੈ ਜੋ ਵਰਤਮਾਨ ਵਿੱਚ ਛੇ ਤਟਵਰਤੀ ਰਾਜਾਂ - ਗੁਜਰਾਤ , ਗੋਆ , ਕੇਰਲ , ਆਂਧਰ ਪ੍ਰਦੇਸ਼ , ਤਮਿਲ ਨਾਡੂ ਅਤੇ ਓਡੀਸ਼ਾ ਦੀਆਂ ਦਸ ਘਰੇਲੂ ਬੰਦਰਗਾਹਾਂ ਵਿੱਚ ਮੌਜੂਦ ਹੈ। ਅਧਿਗ੍ਰਹਿਣਕਰਤਾ ਲੌਜਿਸਟਿਕਸ ਚੇਨ (ਯਾਨੀ ਜਹਾਜ਼ਾਂ ਦੇ ਪ੍ਰਬੰਧਨ ਤੋਂ ਲੈ ਕੇ ਜਹਾਜ਼ਾਂ ਦੇ ਰੁਕਣ ਦਾ ਸਥਾਨ, ਜਹਾਜ਼ ਸੰਚਾਲਨ, ਟ੍ਰੈਕਸ਼ਨ, ਐਂਕਰੇਜ਼, ਸਮਾਨਾਂ ਦੇ ਰੱਖ-ਰਖਾਅ, ਇੰਟਰਨਲ ਟ੍ਰਾਂਸਪੋਰਟ, ਭੰਡਾਰਣ ਅਤੇ ਸੰਚਾਲਨ , ਪ੍ਰੋਸੈੱਸਿੰਗ ਅਤੇ ਰੋਡ ਜਾਂ ਰੇਲ ਦੁਆਰਾ ਅੰਤਿਮ ਨਿਕਾਸੀ) ਦਾ ਪ੍ਰਬੰਧਨ ਕਰਦਾ ਹੈ।
ਕੇਪੀਸੀਐੱਲ ਆਂਧਰ ਪ੍ਰਦੇਸ਼ ਦੇ ਕ੍ਰਿਸ਼ਣਾਪਟਨਮ ਵਿੱਚ ਗਹਿਰੇ ਪਾਣੀ ਦੀ ਬੰਦਰਗਾਹ ਨੂੰ ਵਿਕਸਿਤ ਕਰਨ ਅਤੇ ਸੰਚਾਲਿਤ ਕਰਨ ਦਾ ਕਾਰਜ ਕਰ ਰਿਹਾ ਹੈ। ਕੰਪਨੀ ਦਾ ਆਂਧਰ ਪ੍ਰਦੇਸ਼ ਸਰਕਾਰ ਦੇ ਨਾਲ, ਕਮਰਸ਼ੀਅਲ ਸੰਚਾਲਨ ਸ਼ੁਰੂ ਹੋਣ ਦੀ ਮਿਤੀ ਤੋਂ 30 ਸਾਲ ਦੀ ਮਿਆਦ ਲਈ ਬਿਲਡ-ਅਪਰੇਟ -ਸ਼ੇਅਰ-ਟ੍ਰਾਂਸਫਰ ਦੇ ਅਧਾਰ ‘ਤੇ ਰਿਆਇਤ ਸਮਝੌਤਾ ਹੋਇਆ ਹੈ ਅਤੇ ਇਸ ਸਮਝੌਤੇ ਨੂੰ 20 ਸਾਲ ਦੀ ਮਿਆਦ ਲਈ ਵਿਸਤਾਰ ਦਿੱਤਾ ਜਾ ਸਕਦਾ ਹੈ ( ਦੋ ਮਿਆਦ - ਹਰੇਕ 10 ਸਾਲ ਦੀ)।
ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦੀ ਹੀ ਜਾਰੀ ਕੀਤਾ ਜਾਵੇਗਾ।
****
ਆਰਐੱਮ/ਕੇਐੱਮਐੱਨ
(Release ID: 1640753)
Visitor Counter : 148