ਜਹਾਜ਼ਰਾਨੀ ਮੰਤਰਾਲਾ
ਦੱਖਣ ਪੱਛਮੀ ਸਮੁੰਦਰੀ ਖੇਤਰ ਵਿੱਚ ਮੱਛੀਆਂ ਪਕੜਨ ਵਾਲੇ ਅਤੇ ਵਪਾਰੀ ਜਹਾਜ਼ਾਂ ਲਈ ਰੂਟਿੰਗ ਸਿਸਟਮ ਅਲੱਗ-ਅਲੱਗ ਕੀਤਾ
ਇਹ ਫੈਸਲਾ ਭਾਰਤੀ ਜਲ ਖੇਤਰ ਵਿੱਚ ਨੇਵੀਗੇਸ਼ਨ ਨੂੰ ਸੁਰੱਖਿਅਤ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ : ਸ਼੍ਰੀ ਮਨਸੁਖ ਮਾਂਡਵੀਯਾ
Posted On:
21 JUL 2020 2:04PM by PIB Chandigarh
ਜਹਾਜ਼ਰਾਨੀ ਮੰਤਰਾਲੇ ਨੇ ਲੰਬੇ ਸਮੇਂ ਤੋਂ ਜਾਰੀ ਮੰਗ ਨੂੰ ਪੂਰਾ ਕਰਦੇ ਹੋਏ, ਨੇਵੀਗੇਸ਼ਨ ਦੀ ਸੁਰੱਖਿਆ ਅਤੇ ਦਕਸ਼ਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੇ ਦੱਖਣ ਪੱਛਮੀ ਸਮੁੰਦਰੀ ਖੇਤਰ ਵਿੱਚ ਵਪਾਰੀ ਜਹਾਜ਼ਾਂ ਅਤੇ ਮੱਛੀਆਂ ਪਕੜਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਜਹਾਜ਼ਾਂ ਦੇ ਸੰਚਾਲਨ ਮਾਰਗਾਂ ਨੂੰ ਅਲੱਗ ਕਰ ਦਿੱਤਾ ਹੈ।
ਭਾਰਤ ਦੇ ਦੱਖਣ-ਪੱਛਮ ਤਟ ਦੇ ਆਸ-ਪਾਸ ਅਰਬ ਸਾਗਰ ਦਾ ਜਲ ਖੇਤਰ ਇੱਕ ਵਿਅਸਤ ਸਮੁੰਦਰੀ ਮਾਰਗ ਹੈ, ਜਿੱਥੋਂ ਵੱਡੀ ਸੰਖਿਆ ਵਿੱਚ ਵਪਾਰੀ ਜਹਾਜ਼ ਗੁਜਰਦੇ ਹਨ। ਇਸ ਦੇ ਨਾਲ ਹੀ ਇੱਥੋਂ ਵੱਡੀ ਸੰਖਿਆ ਵਿੱਚ ਮੱਛੀਆਂ ਪਕੜਨ ਦੇ ਜਹਾਜ਼ ਵੀ ਗੁਜਰਦੇ ਹਨ ਜਿਸ ਨਾਲ ਕਦੇ-ਕਦੇ ਇਨ੍ਹਾਂ ਦਰਮਿਆਨ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇਸ ਦੀ ਵਜ੍ਹਾ ਨਾਲ ਸੰਪਤੀ ਅਤੇ ਵਾਤਾਵਰਣ ਦੋਹਾਂ ਦਾ ਨੁਕਸਾਨ ਹੁੰਦਾ ਹੈ। ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।
ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਹੈ ਕਿ ਜਹਾਜ਼ਾਂ ਦੇ ਪਰਿਚਾਲਨ ਪਥ ਵਿੱਚ ਬਦਲਾਅ ਦਾ ਫੈਸਲਾ ਭਾਰਤੀ ਜਲ ਖੇਤਰ ਵਿੱਚ ਨੇਵੀਗੇਸ਼ਨ ਨੂੰ ਸੁਰੱਖਿਅਤ ਅਤੇ ਅਸਾਨ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ “ਇਹ ਟੱਕਰ ਜਿਹੀਆਂ ਦੁਰਘਟਨਾਵਾਂ ਤੋਂ ਬਚਣ, ਸਮੁੰਦਰ ਵਿੱਚ ਜੀਵਨ ਨੂੰ ਸੁਰੱਖਿਅਤ ਬਣਾਈ ਰੱਖਣ ਦੇ ਨਾਲ-ਨਾਲ ਸਮੁੰਦਰੀ ਆਵਾਜਾਈ ਨੂੰ ਅਸਾਨ ਬਣਾਉਣ ਅਤੇ ਸਮੁੰਦਰੀ ਵਾਤਾਵਰਣ ਦੀ ਸੰਭਾਲ਼ ਦੀ ਦਿਸ਼ਾ ਵਿੱਚ ਸੁਧਾਰ ਸੁਨਿਸ਼ਚਿਤ ਕਰੇਗਾ। ਇਹ ਜਹਾਜ਼ਰਾਨੀ ਡਾਇਰੈਕਟੋਰੇਟ ਜਨਰਲ ਦੀ ਤਰਫੋਂ ਉਠਾਇਆ ਗਿਆ ਇੱਕ ਬਹੁਤ ਹੀ ਸਕਾਰਾਤਮਕ ਕਦਮ ਹੈ ਜੋ ਖੇਤਰ ਵਿੱਚ ਸ਼ਿਪਿੰਗ ਟ੍ਰੈਫਿਕ ਨੂੰ ਕੁਸ਼ਲਤਾ ਨਾਲ ਨਿਯਮਿਤ ਕਰੇਗਾ।”
ਭਾਰਤੀ ਸਮੁੰਦਰੀ ਖੇਤਰ ਦੇ ਦੱਖਣ-ਪੱਛਮੀ ਜਲ ਮਾਰਗ ਵਿੱਚ ਰੂਟਿੰਗ ਸਿਸਟਮ ਦਾ ਲਾਗੂ ਕੀਤਾ ਜਾਣਾ ਜਹਾਜ਼ਰਾਨੀ ਡਾਇਰੈਕਟਰ ਜਨਰਲ ਦੇ 2020 ਦੇ ਐੱਮਐੱਸ ਨੋਟਿਸ-11 ਜ਼ਰੀਏ ਅਧਿਸੂਚਿਤ ਕੀਤਾ ਗਿਆ ਹੈ। ਨਵੇਂ ਜਲ ਮਾਰਗ 1 ਅਗਸਤ 2020 ਤੋਂ ਪ੍ਰਭਾਵੀ ਹੋ ਜਾਣਗੇ।
*******
ਵਾਈਬੀ/ਏਪੀ/ਜੇਕੇ
(Release ID: 1640307)
Visitor Counter : 257