ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦਿੱਲੀ ਵਿੱਚ ਜੂਨ, 2020 ਵਿੱਚ ਰਾਸ਼ਟਰੀ ਰੋਗ ਕੰਟਰੋਲ ਸੈਂਟਰ (ਐੱਨਸੀਡੀਸੀ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਸੀਰੋ-ਪ੍ਰਧਾਨ ਅਧਿਐਨ ਕਰਵਾਇਆ ਗਿਆ

Posted On: 21 JUL 2020 12:17PM by PIB Chandigarh

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਿੱਲੀ ਵਿੱਚ ਕੋਵਿਡ-19 ਨੂੰ ਲੈ ਕੇ ਸੀਰੋ-ਨਿਗਰਾਨੀ ਅਧਿਐਨ ਸ਼ੁਰੂ ਕੀਤਾ।

 

ਇਹ ਅਧਿਐਨ ਰਾਸ਼ਟਰੀ ਰਾਜਧਾਨੀ ਖੇਤਰ ਦੀ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਰਾਸ਼ਟਰੀ ਰੋਗ ਕੰਟਰੋਲ ਸੈਂਟਰ (ਐੱਨਸੀਡੀਸੀ) ਦੁਆਰਾ ਇੱਕ ਅਤਿਅੰਤ ਸ਼ੁੱਧ ਮਲਟੀ-ਸਟੇਜ ਸੈਂਪਲਿੰਗ ਸਟਡੀ ਡਿਜ਼ਾਈਨ ਦੇ ਬਾਅਦ ਕੀਤਾ ਗਿਆ ਹੈ।

 

ਇਹ ਅਧਿਐਨ 27 ਜੂਨ, 2020 ਤੋਂ 10 ਜੁਲਾਈ, 2020 ਤੱਕ ਕਰਵਾਇਆ ਗਿਆ ਸੀ।

 

ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਲਈ ਸਰਵੇਖਣ ਟੀਮਾਂ ਦਾ ਗਠਨ ਕੀਤਾ ਗਿਆ ਸੀ । ਪਹਿਲਾਂ ਤੋਂ ਚੁਣੇ ਲੋਕਾਂ ਤੋਂ ਲਿਖਿਤ ਸੂਚਿਤ ਸਹਿਮਤੀ ਲੈਣ ਦੇ ਬਾਅਦ ਉਨ੍ਹਾਂ ਦੇ  ਖੂਨ ਦੇ ਸੈਂਪਲ ਇਕੱਠੇ ਕੀਤੇ ਗਏ ਅਤੇ ਫਿਰ ਉਨ੍ਹਾਂ ਦੇ  ਸੀਰਾ ਨੂੰ ਆਈਜੀਜੀ ਐਂਟੀਬਾਡੀ ਅਤੇ ਸੰਕ੍ਰਮਣ ਲਈ ਟੈਸਟ ਕੀਤਾ ਗਿਆ, ਜਿਸ ਵਿੱਚ ਭਾਰਤੀ ਚਿਕਿਤਸਾ ਖੋਜ ਪਰਿਸ਼ਦ (ਆਈਸੀਐੱਮਆਰ) ਦੁਆਰਾ ਪ੍ਰਵਾਨਿਤ ਕੋਵਿਡ ਕਵਚ ਐਲਿਸਾ ਦੀ ਵਰਤੋਂ ਕੀਤੀ ਗਈ। ਇਹ ਐਲਿਸਾ ਟੈਸਟ ਦੀ ਵਰਤੋਂ ਕਰਦੇ ਹੋਏ ਦੇਸ਼ ਵਿੱਚ ਕਰਵਾਏ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਸੀਰੋ-ਪ੍ਰਧਾਨ ਅਧਿਐਨਾਂ ਵਿੱਚੋਂ ਇੱਕ ਹੈ।

 

ਪ੍ਰਯੋਗਸ਼ਾਲਾ ਮਾਨਕਾਂ  ਅਨੁਸਾਰ 21,387 ਸੈਂਪਲ ਇਕੱਠੇ ਕੀਤੇ ਗਏ ਅਤੇ ਫਿਰ ਉਨ੍ਹਾਂ ਦਾ ਟੈਸਟ ਕੀਤਾ ਗਿਆ। ਇਨ੍ਹਾਂ ਟੈਸਟਾਂ ਨਾਲ ਆਮ ਨਾਗਰਿਕਾਂ ਵਿੱਚ ਐਂਟੀਬਾਡੀ ਦੀ ਹਾਜ਼ਰੀ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੀ। ਇਹ ਟੈਸਟ ਇੱਕ ਨੈਦਾਨਿਕ ਟੈਸਟਿੰਗ ਨਹੀਂ ਹੈ ਬਲਕਿ ਇਹ ਕੇਵਲ ਸਾਰਸ ਕੋਵ-2 ਦੀ ਵਜ੍ਹਾ ਨਾਲ ਪਾਜ਼ਿਟਿਵ ਪਾਏ ਗਏ ਲੋਕਾਂ ਦੇ ਪਿਛਲੇ ਸੰਕ੍ਰਮਣ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

 

ਸਮੇਂ-ਸਮੇਂ ਤੇ ਬਾਰ-ਬਾਰ ਕੀਤੀ ਜਾਣ ਵਾਲੀ ਐਂਟੀਬਾਡੀ ਟੈਸਟਿੰਗ ਯਾਨੀ ਸੀਰੋ-ਨਿਗਰਾਨੀ ਮਹਾਮਾਰੀ ਦੇ ਪ੍ਰਸਾਰ ਦਾ ਆਕਲਨ ਕਰਨ ਲਈ ਮਹੱਤਵਪੂਰਨ ਸਬੂਤ ਉਪਲੱਬਧ ਕਰਵਾਉਂਦਾ ਹੈ।

 

ਸੀਰੋ-ਪ੍ਰਧਾਨ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਦਿੱਲੀ ਭਰ ਵਿੱਚ ਔਸਤਨ ਆਈਜੀਜੀ ਐਂਟੀਬਾਡੀ ਦਾ ਪ੍ਰਸਾਰ 23.48% ਹੈ। ਅਧਿਐਨ ਤੋਂ ਇਹ ਵੀ ਪਤਾ ਚਲਿਆ ਕਿ ਵੱਡੀ ਸੰਖਿਆ ਵਿੱਚ ਸੰਕ੍ਰਮਿਤ ਵਿਅਕਤੀਆਂ ਵਿੱਚ ਕੋਈ ਲੱਛਣ ਨਹੀਂ ਦਿਖਿਆ ਹੈ। ਇਸ ਦਾ ਮਤਲਬ ਨਿਮਨਲਿਖਿਤ ਹੈ :

 

1.  ਮਹਾਮਾਰੀ ਦੇ ਲਗਭਗ ਛੇ ਮਹੀਨਿਆਂ ਵਿੱਚ ਦਿੱਲੀ ਵਿੱਚ ਕੇਵਲ 23.48% ਲੋਕ ਹੀ ਕੋਵਿਡ ਬਿਮਾਰੀ ਤੋਂ ਪ੍ਰਭਾਵਿਤ ਹੋਏ ਜੋ ਘਣੀ ਆਬਾਦੀ ਵਾਲੀਆਂ ਕਈ ਥਾਵਾਂ ਤੋਂ ਹਨ। ਇਸ ਦੇ ਲਈ ਬਿਮਾਰੀ ਦਾ ਪਤਾ ਲਗਦੇ ਹੀ ਲੌਕਡਾਊਨ ਲਾਗੂ ਕਰਨਾ, ਰੋਕਥਾਮ ਲਈ ਪ੍ਰਭਾਵੀ ਉਪਾਅ ਕਰਨਾ ਅਤੇ ਸੰਕ੍ਰਮਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਉਣ ਸਹਿਤ ਕਈ ਨਿਗਰਾਨੀ ਉਪਾਵਾਂ ਜਿਵੇਂ ਸਰਕਾਰ ਦੁਆਰਾ ਉਠਾਏ ਗਏ ਸਰਗਰਮ ਪ੍ਰਯਤਨਾਂ ਨੂੰ ਕ੍ਰੈਡਿਟ ਦਿੱਤਾ ਜਾ ਸਕਦਾ ਹੈ।  ਇਸ ਵਿੱਚ ਨਾਗਰਿਕਾਂ ਦੁਆਰਾ ਕੋਵਿਡ ਤੋਂ ਬਚਣ ਲਈ ਉਚਿਤ ਵਿਵਹਾਰ ਦੇ ਅਨੁਪਾਲਨ ਦੀ ਵੀ ਘੱਟ ਭੂਮਿਕਾ ਨਹੀਂ ਹੈ।

2.        ਹਾਲਾਂਕਿ, ਜਨਸੰਖਿਆ ਦਾ ਇੱਕ ਅਹਿਮ ਹਿੱਸਾ ਅੱਜ ਵੀ ਸੰਕ੍ਰਮਣ ਦੀ ਸੰਭਾਵਨਾ ਦੇ ਲਿਹਾਜ ਨਾਲ ਅਸਾਨ ਟੀਚਾ ਹੈ। ਇਸ ਲਈ ਰੋਕਥਾਮ ਦੇ ਉਪਾਵਾਂ ਨੂੰ ਉਸੇ ਸਖ਼ਤੀ ਦੇ ਨਾਲ ਜਾਰੀ ਰੱਖਣ ਦੀ ਜ਼ਰੂਰਤ ਹੈ। ਇੱਕ-ਦੂਜੇ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣਾ, ਫੇਸ ਮਾਸਕ/ਕਵਰ ਦੀ ਵਰਤੋਂ, ਹੱਥਾਂ ਦੀ ਸਾਫ਼-ਸਫਾਈ, ਖਾਂਸੀ ਕਰਨ ਦੇ ਸਬੰਧ ਵਿੱਚ ਸ਼ਿਸ਼ਟਾਚਾਰ ਦਾ ਪਾਲਣ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਣਾ ਆਦਿ ਜਿਹੇ ਗ਼ੈਰ-ਔਸ਼ਧੀ ਉਪਾਵਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ।

 

 

****

ਐੱਮਵੀ


(Release ID: 1640418)