ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਭਾਰਤ ਦੇ ਅਨਲੌਕ ਪੜਾਅ ਵਿੱਚ ਪ੍ਰਵੇਸ਼ ਦੇ ਬਾਅਦ ਜੀਵਨ ਅਤੇ ਆਜੀਵਿਕਾ ਵਿਚਕਾਰ ਸੰਤੁਲਨ ਦੀ ਅਪੀਲ ਕੀਤੀ

Posted On: 21 JUL 2020 6:45PM by PIB Chandigarh

ਇਸਪਾਤ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ  ਪ੍ਰਧਾਨ ਨੇ ਅੱਜ ਇਸਪਾਤ ਮੰਤਰਾਲੇ ਦੁਆਰਾ ਕੋਵਿਡ-19 ਦੇ ਸਮੇਂ ਵਿੱਚ ਕੰਮ ਕਾਜ’ ’ਤੇ ਆਯੋਜਿਤ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਦੇਸ਼ ਹੁਣ ਅਨਲੌਕ ਪੜਾਅ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਲੋਕ ਆਪਣੇ ਕੰਮਕਾਰ ਤੇ ਪਰਤਣ ਲੱਗੇ ਹਨ, ਸਾਨੂੰ ਇਹ ਲਾਜ਼ਮੀ ਸਮਝਣਾ ਚਾਹੀਦਾ ਹੈ ਕਿ ਵਾਇਰਸ ਇੱਥੇ ਪੂਰੀ ਤਰ੍ਹਾਂ ਮੌਜੂਦ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ ਕਿ ਸਾਰੇ ਪ੍ਰਕਾਰ ਦੀਆਂ ਸਾਵਧਾਨੀਆਂ ਵਰਤੀਆਂ ਜਾਣ ਅਤੇ ਜੀਵਨ ਅਤੇ ਆਜੀਵਿਕਾ ਵਿਚਕਾਰ ਸੰਤੁਲਨ ਸਥਾਪਿਤ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਅਸੀਂ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਜ਼ਿਕਰਯੋਗ ਸਫਲਤਾ ਨਾਲ ਨਵੀਨਤਾ ਅਤੇ ਪ੍ਰਕਿਰਿਆਵਾਂ ਸਥਾਪਿਤ ਕੀਤੀਆਂ ਹਨ ਅਤੇ ਸੰਕ੍ਰਣ ਦਾ ਪਸਾਰ ਰੋਕਣ ਲਈ ਮਾਹਿਰਾਂ ਦੀਆਂ ਸਾਰੀਆਂ ਸਿਫਾਰਸ਼ਾਂ ਦਾ ਪਾਲਣ ਕਰਨ, ਸਮਾਜਿਕ ਦੂਰ ਯਕੀਨੀ ਕਰਨ, ਮਾਸਕ ਪਹਿਨਣ , ਆਪਣੇ ਹੱਥਾਂ ਨੂੰ ਧੋਂਦੇ ਰਹਿਣ ਦੀ ਲੋੜ ਤੇ ਚਰਚਾ ਕੀਤੀ ਹੈ।

 

ਇਸ ਮੌਕੇ ਤੇ, ਇਸਪਾਤ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਮਹਾਮਾਰੀ ਨਾਲ ਲੜਨ ਵਿੱਚ ਇਸਪਾਤ ਸੈਂਟਰਲ ਪਬਲਿਕ ਸੈਕਟਰ ਅਦਾਰਿਆਂ (ਸੀਪੀਐੱਸਈ) ਦੀ ਭੂਮਿਕਾ, ਭਾਰਤ ਵਿੱਚ ਉੱਚ ਰਿਕਵਰੀ ਦਰ, ਸਰਕਾਰ ਦੁਆਰਾ ਐਲਾਨੇ ਆਰਥਿਕ ਪੈਕੇਜ ਅਤੇ ਇੱਕ ਜ਼ਿਆਦਾ ਤੰਦਰੁਸਤ ਜੀਵਨ ਸ਼ੈਲੀ ਦਾ ਪਾਲਣ ਕਰਨ ਦੀ ਲੋੜ ਦੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਖੇਤਰਾਂ ਅਤੇ ਕਬਾਇਲੀ ਪ੍ਰਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਸ਼ਹਿਰੀ ਲੋਕਾਂ ਦੀ ਤੁਲਨਾ ਵਿੱਚ ਉਮੀਦ ਤੋਂ ਘੱਟ ਪ੍ਰਭਾਵਿਤ ਹੋਏ ਹਨ ਅਤੇ ਇਸ ਦੀ ਵੱਡੀ ਵਜ੍ਹਾ ਉਨ੍ਹਾਂ ਦੀ ਜੀਵਨਸ਼ੈਲੀ, ਭੋਜਨ ਦੀਆਂ ਆਦਤਾਂ ਅਤੇ ਕੁਦਰਤ ਨਾਲ ਉਨ੍ਹਾਂ ਦੀ ਨੇੜਤਾ ਹੋ ਸਕਦੀ ਹੈ।

 

ਦਿੱਲੀ ਦੇ ਏਮਸ ਦੇ ਨਿਰਦੇਸ਼ਕ ਡਾ. ਰਣਦੀਪ ਸਿੰਘ ਗੁਲੇਰੀਆ ਨੇ ਉਨ੍ਹਾਂ ਕਦਮਾਂ ਤੇ ਚਰਚਾ ਕੀਤੀ ਜਿਨ੍ਹਾਂ ਦੇ ਕੰਮ ਤੇ ਵਾਪਸ ਜਾਂਦੇ ਸਮੇਂ ਸੰਕ੍ਰਮਣ ਦੇ ਜੋਖਿਮ ਨੂੰ ਘੱਟ ਤੋਂ ਘੱਟ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਜ਼ਰੂਰਤ ਹੈ। ਇਸ ਵਿੱਚ ਸੰਕ੍ਰਮਣ ਦੇ ਪ੍ਰਸਾਰ ਦੇ ਜੋਖਿਮ ਨੂੰ ਰੋਕਣ ਲਈ ਮਾਸਕ ਪਹਿਨਣ ਦੀ ਨਵੀਂ ਆਮ ਆਦਤ, ਸਮਾਜਿਕ ਦੂਰੀ ਯਕੀਨੀ ਕਰਨੀ, ਹੱਥਾਂ ਨੂੰ ਧੋਂਦੇ ਰਹਿਣਾ, ਸਵੈ ਨਿਗਰਾਨੀ ਕਰਨੀ, ਕੰਟੈਕਟ ਟਰੇਸਿੰਗ ਅਤੇ ਕਾਰਜ ਸਥਾਨ ਅਭਿਆਸਾਂ ਵਿੱਚ ਤਾਲਮੇਲ ਬਿਠਾਉਣਾ ਸ਼ਾਮਲ ਹੈ।

 

ਆਯੁਸ਼ ਮੰਤਰਾਲੇ ਦੇ ਐੱਮਡੀਐੱਨਆਈਵਾਈ ਦੇ ਨਿਰਦੇਸ਼ਕ ਡਾ. ਈਸ਼ਵਰ ਵੀ. ਬਾਸਵਰਾਡੀ ਨੇ ਕੁਝ ਬੁਨਿਆਦੀ ਯੋਗ ਮੁਦਰਾ ਅਤੇ ਆਸਨਾਂ ਦੀ ਵਿਆਖਿਆ ਕੀਤੀ ਜੋ ਇਮਿਊਨਿਟੀ ਨੂੰ ਵਧਾਉਣ ਅਤੇ ਤੰਦਰੁਸਤ ਰਹਿਣ ਵਿੱਚ ਮਦਦਗਾਰ ਹੋ ਸਕਦੇ ਹਨ।

 

ਇਸ ਵੈਬੀਨਾਰ ਵਿੱਚ ਇਸਪਾਤ ਮੰਤਰਾਲੇ ਅਤੇ ਇਸ ਦੀ ਸੈਂਟਰਲ ਪਬਲਿਕ ਸੈਕਟਰ ਅਦਾਰਿਆਂ (ਸੀਪੀਐੱਸਈ) ਦੇ ਅਧਿਕਾਰੀਆਂ ਨੇ ਹਿੱਸਾ ਲਿਆ।

 

***

 

ਵਾਈਬੀ/ਟੀਐੱਫਕੇ



(Release ID: 1640330) Visitor Counter : 154