ਰੇਲ ਮੰਤਰਾਲਾ

ਆਰਪੀਐੱਫ ਦੇ ਡਾਇਰੈਕਟਰ ਜਨਰਲ ਸ਼੍ਰੀ ਅਰੁਣ ਕੁਮਾਰ ਨੂੰ ਯੂਆਈਸੀ ( ਯੂਨੀਅਨ ਇੰਟਰਨੈਸ਼ਨਲੇ ਦੇਸ ਸ਼ਿਮਨਸ /ਇੰਟਰਨੈਸ਼ਨਲ ਯੂਨੀਅਨ ਆਵ੍ ਰੇਲਵੇ) ਸੁਰੱਖਿਆ ਮੰਚ ਦਾ ਵਾਈਸ ਚੇਅਰਮੈਨ ਨਾਮਜ਼ਦ ਕੀਤਾ ਗਿਆ

Posted On: 22 JUL 2020 7:14PM by PIB Chandigarh

ਯੂਆਈਸੀ ਦੇ ਡਾਇਰੈਕਟਰ ਜਨਰਲ, ਸ਼੍ਰੀ ਫ੍ਰੈਂਕੋਇਸ ਡੇਵਨੇ ਨੇ ਰੇਲਵੇ ਬੋਰਡ ਦੇ  ਚੇਅਰਮੈਨ, ਸ਼੍ਰੀ ਵਿਨੋਦ ਕੁਮਾਰ ਯਾਦਵ ਨੂੰ  ਸੂਚਿਤ ਕੀਤਾ ਹੈ ਕਿ  96ਵੀਂ ਯੂਆਈਸੀ ਮਹਾ ਸਭਾ ਦੇ ਫੈਸਲੇ ਅਨੁਸਾਰ, ਜੁਲਾਈ 2020 ਤੋਂ ਜੁਲਾਈ 2022 ਤੱਕ ਲਈ ਸੁਰੱਖਿਆ ਮੰਚ ਦੇ ਵਾਈਸ ਚੇਅਰਮੈਨ ਦੇ ਰੂਪ ਵਿੱਚ ਸ਼੍ਰੀ ਅਰੁਣ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ। ਉਸ ਤੋਂ ਬਾਅਦ, ਆਰਪੀਐੱਫ ਦੇ ਡਾਇਰੈਕਟਰ ਜਨਰਲ ਜੁਲਾਈ 2022 ਤੋਂ ਜੁਲਾਈ 2024 ਤੱਕ ਸੁਰੱਖਿਆ ਮੰਚ ਦੇ ਚੇਅਰਮੈਨ ਦਾ ਅਹੁਦਾ ਸੰਭਾਲਣਗੇ।

 

ਯੂਆਈਸੀ (ਯੂਨੀਅਨ ਇੰਟਰਨੈਸ਼ਨਲੇ ਦੇਸ ਸ਼ਿਮਨਸ) ਇੱਕ ਫਰਾਂਸੀਸੀ ਸ਼ਬਦ ਹੈ ਜਿਸ ਦਾ ਅੰਗਰੇਜ਼ੀ ਵਿੱਚ ਅਰਥ ਰੇਲਵੇਜ਼ ਦੀ ਅੰਤਰਰਾਸ਼ਟਰੀ ਯੂਨੀਅਨ ਹੈ। ਇਸ ਦਾ ਹੈੱਡਕੁਆਰਟਰ ਪੈਰਿਸ ਵਿੱਚ ਹੈ।   

 

ਯੂਆਈਸੀ ਸੁਰੱਖਿਆ ਮੰਚ ਨੂੰ ਰੇਲਵੇ ਦੇ ਖ਼ੇਤਰ ਵਾਸਤੇ ਵਿਅਕਤੀਆਂ ਦੀ ਸੁਰੱਖਿਆ, ਸੰਪਤੀ ਅਤੇ ਸਥਾਪਨਾਵਾਂ ਦੇ ਮਾਮਲਿਆਂ ਨਾਲ ਸਬੰਧਿਤ ਵਿਕਾਸ, ਵਿਸ਼ਲੇਸ਼ਣ ਵਿਵਸਥਾ ਅਤੇ ਨੀਤੀ ਸਿਧਾਂਤਾਂ ਲਈ ਅਧਿਕਾਰਿਤ ਕੀਤਾ ਗਿਆ ਹੈ। ਸੁਰੱਖਿਆ ਮੰਚ ਯੂਆਈਸੀ ਦੇ ਮੈਂਬਰਾਂ ਦੀਆਂ ਸੁਰੱਖਿਆ ਏਜੇਂਸੀਆਂ ਵਿਚਾਲੇ ਸੂਚਨਾ ਅਤੇ ਵਿਚਾਰਾਂ ਦੇ ਅਦਾਨ- ਪ੍ਰਦਾਨ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਮੈਂਬਰਾਂ ਜਾਂ ਬਾਹਰੀ ਆਯੋਜਨਾਂ ਦੀ ਲੋੜ ਅਨੁਸਾਰ ਜਿਵੇਂ ਵੀ ਹਿਦਾਇਤ ਦਿੱਤੀ ਗਈ ਹੋਵੇ, ਰੇਲਵੇ ਸੁਰੱਖਿਆ ਦੇ ਖ਼ੇਤਰ ਵਿੱਚ ਗਤੀਵਿਧੀਆਂ ਅਤੇ ਸਾਂਝੇ ਹਿਤਾਂ ਵਾਲੇ ਪ੍ਰੋਜੈਕਟਾਂ ਨੂੰ ਪ੍ਰਸਤਾਵਿਤ ਕਰਦਾ ਹੈ। ਯੂਆਈਸੀ ਸੁਰੱਖਿਆ ਮੰਚ ਦੁਆਰਾ ਸਥਾਪਿਤ ਕੀਤੀ ਗਈ ਕੋਵਿਡ -19 ਟਾਸਕ ਫ਼ੋਰਸ, ਮਹਾਮਾਰੀ ਦੇ ਮੌਜੂਦਾ ਦੌਰ ਵਿੱਚ ਵਿਚਾਰਾਂ ਦੇ ਅਦਾਨ-ਪ੍ਰਦਾਨ, ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ, ਬਹਾਲੀ ਯਤਨਾਂ ਅਤੇ ਅਨੁਭਵਾਂ ਨੂੰ ਸਾਂਝਾ ਕਰਨ ਦੇ ਮਾਮਲੇ ਵਿੱਚ ਬਹੁਤ ਜ਼ਿਆਦਾ ਫ਼ਾਇਦੇਮੰਦ ਸਾਬਤ ਹੋਈ ਹੈ।

 

ਭਾਰਤੀ ਰੇਲਵੇ ਦੁਆਰਾ ਆਰਪੀਐੱਫਯੂਆਈਸੀ ਸੁਰੱਖਿਆ ਮੰਚ ਦਾ ਹਮੇਸ਼ਾ ਹੀ ਇੱਕ ਸਰਗਰਮ ਮੈਂਬਰ ਰਹੀ ਹੈ ਅਤੇ ਇਸ ਨੇ ਲੰਬੇ ਸਮੇਂ ਤੋਂ ਵਿਚਾਰ ਚਰਚਾ, ਸਲਾਹ ਮਸ਼ਵਰੇ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਵਿੱਚ ਯੋਗਦਾਨ ਪਾਇਆ ਹੈ ਅਤੇ ਵਧੀਆ ਵਿਹਾਰ ਕੀਤਾ ਹੈ। ਇਸ ਨੇ 2006 ਅਤੇ 2015 ਵਿੱਚ ਨਵੀ ਦਿੱਲੀ  ਵਿੱਖੇ ਯੂਆਈਸੀ ਸੁਰੱਖਿਆ ਕਾਨਫਰੰਸਾਂ ਵੀ ਆਯੋਜਤ ਕੀਤੀਆਂ ਹਨ। ਆਰਪੀਐੱਫ  ਨੇ ਆਪਣੇ ਆਪ ਨੂੰ ਯੂਆਈਸੀ ਸੁਰੱਖਿਆ ਮੰਚ ਦੇ ਕੰਮਕਾਜੀ ਗਰੁੱਪਾਂ, ਫੋਰਮਾਂ ਅਤੇ ਮੀਟਿੰਗਾਂ ਵਿੱਚ ਸ਼ਾਮਲ ਕੀਤਾ ਹੈ ਅਤੇ ਯੂਆਈਸੀ ਦੀ ਲੀਡਰਸ਼ਿਪ ਦੁਆਰਾ ਯੂਆਈਸੀ ਸੁਰੱਖਿਆ ਮੰਚ ਦੇ ਕੰਮਕਾਜ ਵਿੱਚ ਪਾਏ ਗਏ ਇਸ ਦੇ ਯੋਗਦਾਨ ਦੀ ਵਧੇਰੇ ਪ੍ਰਸੰਸ਼ਾ ਕੀਤੀ  ਗਈ ਹੈ।

 

****

 

ਡੀਜੇਐੱਨ/ਐੱਸਜੀ/ਐੱਮਕੇਵੀ



(Release ID: 1640565) Visitor Counter : 105